ਨਵੀਂ ਦਿੱਲੀ : ਭੂਚਾਲ ਦੇ ਝਟਕਿਆਂ ਨਾਲ ਧਰਤੀ ਇੱਕ ਵਾਰ ਫਿਰ ਹਿੱਲ ਗਈ। ਅੱਜ 20 ਜੁਲਾਈ ਨੂੰ ਸਵੇਰੇ ਭਾਰਤ, ਤਾਜਿਕਸਤਾਨ ਅਤੇ ਈਰਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅੱਧੀ ਰਾਤ 12 ਵਜੇ ਤੋਂ ਸਵੇਰੇ 5 ਵਜੇ ਤੱਕ ਭੂਚਾਲ ਨੇ ਤਿੰਨਾਂ ਦੇਸ਼ਾਂ ਵਿੱਚ ਦਹਿਸ਼ਤ ਫੈਲਾ ਦਿੱਤੀ। ਹਾਲਾਂਕਿ ਤਿੰਨਾਂ ਦੇਸ਼ਾਂ ਵਿੱਚ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਝਟਕੇ ਮਹਿਸੂਸ ਹੁੰਦੇ ਸਾਰ ਹੀ ਲੋਕ ਘਰਾਂ ਵਿਚੋਂ ਨਿਕਲ ਕੇ ਦੌੜ ਪਏ।
ਪਹਿਲਾ ਭੂਚਾਲ ਭਾਰਤ ਦੇ ਅਸਾਮ ਰਾਜ ਦੇ ਨਾਗਾਓਂ ਜ਼ਿਲ੍ਹੇ ਵਿੱਚ ਆਇਆ। ਦੇਰ ਰਾਤ ਲਗਭਗ 12:56 ਵਜੇ ਭੂਚਾਲ ਨੇ ਧਰਤੀ ਨੂੰ ਹਿਲਾ ਦਿੱਤਾ, ਜਿਸਦੀ ਤੀਬਰਤਾ ਰਿਕਟਰ ਪੈਮਾਨੇ 'ਤੇ 2.9 ਮਾਪੀ ਗਈ। ਇਸ ਭੂਚਾਲ ਦਾ ਕੇਂਦਰ ਧਰਤੀ ਤੋਂ 40 ਕਿਲੋਮੀਟਰ ਹੇਠਾਂ ਡੂੰਘਾਈ ਵਿੱਚ ਸੀ। 8 ਜੁਲਾਈ ਨੂੰ ਵੀ ਕਾਰਬੀ ਅੰਗਲੋਂਗ ਜ਼ਿਲ੍ਹੇ ਵਿੱਚ ਭੂਚਾਲ ਆਇਆ, ਜਿਸਦੀ ਤੀਬਰਤਾ 4.1 ਸੀ।