ਇਸ ਸਾਲ ਦੀ ਵਰਲਡ ਚੈਂਪੀਅਨਸ਼ਿਪ ਆਫ ਲੀਜ਼ੈਂਡਸ ਵਿਚ ਏ.ਬੀ. ਡਿਵੀਲੀਅਰਸ ਦੀ 4 ਸਾਲ ਬਾਅਦ ਵਾਪਸੀ ਦੇਖਣ ਨੂੰ ਮਿਲੇਗੀ। ਨਾਲ ਹੀ ਯੁਵਰਾਜ ਸਿੰਘ, ਸ਼ਿਖਰ ਧਵਨ, ਹਰਭਜਨ ਸਿੰਘ, ਬ੍ਰੈਟ ਲੀ, ਕ੍ਰਿਸ ਗੇਲ, ਕੀਰਨ ਪੋਲਾਰਡ ਅਤੇ ਇਅਨ ਮੌਰਗਨ ਵਰਗੇ ਵਰਲਡ ਦੇ ਟਾਪ ਖਿਡਾਰੀ ਵੀ ਟੂਰਨਾਮੈਂਟ 'ਚ ਹਿੱਸਾ ਲੈਣਗੇ।
18 ਜੁਲਾਈ ਤੋਂ 2 ਅਗਸਤ ਤੱਕ ਬਰਮਿੰਘਮ, ਨਾਰਥੰਪਟਨ, ਲੀਸੈਸਟਰ ਅਤੇ ਲੀਡਜ਼ ’ਚ ਆਯੋਜਿਤ ਹੋਣ ਵਾਲਾ ਡਬਲਯੂ.ਸੀ.ਐੱਲ.-2025, ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਵੱਲੋਂ ਮਨਜ਼ੂਰਸ਼ੁਦਾ ਇਕ ਸ਼ਾਨਦਾਰ ਆਯੋਜਨ ’ਚ ਬੀਤੇ ਜ਼ਮਾਨੇ ਦੇ ਨਾਇਕਾਂ ਨੂੰ ਇਕ ਮੰਚ ’ਤੇ ਲਿਆਉਂਦਾ ਹੈ। ਇੰਗਲੈਂਡ ਚੈਂਪੀਅਨ ਦੀ ਟੀਮ ਸ਼ੁੱਕਰਵਾਰ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ’ਚ ਪਾਕਿਸਤਾਨ ਚੈਂਪੀਅਨ ਨਾਲ ਭਿੜੇਗੀ।
ਡਬਲਯੂ.ਸੀ.ਐੱਲ. ਦੇ ਇਕ ਪ੍ਰੈੱਸ ਨੋਟ ਅਨੁਸਾਰ ਇਸ ਸੀਜ਼ਨ ’ਚ ਏ.ਬੀ. ਡਵੀਲੀਅਰਸ ਦੇ ਨਾਲ-ਨਾਲ ਯੁਵਰਾਜ ਸਿੰਘ, ਹਰਭਜਨ ਸਿੰਘ, ਸ਼ਿਖਰ ਧਵਨ, ਸੁਰੇਸ਼ ਰੈਨਾ, ਬ੍ਰੇਟ ਲੀ, ਕ੍ਰਿਸ ਲਿਨ, ਸ਼ਾਨ ਮਾਰਸ਼, ਇਯੋਨ ਮੌਰਗਨ, ਮੋਈਨ ਅਲੀ, ਏਲੇਸਟੇਅਰ ਕੁੱਕ, ਹਾਸ਼ਿਮ ਅਮਲਾ, ਕ੍ਰਿਸ ਮਾਰਿਸ, ਵੇਨ ਪਾਰਨੇਲ, ਕ੍ਰਿਸ ਗੇਲ, ਡੀ.ਜੇ. ਬ੍ਰਾਵੋ, ਕੀਰਨ ਪੋਲਾਰਡ ਅਤੇ ਹੋਰ ਕਈ ਸਟਾਰ ਖਿਡਾਰੀ ਸ਼ਾਮਲ ਹਨ।