ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਹ ਟੀਵੀਐੱਸ ਮੋਟਰ ਕੰਪਨੀ ਦੇ ਸ਼੍ਰੀ ਵੇਣੂ ਸ਼੍ਰੀਨਿਵਾਸਨ ਅਤੇ ਸ਼੍ਰੀ ਸੁਦਰਸ਼ਨ ਵੇਣੂ ਨੂੰ ਮਿਲ ਕੇ ਬਹੁਤ ਖੁਸ਼ ਹਨ। ਅੱਜ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਸ਼੍ਰੀ ਮੋਦੀ ਨੇ ਕਿਹਾ,"ਮੈਂ ਕੱਛ ਦੀ ਸੁੰਦਰਤਾ ਨੂੰ ਪ੍ਰਦਰਸ਼ਿਤ ਕਰਨ ਅਤੇ ਮੋਟਰਸਾਈਕਲ ਸਵਾਰਾਂ ਨੂੰ ਉੱਥੇ ਜਾਣ ਲਈ ਉਤਸ਼ਾਹਿਤ ਕਰਨ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ।" ਦਰਅਸਲ ਟੀਵੀਐੱਸ ਮੋਟਰ ਕੰਪਨੀ ਦੇ ਚੇਅਰਮੈਨ ਵੇਣੂ ਸ਼੍ਰੀਨਿਵਾਸਨ ਅਤੇ ਉਨ੍ਹਾਂ ਦੇ ਪੁੱਤਰ ਸੁਦਰਸ਼ਨ ਵੇਣੂ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ 'ਰਣ ਉਤਸਵ 2025' ਕੌਫੀ ਟੇਬਲ ਬੁੱਕ ਭੇਟ ਕੀਤੀ। ਸ਼੍ਰੀ ਮੋਦੀ ਨੇ ਅੱਜ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਮੁਲਾਕਾਤ ਨਾਲ ਸਬੰਧਤ ਤਸਵੀਰ ਰੀ-ਪੋਸਟ ਕੀਤੀ। ਉਨ੍ਹਾਂ ਨੇ ਕੱਛ ਦੀ ਸੁੰਦਰਤਾ ਨੂੰ ਪ੍ਰਦਰਸ਼ਿਤ ਕਰਨ ਲਈ ਵੇਣੂ ਸ਼੍ਰੀਨਿਵਾਸਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਟੀਵੀਐੱਸ ਦੇ ਚੇਅਰਮੈਨ ਨੇ ਪ੍ਰਧਾਨ ਮੰਤਰੀ ਨੂੰ ਟੀਵੀਐੱਸਐੱਮ ਰਣ ਉਤਸਵ 2025 ਕੌਫੀ ਟੇਬਲ ਬੁੱਕ ਭੇਟ ਕੀਤੀ। ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ 'ਚ, ਟੀਵੀਐੱਸ ਮੋਟਰ ਕੰਪਨੀ ਨੇ ਗੁਜਰਾਤ ਟੂਰਿਜ਼ਮ ਨਾਲ ਸਾਂਝੇਦਾਰੀ 'ਚ ਰਣ ਉਤਸਵ 'ਚ ਇਕ ਅਸਾਧਾਰਨ ਮੋਟਰਸਾਈਕਲਿੰਗ ਅਨੁਭਵ ਦਾ ਆਯੋਜਨ ਕੀਤਾ। ਜਿਸ 'ਚ ਖੇਤਰ ਦੀ ਸੱਭਿਆਚਾਰ, ਦ੍ਰਿਸ਼ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਜੋ ਨੌਜਵਾਨਾਂ ਵਿਚਾਲੇ ਕੱਛ ਨੂੰ ਇਕ ਸੈਰ-ਸਪਾਟਾ ਸਥਾਨ ਵਜੋਂ ਲੋਕਪ੍ਰਿਯ ਬਣਾਉਣ ਦੇ ਸ਼੍ਰੀ ਮੋਦੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ।