Sunday, December 14, 2025
BREAKING
41 ਸਾਲ ਬਾਅਦ ਇਨਸਾਫ਼! '84 ਸਿੱਖ ਵਿਰੋਧੀ ਦੰਗਿਆਂ ਦੇ 36 ਪੀੜਤ ਪਰਿਵਾਰਕ ਮੈਂਬਰਾਂ ਨੂੰ ਮਿਲੀ ਨੌਕਰੀ ਕੇਂਦਰੀ ਕੈਬਨਿਟ ਦੇ ਇਤਿਹਾਸਕ ਫੈਸਲਾ ! 2027 ਦੀ ਮਰਦਮਸ਼ੁਮਾਰੀ ਲਈ 11,718 ਕਰੋੜ ਮਨਜ਼ੂਰ, ਜਾਣੋ ਹੋਰ ਫੈਸਲੇ ਕੰਬੋਡੀਆ ਨਾਲ ਸਰਹੱਦੀ ਟਕਰਾਅ ਵਿਚਾਲੇ ਥਾਈਲੈਂਡ ਦੀ ਸੰਸਦ ਭੰਗ, ਅਗਲੇ ਸਾਲ ਹੋਣਗੀਆਂ ਚੋਣਾਂ ਬ੍ਰਿਟੇਨ ਦੇ ਮਿਊਜ਼ੀਅਮ 'ਚੋਂ ਭਾਰਤੀ ਕਲਾਕ੍ਰਿਤੀਆਂ ਚੋਰੀ, ਹੋਰ 600 ਤੋਂ ਵਧੇਰੇ ਕੀਮਤੀ ਚੀਜ਼ਾਂ ਗਾਇਬ ਅਮਰੀਕਾ ਨੂੰ ਨਵਾਂ ਸ਼ਾਂਤੀ ਪ੍ਰਸਤਾਵ ਭੇਜੇਗਾ ਯੂਕ੍ਰੇਨ : ਜ਼ੈਲੇਂਸਕੀ ਪ੍ਰਚੂਨ ਮਹਿੰਗਾਈ 'ਚ ਹੋਇਆ ਵਾਧਾ, 0.25 ਫ਼ੀਸਦੀ ਤੋਂ ਵਧ ਕੇ ਹੋਈ 0.71 ਫ਼ੀਸਦੀ ਭਾਰਤੀ ਕਰੰਸੀ ਦਾ ਹੋਇਆ ਬੁਰਾ ਹਾਲ, ਡਾਲਰ ਮੁਕਾਬਲੇ ਰਿਕਾਰਡ Low Zone 'ਚ ਪਹੁੰਚਿਆ ਰੁਪਿਆ ਬਿਹਾਰ 'ਚ ਏਡਜ਼ ਦਾ ਧਮਾਕਾ! 7000 ਤੋਂ ਵੱਧ HIV ਮਰੀਜ਼, 400 ਬੱਚੇ ਵੀ ਪਾਜ਼ੀਟਿਵ ਛਾਲਾਂ ਮਾਰਦੀ ਚਾਂਦੀ ਹੋਈ 2 ਲੱਖ ਦੇ ਪਾਰ, ਸੋਨੇ ਦੀ ਵੀ ਚਮਕ ਵਧੀ ਭਾਰਤ 'ਚ ਭਾਰ ਘਟਾਉਣ ਵਾਲੀ 'ਓਜ਼ੈਂਪਿਕ' ਦਵਾਈ ਲਾਂਚ, ਕੀਮਤ ਸਿਰਫ਼...

ਦੁਨੀਆਂ

ਅਮਰੀਕੀ ਸੰਸਦ 'ਚ ਮੋਦੀ-ਪੁਤਿਨ ਦੀ ਸੈਲਫ਼ੀ ! ਭਾਰਤ ਨਾਲ ਵਿਗੜਦੇ ਰਿਸ਼ਤਿਆਂ ਵਿਚਾਲੇ ਆਪਣੇ ਹੀ ਦੇਸ਼ 'ਚ ਘਿਰੇ ਟਰੰਪ

11 ਦਸੰਬਰ, 2025 10:39 AM

ਪਹਿਲਾਂ ਲਗਾਏ ਗਏ ਟੈਰਿਫ਼ਾਂ ਤੋਂ ਬਾਅਦ ਬੀਤੇ ਦਿਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਚੌਲਾਂ ਦੀ ਬਰਾਮਦ 'ਤੇ ਨਵੇਂ ਟੈਰਿਫ਼ ਲਗਾਉਣ ਦੀ ਸੰਭਾਵਨਾ ਜਤਾਈ ਤਾਂ ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰਕ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ।

ਵ੍ਹਾਈਟ ਹਾਊਸ ਦੀ ਇੱਕ ਮੀਟਿੰਗ ਦੌਰਾਨ, ਜਿੱਥੇ ਟਰੰਪ ਨੇ ਅਮਰੀਕੀ ਖੇਤੀਬਾੜੀ ਉਤਪਾਦਕਾਂ ਲਈ 12 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ, ਉੱਥੇ ਹੀ ਉਨ੍ਹਾਂ ਨੇ ਨਵੀਂ ਦਿੱਲੀ 'ਤੇ ਅਮਰੀਕੀ ਬਾਜ਼ਾਰ ਵਿੱਚ ਸਸਤੇ ਚਾਵਲ ਦੀ ਡੰਪਿੰਗ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਘੱਟ ਕੀਮਤ ਵਾਲੀਆਂ ਭਾਰਤੀ ਦਰਾਮਦਾਂ (ਇਸ ਵਿੱਚ ਵੀਅਤਨਾਮ ਅਤੇ ਥਾਈਲੈਂਡ ਵੀ ਸ਼ਾਮਲ ਹਨ) ਅਮਰੀਕੀ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਟਰੰਪ ਨੇ ਸੰਕੇਤ ਦਿੱਤਾ ਕਿ ਉਹ ਕਥਿਤ ਡੰਪਿੰਗ ਦੇ ਮਾਮਲੇ ਨੂੰ ਖ਼ੁਦ ਸੰਭਾਲਣਗੇ, ਜਿਸ ਤੋਂ ਭਾਰਤ 'ਤੇ ਹੋਰ ਟੈਰਿਫ ਲੱਗਣ ਦਾ ਖ਼ਤਰਾ ਵਧ ਗਿਆ ਹੈ।

ਟਰੰਪ ਦਾ ਇਹ ਇਹ ਤਾਜ਼ਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧ ਪਹਿਲਾਂ ਹੀ ਤਣਾਅਪੂਰਨ ਹਨ। ਅਮਰੀਕਾ ਨੇ ਪਹਿਲਾਂ ਅਗਸਤ 2025 ਵਿੱਚ ਰੂਸ ਤੋਂ ਤੇਲ ਖਰੀਦਣ ਅਤੇ ਹੋਰ ਵਪਾਰਕ ਵਿਵਾਦਾਂ ਦੇ ਵਿਚਕਾਰ, ਜ਼ਿਆਦਾਤਰ ਭਾਰਤੀ ਵਸਤੂਆਂ 'ਤੇ 50 ਫ਼ੀਸਦੀ ਵਾਧੂ ਟੈਰਿਫ ਲਗਾ ਦਿੱਤੇ ਸਨ।

ਟਰੰਪ ਦੇ ਇਨ੍ਹਾਂ ਫ਼ੈਸਲਿਆਂ ਦੀ ਅਮਰੀਕੀ ਕਾਂਗਰਸ ਵਿੱਚ ਵੀ ਸਖ਼ਤ ਆਲੋਚਨਾ ਹੋਈ ਹੈ। ਯੂ.ਐੱਸ. ਪ੍ਰਤੀਨਿਧੀ ਸਿਡਨੀ ਕਮਲਾਗਰ-ਡੋਵ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਸ਼ਹੂਰ 'ਕਾਰ ਵਾਲੀ ਸੈਲਫ਼ੀ' ਦਿਖਾਉਂਦੇ ਹੋਏ ਕਿਹਾ ਕਿ ਟਰੰਪ ਦੀਆਂ "ਥੋਪੀਆਂ ਗਈਆਂ ਨੀਤੀਆਂ" ਦੀ ਅਮਰੀਕਾ ਨੂੰ ਇਕ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ, ਅਤੇ ਇਹ ਨੀਤੀਆਂ ਅਮਰੀਕੀ ਰਣਨੀਤਕ ਭਾਈਵਾਲਾਂ ਨੂੰ ਸਾਡੇ ਵਿਰੋਧੀਆਂ ਦੀਆਂ ਬਾਹਾਂ ਵਿੱਚ ਧੱਕ ਰਹੀਆਂ ਹਨ।

ਯੂ.ਐੱਸ. ਪ੍ਰਤੀਨਿਧੀ ਪ੍ਰਮਿਲਾ ਜੈਪਾਲ ਨੇ ਵੀ ਚਿੰਤਾ ਪ੍ਰਗਟਾਈ ਕਿ ਇਹ ਟੈਰਿਫ ਭਾਰਤ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਰਹੇ ਹਨ, ਨਾਲ ਹੀ ਅਮਰੀਕੀ ਕਾਰੋਬਾਰਾਂ ਅਤੇ ਖਪਤਕਾਰਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ। ਇਸ ਦੌਰਾਨ ਬਾਜ਼ਾਰ ਤੱਕ ਪਹੁੰਚ ਅਤੇ ਟੈਰਿਫ ਉਪਾਵਾਂ 'ਤੇ ਅਸਹਿਮਤੀ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀਆਂ ਵਪਾਰਕ ਗੱਲਬਾਤਾਂ ਕੋਈ ਠੋਸ ਪ੍ਰਗਤੀ ਨਹੀਂ ਕਰ ਸਕੀਆਂ ਹਨ।

Have something to say? Post your comment

ਅਤੇ ਦੁਨੀਆਂ ਖਬਰਾਂ

ਕੰਬੋਡੀਆ ਨਾਲ ਸਰਹੱਦੀ ਟਕਰਾਅ ਵਿਚਾਲੇ ਥਾਈਲੈਂਡ ਦੀ ਸੰਸਦ ਭੰਗ, ਅਗਲੇ ਸਾਲ ਹੋਣਗੀਆਂ ਚੋਣਾਂ

ਕੰਬੋਡੀਆ ਨਾਲ ਸਰਹੱਦੀ ਟਕਰਾਅ ਵਿਚਾਲੇ ਥਾਈਲੈਂਡ ਦੀ ਸੰਸਦ ਭੰਗ, ਅਗਲੇ ਸਾਲ ਹੋਣਗੀਆਂ ਚੋਣਾਂ

ਬ੍ਰਿਟੇਨ ਦੇ ਮਿਊਜ਼ੀਅਮ 'ਚੋਂ ਭਾਰਤੀ ਕਲਾਕ੍ਰਿਤੀਆਂ ਚੋਰੀ, ਹੋਰ 600 ਤੋਂ ਵਧੇਰੇ ਕੀਮਤੀ ਚੀਜ਼ਾਂ ਗਾਇਬ

ਬ੍ਰਿਟੇਨ ਦੇ ਮਿਊਜ਼ੀਅਮ 'ਚੋਂ ਭਾਰਤੀ ਕਲਾਕ੍ਰਿਤੀਆਂ ਚੋਰੀ, ਹੋਰ 600 ਤੋਂ ਵਧੇਰੇ ਕੀਮਤੀ ਚੀਜ਼ਾਂ ਗਾਇਬ

ਅਮਰੀਕਾ ਨੂੰ ਨਵਾਂ ਸ਼ਾਂਤੀ ਪ੍ਰਸਤਾਵ ਭੇਜੇਗਾ ਯੂਕ੍ਰੇਨ : ਜ਼ੈਲੇਂਸਕੀ

ਅਮਰੀਕਾ ਨੂੰ ਨਵਾਂ ਸ਼ਾਂਤੀ ਪ੍ਰਸਤਾਵ ਭੇਜੇਗਾ ਯੂਕ੍ਰੇਨ : ਜ਼ੈਲੇਂਸਕੀ

'ਅਗਲੀ ਵਾਰੀ ਸਾਡੀ ਹੋਵੇਗੀ...', ਰੂਸ ਨਾਲ ਵਿਵਾਦ ਮਗਰੋਂ NATO ਮੁਖੀ ਨੇ ਦਿੱਤੀ ਜੰਗ ਦੀ ਚਿਤਾਵਨੀ

'ਅਗਲੀ ਵਾਰੀ ਸਾਡੀ ਹੋਵੇਗੀ...', ਰੂਸ ਨਾਲ ਵਿਵਾਦ ਮਗਰੋਂ NATO ਮੁਖੀ ਨੇ ਦਿੱਤੀ ਜੰਗ ਦੀ ਚਿਤਾਵਨੀ

ਖ਼ਤਮ ਹੋ ਗਈ ਜੰਗਬੰਦੀ! ਭਿਆਨਕ ਹੋਈ ਥਾਈਲੈਂਡ-ਕੰਬੋਡੀਆ ਵਿਚਾਲੇ ਜੰਗ, ਦੋ ਦਰਜਨ ਦੇ ਕਰੀਬ ਮੌਤਾਂ

ਖ਼ਤਮ ਹੋ ਗਈ ਜੰਗਬੰਦੀ! ਭਿਆਨਕ ਹੋਈ ਥਾਈਲੈਂਡ-ਕੰਬੋਡੀਆ ਵਿਚਾਲੇ ਜੰਗ, ਦੋ ਦਰਜਨ ਦੇ ਕਰੀਬ ਮੌਤਾਂ

ਫੈਡਰਲ ਰਿਜ਼ਰਵ ਨੇ ਲਗਾਤਾਰ ਤੀਜੀ ਵਾਰ ਮੁੱਖ ਵਿਆਜ ਦਰਾਂ 'ਚ ਕੀਤੀ ਕਟੌਤੀ

ਫੈਡਰਲ ਰਿਜ਼ਰਵ ਨੇ ਲਗਾਤਾਰ ਤੀਜੀ ਵਾਰ ਮੁੱਖ ਵਿਆਜ ਦਰਾਂ 'ਚ ਕੀਤੀ ਕਟੌਤੀ

ਟਰੰਪ ਨੇ ਜਿਸ ਨੂੰ ਦੱਸਿਆ 'ਡੈੱਡ ਇਕਾਨਮੀ', ਫਿਰ ਉਥੇ ਨਿਵੇਸ਼ ਕਰਨ ਕਿਉਂ ਆਈਆਂ ਐਮਾਜ਼ੋਨ-ਟੈਸਲਾ ਤੇ ਹੋਰ ਕੰਪਨੀਆਂ?

ਟਰੰਪ ਨੇ ਜਿਸ ਨੂੰ ਦੱਸਿਆ 'ਡੈੱਡ ਇਕਾਨਮੀ', ਫਿਰ ਉਥੇ ਨਿਵੇਸ਼ ਕਰਨ ਕਿਉਂ ਆਈਆਂ ਐਮਾਜ਼ੋਨ-ਟੈਸਲਾ ਤੇ ਹੋਰ ਕੰਪਨੀਆਂ?

7.5 ਦੇ ਭੂਚਾਲ ਤੋਂ ਬਾਅਦ ਹੁਣ ਆਵੇਗਾ Megaquake ! ਜਾਪਾਨ 'ਚ ਭਾਰੀ ਤਬਾਹੀ ਦਾ ਅਲਰਟ ਜਾਰੀ

7.5 ਦੇ ਭੂਚਾਲ ਤੋਂ ਬਾਅਦ ਹੁਣ ਆਵੇਗਾ Megaquake ! ਜਾਪਾਨ 'ਚ ਭਾਰੀ ਤਬਾਹੀ ਦਾ ਅਲਰਟ ਜਾਰੀ

ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ! Study Permits 'ਚ 50% ਤੋਂ ਵੱਧ ਦੀ ਗਿਰਾਵਟ

ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ! Study Permits 'ਚ 50% ਤੋਂ ਵੱਧ ਦੀ ਗਿਰਾਵਟ

ਹੁਣ ਫੇਸਬੁੱਕ, ਇੰਸਟਾ ID ਵੇਖ ਲੱਗੇਗਾ US ਦਾ ਵੀਜ਼ਾ ! ਨਵੇਂ ਨਿਯਮ ਹੋਏ ਜਾਰੀ

ਹੁਣ ਫੇਸਬੁੱਕ, ਇੰਸਟਾ ID ਵੇਖ ਲੱਗੇਗਾ US ਦਾ ਵੀਜ਼ਾ ! ਨਵੇਂ ਨਿਯਮ ਹੋਏ ਜਾਰੀ