Monday, December 15, 2025
BREAKING
ਅਧਿਕਾਰਾਂ ਦੇ ਨਾਲ ਨਾਲ ਫਰਜ਼ਾਂ ਨੂੰ ਪਹਿਚਾਨਣ ਦਾ ਸੱਦਾ  ਕੈਂਸਰ ਮੁਕਤ ਭਾਰਤ ਅਭਿਆਨ ਚਲਾਉਣ ਵਾਲੇ ਸਮਾਜ ਸੇਵੀ ਸਾਈਕਲਿਸਟ ਮਨਮੋਹਨ ਸਿੰਘ ਦਾ ਸਨਮਾਨ ਤਹਿਸੀਲ ਕੰਪਲੈਕਸ ਭਿੱਖੀਵਿੰਡ ਦੇ ਪ੍ਰਧਾਨ ਬਣੇ ਰਾਣਾ ਬੁੱਗ ਅਗਰਵਾਲ ਸਭਾ ਖਰੜ ਵੱਲੋਂ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਚੰਦਰ ਦੀ ਪ੍ਰੇਰਕ ਜੀਵਨ ਗਾਥਾ ਤੇ ਸ੍ਰੀ ਰਾਮ ਕਥਾ ਸ੍ਰੀ ਰਾਮ ਭਵਨ ਖਰੜ ਵਿਖੇ ਸ਼ਰਧਾ ਨਾਲ ਹੋਈ ਸਮਾਪਤ ਭਾਜਪਾ ਦਾ ਵੱਡਾ ਫੈਸਲਾ ! ਬਿਹਾਰ ਦੇ ਮੰਤਰੀ ਨਿਤਿਨ ਨਬੀਨ ਨੂੰ ਬਣਿਆ ਕੌਮੀ ਕਾਰਜਕਾਰੀ ਪ੍ਰਧਾਨ ਬਠਿੰਡਾ 'ਚ ਵੋਟਿੰਗ ਦਾ ਕੰਮ ਮੁਕੰਮਲ, ਸ਼ਾਮ 4 ਵਜੇ ਤੱਕ 49.7 ਫ਼ੀਸਦੀ ਪੋਲਿੰਗ ਹੋਈ UAE ਸੰਮੇਲਨ 'ਚ ਭਾਰਤ ਦਾ ਦਬਦਬਾ! ਜੈਸ਼ੰਕਰ ਨੇ ਯੂਰਪ, ਯੂਕੇ ਤੇ ਮਿਸਰ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ ਦਿੱਲੀ 'ਚ ਕਾਂਗਰਸ ਦੀ 'ਵੋਟ ਚੋਰੀ' ਵਿਰੁੱਧ ਵਿਸ਼ਾਲ ਰੈਲੀ, ਰਾਹੁਲ-ਪ੍ਰਿਯੰਕਾ ਨੇ ਘੇਰੀ ਮੋਦੀ ਸਰਕਾਰ ਸਿਡਨੀ ਦੇ ਬੋਂਡੀ ਬੀਚ 'ਤੇ Festival ਦੌਰਾਨ ਜ਼ਬਰਦਸਤ ਗੋਲੀਬਾਰੀ, ਕਈ ਲੋਕਾਂ ਦੀ ਮੌਤ ਮਾਨ ਸਰਕਾਰ ਦੇ ਯਤਨਾਂ ਦਾ ਪ੍ਰਭਾਵ, ਖੇਡ ਵਿਕਾਸ ਲਈ ਲਗਭਗ 1,000 ਕਰੋੜ ਰੁਪਏ ਕੀਤੇ ਅਲਾਟ

ਹਿਮਾਚਲ

BJP ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਚਾਰਜ ਫਰੇਮ, ਵਕੀਲ ਨੇ ਕੀਤੀ ਪੱਕੀ ਛੂਟ ਦੀ ਮੰਗ

24 ਨਵੰਬਰ, 2025 05:55 PM

ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ BJP ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਅੱਜ ਯਾਨੀ ਸੋਮਵਾਰ ਨੂੰ ਬਠਿੰਡਾ ਅਦਾਲਤ 'ਚ ਮਾਨਹਾਨੀ ਮਾਮਲੇ 'ਚ ਪੇਸ਼ੀ ਸੀ, ਪਰ ਉਹ ਅਦਾਲਤ 'ਚ ਹਾਜ਼ਰ ਨਹੀਂ ਹੋਈ। ਕੰਗਨਾ ਦੇ ਵਕੀਲ ਨੇ ਸੁਰੱਖਿਆ ਕਾਰਣਾਂ ਦਾ ਹਵਾਲਾ ਦਿੰਦਿਆਂ ਅਦਾਲਤ ਤੋਂ ਪੇਸ਼ੀ ਤੋਂ ਛੂਟ ਦੀ ਮੰਗ ਕੀਤੀ।

ਮਾਮਲੇ ਦੀ ਸੁਣਵਾਈ ਦੌਰਾਨ ਬਜ਼ੁਰਗ ਮਹਿੰਦਰ ਕੌਰ ਦੇ ਵਕੀਲ ਨੇ ਕੰਗਨਾ ਦੀ ਗੈਰ-ਹਾਜ਼ਰੀ ਦਾ ਵਿਰੋਧ ਕੀਤਾ ਅਤੇ ਅਦਾਲਤ ਅੱਗੇ ਆਪਣਾ ਪੱਖ ਰੱਖਿਆ। ਅਦਾਲਤ ਨੇ ਦੋਵਾਂ ਧਿਰਾਂ ਦੀ ਦਲੀਲ ਸੁਣਨ ਤੋਂ ਬਾਅਦ ਕੰਗਨਾ ਰਣੌਤ ਦੇ ਖਿਲਾਫ ਚਾਰਜ ਫਰੇਮ ਕਰ ਦਿੱਤੇ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ। ਇਹ ਮਾਮਲਾ 2020–21 ਦੇ ਕਿਸਾਨ ਅੰਦੋਲਨ ਨਾਲ ਜੁੜਿਆ ਹੈ। ਕੰਗਨਾ ਰਣੌਤ ਨੇ ਉਸ ਸਮੇਂ ਇਕ ਰੀ-ਟਵੀਟ ਕਰਦੇ ਹੋਏ ਬਠਿੰਡਾ ਦੀ ਰਹਿਣ ਵਾਲੀ ਬਜ਼ੁਰਗ ਮਹਿੰਦਰ ਕੌਰ ਦਾ ਅਪਮਾਨ ਕੀਤਾ ਸੀ, ਜਿਸ ਨੂੰ ਲੈ ਕੇ ਬਜ਼ੁਰਗ ਮਹਿਲਾ ਨੇ ਮਾਨਹਾਣੀ ਦਾ ਕੇਸ ਦਰਜ ਕਰਵਾਇਆ ਸੀ।

ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਕੰਗਨਾ ਰਣੌਤ ਬਠਿੰਡਾ ਅਦਾਲਤ 'ਚ ਪੇਸ਼ ਹੋਈ ਸੀ ਅਤੇ ਉਨ੍ਹਾਂ ਨੇ ਬਜ਼ੁਰਗ ਮਹਿਲਾ ਤੋਂ ਮਾਫ਼ੀ ਵੀ ਮੰਗੀ ਸੀ। ਕੰਗਨਾ ਨੇ ਕਿਹਾ ਸੀ ਕਿ ਉਹ ਕਿਸੇ ਵੀ ਮਾਂ ਬਾਰੇ ਇਸ ਤਰ੍ਹਾਂ ਸੋਚ ਨਹੀਂ ਸਕਦੀ। ਪਰ ਮਹਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਲਾਭ ਸਿੰਘ ਨੇ ਜ਼ਾਹਰ ਕੀਤਾ ਸੀ ਕਿ ਉਹ ਕੰਗਨਾ ਨੂੰ ਮਾਫ਼ ਨਹੀਂ ਕਰਨਗੇ ਅਤੇ ਅਖੀਰ ਤੱਕ ਕਾਨੂੰਨੀ ਲੜਾਈ ਜਾਰੀ ਰੱਖਣਗੇ।

ਕੀ ਹੁੰਦਾ ਹੈ ਚਾਰਜ ਫਰੇਮ

ਕੋਰਟ 'ਚ ਚਾਰਜ ਫਰੇਮ (ਦੋਸ਼ ਤੈਅ ਕਰਨਾ) ਇਕ ਅਜਿਹੀ ਪ੍ਰਕਿਰਿਆ ਹੈ, ਜਿਸ 'ਚ ਇਕ ਮੈਜਿਸਟ੍ਰੇਟ ਜਾਂ ਜੱਜ ਰਸਮੀ ਤੌਰ 'ਤੇ ਦੋਸ਼ੀ ਉਨ੍ਹਾਂ ਵਿਸ਼ੇਸ਼ ਅਪਰਾਧਕ ਅਪਰਾਧਾਂ ਬਾਰੇ ਦੱਸਦੀ ਹੈ, ਜਿਨ੍ਹਾਂ ਲਈ ਉਸ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ। ਇਸ 'ਚ ਮੁਕੱਦਮੇ ਦਾ ਕਾਨੂੰਨੀ ਆਧਾਰ ਬਣਦਾ ਹੈ, ਜਿਸ ਨਾਲ ਅਪਰਾਧੀ ਨੂੰ ਇਹ ਪਤਾ ਲੱਗਦਾ ਹੈ ਕਿ ਉਸ ਦੇ ਉੱਪਰ ਕੀ ਦੋਸ਼  ਹਨ ਅਤੇ ਉਹ ਆਪਣਾ ਬਚਾਅ ਤਿਆਰ ਕਰ ਸਕਦਾ ਹੈ। ਇਹ ਪ੍ਰਕਿਰਿਆ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਪੁਲਸ ਚਾਰਜਸ਼ਟ ਦਾਖ਼ਲ ਕਰ ਦਿੰਦੀ ਹੈ ਅਤੇ ਜੱਜ ਨੂੰ ਲੱਗਦਾ ਹੈ ਕਿ ਮੁਲਜ਼ਮ ਨੇ ਅਪਰਾਧ ਕੀਤਾ ਹੈ। 

Have something to say? Post your comment

ਅਤੇ ਹਿਮਾਚਲ ਖਬਰਾਂ

ਹਿਮਾਚਲ 'ਚ ABVP ਦਾ ਵਿਰੋਧ ਪ੍ਰਦਰਸ਼ਨ, ਪੁਲਸ ਨੇ ਕੀਤਾ ਲਾਠੀਚਾਰਜ

ਹਿਮਾਚਲ 'ਚ ABVP ਦਾ ਵਿਰੋਧ ਪ੍ਰਦਰਸ਼ਨ, ਪੁਲਸ ਨੇ ਕੀਤਾ ਲਾਠੀਚਾਰਜ

Air Pollution: ਹਿਮਾਚਲ ਪ੍ਰਦੇਸ਼ ਦੇ ਇਸ ਸ਼ਹਿਰ 'ਚ ਸਾਹ ਲੈਣਾ 'ਔਖਾ', ਧਰਮਸ਼ਾਲਾ ਤੇ ਸੋਲਨ ਵੀ...

Air Pollution: ਹਿਮਾਚਲ ਪ੍ਰਦੇਸ਼ ਦੇ ਇਸ ਸ਼ਹਿਰ 'ਚ ਸਾਹ ਲੈਣਾ 'ਔਖਾ', ਧਰਮਸ਼ਾਲਾ ਤੇ ਸੋਲਨ ਵੀ...

ਦਿੱਲੀ ਧਮਾਕੇ ਤੋਂ ਬਾਅਦ ਹਾਈ ਅਲਰਟ 'ਤੇ ਹਿਮਾਚਲ, ਜ਼ਿਲ੍ਹਾ ਪੁਲਸ ਨੇ ਸਰਹੱਦ 'ਤੇ ਕੀਤੀ ਨਾਕਾਬੰਦੀ

ਦਿੱਲੀ ਧਮਾਕੇ ਤੋਂ ਬਾਅਦ ਹਾਈ ਅਲਰਟ 'ਤੇ ਹਿਮਾਚਲ, ਜ਼ਿਲ੍ਹਾ ਪੁਲਸ ਨੇ ਸਰਹੱਦ 'ਤੇ ਕੀਤੀ ਨਾਕਾਬੰਦੀ

ਸੰਜੌਲੀ ਮਸਜਿਦ ਦੀ 5 ਮਜ਼ਿੰਲਾਂ ਇਮਾਰਤ 'ਤੇ ਚੱਲੇਗਾ ਬੁਲਡੋਜ਼ਰ, ਜ਼ਿਲ੍ਹਾ ਅਦਾਲਤ ਨੇ ਜਾਰੀ ਕੀਤੇ ਹੁਕਮ

ਸੰਜੌਲੀ ਮਸਜਿਦ ਦੀ 5 ਮਜ਼ਿੰਲਾਂ ਇਮਾਰਤ 'ਤੇ ਚੱਲੇਗਾ ਬੁਲਡੋਜ਼ਰ, ਜ਼ਿਲ੍ਹਾ ਅਦਾਲਤ ਨੇ ਜਾਰੀ ਕੀਤੇ ਹੁਕਮ

ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ 'ਚ ਹੋਈ ਤਾਜ਼ਾ ਬਰਫ਼ਬਾਰੀ

ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ 'ਚ ਹੋਈ ਤਾਜ਼ਾ ਬਰਫ਼ਬਾਰੀ

ਹਿਮਾਚਲ ਪ੍ਰਦੇਸ਼ 'ਚ ਮਨਾਲੀ-ਲੇਹ ਮਾਰਗ 'ਤੇ ਆਵਾਜਾਈ ਬਹਾਲ

ਹਿਮਾਚਲ ਪ੍ਰਦੇਸ਼ 'ਚ ਮਨਾਲੀ-ਲੇਹ ਮਾਰਗ 'ਤੇ ਆਵਾਜਾਈ ਬਹਾਲ

ਹਿਮਾਚਲ ਦਾ ਠੰਡਾ ਮਾਰੂਥਲ UNESCO ਬਾਇਓਸਫੀਅਰ ਰਿਜ਼ਰਵ ਸੂਚੀ 'ਚ ਸ਼ਾਮਲ

ਹਿਮਾਚਲ ਦਾ ਠੰਡਾ ਮਾਰੂਥਲ UNESCO ਬਾਇਓਸਫੀਅਰ ਰਿਜ਼ਰਵ ਸੂਚੀ 'ਚ ਸ਼ਾਮਲ

ਸੋਲਨ ਵਿੱਚ ਆਫਤ ਪ੍ਰਬੰਧਨ, ਪੋਸ਼ਣ ਅਭਿਆਨ, ਬਾਗਵਾਨੀ ਮਿਸ਼ਨ, ਮਹਿਲਾ ਸਸ਼ਕਤੀਕਰਣ ‘ਤੇ ਵਾਰਤਾਲਾਪ ਦਾ ਆਯੋਜਨ

ਸੋਲਨ ਵਿੱਚ ਆਫਤ ਪ੍ਰਬੰਧਨ, ਪੋਸ਼ਣ ਅਭਿਆਨ, ਬਾਗਵਾਨੀ ਮਿਸ਼ਨ, ਮਹਿਲਾ ਸਸ਼ਕਤੀਕਰਣ ‘ਤੇ ਵਾਰਤਾਲਾਪ ਦਾ ਆਯੋਜਨ

ਅੱਜ ਤੋਂ ਸ਼ੁਰੂ ਨਰਾਤੇ : 500 ਰੁਪਏ 'ਚ ਹੋਣਗੇ ਮਾਤਾ ਚਿੰਤਪੂਰਨੀ ਦੇ VIP ਦਰਸ਼ਨ, ਜਵਾਲਾ ਜੀ 'ਚ ਨਾਰੀਅਲ ਲਿਜਾਉਣ 'ਤੇ ਪਾਬੰਦੀ

ਅੱਜ ਤੋਂ ਸ਼ੁਰੂ ਨਰਾਤੇ : 500 ਰੁਪਏ 'ਚ ਹੋਣਗੇ ਮਾਤਾ ਚਿੰਤਪੂਰਨੀ ਦੇ VIP ਦਰਸ਼ਨ, ਜਵਾਲਾ ਜੀ 'ਚ ਨਾਰੀਅਲ ਲਿਜਾਉਣ 'ਤੇ ਪਾਬੰਦੀ

ਕੈਬਨਿਟ ਮੰਤਰੀ ਵਿਕਰਮ ਆਦਿਤਿਆ ਸਿੰਘ ਦਾ ਵਿਆਹ ਹੋਇਆ ਸੰਪੰਨ

ਕੈਬਨਿਟ ਮੰਤਰੀ ਵਿਕਰਮ ਆਦਿਤਿਆ ਸਿੰਘ ਦਾ ਵਿਆਹ ਹੋਇਆ ਸੰਪੰਨ