Friday, April 10, 2026
BREAKING
ਭਾਰਤ 'ਚ ਮਹਿੰਗੇ ਹੋ ਗਏ ਸਮਾਰਟਫੋਨ! ਇਨ੍ਹਾਂ ਕੰਪਨੀਆਂ ਨੇ ਵਧਾਏ ਰੇਟ UPI ਦੇ 10 ਸਾਲ: 45 ਕਰੋੜ ਤੋਂ ਵੱਧ ਭਾਰਤੀਆਂ ਦੀ ਪਸੰਦ ਬਣਿਆ ਡਿਜੀਟਲ ਭੁਗਤਾਨ, ਬਣਿਆ ਨਵਾਂ ਰਿਕਾਰਡ ਭਾਰਤ ’ਚ ਹੈ ਦਮ ADB ਨੇ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ ਕੀਤਾ 6.9 ਫੀਸਦੀ ਅਮਰੀਕੀ ਡਾਲਰ ਮੁਕਾਬਲੇ 17 ਪੈਸੇ ਡਿੱਗਾ ਭਾਰਤੀ ਰੁਪਿਆ ਨਾਨ-ਕੰਸਟਰੱਕਸ਼ਨ ਫੀਸ ’ਚ 50 ਫੀਸਦੀ ਛੋਟ ਦੀ ਮਿਆਦ 15 ਜੂਨ ਤੱਕ ਵਧਾਈ ਗਈ : ਗੁਰਵਿੰਦਰ ਸਿੰਘ ਪਾਬਲਾ ਵਿਧਾਇਕ ਰੰਧਾਵਾ ਨੇ ਪਿੰਡ ਨਗਲਾ ਵਿੱਚ ਨਵੇਂ ਟਿਊਬਵੈੱਲ ਦਾ ਉਦਘਾਟਨ ਕਰਕੇ ਕੰਮ ਦੀ ਸ਼ੁਰੂਆਤ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਹਲਕੇ ਤੋਂ 20ਵੀਂ ਬੱਸ ਰਵਾਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ 245 ਕਰੋੜ ਦੀ ਰਾਸ਼ੀ ਜਾਰੀ, 2.45 ਲੱਖ ਵਿਦਿਆਰਥੀਆਂ ਨੂੰ ਵੱਡੀ ਰਾਹਤ : ਡਾ. ਬਲਜੀਤ ਕੌਰ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਨੂੰ ਪਰਾਲੀ ਸਾੜਨ ਘਟਾਉਣ ਦੀ ਪਹਿਲ ਲਈ ਮਿਲਿਆ ਸਕੋਚ ਸਿਲਵਰ ਐਵਾਰਡ 2025 ਪੰਜਾਬ 'ਚ ਫੜੇ ਗਏ 2 ਅੱਤਵਾਦੀ, ਕਰਨਾ ਸੀ ਵੱਡਾ ਧਮਾਕਾ

ਬਾਜ਼ਾਰ

US ਕ੍ਰੈਡਿਟ ਕਾਰਡ ਕੰਪਨੀਆਂ ਨੂੰ ਵੱਡਾ ਝਟਕਾ: ਹੁਣ ਨਹੀਂ ਵਸੂਲਿਆ ਜਾ ਸਕੇਗਾ 10% ਤੋਂ ਵੱਧ ਵਿਆਜ

11 ਜਨਵਰੀ, 2026 05:12 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕ੍ਰੈਡਿਟ ਕਾਰਡ ਕੰਪਨੀਆਂ ਵਿਰੁੱਧ ਇੱਕ ਵੱਡਾ ਮੋਰਚਾ ਖੋਲ੍ਹਦਿਆਂ ਭਾਰੀ ਵਿਆਜ ਦਰਾਂ 'ਤੇ ਲਗਾਮ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਕੰਪਨੀਆਂ ਵੱਲੋਂ ਵਸੂਲੇ ਜਾ ਰਹੇ 20 ਤੋਂ 30 ਫੀਸਦੀ ਵਿਆਜ ਨੂੰ 'ਲੁੱਟ' ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਹੁਣ ਅਮਰੀਕੀ ਜਨਤਾ ਨੂੰ ਇਸ ਤਰ੍ਹਾਂ ਠੱਗਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

20 ਜਨਵਰੀ 2026 ਤੋਂ ਲਾਗੂ ਹੋਵੇਗਾ ਨਵਾਂ ਨਿਯਮ
ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ 20 ਜਨਵਰੀ 2026 ਤੋਂ ਇੱਕ ਸਾਲ ਲਈ ਕ੍ਰੈਡਿਟ ਕਾਰਡ ਦੀਆਂ ਵਿਆਜ ਦਰਾਂ 'ਤੇ 10 ਫੀਸਦੀ ਦੀ ਅਧਿਕਤਮ ਸੀਮਾ (ਕੈਪ) ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਆਮ ਲੋਕਾਂ ਦੀ ਜੇਬ 'ਤੇ ਪੈ ਰਹੇ ਵਿੱਤੀ ਬੋਝ ਨੂੰ ਘੱਟ ਕਰਨ ਲਈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ 20 ਜਨਵਰੀ ਦੀ ਇਹ ਤਾਰੀਖ ਟਰੰਪ ਪ੍ਰਸ਼ਾਸਨ ਦੇ ਸਫਲ ਇਕ ਸਾਲ ਦੀ ਵਰ੍ਹੇਗੰਢ ਵਜੋਂ ਵੀ ਮਨਾਈ ਜਾਵੇਗੀ।

ਬਾਈਡੇਨ ਪ੍ਰਸ਼ਾਸਨ 'ਤੇ ਵਿੰਨ੍ਹਿਆ ਨਿਸ਼ਾਨਾ
ਟਰੰਪ ਨੇ ਆਪਣੇ ਬਿਆਨ ਵਿੱਚ ਪਿਛਲੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ 'ਸਲੀਪੀ ਜੋਅ ਬਾਈਡੇਨ' ਪ੍ਰਸ਼ਾਸਨ ਦੌਰਾਨ ਇਹ ਕੰਪਨੀਆਂ ਬਿਨਾਂ ਕਿਸੇ ਰੋਕ-ਟੋਕ ਦੇ 20-30% ਤੋਂ ਵੀ ਵੱਧ ਵਿਆਜ ਵਸੂਲਦੀਆਂ ਰਹੀਆਂ, ਜਿਸ ਦਾ ਨੁਕਸਾਨ ਆਮ ਜਨਤਾ ਨੂੰ ਭੁਗਤਣਾ ਪਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਕੰਪਨੀਆਂ ਨੂੰ ਅਮਰੀਕੀ ਜਨਤਾ ਦਾ ਸ਼ੋਸ਼ਣ ਨਹੀਂ ਕਰਨ ਦਿੱਤਾ ਜਾਵੇਗਾ।

ਮਹਿੰਗਾਈ ਤੋਂ ਰਾਹਤ ਦੇਣ ਲਈ ਚੁੱਕੇ ਹੋਰ ਕਦਮ
ਟਰੰਪ ਪ੍ਰਸ਼ਾਸਨ ਲਗਾਤਾਰ ਅਜਿਹੇ ਕਦਮ ਉਠਾ ਰਿਹਾ ਹੈ ਜਿਸ ਨਾਲ ਖਪਤਕਾਰਾਂ ਨੂੰ ਰਾਹਤ ਮਿਲ ਸਕੇ। ਇਸ ਤੋਂ ਪਹਿਲਾਂ ਸਰਕਾਰ ਨੇ 200 ਅਰਬ ਡਾਲਰ ਦੇ ਮਾਰਗੇਜ ਬਾਂਡ ਖਰੀਦਣ ਦਾ ਵੀ ਐਲਾਨ ਕੀਤਾ ਸੀ, ਤਾਂ ਜੋ ਹੋਮ ਲੋਨ (ਮਾਰਗੇਜ) ਦੀਆਂ ਦਰਾਂ ਨੂੰ ਘਟਾਇਆ ਜਾ ਸਕੇ ਅਤੇ ਲੋਕਾਂ ਲਈ ਘਰ ਖਰੀਦਣਾ ਸੌਖਾ ਹੋ ਸਕੇ।

ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਵਿੱਚ ਵਧਦੀ ਮਹਿੰਗਾਈ ਕਾਰਨ ਆਮ ਲੋਕਾਂ 'ਤੇ ਵਿੱਤੀ ਦਬਾਅ ਲਗਾਤਾਰ ਵਧ ਰਿਹਾ ਹੈ। ਟਰੰਪ ਦੇ ਇਸ ਐਲਾਨ ਨੂੰ ਆਰਥਿਕ ਰਾਹਤ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

UPI ਦੇ 10 ਸਾਲ: 45 ਕਰੋੜ ਤੋਂ ਵੱਧ ਭਾਰਤੀਆਂ ਦੀ ਪਸੰਦ ਬਣਿਆ ਡਿਜੀਟਲ ਭੁਗਤਾਨ, ਬਣਿਆ ਨਵਾਂ ਰਿਕਾਰਡ

UPI ਦੇ 10 ਸਾਲ: 45 ਕਰੋੜ ਤੋਂ ਵੱਧ ਭਾਰਤੀਆਂ ਦੀ ਪਸੰਦ ਬਣਿਆ ਡਿਜੀਟਲ ਭੁਗਤਾਨ, ਬਣਿਆ ਨਵਾਂ ਰਿਕਾਰਡ

ਭਾਰਤ ’ਚ ਹੈ ਦਮ ADB ਨੇ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ ਕੀਤਾ 6.9 ਫੀਸਦੀ

ਭਾਰਤ ’ਚ ਹੈ ਦਮ ADB ਨੇ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ ਕੀਤਾ 6.9 ਫੀਸਦੀ

ਅਮਰੀਕੀ ਡਾਲਰ ਮੁਕਾਬਲੇ 17 ਪੈਸੇ ਡਿੱਗਾ ਭਾਰਤੀ ਰੁਪਿਆ

ਅਮਰੀਕੀ ਡਾਲਰ ਮੁਕਾਬਲੇ 17 ਪੈਸੇ ਡਿੱਗਾ ਭਾਰਤੀ ਰੁਪਿਆ

ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਇਤਿਹਾਸਕ ਤੇਜ਼ੀ ਤੋਂ ਬਾਅਦ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਜਾਣੋ ਕਿਉਂ ਸਹਿਮੇ ਨਿਵੇਸ਼ਕ

ਇਤਿਹਾਸਕ ਤੇਜ਼ੀ ਤੋਂ ਬਾਅਦ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਜਾਣੋ ਕਿਉਂ ਸਹਿਮੇ ਨਿਵੇਸ਼ਕ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌਂ ਪੈਸੇ ਕਮਜ਼ੋਰ ਹੋ ਕੇ 92.63 'ਤੇ ਆ ਗਿਆ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਨੌਂ ਪੈਸੇ ਕਮਜ਼ੋਰ ਹੋ ਕੇ 92.63 'ਤੇ ਆ ਗਿਆ

ਕੱਚੇ ਤੇਲ ਅਤੇ ਡਾਲਰ-ਰੁਪਏ ਦੀ ਚਾਲ ’ਤੇ RBI ਨੇ ਬਦਲਿਆ ਰੁਖ

ਕੱਚੇ ਤੇਲ ਅਤੇ ਡਾਲਰ-ਰੁਪਏ ਦੀ ਚਾਲ ’ਤੇ RBI ਨੇ ਬਦਲਿਆ ਰੁਖ

ਬਿਨਾਂ ਡਾਟਾ ਵਾਲੇ ਸਸਤੇ ਪਲਾਨ ਹੋਣਗੇ ਲਾਜ਼ਮੀ, ਹੁਣ ਮਿਲ ਸਕੇਗੀ ਸਿਰਫ ਕਾਲ-SMS ਦੀ ਵੀ ਸੁਵਿਧਾ!

ਬਿਨਾਂ ਡਾਟਾ ਵਾਲੇ ਸਸਤੇ ਪਲਾਨ ਹੋਣਗੇ ਲਾਜ਼ਮੀ, ਹੁਣ ਮਿਲ ਸਕੇਗੀ ਸਿਰਫ ਕਾਲ-SMS ਦੀ ਵੀ ਸੁਵਿਧਾ!

ਕੱਚੇ ਮਾਲ ਦੀ ਕਮੀ ਨਾਲ ਖਤਰੇ ’ਚ EV ਸੈਕਟਰ, ਟੂ-ਵ੍ਹੀਲਰ ਕੰਪਨੀਆਂ ਦੇ ਮੁਨਾਫੇ ’ਤੇ ਸੱਟ

ਕੱਚੇ ਮਾਲ ਦੀ ਕਮੀ ਨਾਲ ਖਤਰੇ ’ਚ EV ਸੈਕਟਰ, ਟੂ-ਵ੍ਹੀਲਰ ਕੰਪਨੀਆਂ ਦੇ ਮੁਨਾਫੇ ’ਤੇ ਸੱਟ

ਸ਼ੇਅਰ ਬਾਜ਼ਾਰ 'ਚ ਬੁੱਲ ਨੇ ਲਗਾਈ ਦੌੜ : ਸੀਜ਼ਫਾਇਰ ਦੀਆਂ ਖ਼ਬਰਾਂ ਕਾਰਨ ਸੈਂਸੈਕਸ-ਨਿਫਟੀ ਨੂੰ ਲੱਗੇ ਖੰਭ

ਸ਼ੇਅਰ ਬਾਜ਼ਾਰ 'ਚ ਬੁੱਲ ਨੇ ਲਗਾਈ ਦੌੜ : ਸੀਜ਼ਫਾਇਰ ਦੀਆਂ ਖ਼ਬਰਾਂ ਕਾਰਨ ਸੈਂਸੈਕਸ-ਨਿਫਟੀ ਨੂੰ ਲੱਗੇ ਖੰਭ