China begins construction ਚੀਨ ਨੇ ਅਰੁਣਾਚਲ ਪ੍ਰਦੇਸ਼ ’ਚ ਭਾਰਤੀ ਸਰਹੱਦ ਨੇੜੇ ਤਿੱਬਤ ਵਿੱਚ ਬ੍ਰਹਮਪੁੱਤਰ ’ਤੇ 167.8 ਬਿਲੀਅਨ ਡਾਲਰ ਦੇ ਬੰਨ੍ਹ ਦਾ ਨਿਰਮਾਣ ਅੱਜ ਸ਼ੁਰੂ ਕਰ ਦਿੱਤਾ ਹੈ। ਚੀਨ ਦੇ ਪ੍ਰਧਾਨ ਮੰਤਰੀ ਨੇ ਬ੍ਰਹਮਪੁੱਤਰ ਦੇ ਹੇਠਲੇ ਯਾਰਲੁੰਗ ਜ਼ਾਂਗਬੋ ਵਿੱਚ ਨੀਂਹ ਪੱਥਰ ਰੱਖ ਕੇ ਡੈਮ ਦੀ ਉਸਾਰੀ ਦਾ ਐਲਾਨ ਕੀਤਾ। ਇਸ ਪਣ-ਬਿਜਲੀ ਪ੍ਰਾਜੈਕਟ ਕਾਰਨ ਭਾਰਤ ਤੇ ਬੰਗਲਾਦੇਸ਼ ਦੀਆਂ ਚਿੰਤਾਵਾਂ ਵਧ ਕੀਤੀਆਂ ਹਨ। ਇਸ ਪ੍ਰਾਜੈਕਟ ਸਬੰਧੀ ਕਈ ਵਾਰ ਜਾਇਜ਼ਾ ਲਿਆ ਗਿਆ ਸੀ। ਦੱਸ ਦਈਏ ਕਿ ਇਸ ਪ੍ਰਾਜੈਕਟ ਨੂੰ ਪਿਛਲੇ ਸਾਲ ਦਸੰਬਰ ਵਿੱਚ ਮਨਜ਼ੂਰੀ ਦਿੱਤੀ ਗਈ ਸੀ।-ਪੀਟੀਆਈ