Sunday, April 26, 2026
BREAKING
ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਕੋਟਕਪੂਰਾ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਸਪੀਕਰ ਸੰਧਵਾਂ ਦਾ ਸਨਮਾਨ ਕੀਤਾ ਮਾਨ ਸਰਕਾਰ ਵੱਲੋਂ ਬੀਟੀ ਹਾਈਬ੍ਰਿਡ ਨਰਮੇ ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33 ਫੀਸਦ ਸਬਸਿਡੀ ਦਿੱਤੀ ਜਾਵੇਗੀ; ਸਾਉਣੀ 2026 ਲਈ 1.25 ਲੱਖ ਹੈਕਟੇਅਰ ਦਾ ਟੀਚਾ ਮਿਥਿਆ: ਗੁਰਮੀਤ ਸਿੰਘ ਖੁੱਡੀਆਂ 4.90 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 15871.51 ਕਰੋੜ ਰੁਪਏ ਦੀ ਅਦਾਇਗੀ : ਲਾਲ ਚੰਦ ਕਟਾਰੂਚੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਸਮਾਂ ਹੱਦ ਤੋਂ ਪਹਿਲਾਂ ਹੜ੍ਹ ਸੁਰੱਖਿਆ ਕਾਰਜ ਨੇਪਰੇ ਚਾੜ੍ਹਨ ਦੇ ਆਦੇਸ਼; ਕਿਹਾ ਕਿ ਸਰਕਾਰ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਛੋਟੇ ਤੇ ਮੱਧਮ ਵਰਗ ਦੇ ਕਿਸਾਨਾਂ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ ਏਆਈਐਫ ਸਕੀਮ : ਮੋਹਿੰਦਰ ਭਗਤ ਪੰਜਾਬ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਚ ਵੱਖ-ਵੱਖ ਥਾਵਾਂ  ਤੇ ਨਾਜਾਇਜ਼ ਸ਼ਰਾਬ, ਘਰ ਦੀ ਕੱਢੀ  ਅਤੇ ਸਮਗਲ ਕੀਤੀ ਸ਼ਰਾਬ ਨੂੰ ਲੈ ਕੇ ਕੀਤੀ ਗਈ ਚੈਕਿੰਗ    ਨਿਯਮਤ ਟੀਕਾਕਰਨ ਪ੍ਰੋਗਰਾਮ ਨੂੰ ਮਿਸ਼ਨ ਮੋਡ ‘ਚ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਸੁਨਾਮ ਆਸ਼ਰਮ ਵਿੱਚ ਹਫਤਾਵਾਰੀ ਅਧਿਆਤਮਿਕ ਸਮਾਗਮ: ਸਾਧਵੀ ਸੁਖਵੀਰ ਭਾਰਤੀ ਵੱਲੋਂ ਸਤਗੁਰੂ ਦੀ ਮਹਿਮਾ ਉਜਾਗਰ ਪੰਜਾਬ: ਜੇਲ੍ਹ ਦਾ ਤਾਲਾ ਤੋੜ ਫਰਾਰ ਹੋਏ 2 ਹਵਾਲਾਤੀ, ASI ਤੇ ਪੁਲਸ ਕਰਮਚਾਰੀ ਸਸਪੈਂਡ ਅੰਮ੍ਰਿਤਪਾਲ ਨੂੰ 30 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ; ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ

ਰਾਸ਼ਟਰੀ

ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖ਼ਬਰ, ਇਸ ਵਾਰ ਨਹੀਂ ਮਿਲੇਗੀ ਹੈਲੀਕਾਪਟਰ ਸੇਵਾ

18 ਜੂਨ, 2025 06:45 PM

ਜੰਮੂ : ਸ਼੍ਰੀ ਅਮਰਨਾਥ ਯਾਤਰਾ ਮਾਰਗ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਇਕ ਜੁਲਾਈ ਤੋਂ 10 ਅਗਸਤ ਤੱਕ ਪੂਰਾ ਯਾਤਰਾ ਮਾਰਗ 'ਨੋ ਫਲਾਇੰਗ ਜ਼ੋਨ' ਰਹੇਗਾ। ਇਸ ਨਾਲ ਰਵਾਇਤੀ ਪਹਿਲਗਾਮ ਅਤੇ ਬਾਲਟਾਲ ਮਾਰਗ 'ਤੇ ਯਾਤਰੀਆਂ ਲਈ ਹੈਲੀਕਾਪਟਰ ਸੇਵਾਵਾਂ ਉਪਲੱਬਧ ਨਹੀਂ ਹੋਣਗੀਆਂ। ਤੀਰਥ ਯਾਤਰੀਆਂ ਨੂੰ ਪਵਿੱਤਰ ਗੁਫ਼ਾ ਤੱਕ ਜਾਂ ਤਾਂ ਪੈਦਲ ਜਾਣਾ ਹੋਵੇਗਾ ਜਾਂ ਫਿਰ ਪਾਲਕੀ ਦੇ ਮਾਧਿਅਮ ਨਾਲ ਪਹੁੰਚਣਾ ਹੋਵੇਗਾ। ਇਹ ਪਹਿਲੀ ਵਾਰ ਹੈ ਕਿ ਜਦੋਂ ਪੂਰੀ ਯਾਤਰਾ ਦੌਰਾਨ ਤੀਰਥ ਯਾਤਰੀਆਂ ਨੂੰ ਹੈਲੀਕਾਪਟਰ ਸੇਵਾ ਨਹੀਂ ਮਿਲੇਗੀ। 

ਅਮਰਨਾਥ ਯਾਤਰਾ ਲਈ ਸੁਰੱਖਿਆ ਵਿਵਸਥਾ ਹੋਈ ਸਖ਼ਤ 

ਗ੍ਰਹਿ ਵਿਭਾਗ ਵਲੋਂ ਜਾਰੀ ਇਕ ਆਦੇਸ਼ 'ਚ ਦੱਸਿਆ ਗਿਆ ਹੈ ਕਿ ਯਾਤਰਾ ਮਾਰਗ ਵਾਲੇ ਖੇਤਰ 'ਚ ਮਨੁੱਖ ਰਹਿਤ ਹਵਾਈ ਵਾਹਨ (ਯੂਏਵੀ), ਡਰੋਨ, ਗੁਬਾਰੇ ਸਣੇ ਕਿਸੇ ਵੀ ਤਰ੍ਹਾਂ ਦੀ ਹਵਾਈ ਉਡਾਣ 'ਤੇ ਪਾਬੰਦੀ ਰਹੇਗੀ। ਪਹਿਲਗਾਮ 'ਚ ਅੱਤਵਾਦੀ ਹਮਲੇ ਅਤੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਆ ਰਹੀ ਪਹਿਲੀ ਅਮਰਨਾਥ ਯਾਤਰਾ ਲਈ ਸੁਰੱਖਿਆ ਵਿਵਸਥਾ ਸਖ਼ਤ ਕੀਤੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਸੁਰੱਖਿਆ ਦੇ ਮੱਦੇਨਜ਼ਰ ਯਾਤਰਾ ਮਾਰਗ ਨੂੰ ਨੋ ਫਲਾਇੰਗ ਜ਼ੋਨ ਐਲਾਨ ਕਰਨ ਦੀ ਸਲਾਹ ਦਿੱਤੀ ਹੈ। ਅਮਰਨਾਥ ਯਾਤਰਾ ਦੌਰਾਨ, ਵੱਡੀ ਗਿਣਤੀ 'ਚ ਸ਼ਰਧਾਲੂ ਹੈਲੀਕਾਪਟਰ ਸੇਵਾ ਰਾਹੀਂ ਪਵਿੱਤਰ ਗੁਫਾ ਅਤੇ ਵਾਪਸ ਬੇਸ ਕੈਂਪ ਤੱਕ ਦਾ ਸਫ਼ਰ ਕਰਦੇ ਹਨ। ਇਨ੍ਹਾਂ 'ਚ ਬੀਮਾਰ, ਬਜ਼ੁਰਗ, ਦਿਵਿਆਂਗ ਲੋਕ ਸ਼ਾਮਲ ਹਨ। ਇਸ ਵਾਰ ਹੈਲੀਕਾਪਟਰ ਸੇਵਾ ਨਾ ਹੋਣ ਨਾਲ ਤੀਰਥ ਯਾਤਰੀਆਂ ਨੂੰ ਆਪਣੀ ਯਾਤਰਾ ਯੋਜਨਾ 'ਚ ਤਬਦੀਲੀ ਕਰਨੀ ਪੈ ਸਕਦੀ ਹੈ। ਇਸ ਨਾਲ ਤੀਰਥ ਯਾਤਰੀਆਂ ਦੀ ਗਿਣਤੀ ਘੱਟ ਸਕਦੀ ਹੈ। 

3.5 ਲੱਖ ਯਾਤਰੀ ਕਰਵਾ ਚੁੱਕੇ ਹਨ ਰਜਿਸਟ੍ਰੇਸ਼ਨ 

ਹੁਣ ਤੱਕ 3.5 ਲੱਖ ਯਾਤਰੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹੈ ਪਰ ਵੱਡੀ ਗਿਣਤੀ 'ਚ ਯਾਤਰੀ ਅਜਿਹੇ ਵੀ ਸਨ ਜੋ ਹੈਲੀਕਾਪਟਰ ਦੀ ਆਨਲਾਈਨ ਸੇਵਾ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸਨ। ਆਦੇਸ਼ 'ਚ ਕਿਹਾ ਗਿਆ ਹੈ ਕਿ ਨੋ-ਫਲਾਇੰਗ ਜ਼ੋਨ ਦੀ ਪਾਬੰਦੀ ਮੈਡੀਕਲ ਨਿਕਾਸੀ, ਆਫ਼ਤ ਪ੍ਰਬੰਧਨ ਅਤੇ ਸੁਰੱਖਿਆ ਬਲਾਂ ਦੀ ਨਿਗਰਾਨੀ 'ਤੇ ਲਾਗੂ ਨਹੀਂ ਹੋਵੇਗੀ। ਅਜਿਹੀਆਂ ਆਫ਼ਤਾਂ ਲਈ ਇਕ ਵਿਸਤ੍ਰਿਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਜਾਰੀ ਕੀਤੀ ਜਾਵੇਗੀ। ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 9 ਅਗਸਤ ਤੱਕ ਚੱਲੇਗੀ। ਯਾਤਰਾ ਦੇ ਰਵਾਇਤੀ ਪਹਿਲਗਾਮ ਰੂਟ ਨੂਨਵਾਨ ਬੇਸ ਕੈਂਪ ਤੋਂ ਲਗਭਗ 32 ਕਿਲੋਮੀਟਰ ਅਤੇ ਬਾਲਟਾਲ ਰੂਟ ਬੇਸ ਕੈਂਪ ਤੋਂ 14 ਕਿਲੋਮੀਟਰ ਦੂਰੀ 'ਤੇ ਬਾਬਾ ਬਰਫ਼ਾਨੀ ਦਾ ਦਰਬਾਰ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

LPG ਸਪਲਾਈ ਦੀ 'ਨੋ-ਟੈਂਸ਼ਨ'! 15 ਦੇਸ਼ਾਂ ਤੋਂ ਆ ਰਹੀ ਗੈਸ, ਸਰਕਾਰ ਨੇ ਚੁੱਕੇ ਅਹਿਮ ਕਦਮ

LPG ਸਪਲਾਈ ਦੀ 'ਨੋ-ਟੈਂਸ਼ਨ'! 15 ਦੇਸ਼ਾਂ ਤੋਂ ਆ ਰਹੀ ਗੈਸ, ਸਰਕਾਰ ਨੇ ਚੁੱਕੇ ਅਹਿਮ ਕਦਮ

ਸੋਮਵਾਰ ਤੋਂ ਸਵੇਰੇ 6:45 'ਤੇ ਖੁੱਲ਼ਣਗੇ ਸਾਰੇ ਸਕੂਲ, ਕਈ ਸੂਬਿਆਂ ਵਿੱਚ ਬਦਲਿਆ ਛੁੱਟੀ ਦਾ ਵੀ ਸਮਾਂ

ਸੋਮਵਾਰ ਤੋਂ ਸਵੇਰੇ 6:45 'ਤੇ ਖੁੱਲ਼ਣਗੇ ਸਾਰੇ ਸਕੂਲ, ਕਈ ਸੂਬਿਆਂ ਵਿੱਚ ਬਦਲਿਆ ਛੁੱਟੀ ਦਾ ਵੀ ਸਮਾਂ

ਨੀਤੀ ਆਯੋਗ ਦੇ ਨਵੇਂ ਨਿਯੁਕਤ ਉਪ ਪ੍ਰਧਾਨ ਅਸ਼ੋਕ ਲਾਹਿੜੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਨੀਤੀ ਆਯੋਗ ਦੇ ਨਵੇਂ ਨਿਯੁਕਤ ਉਪ ਪ੍ਰਧਾਨ ਅਸ਼ੋਕ ਲਾਹਿੜੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨਗੇ: ਤੇਜਸਵੀ

ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨਗੇ: ਤੇਜਸਵੀ

PM ਮੋਦੀ ਦੇ ਸੁਆਗਤ ਲਈ ਕਾਸ਼ੀ ਤਿਆਰ ! ਸ਼ੁਰੂ ਹੋਈ ‘ਮਹਾ-ਸਫਾਈ ਮੁਹਿੰਮ’

PM ਮੋਦੀ ਦੇ ਸੁਆਗਤ ਲਈ ਕਾਸ਼ੀ ਤਿਆਰ ! ਸ਼ੁਰੂ ਹੋਈ ‘ਮਹਾ-ਸਫਾਈ ਮੁਹਿੰਮ’

ਕਿਸੇ ਨਾਬਾਲਗਾ ਨੂੰ ਗਰਭ ਅਵਸਥਾ ਜਾਰੀ ਰੱਖਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ

ਕਿਸੇ ਨਾਬਾਲਗਾ ਨੂੰ ਗਰਭ ਅਵਸਥਾ ਜਾਰੀ ਰੱਖਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ

ਦੋ-ਤਿਹਾਈ ਸੰਸਦ ਮੈਂਬਰਾਂ ਦਾ 'ਆਪ' ਨੂੰ ਛੱਡਣਾ ਕੇਜਰੀਵਾਲ ਦੀ ਤਾਨਾਸ਼ਾਹੀ ਲਈ ਝਟਕਾ: ਰੇਖਾ ਗੁਪਤਾ

ਦੋ-ਤਿਹਾਈ ਸੰਸਦ ਮੈਂਬਰਾਂ ਦਾ 'ਆਪ' ਨੂੰ ਛੱਡਣਾ ਕੇਜਰੀਵਾਲ ਦੀ ਤਾਨਾਸ਼ਾਹੀ ਲਈ ਝਟਕਾ: ਰੇਖਾ ਗੁਪਤਾ

ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ 'ਆਪ', ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ 'ਆਪ', ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ

ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ

ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ

ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ