ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰੀ ਡਾਕਟਰ ਦਿਵਸ 'ਤੇ ਡਾਕਟਰਾਂ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਅਸਲ 'ਚ ਸਿਹਤ ਦੇ ਰੱਖਿਅਕ ਅਤੇ ਮਨੁੱਖਤਾ ਦੇ ਥੰਮ੍ਹ ਹਨ। ਉਨ੍ਹਾਂ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਸਾਡੇ ਡਾਕਟਰਾਂ ਨੇ ਆਪਣੀ ਮਿਹਨਤ ਨਾਲ ਆਪਣੀ ਪਛਾਣ ਬਣਾਈ ਹੈ।''
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,''ਉਨ੍ਹਾਂ ਦੀ ਕਰੁਣਾ ਦੀ ਭਾਵਨਾ ਵੀ ਓਨੀ ਹੀ ਜ਼ਿਕਰਯੋਗ ਹੈ। ਉਹ ਅਸਲ 'ਚ ਸਿਹਤ ਦੇ ਰੱਖਿਅਕ ਅਤੇ ਮਨੁੱਖਤਾ ਦੇ ਥੰਮ੍ਹ ਹਨ। ਭਾਰਤ ਦੇ ਸਿਹਤ ਸੇਵਾ ਢਾਂਚੇ ਨੂੰ ਮਜ਼ਬੂਤ ਕਰਨ 'ਚ ਉਨ੍ਹਾਂ ਦਾ ਯੋਗਦਾਨ ਅਸਲ 'ਚ ਅਸਾਧਾਰਨ ਹੈ।'' ਇਹ ਦਿਵਸ ਡਾਕਟਰਾਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰਸਿੱਧ ਡਾਕਟਰ ਬਿਧਾਨ ਚੰਦਰ ਰਾਏ ਦੀ ਜਯੰਤੀ ਵੀ ਹੈ, ਜਿਨ੍ਹਾਂ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਵੀ ਕੰਮ ਕੀਤਾ ਸੀ।