ਖਰੜ (ਪ੍ਰੀਤ ਪੱਤੀ) : ਅੰਬੀਕਾ ਗ੍ਰੀਨ ਰੇਸੀਡੇੰਟਸ ਵੈਲਫੇਅਰ ਸੁਸਾਇਟੀ, ਨਿਰਵਾਨਾ ਰੋਡ, ਖਾਨਪੁਰ ਖਰੜ ਦਾ ਇੱਕ ਵਫ਼ਦ ਪ੍ਰਧਾਨ ਅਸ਼ੀਸ ਸ਼ਰਮਾ ਦੀ ਅਗਵਾਈ ਵਿੱਚ ਐੱਸ ਡੀ ਐਮ ਖਰੜ ਦੀਵਯਾ ਪੀ ਨੂੰ ਮਿਲਿਆ। ਵਫਦ ਵੱਲੋਂ ਐੱਸ ਡੀ ਐਮ ਖਰੜ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਸੰਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਖਰੜ ਦੇ ਉਪ-ਪ੍ਰਧਾਨ ਸ੍ਰੀਨਿਵਾਸ ਰਾਜੂ ਅਤੇ ਜੋਗਿੰਦਰ ਸ਼ਰਮਾ ਨਾਲ ਸਨ। ਵਫ਼ਦ ਨੇ ਐੱਸ ਡੀ ਐਮ ਖਰੜ ਨੂੰ ਅੰਬੀਕਾ ਗ੍ਰੀਨ ਰੇਸੀਡੇੰਟਸ ਵੈਲਫੇਅਰ ਸੁਸਾਇਟੀ, ਵਿੱਚ ਪੀਣ ਵਾਲੇ ਸੁੱਧ ਪਾਣੀ ਦੀ ਸਪਲਾਈ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਅਤੇ ਅਪੀਲ ਕੀਤੀ ਕਿ ਉਨ੍ਹਾਂ ਨੂੰ ਨਵੇਂ ਕਜੋਲੀ ਵਾਟਰ ਵਰਕਸ ਪ੍ਰੋਜੈਕਟ ਤੋਂ ਪਹਿਲ ਦੇ ਆਧਾਰ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਵੇ । ਇਸ ਮੌਕੇ ਐੱਸ ਡੀ ਐਮ ਖਰੜ ਨੇ ਭਰੋਸਾ ਦਵਾਇਆ ਕਿ ਬਹੁਤ ਜਲਦ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ।