Sunday, February 22, 2026
BREAKING
ਗਲਗੋਟੀਆ ਯੂਨੀਵਰਸਿਟੀ ਫਿਰ ਵਿਵਾਦਾਂ 'ਚ, ਪੇਟੈਂਟ ਦੇ ‘ਨੰਬਰ ਗੇਮ’ 'ਤੇ ਖੜ੍ਹਾ ਹੋਇਆ ਸਵਾਲ IDFC First Bank 'ਚ 590 ਕਰੋੜ ਦਾ ਘੁਟਾਲਾ! ਹਰਿਆਣਾ ਸਰਕਾਰ ਦੇ ਖਾਤਿਆਂ 'ਚੋਂ ਪੈਸਾ ਗਾਇਬ, ਜਾਣੋ ਮਾਮਲਾ ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ TEAM INDIA ਬਣੀ ਚੈਂਪੀਅਨ, ਫਾਈਨਲ 'ਚ ਗੁਆਂਢੀ ਦੇਸ਼ ਨੂੰ ਹਰਾ ਕੇ ਕੀਤਾ ਖਿਤਾਬ 'ਤੇ ਕਬਜ਼ਾ ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ ਨਾਲਾਗੜ੍ਹ ਥਾਣਾ ਧਮਾਕਾ ਮਾਮਲੇ 'ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ

ਚੰਡੀਗੜ੍ਹ

DIG ਭੁੱਲਰ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼, 14 ਦਿਨਾਂ ਲਈ ਭੇਜਿਆ ਗਿਆ ਜੁਡੀਸ਼ੀਅਲ ਰਿਮਾਂਡ 'ਤੇ

17 ਅਕਤੂਬਰ, 2025 06:41 PM

ਰੋਪੜ/ਚੰਡੀਗੜ੍ਹ : ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਅੱਜ ਚੰਡੀਗੜ੍ਹ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਪੇਸ਼ ਕੀਤਾ ਗਿਆ। ਇਥੇ ਚੰਡੀਗੜ੍ਹ ਸੀ. ਬੀ. ਆਈ. ਅਦਾਲਤ ਨੇ ਹਰਚਰਨ ਸਿੰਘ ਭੁੱਲਰ ਨੂੰ14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਹੈ। ਅਗਲੀ ਸੁਣਵਾਈ ਹੁਣ 31 ਅਕਤੂਬਰ ਨੂੰ ਹੋਵੇਗੀ।

ਡੀ .ਆਈ. ਜੀ. ਹਰਚਰਨ ਸਿੰਘ ਭੁੱਲਰ ਅਤੇ ਕ੍ਰਿਸ਼ਨੂ ਨੂੰ ਤਕਰੀਬਨ 3 ਵਜੇ ਚੰਡੀਗੜ੍ਹ ਦੀ ਸਪੈਸ਼ਲ CBI ਕੋਰਟ ਵਿੱਚ ਪੇਸ਼ ਕੀਤਾ ਗਿਆ। ਇਥੇ ਵੀ ਦੋਵੇਂ ਆਪਣੇ ਚਿਹਰੇ ਲੁਕਾਉਂਦੇ ਹੋਏ ਵਿਖਾਈ ਦਿੱਤੇ, ਉਨ੍ਹਾਂ ਦੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਸਨ। ਮੀਡੀਆ ਵੱਲੋਂ ਪੁੱਛੇ ਜਾਣ 'ਤੇ ਭੁੱਲਰ ਨੇ ਸਿਰਫ਼ ਇੰਨਾ ਕਿਹਾ ਕਿ ਅਦਾਲਤ ਇਨਸਾਫ਼ ਦੇਵੇਗੀ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੇ ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਵੀਰਵਾਰ ਨੂੰ ਸੀ. ਬੀ. ਆਈ. ਨੇ ਗ੍ਰਿਫ਼ਤਾਰ ਕਰ ਲਿਆ ਸੀ। ਅੱਜ ਡੀ. ਆਈ. ਜੀ. ਹਰਚਰਨ ਸਿੰਘ ਅਤੇ ਉਨ੍ਹਾਂ ਨਾਲ ਜੁੜੇ ਵਿਚੋਲਿਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ। ਡੀ. ਆਈ. ਜੀ. ਭੁੱਲਰ ਨੇ ਵਿਚੋਲਿਆਂ ਰਾਹੀਂ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ। ਡੀ. ਆਈ. ਜੀ. ‘ਤੇ ਰਿਸ਼ਵਤ ਦੇ ਬਦਲੇ ਸਕ੍ਰੈਪ ਡੀਲਰ ਨੂੰ ਝੂਠੇ ਕੇਸ ‘ਚ ਫਸਾਉਣ ਦੀ ਧਮਕੀ ਦੇਣ ਦਾ ਇਲਜ਼ਾਮ ਹਨ। ਸ਼ਿਕਾਇਤ ਤੋਂ ਬਾਅਦ ਸੀ. ਬੀ. ਆਈ. ਨੇ ਜਾਲ ਵਿਛਾ ਕੇ ਡੀ. ਆਈ. ਜੀ .ਨੂੰ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਅਤੇ ਚੰਡੀਗੜ੍ਹ ਤੋਂ ਆਈ 52 ਮੈਂਬਰੀ ਸੀ. ਬੀ. ਆਈ. ਟੀਮ ਨੇ ਉਨ੍ਹਾਂ ਦੇ ਮੋਹਾਲੀ ਦਫ਼ਤਰ ਅਤੇ ਉਨ੍ਹਾਂ ਦੇ ਚੰਡੀਗੜ੍ਹ ਸੈਕਟਰ 40 ਸਥਿਤ ਘਰ ਦੀ ਤਲਾਸ਼ੀ ਲਈ। ਡੀ. ਆਈ. ਜੀ. ਦੇ ਘਰ ਤੋਂ 7 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ, ਜੋਕਿ ਤਿੰਨ ਬੈਗਾਂ ਤੇ ਦੋ ਬ੍ਰੀਫਕੇਸਾਂ ‘ਚ ਰੱਖੀ ਗਈ ਸੀ। ਅਧਿਕਾਰੀਆਂ ਨੂੰ ਪੈਸੇ ਗਿਣਨ ਲਈ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ। ਇਸ ਤੋਂ ਇਲਾਵਾ, 1.5 ਕਿਲੋ ਸੋਨੇ ਦੇ ਗਹਿਣੇ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਤੇ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਗਿਆ।

ਭੁੱਲਰ 2007 ਬੈਚ ਦੇ ਆਈ. ਪੀ. ਐੱਸ. ਅਧਿਕਾਰੀ
ਸੀ. ਬੀ. ਆਈ. ਨੂੰ ਡੀ. ਆਈ. ਜੀ. ਦੀਆਂ 15 ਜਾਇਦਾਦਾਂ ਅਤੇ ਲਗਜ਼ਰੀ ਵਾਹਨਾਂ ਨਾਲ ਸਬੰਧਤ ਦਸਤਾਵੇਜ਼ ਵੀ ਮਿਲੇ ਹਨ। ਬੀ. ਐੱਮ. ਡਬਲਿਊ. ਅਤੇ ਮਰਸੀਡੀਜ਼ ਵਰਗੀਆਂ ਮਹਿੰਗੀਆਂ ਗੱਡੀਆਂ, ਉਨ੍ਹਾਂ ਦੇ ਬੈਂਕ ਲਾਕਰ ਦੀਆਂ ਚਾਬੀਆਂ ਦੇ ਜ਼ਬਤ ਕੀਤੀਆਂ ਗਈਆਂ ਹਨ। ਹਰਚਰਨ 2007 ਬੈਚ ਦਾ ਆਈ. ਪੀ. ਐੱਸ. ਅਧਿਕਾਰੀ ਹਨ। ਉਨ੍ਹਾਂ ਦੇ ਪਿਤਾ, ਮਹਿਲ ਸਿੰਘ ਭੁੱਲਰ, ਪੰਜਾਬ ਦੇ ਸਾਬਕਾ ਡੀ. ਜੀ. ਪੀ. ਸਨ।

ਸੀ. ਬੀ. ਆਈ. ਸੂਤਰਾਂ ਅਨੁਸਾਰ ਸਕ੍ਰੈਪ ਡੀਲਰ ਦੁਆਰਾ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਮ ਲਏ ਗਏ ਹਨ, ਉਨ੍ਹਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਡੀਲਰ ਨੇ ਦੱਸਿਆ ਕਿ ਡੀ. ਆਈ. ਜੀ. ਦੀਆਂ ਰਿਸ਼ਵਤ ਮੰਗਾਂ ਨੂੰ ਪੂਰਾ ਕਰਨ ‘ਚ ਕਈ ਅਧਿਕਾਰੀ ਸ਼ਾਮਲ ਸਨ। ਸੀ. ਬੀ. ਆਈ. ਇਸ ਮਾਮਲੇ ‘ਚ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੀ ਹੈ।

ਜਲੰਧਰ ‘ਚ ਫਾਰਮ ਹਾਊਸ
ਭੁੱਲਰ ਦੀ ਪ੍ਰਤੀ ਮਹੀਨਾ ਬੇਸਿਕ ਸੈਲਰੀ 2,16,600 ਰੁਪਏ ਹੈ। ਇਸ ਤੋਂ ਇਲਾਵਾ ਭੱਤੇ ਵੀ ਮਿਲਦੇ ਹਨ। ਉਨ੍ਹਾਂ ਨੇ 15 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ, ਜਿਸ ‘ਚ ਜਲੰਧਰ ‘ਚ ਇੱਕ ਫਾਰਮ ਹਾਊਸ ਤੇ ਚੰਡੀਗੜ੍ਹ ਤੇ ਕਪੂਰਥਲਾ ‘ਚ ਪਲਾਟ ਸ਼ਾਮਲ ਹਨ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਚੰਡੀਗੜ੍ਹ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਲਾਸ਼ ਕੋਲ ਬੈਠਾ ਦੇਖਦਾ ਰਿਹਾ ਮੋਬਾਇਲ

ਚੰਡੀਗੜ੍ਹ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਲਾਸ਼ ਕੋਲ ਬੈਠਾ ਦੇਖਦਾ ਰਿਹਾ ਮੋਬਾਇਲ

ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਕੀਤੀ ਸ਼ੁਰੂ

ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਕੀਤੀ ਸ਼ੁਰੂ

2 ਲੱਖ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ, ਬਿਜਲੀ ਵਿਭਾਗ ਨੇ ਮੀਟਰ ਕਿਰਾਏ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

2 ਲੱਖ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ, ਬਿਜਲੀ ਵਿਭਾਗ ਨੇ ਮੀਟਰ ਕਿਰਾਏ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

GMSH ’ਚ ਅਗਲੇ ਹਫ਼ਤੇ ਤੋਂ ਸ਼ਾਮ ਦੀ OPD, ਮਰੀਜ਼ਾਂ ਨੂੰ ਮਿਲੇਗੀ ਸਹੂਲਤ

GMSH ’ਚ ਅਗਲੇ ਹਫ਼ਤੇ ਤੋਂ ਸ਼ਾਮ ਦੀ OPD, ਮਰੀਜ਼ਾਂ ਨੂੰ ਮਿਲੇਗੀ ਸਹੂਲਤ

ਚੰਡੀਗੜ੍ਹ ਏਅਰਪੋਰਟ ਤੋਂ ਲੰਡਨ, ਸਿੰਗਾਪੁਰ ਤੇ ਵੈਨਕੁਵਰ ਲਈ ਸ਼ੁਰੂ ਹੋਣ ਫਲਾਈਟਾਂ, MP ਸਤਨਾਮ ਸੰਧੂ ਨੇ ਕੀਤੀ ਮੰਗ

ਚੰਡੀਗੜ੍ਹ ਏਅਰਪੋਰਟ ਤੋਂ ਲੰਡਨ, ਸਿੰਗਾਪੁਰ ਤੇ ਵੈਨਕੁਵਰ ਲਈ ਸ਼ੁਰੂ ਹੋਣ ਫਲਾਈਟਾਂ, MP ਸਤਨਾਮ ਸੰਧੂ ਨੇ ਕੀਤੀ ਮੰਗ

PGI 'ਚ ਕੋਵਿਡ ਵਰਗੀ ਮਹਾਂਮਾਰੀ ਨਾਲ ਨਜਿੱਠਣ ਦੀ ਤਿਆਰੀ! ਪ੍ਰਾਜੈਕਟ 'ਤੇ ਸ਼ੁਰੂ ਹੋਇਆ ਕੰਮ

PGI 'ਚ ਕੋਵਿਡ ਵਰਗੀ ਮਹਾਂਮਾਰੀ ਨਾਲ ਨਜਿੱਠਣ ਦੀ ਤਿਆਰੀ! ਪ੍ਰਾਜੈਕਟ 'ਤੇ ਸ਼ੁਰੂ ਹੋਇਆ ਕੰਮ

ਭਾਜਪਾ ਦੇ ਸੌਰਭ ਜੋਸ਼ੀ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ, ਪਿਤਾ ਨੂੰ ਯਾਦ ਕਰਦਿਆਂ ਹੋਏ ਭਾਵੁਕ

ਭਾਜਪਾ ਦੇ ਸੌਰਭ ਜੋਸ਼ੀ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ, ਪਿਤਾ ਨੂੰ ਯਾਦ ਕਰਦਿਆਂ ਹੋਏ ਭਾਵੁਕ

ਬਕਾਇਆ ਨਾ ਭਰਨ ਵਾਲਿਆਂ ਖ਼ਿਲਾਫ਼ ਹਾਊਸਿੰਗ ਬੋਰਡ ਸਖ਼ਤ, ਖ਼ਾਲੀ ਕਰਵਾਏ ਫਲੈਟ

ਬਕਾਇਆ ਨਾ ਭਰਨ ਵਾਲਿਆਂ ਖ਼ਿਲਾਫ਼ ਹਾਊਸਿੰਗ ਬੋਰਡ ਸਖ਼ਤ, ਖ਼ਾਲੀ ਕਰਵਾਏ ਫਲੈਟ

PGI ਦੀ ਸੁਰੱਖਿਆ ਹੋਵੇਗੀ ਹੋਰ ਮਜ਼ਬੂਤ, 176.64 ਲੱਖ ਨਾਲ CCTV ਸਿਸਟਮ ਹੋਵੇਗਾ ਅਪਗ੍ਰੇਡ

PGI ਦੀ ਸੁਰੱਖਿਆ ਹੋਵੇਗੀ ਹੋਰ ਮਜ਼ਬੂਤ, 176.64 ਲੱਖ ਨਾਲ CCTV ਸਿਸਟਮ ਹੋਵੇਗਾ ਅਪਗ੍ਰੇਡ

ਮੇਅਰ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਦੇ DC ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਮੇਅਰ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਦੇ DC ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ