ਮੁੰਬਈ : ਵਿਦੇਸ਼ੀ ਪੋਰਟਫੋਲੀਓ ਨਿਵੇਸ਼ (ਐੱਫ. ਪੀ. ਆਈ.) ’ਚ ਜਨਵਰੀ ’ਚ 29,071 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਅਧਿਕਾਰਤ ਜਾਣਕਾਰੀ ਮੁਤਾਬਕ ਜਨਵਰੀ ’ਚ ਐੱਫ. ਪੀ. ਆਈ. ਨਿਵੇਸ਼ਕਾਂ ਨੇ 35,962 ਕਰੋੜ ਰੁਪਏ ਦੀ ਸ਼ੁੱਧ ਵਿਕਰੀ ਕੀਤੀ।
ਡੈੱਟ, ਹਾਈਬ੍ਰਿਡ ਉਪਕਰਨਾਂ ਅਤੇ ਮਿਊਚੁਅਲ ਫੰਡਾਂ ’ਚ ਐੱਫ. ਪੀ. ਆਈ. ਨਿਵੇਸ਼ਕ ਸ਼ੁੱਧ ਰੂਪ ’ਚ ਖਰੀਦਦਾਰ ਰਹੇ, ਭਾਵ ਉਨ੍ਹਾਂ ਨੇ ਜਿੰਨੇ ਪੈਸੇ ਕੱਢੇ ਉਸ ਤੋਂ ਵੱਧ ਨਿਵੇਸ਼ ਕੀਤੇ।
ਡੈੱਟ ’ਚ ਉਨ੍ਹਾਂ ਨੇ 6,013 ਕਰੋੜ ਰੁਪਏ ਅਤੇ ਮਿਊਚੁਅਲ ਫੰਡਾਂ ’ਚ 650 ਕਰੋੜ ਰੁਪਏ ਲਾਏ। ਇਕੁਇਟੀ ਨਾਲ ਜੁੜੇ ਮਿਊਚੁਅਲ ਫੰਡਾਂ ’ਚ 481 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਗਿਆ। ਡੈੱਟ ਨਾਲ ਜੁੜੇ ਮਿਊਚੁਅਲ ਫੰਡਾਂ ’ਚ 42 ਕਰੋੜ ਰੁਪਏ ਅਤੇ ਹੋਰਾਂ ’ਚ 128 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਰਹੀ।
ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਐੱਫ. ਪੀ. ਆਈ. ਨਿਵੇਸ਼ਕ ਭਾਰਤੀ ਪੂੰਜੀ ਬਾਜ਼ਾਰ ’ਚ ਸ਼ੁੱਧ ਰੂਪ ’ਚ ਵਿਕ੍ਰੇਤਾ ਰਹੇ ਹਨ।