ਰਮੇਸ਼ ਗਰਗ
ਸੁਨਾਮ: ਅਗਰਵਾਲ ਸਭਾ (ਰਜਿ,)ਸੁਨਾਮ ਵੱਲੋਂ ਪ੍ਰਧਾਨ ਵਿਕਰਮ ਗਰਗ ਵਿੱਕੀ ਦੀ ਅਗਵਾਈ ਹੇਠ ਸਭਾ ਵੱਲੋਂ ਮਰਗਤ ਦੇ ਭੋਗ ਤੇ ਲੋਕਲ ਵਿਅੱਕਤੀਆਂ ਵੱਲੋਂ ਰੋਟੀ ਨਾ ਖਾਣ ਲਈ ਪ੍ਰੇਰਿਤ ਕਰਨ ਵਾਸਤੇ ਕਰਮਕਾਂਡੀ ਬ੍ਰਾਹਮਣਾ ਨਾਲ ਸੀਤਾ ਸਰ ਮੰਦਿਰ ਵਿੱਖੇ ਮੀਟਿੰਗ ਕੀਤੀ ਗਈ.। ਸਭਾ ਵੱਲੋਂ ਉਲੀਕੇ ਇਸ ਪਰੋਗਰਾਮ ਨੂੰ ਕਾਮਯਾਬ ਕਰਨ ਲਈ ਬ੍ਰਾਹਮਣ ਭਰਾਵਾਂ ਨੇ ਆਪਣੇ ਆਪਣੇ ਸੁਝਾਉ ਦਿੱੱਤੇ ਤੇ ਦੱਸਿਆ ਕਿ ਧਾਰਮਿਕ ਗਰੰਥਾਂ ਸ੍ਰੀ ਗਰੁੜ ਪੁਰਾਣ ਅਤੇ ਸ੍ਰੀ ਗੀਤਾ ਜੀ ਵਿੱਚ ਵੀ ਮਰਗਤ ਦੇ ਭੋਗ ਤੇ ਰੋਟੀ ਖਾਣਾ ਵਰਜਿਤ ਦੱਸਿਆ ਗਿਆ ਹੈ।
ਉਹਨਾਂ ਭਰੋਸਾ ਦਿਵਾਇਆ ਕਿ ਅਗਰਵਾਲ ਸਭਾ ਨੇ ਜੋ ਫੈਸਲਾ ਕੀਤਾ ਹੈ ਅਸੀਂ ਉਸਨੂੰ ਲਾਗੂ ਕਰਵਾਉਣ ਵਿੱਚ ਸਭਾ ਦਾ ਸਾਥ ਦੇਵਾਂਗੇ। ਅਗਰਵਾਲ ਸਭਾ ਵੱਲੋਂ ਵੀ ਕਰਮਕਾਂਡੀ ਬ੍ਰਾਹਮਣ ਵੀਰਾਂ ਨੂੰ ਯਕੀਨ ਦੁਆਇਆ ਕਿ ਸਭਾ ਵੱਲੋਂ ਉਹਨਾਂ ਨੂੰ ਕੋਈ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਬੜੇ ਵਧੀਆ ਮਾਹੌਲ ਵਿੱਚ ਹੋਈ ਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਠੱੱਲ ਪਾਉਣ ਲਈ ਮਿਲਕੇ ਕੋਸਿਸ਼ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਤੇ ਸਰਵ ਸ੍ਰੀ ਪੰਡਤ ਨਿਗਮ ਸਾਸ਼ਤਰੀ, ਰਾਮ ਰਤਨ, ਦੁਰਗਾ ਰਾਮ, ਅਨੀਸ਼ ਕੁਮਾਰ, ਪਰਦੀਪ ਕੁਮਾਰ, ਹਰੀ ਕਿਸ਼ਨ, ਅਜੈ ਕੁਮਾਰ, ਰਾਕੇਸ਼ ਕੁਮਾਰ, ਗੋਕੁਲ ਜੀ, ਕ੍ਰਿਸ਼ਨ ਪੁਜਾਰੀ ਜੀ ਅਤੇ ਬਲਰਾਮ ਦਾਊ ਨੇ ਭਾਗ ਲਿਆ। ਅਗਰਵਾਲ ਸਭਾ ਵੱਲੋਂ ਪ੍ਰਧਾਨ ਵਿਕਰਮ ਗਰਗ ਵਿੱਕੀ, ਵੇਦ ਹੋਡਲਾ, ਕ੍ਰਿਸ਼ਨ ਸੰਦੋਹਾ, ਹਕੂਮਤ ਰਾਏ ਜਿੰਦਲ, ਯਸ਼ਪਾਲ ਮੰਗਲਾ, ਸਿਵ ਜਿੰਦਲ, ਯਸ਼ਪਾਲ ਸਿੰਗਲਾ, ਰਾਜੀਵ ਸਿੰਗਲਾ, ਹਰੀ ਦੇਵ ਗੋਇਲ, ਆਰ, ਐਨ, ਕਾਂਸਲ, ਸਿਵ ਜਿੰਦਲ, ਕਮਲ ਗਰਗ ਤੇ ਰਾਮ ਕੁਮਾਰ ਭੁਟਾਲੀਆ ਹਾਜਰ ਸਨ ਅਤੇ ਮੰਦਿਰ ਕਮੇਟੀ ਦੇ ਵਿਜੈ ਕੁਮਾਰ ਵਰਮਾ, ਪਾਲ ਗਰਗ, ਵਿਨੋਦ ਗਰਗ, ਇੰਦਰ ਤਲਵਾੜ, ਅਨਿਲ ਕੁਮਾਰ ਮੱਕੜ, ਮਨੋਜ ਕੁਮਾਰ, ਪੱਪੂ ਤੇ ਲੱਡੂ ਸਹਿਗਲ ਵੀ ਹਾਜਰ ਸਨ। ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਸਾਰਿਆਂ ਦਾ ਧੰਨਵਾਦ ਕੀਤਾ।