Wednesday, April 30, 2025
BREAKING
ਸ਼ੇਅਰ ਬਾਜ਼ਾਰ : ਸੈਂਸੈਕਸ 70 ਅੰਕ ਚੜ੍ਹਿਆ ਤੇ ਨਿਫਟੀ 24,335 ਦੇ ਪੱਧਰ 'ਤੇ ਹੋਇਆ ਬੰਦ ਵੱਡੀ ਖਬਰ; ਰੈਪਰ ਬਾਦਸ਼ਾਹ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ ਹੁਣ ਪ੍ਰਤਾਪ ਸਿੰਘ ਬਾਜਵਾ ਪੁੱਜੇ ਹਾਈਕੋਰਟ, ਜਾਣੋ ਕਿਸ ਮਾਮਲੇ ਨੂੰ ਲੈ ਕੇ ਛਿੜਿਆ ਵਿਵਾਦ PM ਮੋਦੀ ਨੇ ਕਾਰਨੀ ਨੂੰ ਪ੍ਰਧਾਨ ਮੰਤਰੀ ਚੁਣੇ ਜਾਣ 'ਤੇ ਦਿੱਤੀ ਵਧਾਈ ਪੰਜਾਬ ਦੇ ਪਾਣੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਭਾਜਪਾ 'ਤੇ ਵਿੰਨ੍ਹਿਆ ਨਿਸ਼ਾਨਾ (ਵੀਡੀਓ) ਪਹਿਲਗਾਮ ਮਾਮਲੇ 'ਚ ਹੁਣ ਹੋਵੇਗੀ ਵੱਡੀ ਕਾਰਵਾਈ ! ਕੇਂਦਰ ਸਰਕਾਰ ਨੇ ਪਹਿਲੀ ਵਾਰ ਸੱਦੀ ਕੈਬਨਿਟ ਮੀਟਿੰਗ ਲਗਾਤਾਰ ਜ਼ਹਿਰ ਉਗਲ ਰਹੇ ਪਾਕਿ ਰੱਖਿਆ ਮੰਤਰੀ ਖਵਾਜਾ ਆਸਿਫ਼ ਦਾ 'X' ਅਕਾਊਂਟ ਭਾਰਤ 'ਚ ਬੈਨ ਕੈਨੇਡਾ ਚੋਣਾਂ: ਰਿਕਾਰਡ 22 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ ਪੰਜਾਬ 'ਚ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ 14 ਸਾਲਾਂ ਦਾ ਮੁੰਡਾ ਕਿੰਝ ਬਣ ਗਿਆ IPL ਦਾ ਉੱਭਰਦਾ ਸਿਤਾਰਾ? ਜਾਣੋ ਕਿਵੇਂ ਮਿਲਿਆ ਇੰਨਾ ਵੱਡਾ ਪਲੇਟਫ਼ਾਰਮ

ਚੰਡੀਗੜ੍ਹ

CBI ਨੇ ਟਰੈਪ ਲਾ ਕੇ ਚੁੱਕ ਲਿਆ ਚੰਡੀਗੜ੍ਹ ਪੁਲਸ ਦਾ ASI, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

12 ਮਾਰਚ, 2025 07:15 PM

ਚੰਡੀਗੜ੍ਹ : ਡੀ. ਜੀ. ਪੀ. ਸੁਰਿੰਦਰ ਸਿੰਘ ਯਾਦਵ ਚੰਡੀਗੜ੍ਹ ਪੁਲਸ ’ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨਾ ਚਾਹੁੰਦੇ ਹਨ ਪਰ ਪੁਲਸ ਮੁਲਾਜ਼ਮ ਰਿਸ਼ਵਤ ਲੈਣ ਤੋਂ ਹਟ ਨਹੀਂ ਰਹੇ। ਸੀ. ਬੀ. ਆਈ. ਨੇ ਮੰਗਲਵਾਰ ਨੂੰ ਸੈਕਟਰ-43 ਦੇ ਬੱਸ ਸਟੈਂਡ ਚੌਕੀ ’ਤੇ ਤਾਇਨਾਤ ਏ. ਐੱਸ. ਆਈ. ਸ਼ੇਰ ਸਿੰਘ ਅਤੇ ਵਿਚੋਲੀਏ ਨੂੰ 4500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਫੜ੍ਹੇ ਗਏ ਵਿਚੋਈਏ ਦੀ ਪਛਾਣ ਰਿੰਕੂ ਵਾਸੀ ਕਜਹੇੜੀ ਵਜੋਂ ਹੋਈ ਹੈ। ਜਾਂਚ 'ਚ ਸਾਹਮਣੇ ਆਇਆ ਕਿ ਵਿਚੋਈਏ ਨੇ ਜ਼ਬਰਦਸਤੀ ਏ. ਐੱਸ. ਆਈ. ਨੂੰ ਪੈਸੇ ਫੜ੍ਹਾਏ ਸਨ। ਸੀ. ਬੀ. ਆਈ. ਨੂੰ ਮਿਲੀ ਦਵਿੰਦਰ ਸੰਧੂ ਦੀ ਸ਼ਿਕਾਇਤ ’ਤੇ ਏ. ਐੱਸ. ਆਈ. ਸ਼ੇਰ ਸਿੰਘ ਅਤੇ ਕਜਹੇੜੀ ਵਾਸੀ ਵਿਚੋਲੀਏ ਰਿੰਕੂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।

ਜ਼ਿਲ੍ਹਾ ਅਦਾਲਤ ਦੇ ਹੁਕਮਾਂ ’ਤੇ ਚੈੱਕ ’ਤੇ ਜਾਅਲੀ ਦਸਤਖ਼ਤ ਕਰਨ ਦੇ ਮਾਮਲੇ ’ਚ ਸੈਕਟਰ-36 ਥਾਣਾ ਪੁਲਸ ਨੇ ਦਵਿੰਦਰ ਸੰਧੂ ’ਤੇ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਸੈਕਟਰ-43 ਚੌਂਕੀ ’ਤੇ ਤਾਇਨਾਤ ਏ. ਐੱਸ. ਆਈ. ਸ਼ੇਰ ਸਿੰਘ ਨੂੰ ਦਿੱਤੀ ਸੀ। ਏ. ਐੱਸ. ਆਈ. ਨੇ ਮਾਮਲੇ ਦੀ ਜਾਂਚ ਕੀਤੀ ਤਾਂ ਦਵਿੰਦਰ ਸੰਧੂ ਦੀ ਭੂਮਿਕਾ ਸ਼ੱਕੀ ਪਾਈ ਗਈ। ਮਾਮਲੇ ਨੂੰ ਸੈਟਲ ਕਰਨ ਲਈ ਦਵਿੰਦਰ ਸੰਧੂ ਨੇ ਕਜਹੇੜੀ ਦੇ ਰਹਿਣ ਵਾਲੇ ਰਿੰਕੂ ਨਾਲ ਸੰਪਰਕ ਕੀਤਾ। ਰਿੰਕੂ ਨੇ ਤੁਰੰਤ ਏ. ਐੱਸ. ਆਈ. ਸ਼ੇਰ ਸਿੰਘ ਨਾਲ ਮਾਮਲੇ ਸਬੰਧੀ ਗੱਲ ਕੀਤੀ।

ਦੋਸ਼ ਹੈ ਕਿ ਏ. ਐੱਸ. ਆਈ. ਨੇ ਮਾਮਲੇ ਨੂੰ ਸੈਟਲ ਕਰਨ ਲਈ ਰਿਸ਼ਵਤ ਮੰਗੀ ਸੀ। ਰਿਸ਼ਵਤ ਦੀ ਰਕਮ ਲੈ ਕੇ ਏ. ਐੱਸ. ਆਈ. ਨੇ ਮੰਗਲਵਾਰ ਸ਼ਾਮ ਨੂੰ ਰਿੰਕੂ ਨੂੰ ਸੈਕਟਰ-43 ਦੇ ਬੱਸ ਸਟੈਂਡ ਚੌਂਕੀ ’ਤੇ ਬੁਲਾਇਆ ਸੀ। ਇਸ ਦੌਰਾਨ ਸ਼ਿਕਾਇਤਕਰਤਾ ਨੇ ਸੀ. ਬੀ. ਆਈ. ਨਾਲ ਸੰਪਰਕ ਕੀਤਾ। ਦਵਿੰਦਰ ਸੰਧੂ ਨੇ ਕਿਹਾ ਕਿ ਉਹ ਰਿਸ਼ਵਤ ਦੀ ਰਕਮ ਨਹੀਂ ਦੇਣਾ ਚਾਹੁੰਦਾ। ਇਸ ਤੋਂ ਬਾਅਦ ਸੀ. ਬੀ. ਆਈ. ਨੇ ਬੱਸ ਸਟੈਂਡ ਚੌਂਕੀ ’ਤੇ ਟਰੈਪ ਲਗਾਇਆ। ਸੰਧੂ ਨੇ 4500 ਰੁਪਏ ਵਿਚੋਲੀਏ ਰਿੰਕੂ ਨੂੰ ਦਿੱਤੇ। ਰਿੰਕੂ ਨੇ ਰੁਪਏ ਏ. ਐੱਸ. ਆਈ. ਸ਼ੇਰ ਸਿੰਘ ਨੂੰ ਦਿੱਤੇ ਤਾਂ ਸੀ. ਬੀ. ਆਈ. ਨੇ ਉਸੇ ਸਮੇਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ।

ਸਵੇਰੇ 8 ਵਜੇ ਤੋਂ ਹੀ ਪੁਲਸ ਕੋਲ ਸੀ ਟਰੈਪ ਦੀ ਚਰਚਾ
ਸੀ. ਬੀ. ਆਈ. ਵੱਲੋਂ ਜਾਲ ਵਿਛਾਉਣ ਦੀ ਜਾਣਕਾਰੀ ਚੰਡੀਗੜ੍ਹ ਪੁਲਸ ਦੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਕੋਲ ਸਵੇਰੇ ਹੀ ਪਹੁੰਚ ਗਈ ਸੀ। ਦੁਪਹਿਰ ਤੱਕ ਸੀ. ਬੀ. ਆਈ. ਦਾ ਟਰੈਪ ਕਾਮਯਾਬ ਨਾ ਹੋਇਆ ਤਾਂ ਮੁਲਾਜ਼ਮਾਂ ਨੇ ਸੋਚਿਆ ਕਿ ਟਰੈਪ ਫੇਲ੍ਹ ਹੋ ਗਿਆ ਹੈ। ਕਰੀਬ 5 ਵਜੇ ਸੀ. ਬੀ. ਆਈ. ਨੇ ਟਰੈਪ ਲਗਾ ਕੇ ਏ. ਐੱਸ. ਆਈ. ਸ਼ੇਰ ਸਿੰਘ ਅਤੇ ਵਿਚੋਲੀਏ ਰਿੰਕੂ ਨੂੰ ਗ੍ਰਿਫ਼ਤਾਰ ਕਰ ਲਿਆ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਰਿਸ਼ਵਤ ਲੈਣ ਦੇ ਦੋਸ਼ ’ਚ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸਾਬਕਾ ਸੀਨੀਅਰ ਅਸਿਸਟੈਂਟ ਨੂੰ ਸਜ਼ਾ

ਰਿਸ਼ਵਤ ਲੈਣ ਦੇ ਦੋਸ਼ ’ਚ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸਾਬਕਾ ਸੀਨੀਅਰ ਅਸਿਸਟੈਂਟ ਨੂੰ ਸਜ਼ਾ

PU ਹੋਸਟਲ ਦੀ ਮੈੱਸ ’ਚ ਫਿਰ ਮਿਲੀਆਂ ਗਲੀਆਂ-ਸੜੀਆਂ ਸਬਜ਼ੀਆਂ, ਲਿਆ ਗਿਆ ਐਕਸ਼ਨ

PU ਹੋਸਟਲ ਦੀ ਮੈੱਸ ’ਚ ਫਿਰ ਮਿਲੀਆਂ ਗਲੀਆਂ-ਸੜੀਆਂ ਸਬਜ਼ੀਆਂ, ਲਿਆ ਗਿਆ ਐਕਸ਼ਨ

ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਪੰਚਕੂਲਾ ਵਿੱਚ ਰੋਜ਼ਗਾਰ ਮੇਲੇ ਦੇ 15ਵੇਂ ਪੜਾਅ ਦੌਰਾਨ 56 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ

ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਪੰਚਕੂਲਾ ਵਿੱਚ ਰੋਜ਼ਗਾਰ ਮੇਲੇ ਦੇ 15ਵੇਂ ਪੜਾਅ ਦੌਰਾਨ 56 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ

ਵੱਡਾ ਫੇਰਬਦਲ: ਹਾਈਕੋਰਟ ਵੱਲੋਂ 132 ਜੱਜਾਂ ਦੇ ਤਬਾਦਲੇ, List 'ਚ ਵੇਖੋ ਪੂਰੇ ਨਾਂ

ਵੱਡਾ ਫੇਰਬਦਲ: ਹਾਈਕੋਰਟ ਵੱਲੋਂ 132 ਜੱਜਾਂ ਦੇ ਤਬਾਦਲੇ, List 'ਚ ਵੇਖੋ ਪੂਰੇ ਨਾਂ

ਅਹਿਮ ਖ਼ਬਰ: ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਡਰੈੱਸ ਕੋਡ ਹੋਇਆ ਲਾਜ਼ਮੀ, ਜਾਰੀ ਹੋਏ ਨਵੇਂ ਹੁਕਮ

ਅਹਿਮ ਖ਼ਬਰ: ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਡਰੈੱਸ ਕੋਡ ਹੋਇਆ ਲਾਜ਼ਮੀ, ਜਾਰੀ ਹੋਏ ਨਵੇਂ ਹੁਕਮ

ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧ ਰਹੀ ਇਹ ਬਿਮਾਰੀ, PGI ਦੇ ਡਾਕਟਰ ਨੇ ਦਿੱਤੀ ਚਿਤਾਵਨੀ, ਸਮੇਂ ਸਿਰ ਇਲਾਜ ਨਾ ਹੋਵੇ ਤਾਂ...

ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧ ਰਹੀ ਇਹ ਬਿਮਾਰੀ, PGI ਦੇ ਡਾਕਟਰ ਨੇ ਦਿੱਤੀ ਚਿਤਾਵਨੀ, ਸਮੇਂ ਸਿਰ ਇਲਾਜ ਨਾ ਹੋਵੇ ਤਾਂ...

ਸੈਕਟਰ-24 ਤੋਂ ਨਸ਼ੀਲਾ ਪਦਾਰਥ ਵੇਚਣ ਵਾਲਾ ਗ੍ਰਿਫ਼ਤਾਰ

ਸੈਕਟਰ-24 ਤੋਂ ਨਸ਼ੀਲਾ ਪਦਾਰਥ ਵੇਚਣ ਵਾਲਾ ਗ੍ਰਿਫ਼ਤਾਰ

ਹਰਭਜਨ ਸਿੰਘ ਈ.ਟੀ.ਓ. ਨੇ ਵਿੱਤੀ ਸਾਲ 2025-26  ਦੇ ਕਾਰਜ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਵਿਭਾਗੀ ਕਾਰਜਪ੍ਰਣਾਲੀ ਦੀ ਲੜੀਵਾਰ ਸਮੀਖਿਆ ਕੀਤੀ

ਹਰਭਜਨ ਸਿੰਘ ਈ.ਟੀ.ਓ. ਨੇ ਵਿੱਤੀ ਸਾਲ 2025-26 ਦੇ ਕਾਰਜ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਵਿਭਾਗੀ ਕਾਰਜਪ੍ਰਣਾਲੀ ਦੀ ਲੜੀਵਾਰ ਸਮੀਖਿਆ ਕੀਤੀ

ਆਸ਼ੀਰਵਾਦ ਸਕੀਮ ਹੇਠ ਪੰਜਾਬ ਸਰਕਾਰ ਵੱਲੋਂ ਐਸ.ਸੀ ਅਤੇ ਬੀ.ਸੀ ਵਰਗਾਂ ਨੂੰ 301.20 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ - ਡਾ. ਬਲਜੀਤ ਕੌਰ

ਆਸ਼ੀਰਵਾਦ ਸਕੀਮ ਹੇਠ ਪੰਜਾਬ ਸਰਕਾਰ ਵੱਲੋਂ ਐਸ.ਸੀ ਅਤੇ ਬੀ.ਸੀ ਵਰਗਾਂ ਨੂੰ 301.20 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ - ਡਾ. ਬਲਜੀਤ ਕੌਰ

ਗੁਰਪਤਵੰਤ ਪੰਨੂ 'ਤੇ ਗਿਆਸਪੁਰਾ ਦਾ ਤਿੱਖਾ ਹਮਲਾ -

ਗੁਰਪਤਵੰਤ ਪੰਨੂ 'ਤੇ ਗਿਆਸਪੁਰਾ ਦਾ ਤਿੱਖਾ ਹਮਲਾ - "ਨਫਰਤ ਫੈਲਾਉਣ ਵਾਲਾ ਸਿੱਖ ਨਹੀਂ ਹੋ ਸਕਦਾ, ਪੰਨੂ ਨੂੰ ਸਿੱਖ ਧਰਮ ਨਾਲ ਜੋੜਨਾ ਗ਼ਲਤ!"