ਲੁਧਿਆਣਾ : ਮਾਡਲ ਟਾਊਨ ਥਾਣੇ ਦੀ ਪੁਲਸ ਨੇ ਸਾਜ਼ਿਸ਼ ਤਹਿਤ ਵਿਸ਼ਵਾਸਘਾਤ, ਧੋਖਾਦੇਹੀ ਅਤੇ ਮਨੁੱਖੀ ਸਮੱਗਲਿੰਗ ਦੇ ਦੋਸ਼ਾਂ ’ਤੇ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਦੋਸ਼ੀਆਂ ਨੇ ਸਾਜ਼ਿਸ਼ ਰਚ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ।
ਪੁਲਸ ਨੇ ਮਾਡਲ ਟਾਊਨ ਦੇ ਵਸਨੀਕ ਗੁਰਕਰਨ ਸਿੰਘ ਦੇ ਬਿਆਨ ’ਤੇ ਦਲਜੀਤ ਸਿੰਘ, ਸਰਬਜੀਤ ਸਿੰਘ ਅਤੇ ਜੈ ਜਗਤ ਜੋਸ਼ੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਗੁਰਕਰਨ ਸਿੰਘ ਨੇ ਦੱਸਿਆ ਕਿ ਉਹ ਉਕਤ ਮੁਲਜ਼ਮਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਮੁਲਜ਼ਮ ਇਮੀਗ੍ਰੇਸ਼ਨ ’ਚ ਕੰਮ ਕਰਦਾ ਸੀ। ਮੁਲਜ਼ਮ ਨੇ ਆਪਣੇ ਦੋਸਤ ਆਕਾਸ਼ਵੀਰ ਕੰਗ ਅਤੇ ਉਸ ਦੇ ਪਰਿਵਾਰ ਨੂੰ ਅਮਰੀਕਾ ਦਾ ਵੀਜ਼ਾ ਅਤੇ ਵਰਕ ਪਰਮਿਟ ਦਿਵਾਉਣ ਦਾ ਲਾਲਚ ਦੇ ਕੇ 1 ਕਰੋੜ 40 ਲੱਖ ਰੁਪਏ ਲਏ ਪਰ ਬਾਅਦ ’ਚ ਮੁਲਜ਼ਮਾਂ ਨੇ ਨਾ ਤਾਂ ਉਸ ਨੂੰ ਵੀਜ਼ਾ ਦਿਵਾਇਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਮੁਲਜ਼ਮਾਂ ਨੇ ਸਾਜ਼ਿਸ਼ ਤਹਿਤ ਉਸ ਨੂੰ ਧੋਖਾ ਦਿੱਤਾ ਹੈ।