Wednesday, July 29, 2026
BREAKING
ਭਾਰਤੀ ਸ਼ਹਿਰਾਂ ਦੇ ਸੁਧਾਰ ਲਈ ADB ਦੇਵੇਗਾ 1 ਅਰਬ ਡਾਲਰ ਦਾ ਕਰਜ਼ਾ ਜੋਤੀ ਦੀ ਮੌਤ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ, ਐਕਸੀਅਨ ਅਤੇ SDO ਮੁਅੱਤਲ ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਸੈਂਸੈਕਸ 880 ਅੰਕ ਚੜ੍ਹ ਕੇ ਹੋਇਆ ਬੰਦ, ਇਨ੍ਹਾਂ ਸ਼ੇਅਰਾਂ ਕਾਰਨ ਮਿਲੀ ਰਫ਼ਤਾਰ ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ DHC ਦਾ ਵੱਡਾ ਫ਼ੈਸਲਾ, Paytm Payment Bank ਨੂੰ ਬੰਦ ਕਰਨ ਦਾ ਦਿੱਤਾ ਆਦੇਸ਼ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ ਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ ਪਲਾਸਟਿਕ ਨੋਟ, ਜਾਣੋ ਕਾਗਜ਼ੀ ਨੋਟਾਂ ਦਾ ਕੀ ਹੋਵੇਗਾ ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ

Big Breaking: CM ਮਾਨ ਦੇ ਬਿਆਨਾਂ ਤੋਂ ਦੁਖ਼ੀ MLA ਡਾ. ਸੁਖਵਿੰਦਰ ਸੁੱਖੀ ਨੇ ਦਿੱਤਾ ਅਸਤੀਫਾ ! ਛੱਡੀ ਚੇਅਰਮੈਨੀ

18 ਜਨਵਰੀ, 2026 04:45 PM

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਵਨ ਸਰਪਾਂ ਦੇ ਮਾਮਲੇ ਵਿਚ ਦਿੱਤੇ ਗਏ ਬਿਆਨਾਂ ਤੋਂ ਡਾ. ਸੁਖੀ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਲਾਈਵ ਹੋ ਕੇ ਦੱਸਿਆ ਕਿ ਰਾਜਾ ਸਾਹਿਬ ਦੇ ਸਤਿਕਾਰ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ। ਮੈਂ ਆਪਣੇ ਕੈਬਿਨਟ ਮੰਤਰੀ ਰੈਂਕ ਅਤੇ ਚੇਅਰਮੈਨ ਕਨਵੇਅਰ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ।

ਦਰਅਸਲ ਪਿਛਲੇ ਦਿਨੀਂ ਮੁਕਤਸਰ ਮਾਘੀ ਮੇਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਪ੍ਰਗਟਾਵਾ ਕੀਤਾ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਪਵਨ ਸਰੂਪਾਂ ਦਾ ਮਾਮਲਾ ਚੱਲ ਰਿਹਾ, ਉਸ ਵਿਚੋਂ ਕੁਝ ਸਰੂਪ ਬੰਗਾ ਨੇੜੇ ਪਿੰਡ ਮਜਾਰਾ ਨੌਂ ਆਬਾਦ ਵਿਖੇ ਧਾਰਮਿਕ ਅਸਥਾਨ ਰੱਸੋਖਾਨਾ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਤੋਂ ਮਿਲੇ ਹਨ। ਇਸ ਬਿਆਨ ਤੋਂ ਬਾਅਦ ਉੱਕਤ ਧਾਰਮਿਕ ਅਸਥਾਨ ਨਾਲ ਜੁੜੀਆਂ ਸੰਗਤਾਂ ਨੇ ਸਖ਼ਤ ਪ੍ਰਤੀਕਰਮ ਦਿੱਤਾ ਅਤੇ ਮਾਨ ਸਰਕਾਰ ਦੀ ਸਖ਼ਤ ਨਖੇਧੀ ਕੀਤੀ ਸੀ। ਉਸੇ ਦਿਨ ਦੇਰ ਸ਼ਾਮ ਇਸ ਇਲਾਕੇ ਦੇ ਵਿਧਾਇਕ ਡਾਕਟਰ ਸੁੱਖਵਿੰਦਰ ਸੁੱਖੀ ਜੋ ਅਕਾਲੀ ਦਲ ਬਾਦਲ ਦੀ ਟਿਕਟ ਤੋਂ ਜਿੱਤ ਕੇ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਆਮ ਆਦਮੀ ਪਾਰਟੀ ਨੇ ਇਨ੍ਹਾਂ ਨੂੰ ਕੈਬਨਿਟ ਰੈਂਕ ਦਿੱਤਾ ਸੀ ਅਤੇ ਚੈਅਰਮੈਨ ਕੰਨਵੇਅਰ ਵਿਭਾਗ ਦਾ ਲਾਇਆ ਸੀ, ਉਨ੍ਹਾਂ ਨੇ ਸ਼੍ਰੀ ਰਾਜਾ ਸਾਹਿਬ ਅਸਥਾਨ ਉੱਤੇ ਜਾ ਕਿ ਇਸ ਬਿਆਨ ਦੀ ਅਸਿੱਧੇ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ ਅਤੇ ਆਪਣੀ ਆਸਥਾ ਦਾ ਕੇਂਦਰ ਦੱਸਿਆ ਸੀ।

ਇਸ ਮਾਮਲੇ ਨਾਲ ਇਸ ਅਸਥਾਨ ਨਾਲ ਸ਼ਰਧਾ ਨਾਲ ਜੁੜੀਆਂ ਸੰਗਤਾਂ ਵਿੱਚ ਸਰਕਾਰ ਪ੍ਰਤੀ ਬਹੁਤ ਸਖ਼ਤ ਰੋਸ ਪੈਦਾ ਹੋਇਆ ਹੈ। ਅੱਜ ਫਿਰ ਕਰੀਬ 12 ਵਜੇ ਡਾਕਟਰ ਸੁੱਖਵਿੰਦਰ ਸੁੱਖੀ ਵਿਧਾਇਕ ਨੇ ਉਸ ਅਸਥਾਨ ਉੱਤੇ ਜਾ ਕੇ ਰੋਸ ਵਜੋਂ ਚੈਅਰਮੈਨਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉੱਕਤ ਮਾਮਲੇ ਵਿੱਚ ਉਨ੍ਹਾਂ ਨੂੰ ਬਹੁਤ ਠੇਸ ਪਹੁੰਚੀ ਹੈ।

ਉਨ੍ਹਾਂ ਅਸਿੱਧੇ ਸ਼ਬਦਾਂ ਵਿੱਚ ਆਮ ਆਦਮੀ ਸਰਕਾਰ ਦੇ ਇਸ ਕਦਮ ਨਾਲ ਮਹੌਲ ਖ਼ਰਾਬ ਹੋਣ ਬਾਰੇ ਖ਼ੁਲਾਸਾ ਕਰਦਿਆਂ ਕੂੜ ਪ੍ਰਚਾਰ ਕੁਝ ਲੋਕ ਕਰ ਰਹੇ ਹਨ, ਜਿਸ ਤੋਂ ਉਹ ਦੁਖ਼ੀ ਹਨ। ਇਥੇ ਜ਼ਿਕਰਯੋਗ ਹੈ ਕਿ ਇਸ ਮਾਮਲੇ ਨਾਲ ਸੰਗਤਾਂ ਵਿੱਚ ਪ੍ਰਚੰਢ ਰੋਹ ਪੈਦਾ ਹੋਇਆ, ਜਿਸ ਦਾ ਸਰਕਾਰ ਨੂੰ ਵੱਡਾ ਨੁਕਸਾਨ ਭਵਿੱਖ ਵਿੱਚ ਹੋਵੇਗਾ ਅਤੇ ਆਪਣੇ ਰਾਜਨੀਤਿਕ ਕੈਰੀਅਰ ਨੂੰ ਵੇਖਦੇ ਡਾਕਟਰ ਸੁੱਖੀ ਦਾ ਇਹ ਕਦਮ ਲੱਗਦਾ ਹੈ ਕਿਉਂਕਿ ਵਿਰੋਧੀ ਪਾਰਟੀਆਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਸੁਖਵੀਰ ਬਾਦਲ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਸਖ਼ਤ ਸਰਕਾਰ ਦੀ ਨਿੰਦਾ ਕੀਤੀ ਅਤੇ ਲੋਕਾਂ ਦੀ ਸਰਕਾਰ ਨੂੰ ਨਿੱਦਣ ਵਾਲਿਆਂ ਪ੍ਰਤੀ ਹਮਦਰਦੀ ਬਣਦੀ ਜਾ ਰਹੀ ਹੈ, ਜਿਸ ਦਾ ਹਾਕਮ ਸਰਕਾਰ ਦੇ ਵਿਧਾਇਕ ਸੁੱਖੀ ਨੂੰ ਸਿੱਧਾ ਨੁਕਸਾਨ ਹੋਵੇਗਾ, ਜਿਸ ਕਰਕੇ ਰਾਜਨੀਤਕ ਪੂਰਾ ਮਾਹੌਲ ਆਮ ਆਦਮੀ ਪਾਰਟੀ ਖ਼ਿਲਾਫ਼ ਕਈ ਦੋਆਬੇ ਦੀਆਂ ਵਿਧਾਨ ਸਭਾ ਸੀਟਾਂ ਉੱਤੇ ਬਣ ਗਿਆ ਹੈ, ਜਿਸ ਨੂੰ ਮੋੜਾ ਪਾਉਣਾ ਸਰਕਾਰ ਦੇ ਵਸ ਦੀ ਗਲ ਨਹੀਂ ਜਾਪਦੀ।

Have something to say? Post your comment

ਅਤੇ ਪੰਜਾਬ ਖਬਰਾਂ

30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ

30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ

ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ

ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ

VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ

VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ

ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ

ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ

ਸ਼੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਗੀਤਾ ਧਾਮ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ

ਸ਼੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਗੀਤਾ ਧਾਮ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ

ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ

ਹੈਪੇਟਾਈਟਿਸ ਖ਼ਿਲਾਫ਼ ਜਨ-ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਹੈਪੇਟਾਈਟਿਸ ਖ਼ਿਲਾਫ਼ ਜਨ-ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼