Friday, July 31, 2026
BREAKING
ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਰਾਸ਼ਟਰੀ

SIR ਵਿਵਾਦ : ਵੋਟਰ ਸੂਚੀ ‘ਸਥਿਰ’ ਨਹੀਂ ਰਹਿ ਸਕਦੀ : ਸੁਪਰੀਮ ਕੋਰਟ

14 ਅਗਸਤ, 2025 05:57 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਸ ਦਲੀਲ ਨਾਲ ਅਸਹਿਮਤੀ ਪ੍ਰਗਟਾਈ ਕਿ ਚੋਣਾਂ ਵਾਲੇ ਸੂਬੇ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮਿੱਖਿਆ (ਐੱਸ. ਆਈ. ਆਰ.) ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਅਤੇ ਇਸ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਵੋਟਰ ਸੂਚੀ ‘ਸਥਿਰ’ ਨਹੀਂ ਰਹਿ ਸਕਦੀ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜਾਏਮਾਲਿਆ ਬਾਗਚੀ ਦੇ ਬੈਂਚ ਦੇ ਸਾਹਮਣੇ ਗੈਰ ਸਰਕਾਰੀ ਸੰਗਠਨ (ਐੱਨ.ਜੀ.ਓ.) ‘ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਨੇ ਦਲੀਲ ਦਿੱਤੀ ਕਿ ਦੇਸ਼ ਭਰ ਵਿਚ ਇਸ ਕਵਾਇਦ ਲਈ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

ਐੱਨ.ਜੀ.ਓ. ਤੋਂ ਇਲਾਵਾ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਅਤੇ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਬਿਹਾਰ ਵਿਚ ਚੋਣ ਕਮਿਸ਼ਨ ਦੀ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸਮਿੱਖਿਆ ਪ੍ਰਕਿਰਿਆ ਨੂੰ ਚੁਣੌਤੀ ਦਿੱਤੀ ਹੈ। ਏ.ਡੀ.ਆਰ. ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਣਨ ਨੇ ਕਿਹਾ ਕਿ ਐੱਸ. ਆਈ. ਆਰ. ’ਤੇ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਵਿਚ ਕਾਨੂੰਨੀ ਆਧਾਰ ਦੀ ਘਾਟ ਹੈ ਅਤੇ ਇਸ ਬਾਰੇ ਕਦੇ ਵੀ ਕਾਨੂੰਨ ਵਿਚ ਵਿਚਾਰ ਨਹੀਂ ਕੀਤਾ ਗਿਆ। ਉਨ੍ਹਾਂ ਦਲੀਲ ਦਿੱਤੀ ਕਿ ਇਸ ਨੂੰ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਆਪਣੀ ਸਥਾਪਨਾ ਤੋਂ ਬਾਅਦ ਹੁਣ ਤੱਕ ਕਦੇ ਵੀ ਅਜਿਹੀ ਕੋਈ ਕਵਾਇਦ ਨਹੀਂ ਕਰ ਸਕਿਆ ਅਤੇ ਇਹ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਅਤੇ ਜੇ ਅਜਿਹਾ ਹੋਣ ਦਿੱਤਾ ਗਿਆ ਤਾਂ ਸਿਰਫ਼ ਰੱਬ ਹੀ ਜਾਣਦਾ ਹੈ ਕਿ ਇਸ ਦਾ ਅੰਤ ਕਿੱਥੇ ਹੋਵੇਗਾ। ਬੈਂਚ ਨੇ ਕਿਹਾ ਕਿ ਇਸ ਤਰਕ ਨਾਲ ਤਾਂ ਵਿਸ਼ੇਸ਼ ਡੂੰਘਾਈ ਦੀ ਸਮਿੱਖਿਆ ਕਦੇ ਵੀ ਨਹੀਂ ਕੀਤੀ ਜਾ ਸਕਦੀ। ਇਕ ਵਾਰ ਦੀ ਕਵਾਇਦ ਸਿਰਫ ਅਸਲ ਵੋਟਰ ਸੂਚੀ ਲਈ ਕੀਤੀ ਜਾਂਦੀ ਹੈ। ਵੋਟਰ ਸੂਚੀ ਕਦੇ ਵੀ ਸਥਿਰ ਨਹੀਂ ਹੋ ਸਕਦੀ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਵਿਚ ਸੋਧ ਕੀਤੀ ਹੀ ਜਾਣੀ ਚਾਹੀਦੀ ਹੈ, ਨਹੀਂ ਤਾਂ ਚੋਣ ਕਮਿਸ਼ਨ ਉਨ੍ਹਾਂ ਲੋਕਾਂ ਦੇ ਨਾਂ ਕਿਵੇਂ ਹਟਾਏਗਾ ਜੋ ਮਰ ਚੁੱਕੇ ਹਨ, ਪਰਵਾਸ ਕਰ ਗਏ ਹਨ ਜਾਂ ਦੂਜੇ ਚੋਣ ਹਲਕਿਆਂ ਵਿਚ ਚਲੇ ਗਏ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਅੰਕਿਤ ਸ਼ਰਮਾ ਕਤਲਕਾਂਡ 'ਚ ਅਦਾਲਤ ਨੇ ਤਾਹਿਰ ਹੁਸੈਨ ਸਮੇਤ 5 ਦੋਸ਼ੀਆਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਅੰਕਿਤ ਸ਼ਰਮਾ ਕਤਲਕਾਂਡ 'ਚ ਅਦਾਲਤ ਨੇ ਤਾਹਿਰ ਹੁਸੈਨ ਸਮੇਤ 5 ਦੋਸ਼ੀਆਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਲੋਕ ਸਭਾ 'ਚ ਬਿਨਾਂ ਚਰਚਾ ਦੇ ਪਾਸ ਹੋਇਆ 'ਜਨਮ-ਮੌਤ ਰਜਿਸਟਰੇਸ਼ਨ ਸੋਧ ਬਿੱਲ'

ਲੋਕ ਸਭਾ 'ਚ ਬਿਨਾਂ ਚਰਚਾ ਦੇ ਪਾਸ ਹੋਇਆ 'ਜਨਮ-ਮੌਤ ਰਜਿਸਟਰੇਸ਼ਨ ਸੋਧ ਬਿੱਲ'

ਪੁਜਾਰੀ ਦੇ ਪਹਿਰਾਵੇ 'ਚ ਪੁੱਜੇ ਪੱਪੂ ਯਾਦਵ, ਗੁੱਸੇ 'ਚ ਓਮ ਬਿਰਲਾ ਬੋਲੇ-

ਪੁਜਾਰੀ ਦੇ ਪਹਿਰਾਵੇ 'ਚ ਪੁੱਜੇ ਪੱਪੂ ਯਾਦਵ, ਗੁੱਸੇ 'ਚ ਓਮ ਬਿਰਲਾ ਬੋਲੇ-"ਤੁਸੀਂ ਸੰਸਦ ਦੀ ਮਰਿਆਦਾ...''

PM ਮੋਦੀ ਨੇ ਭਿਵੰਡੀ ਇਮਾਰਤ ਹਾਦਸੇ 'ਤੇ ਜਤਾਇਆ ਸੋਗ, ਮੁਆਵਜ਼ਾ ਰਾਸ਼ੀ ਦਾ ਕੀਤਾ ਐਲਾਨ

PM ਮੋਦੀ ਨੇ ਭਿਵੰਡੀ ਇਮਾਰਤ ਹਾਦਸੇ 'ਤੇ ਜਤਾਇਆ ਸੋਗ, ਮੁਆਵਜ਼ਾ ਰਾਸ਼ੀ ਦਾ ਕੀਤਾ ਐਲਾਨ

CJP ਪ੍ਰਦਰਸ਼ਨ 'ਚ ਜ਼ਖਮੀ ਕਈ ਪੁਲਸ ਮੁਲਾਜ਼ਮ, ਪੀੜਤ ਪਰਿਵਾਰਾਂ ਨੇ ਕਿਹਾ-ਸੰਸਦ 'ਚ ਸਾਡੇ ਦੁੱਖਾਂ 'ਤੇ ਹੋਵੇ ਚਰਚਾ

CJP ਪ੍ਰਦਰਸ਼ਨ 'ਚ ਜ਼ਖਮੀ ਕਈ ਪੁਲਸ ਮੁਲਾਜ਼ਮ, ਪੀੜਤ ਪਰਿਵਾਰਾਂ ਨੇ ਕਿਹਾ-ਸੰਸਦ 'ਚ ਸਾਡੇ ਦੁੱਖਾਂ 'ਤੇ ਹੋਵੇ ਚਰਚਾ

ਭਾਰਤ ਨੇ ਜਲ ਸੈਨਾ ਦੀ ਤਾਕਤ ਨੂੰ ​​ਕੀਤਾ ਮਜ਼ਬੂਤ: ਕੋਚੀਨ ਸ਼ਿਪਯਾਰਡ ਨੇ 7ਵਾਂ ASW ਜਹਾਜ਼ 'ਮਛਲੀਪਟਨਮ' ਲਾਂਚ ਕੀਤਾ

ਭਾਰਤ ਨੇ ਜਲ ਸੈਨਾ ਦੀ ਤਾਕਤ ਨੂੰ ​​ਕੀਤਾ ਮਜ਼ਬੂਤ: ਕੋਚੀਨ ਸ਼ਿਪਯਾਰਡ ਨੇ 7ਵਾਂ ASW ਜਹਾਜ਼ 'ਮਛਲੀਪਟਨਮ' ਲਾਂਚ ਕੀਤਾ

ਨੀਟ ਪੇਪਰ ਲੀਕ ਮੁੱਦੇ 'ਤੇ ਰਾਜ ਸਭਾ 'ਚ ਬੋਲੇ ਰਾਘਵ ਚੱਢਾ, ਆਖੀ ਇਹ ਗੱਲ

ਨੀਟ ਪੇਪਰ ਲੀਕ ਮੁੱਦੇ 'ਤੇ ਰਾਜ ਸਭਾ 'ਚ ਬੋਲੇ ਰਾਘਵ ਚੱਢਾ, ਆਖੀ ਇਹ ਗੱਲ

ਭਾਰਤ ਨੇ ਬ੍ਰਿਕਸ ਸੰਮੇਲਨ ਲਈ ਬੰਗਲਾਦੇਸ਼ੀ PM ਤਾਰਿਕ ਰਹਿਮਾਨ ਨੂੰ ਭੇਜਿਆ ਸੱਦਾ, ਕੀ ਹੋਣਗੇ ਸ਼ਾਮਲ

ਭਾਰਤ ਨੇ ਬ੍ਰਿਕਸ ਸੰਮੇਲਨ ਲਈ ਬੰਗਲਾਦੇਸ਼ੀ PM ਤਾਰਿਕ ਰਹਿਮਾਨ ਨੂੰ ਭੇਜਿਆ ਸੱਦਾ, ਕੀ ਹੋਣਗੇ ਸ਼ਾਮਲ

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ