ਨਵਾਸ਼ਹਿਰ /ਖਟਕੜ ਕਲਾਂ (ਮਨੋਰੰਜਨ ਕਾਲੀਆ) : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀ ਆਮ ਲੋਕਾ ਦੇ ਘਰਾ ਤੱਕ ਸ਼ਹੀਦੇ ਆਜਮ ਸ ਭਗਤ ਸਿੰਘ ਦੇ ਸੁਪਨਿਆ ਦੀ ਆਜਾਦੀ ਨੂੰ ਪਹੁੰਚਾ ਰਹੇ ਹਾਂ | ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਇਹ ਗੱਲ ਅੱਜ ਸ਼ਹੀਦੇ ਆਜਮ ਸ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਰਾਸ਼ਟਰੀ ਵਿਰਾਸਤੀ ਕੰਪਲੈਕਸ ਦਾ ਉਦਘਾਟਨ ਕਰਨੇ ਦੇ ਉਪਰੰਤ ਲੋਕਾ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੀ. | ਉਨਾ ਕਿਹਾ ਕਿ ਆਜਾਦੀ ਬੰਦੂਕ ਨਾਲ ਨਹੀ ਮਿਲਦੀ, ਬਲਕਿ ਵੋਟਾ ਨਾਲ ਮਿਲਦੀ ਹੈ | ਉਨਾ ਨੇ ਕਿਹਾ ਕਿ ਸ਼ਹੀਦੇ ਆਜਮ ਸ ਭਗਤ ਸਿੰਘ ਇਹ ਬਲੀਦਾਨ ਨੂੰ ਕਿਸੇ ਵੀ ਕਰੰਸੀ ਨਾਲ ਤੋਲਿਆ ਨਹੀ ਜਾ ਸਕਦਾ | ਭਗਤ ਸਿੰਘ ਉਮਰ ਵਿੱਚ ਬੇਸ਼ਕ 23 ਸਾਲ ਦੇ ਸੀ ਪ੍ਰੰਤ ਉਹ ੂ ਖਿਆਲਾ ਵਿੱਚ ਉੁਮਰ ਨਾਲੋ ਬਹੁਤ ਵੱਡੇ ਸਨ | ਹੁਣ ਭਗਤ ਸਿੰਘ ਦੇ ਵਿਰਸੇ ਨੂੰ ਸੰਭਾਲਣਾ ਸਾਡਾ ਫਰਜ ਹੈ, ਜੋ ਕੌਮਾ ਆਪਣਾ ਵਿਰਸਾ ਭੁੱਲ ਜਾਦੀਆ ਹਨ ਉਹ ਖਤਮ ਹੋ ਜਾਦੀਆ ਹਨ |
ਖਟਕੜ ਕਲਾਂ ਦੀ ਧਰਤੀ ਨੂੰ ਨਤਮਸਤਕ ਹੁੰਦੇ ਹੋਏ ਸ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੀ ਆਜਾਦੀ ਦੀ ਚਿੰਗਾੜੀ ਇਸ ਧਰਤੀ ਤੋ ਹੀ ਭੜਕੀ ਸੀ | ਉਨਾ ਨੇ ਕਿਹਾ ਕਿ ਮੈਂ ਜਦ ਵੀ ਕੋਈ ਨਵੀ ਚੀਜ ਪ੍ਰਾਪਤ ਕਰਦਾ ਹਾਂ ਦਾ ਸਿੱਧਾ ਖਟਕੜ ਕਲਾ ਆ ਕੇ ਭਗਤ ਸਿੰਘ ਜੀ ਤੋ ਅਸ਼ੀਰਵਾਦ ਲੈਦਾ ਹਾਂ | ਸਾਲ 2014 ਵਿੱਚ ਜਦੋ ਮੈਂ ਐਮਪੀ ਬਣਿਆ ਤਾਂ ਐਮਪੀ ਦਾ ਸਰਟੀਫਿਕੇਟ ਲੈ ਕੇ ਉਸਨੂੰ ਮੈਂ ਖਟਕੜ ਕਲਾ ਆ ਕੇ ਸ਼ਹੀਦੇ ਆਜਮ ਸ ਭਗਤ ਸਿੰਘ ਦੇ ਪੈਰਾ ਵਿੱਚ ਰੱਖ ਕੇ ਉਨਾ ਦੀ ਸੋਚ ਨੂੰ ਪਾਰਲੀਮੈਟ ਵਿੱਚ ਬੋਲਣ ਲਈ ਅਸ਼ੀਰਵਾਦ ਲਿਆ |
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਖਟਕੜ ਕਲਾ ਵਿੱਚ ਬਨਣ ਵਾਲੇ ਵਿਰਾਸਤੀ ਕੰਪਲੈਕਸ 51 ਕਰੋੜ 70 ਲੱਖ ਦੀ ਲਾਗਤ ਨਾਲ ਨੌ ਮਹੀਨੇ ਵਿੱਚ ਤਿਆਰ ਹੋ ਜਾਵੇਗਾ. |ਜਿਸ ਵਿੱਚ 700 ਸੀਟਾ ਵਾਲਾ ਏਸੀ ਥੀਏਟਰ ਵੀ ਬਣੇਗਾ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੇ ਆਰੋਪ ਲਗਾਉਦੇ ਹੋਏ ਕਿਹਾ ਕਿ ਉਹ ਬਿ੍ਕਮਜੀਤ ਸਿੰਘ ਮਜੀਠਿਆ ਦੀ ਗਿਰਫ੍ਰਤਾਰੀ ਨੂੰ ਲੈ ਕੇ ਮਾਨਵ ਅਧਿਕਾਰਾ ਦਾ ਉਲੰਘਣ ਕਰਨੇ ਦਾ ਰੌਲਾ ਪਾ ਰਹੇ ਹਨ | ਇਸ ਤੋ ਪਤਾ ਚੱਲਦਾ ਹੈ ਕਿ ਇਹ ਸਾਰੇ ਆਪਸ ਵਿੱਚ ਮਿਲੇ ਹੋਏ ਹਨ | ਇਸ ਮੌਕੇ ਤੇ ਉਨਾ ਸ਼ਹੀਦ ਏਐਸਆਈ ਧਨਵੰਤ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਮਾਲੀ ਸਹਾਇਤਾ ਦਾ ਚੈਕ ਵੀ ਭੇਟ ਕੀਤਾ | ਇਸ ਮੌਕੇ ਤੇ ਸੈਰ ਸਪਾਟਾ ਮੰਤਰੀ ਸਰਦਾਰ ਸੌਧ ਤੇ ਇਲਾਵਾ ਬੰਗਾ ਦੇ ਐਮਐਲਏ ਡਾ ਐਸ ਕੇ ਸੁੱਖੀ, ਬਲਾਚੌਰ ਤੋ ਵਿਧਾਇਕ ਮੈਡਮ ਸੰਤੋਸ਼ ਕਟਾਰੀਆ ਅਤੇ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਅਤੇ ਕਈ ਹੋਰ ਪਤਵੰਤੇ ਮੌਜੂਦ ਸਨ |