Wednesday, July 29, 2026
BREAKING
ਭਾਰਤੀ ਸ਼ਹਿਰਾਂ ਦੇ ਸੁਧਾਰ ਲਈ ADB ਦੇਵੇਗਾ 1 ਅਰਬ ਡਾਲਰ ਦਾ ਕਰਜ਼ਾ ਜੋਤੀ ਦੀ ਮੌਤ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ, ਐਕਸੀਅਨ ਅਤੇ SDO ਮੁਅੱਤਲ ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਸੈਂਸੈਕਸ 880 ਅੰਕ ਚੜ੍ਹ ਕੇ ਹੋਇਆ ਬੰਦ, ਇਨ੍ਹਾਂ ਸ਼ੇਅਰਾਂ ਕਾਰਨ ਮਿਲੀ ਰਫ਼ਤਾਰ ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ DHC ਦਾ ਵੱਡਾ ਫ਼ੈਸਲਾ, Paytm Payment Bank ਨੂੰ ਬੰਦ ਕਰਨ ਦਾ ਦਿੱਤਾ ਆਦੇਸ਼ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ ਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ ਪਲਾਸਟਿਕ ਨੋਟ, ਜਾਣੋ ਕਾਗਜ਼ੀ ਨੋਟਾਂ ਦਾ ਕੀ ਹੋਵੇਗਾ ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ

CBSE ਨੇ ਸਕੂਲਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ, ਇਸ ਤਾਰੀਖ਼ ਤੱਕ ਮਿਲਿਆ ਅਲਟੀਮੇਟਮ

15 ਜਨਵਰੀ, 2026 11:47 AM

ਲੁਧਿਆਣਾ : ਸਕੂਲਾਂ ’ਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ 2 ਸਾਲ ਦੇ ਅੰਦਰ ਟੀਚਰ ਅਲੈਜੀਬਿਲਟੀ ਟੈਸਟ ਕਲੀਅਰ ਕਰਨ ਸਬੰਧੀ ਚੱਲ ਰਹੀਆਂ ਖ਼ਬਰਾਂ ਵਿਚਾਲੇ ਜਿੱਥੇ ਕੇਂਦਰ ਸਰਕਾਰ ਨੇ ਸੂਬਿਆਂ ਤੋਂ 8ਵੀਂ ਤੱਕ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਜਾਣਕਾਰੀ ਮੰਗੀ ਹੈ, ਉੱਥੇ ਹੁਣ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਵੀ ਆਪਣੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਆਪਣੀ ਵੈੱਬਸਾਈਟ ’ਤੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਵਿੱਦਿਅਕ ਯੋਗਤਾ ਸਮੇਤ ਹੋਰ ਜਾਣਕਾਰੀਆਂ ਅਪਡੇਟ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਬੋਰਡ ਨੇ ਸਾਰੇ ਸਕੂਲਾਂ ਨੂੰ ਆਪਣੀਆਂ ਅਧਿਕਾਰਤ ਵੈੱਬਸਾਈਟਾਂ ’ਤੇ ਜ਼ਰੂਰੀ ਸੂਚਨਾਵਾਂ ਜਨਤਕ ਕਰਨ ਲਈ 15 ਫਰਵਰੀ ਤੱਕ ਦਾ ਅਲਟੀਮੇਟਮ ਦਿੱਤਾ ਹੈ। ਨਿਰਦੇਸ਼ਾਂ ਮੁਤਾਬਕ ਹੁਣ ਹਰ ਸੀ. ਬੀ. ਐੱਸ. ਈ. ਸਕੂਲ ਨੂੰ ਆਪਣੇ ਅਧਿਆਪਕਾਂ ਦੀ ਵਿਸਥਾਰ ਨਾਲ ਡਿਟੇਲ, ਉਨ੍ਹਾਂ ਦੀ ਵਿੱਦਿਅਕ ਯੋਗਤਾ, ਵਿੱਦਿਅਕ ਢਾਂਚਾ, ਬੁਨਿਆਦੀ ਸਹੂਲਤਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਜ਼ਰੂਰੀ ਤੌਰ ’ਤੇ ਅਪਡੇਟ ਕਰਨੀਆਂ ਹੋਣਗੀਆਂ।

ਹਾਲਾਂਕਿ ਪਹਿਲਾਂ ਵੀ ਬੋਰਡ ਦੇ ਮਾਨਤਾ ਪ੍ਰਾਪਤ ਨਿਯਮਾਂ ’ਚ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਜਨਤਕ ਕਰਨ ਦੀ ਵਿਵਸਥਾ ਹੈ ਪਰ ਕਈ ਸਕੂਲ ਇਕ ਵਾਰ ਮਾਨਤਾ ਲੈਣ ਤੋਂ ਬਾਅਦ ਬੋਰਡ ਦੀ ਵੀ ਪ੍ਰਵਾਹ ਨਹੀਂ ਕਰਦੇ ਅਤੇ ਨਾ ਹੀ ਬੋਰਡ ਸਕੂਲਾਂ ਦੀ ਅਚਾਨਕ ਚੈਕਿੰਗ ਕਰਨ ਦੀ ਕੋਈ ਪਹਿਲ ਕਰਦਾ ਹੈ, ਤਾਂ ਕਿ ਇਹ ਚੈੱਕ ਕੀਤਾ ਜਾ ਸਕੇ ਕਿ ਸਕੂਲ ਵਿਦਿਆਰਥੀਆਂ ਦੀਆਂ ਸਹੂਲਤਾਂ ਲਈ ਕੀ ਕਦਮ ਚੁੱਕ ਰਹੇ ਹਨ। ਧਿਆਨਦੇਣ ਯੋਗ ਹੈ ਕਿ ਇਸ ਪ੍ਰਕਿਰਿਆ ਲਈ ਪਹਿਲਾਂ ਕੋਈ ਤੈਅ ਸਮਾਂ ਹੱਦ ਨਹੀਂ ਸੀ। ਹਾਲਾਂਕਿ ਇਸ ਨੂੰ ਅਪਡੇਟ ਕਰਨਾ ਹਮੇਸ਼ਾ ਜ਼ਰੂਰੀ ਸੀ। ਬੋਰਡ ਦੇ ਧਿਆਨ ਵਿਚ ਆਇਆ ਹੈ ਕਿ ਕਈ ਸਕੂਲ ਇਨ੍ਹਾਂ ਨਿਯਮਾਂ ਦਾ ਪਾਲਣਾ ਗੰਭੀਰਤਾ ਨਾਲ ਨਹੀਂ ਕਰ ਰਹੇ।

ਜਾਣਕਾਰੀ ਦੀ ਕਮੀ ਕਾਰਨ ਸਭ ਤੋਂ ਜ਼ਿਆਦਾ ਪਰੇਸ਼ਾਨੀ ਮਾਪਿਆਂ ਨੂੰ ਸਹਿਣੀ ਪੈਂਦੀ ਹੈ, ਕਿਉਂਕਿ ਸਕੂਲ ਚੁਣਨ ਸਮੇਂ ਉਹ ਵੱਖ-ਵੱਖ ਸਕੂਲਾਂ ਦੀਆਂ ਸਹੂਲਤਾਂ ਅਤੇ ਵਿੱਦਿਅਕ ਕੁਆਲਿਟੀ ਦਾ ਮੁਕਾਬਲਾ ਨਹੀਂ ਕਰ ਪਾਉਂਦੇ। ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਬੋਰਡ ਨੇ ਹੁਣ ਸਖ਼ਤ ਡੈੱਡਲਾਈਨ ਨਿਰਧਾਰਤ ਕੀਤੀ ਹੈ। ਬੋਰਡ ਨੇ ਸਕੂਲਾਂ ਦੀ ਮਦਦ ਲਈ ਇਕ ਵਸ਼ਿਸ਼ਟ ਫਾਰਮੈਟ ਵੀ ਜਾਰੀ ਕੀਤਾ ਹੈ, ਜਿਸ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਕਿਨ੍ਹਾਂ ਜਾਣਕਾਰੀਆਂ ਨੂੰ ਪੋਰਟਲ ’ਤੇ ਸਾਂਝਾ ਕਰਨਾ ਹੈ। ਸੀ. ਬੀ. ਐੱਸ. ਈ. ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸਕੁਲ 15 ਫਰਵਰੀ ਤੱਕ ਇਸ ਨਿਰਦੇਸ਼ ਦੀ ਪਾਲਣਾ ਕਰਨ ਵਿਚ ਸਫ਼ਲ ਨਹੀਂ ਹੁੰਦਾ ਤਾਂ ਇਸ ਨੂੰ ਮਾਨਤਾ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਅਜਿਹੀ ਸਥਿਤੀ ’ਚ ਸਬੰਧਿਤ ਸਕੂਲ ’ਤੇ 5 ਲਖ ਰੁਪਏ ਤੱਕ ਦਾ ਭਾਰੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

Have something to say? Post your comment

ਅਤੇ ਪੰਜਾਬ ਖਬਰਾਂ

30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ

30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ

ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ

ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ

VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ

VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ

ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ

ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ

ਸ਼੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਗੀਤਾ ਧਾਮ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ

ਸ਼੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਗੀਤਾ ਧਾਮ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ

ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ

ਹੈਪੇਟਾਈਟਿਸ ਖ਼ਿਲਾਫ਼ ਜਨ-ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਹੈਪੇਟਾਈਟਿਸ ਖ਼ਿਲਾਫ਼ ਜਨ-ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼