Friday, July 10, 2026
BREAKING
ਅੰਮ੍ਰਿਤਸਰ : ਸਿੱਖਿਆ ਵਿਭਾਗ ’ਚ ਕਰੋੜਾਂ ਦਾ ਵਿੱਤੀ ਘਪਲਾ; ਬਲਾਕ ਸਿੱਖਿਆ ਅਫ਼ਸਰ ਸਮੇਤ 3 ਕਲਰਕ ਸਸਪੈਂਡ ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, ਵੱਡੇ ਪੱਧਰ 'ਤੇ ਪਟਵਾਰੀਆਂ ਦੇ ਤਬਾਦਲੇ ਰਾਜਪਾਲ ਕਟਾਰੀਆ ਬੋਲੇ, ਝੂਠ ਬੋਲਣਾ ਬੰਦ ਕਰਨ ਅਧਿਕਾਰੀ, ਹਾਲਾਤ ਕੁਝ ਹੋਰ ਵੀ ਬਿਆਨ ਕਰ ਰਹੇ ਪੰਜਾਬ: ਪੁਲਸ ਚੌਕੀ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ! ਮੰਜ਼ਰ ਵੇਖ ਸਹਿਮੇ ਲੋਕ 55.35 ਕਰੋੜ ਦੇ ਫਰਜ਼ੀ GST ਬਿਲਿੰਗ ਘਪਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਪੀ. ਐੱਸ. ਪੀ. ਸੀ. ਐੱਲ. ਦਾ ਵੱਡਾ ਫ਼ੈਸਲਾ, ਜਾਰੀ ਹੋਏ ਨਵੇਂ ਹੁਕਮ NIA ਨੇ 1996 ਦੀ ਸ਼੍ਰੀਨਗਰ ਹਿੰਸਾ 'ਚ 6 ਵੱਖਵਾਦੀ ਆਗੂਆਂ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਇਰ ਰਾਮ ਮੰਦਰ ਚੜ੍ਹਾਵਾ ਮਾਮਲੇ ਦੀ ਜਾਂਚ ਵਾਲੀਆਂ ਪਟੀਸ਼ਨਾਂ 'ਤੇ 13 ਜੁਲਾਈ ਨੂੰ ਸੁਣਵਾਈ ਕਰੇਗੀ ਅਦਾਲਤ ATS ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੈੱਟਵਰਕ 'ਤੇ ਕੱਸਿਆ ਸ਼ਿਕੰਜਾ, ਸੂਬੇ ਭਰ 'ਚ 40 ਤੋਂ ਵੱਧ ਥਾਵਾਂ 'ਤੇ ਮਾਰੇ ਛਾਪੇ 1 ਅਗਸਤ ਤੋਂ ਦਿੱਲੀ ਦੀਆਂ ਔਰਤਾਂ ਇਸ ਸਮਾਰਟ ਕਾਰਡ ਤੋਂ ਬਿਨਾਂ ਨਹੀਂ ਕਰ ਸਕਣਗੀਆਂ ਮੁਫ਼ਤ ਬੱਸ ਸਫ਼ਰ

ਬਾਜ਼ਾਰ

AI ਕੰਪਨੀ ਦਾ Mcap 5.5 ਟ੍ਰਿਲੀਅਨ ’ਤੇ ਪਹੁੰਚਿਆ, ਭਾਰਤੀ ਸ਼ੇਅਰ ਬਾਜ਼ਾਰ ਦੇ ਮਾਰਕੀਟ ਕੈਪ ’ਤੇ ਇਕੱਲੀ ਭਾਰੀ ਐੱਨਵੀਡੀਆ

15 ਮਈ, 2026 05:28 PM

ਅਮਰੀਕਾ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਦਾ ਬਾਜ਼ਾਰ ਪੂੰਜੀਕਰਣ ਭਾਰਤ ਦੇ ਪੂਰੇ ਇਕੁਇਟੀ ਬਾਜ਼ਾਰ ਦੀ ਬਾਜ਼ਾਰ ਪੂੰਜੀਕਰਣ ਤੋਂ ਜ਼ਿਆਦਾ ਹੋ ਗਿਆ ਹੈ। ਵੀਰਵਾਰ ਨੂੰ ਐੱਨਵੀਡੀਆ ਦਾ ਸ਼ੇਅਰ ਮੁੱਲ ਲੱਗਭਗ 226 ਡਾਲਰ ਰਿਹਾ ਅਤੇ ਇਸ ਹਿਸਾਬ ਨਾਲ ਕੰਪਨੀ ਦਾ ਬਾਜ਼ਾਰ ਪੂੰਜੀਕਰਣ ਲੱਗਭਗ 5.5 ਟ੍ਰਿਲੀਅਨ ਡਾਲਰ ਬਣਦਾ ਹੈ, ਜਦਕਿ ਭਾਰਤ ਦੇ ਸ਼ੇਅਰ ਬਾਜ਼ਾਰ ਦਾ ਕੁੱਲ ਮਾਰਕੀਟ ਕੈਪ ਲੱਗਭਗ 5 ਟ੍ਰਿਲੀਅਨ ਡਾਲਰ ਹੈ।

ਭਾਰਤੀ ਬਾਜ਼ਾਰ ’ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੀ ਭਾਰੀ ਬਿਕਵਾਲੀ ਦੇਖੀ ਜਾ ਰਹੀ ਹੈ। ਭਾਰਤ ਦਾ ਮਾਰਕੀਟ ਕੈਪ ਆਪਣੇ 5.7 ਟ੍ਰਿਲੀਅਨ ਡਾਲਰ ਦੇ ਸਿਖਰ ਤੋਂ ਡਿੱਗ ਕੇ 5 ਟ੍ਰਿਲੀਅਨ ਡਾਲਰ ’ਤੇ ਆ ਗਿਆ ਹੈ। ਜੈਫਰੀਜ਼ ਦੇ ਕ੍ਰਿਸਟੋਫਰ ਵੁੱਡ ਦਾ ਕਹਿਣਾ ਹੈ ਕਿ ਗਲੋਬਲ ਨਿਵੇਸ਼ਕ ਭਾਰਤ ਦੇ ਮੁਕਾਬਲੇ ਤਾਈਵਾਨ ਅਤੇ ਦੱਖਣੀ ਕੋਰੀਆ ਵਰਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਲਿੰਕਡ ਬਾਜ਼ਾਰਾਂ ’ਚ ਪੈਸਾ ਲਗਾ ਰਹੇ ਹਨ।

5 ਗੁਣਾ ਵਧ ਗਈ ਕੰਪਨੀ ਦੀ ਵੈਲਿਊਏਸ਼ਨ
ਸਿਰਫ 3 ਸਾਲ ਤੋਂ ਵੀ ਘੱਟ ਸਮੇਂ ’ਚ ਐੱਨਵੀਡੀਆ ਦੀ ਵੈਲਿਊ 5 ਗੁਣਾ ਤੱਕ ਵਧ ਗਈ ਹੈ। ਸਾਲ 2023 ’ਚ ਕੰਪਨੀ ਦਾ ਇਕ ਸ਼ੇਅਰ ਲੱਗਭਗ 50 ਡਾਲਰ ਦਾ ਸੀ, ਜੋ ਹੁਣ ਵਧ ਕੇ 226 ਡਾਲਰ ਤੱਕ ਪਹੁੰਚ ਗਿਆ ਹੈ।

ਇਨਵੈਸਟ ਪੀ. ਐੱਮ. ਐੱਸ. ਦੇ ਬਿਜ਼ਨੈੱਸ ਹੈੱਡ ਹਰਸ਼ਲ ਦਸਾਨੀ ਮੁਤਾਬਕ, ਅੱਜ ਹਰ ਵੱਡੀ ਕੰਪਨੀ ਅਤੇ ਸਰਕਾਰੀ ਪ੍ਰਾਜੈਕਟ ਨੂੰ ‘ਲਾਰਜ ਲੈਂਗੂਏਜ ਮਾਡਲਜ਼’ (ਐੱਲ. ਐੱਲ. ਐੱਮ.) ਤਾਇਨਾਤ ਕਰਨ ਲਈ ਜੀ. ਪੀ. ਯੂ. ਕਲੱਸਟਰ ਦੀ ਲੋੜ ਹੈ। ਇਸ ਬਾਜ਼ਾਰ ਦੇ ਲੱਗਭਗ 80 ਫੀਸਦੀ ਹਿੱਸੇ ’ਤੇ ਇਕੱਲੇ ਐੱਨਵੀਡੀਆ ਦਾ ਕਬਜ਼ਾ ਹੈ।

ਆਈ. ਟੀ. ਸਰਵਿਸਿਜ਼ ਬਨਾਮ ਇਨੋਵੇਸ਼ਨ ਦਾ ਸੰਕਟ
ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਦੀਆਂ ਟੀ. ਸੀ. ਐੱਸ. ਅਤੇ ਇਨਫੋਸਿਸ ਵਰਗੀਆਂ ਮਹਾਰਥੀ ਕੰਪਨੀਆਂ ਗਲੋਬਲ ਲੀਡਰ ਤਾਂ ਹਨ ਪਰ ਉਹ ‘ਸਰਵਿਸ ਮਾਡਲ’ ’ਤੇ ਕੰਮ ਕਰਦੀਆਂ ਹਨ। ਸਵਾਸਤਿਕਾ ਇਨਵੈਸਟਮਾਰਟ ਦੇ ਸੰਤੋਸ਼ ਮੀਣਾ ਅਨੁਸਾਰ, ਸਰਵਿਸ ਸੈਕਟਰ ਦੀ ਗ੍ਰੋਥ ਕਰਮਚਾਰੀਆਂ ਦੀ ਗਿਣਤੀ ’ਤੇ ਟਿਕੀ ਹੁੰਦੀ ਹੈ, ਜਦਕਿ ਮਾਈਕ੍ਰੋਸਾਫਟ ਜਾਂ ਐੱਨਵੀਡੀਆ ਵਰਗੇ ਦਿੱਗਜਾਂ ਕੋਲ ਆਪਣੀ ਬੌਧਿਕ ਸੰਪਦਾ ਅਤੇ ਹਾਰਡਵੇਅਰ ਲੇਅਰਜ਼ ਹਨ। ਇਹੀ ਕਾਰਨ ਹੈ ਕਿ ਭਾਰਤ ਅਜੇ ਤੱਕ ‘ਟ੍ਰਿਲੀਅਨ ਡਾਲਰ ਕਲੱਬ’ ’ਚ ਆਪਣੀ ਥਾਂ ਨਹੀਂ ਬਣਾ ਸਕਿਆ।

Have something to say? Post your comment

ਅਤੇ ਬਾਜ਼ਾਰ ਖਬਰਾਂ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ

ਟਾਟਾ ਪਾਵਰ ਦਾ 1 ਲੱਖ ਕਰੋੜ ਰੁਪਏ ਮਾਲੀਆ, 10,000 ਕਰੋੜ ਰੁਪਏ ਲਾਭ ਦਾ ਟੀਚਾ

ਟਾਟਾ ਪਾਵਰ ਦਾ 1 ਲੱਖ ਕਰੋੜ ਰੁਪਏ ਮਾਲੀਆ, 10,000 ਕਰੋੜ ਰੁਪਏ ਲਾਭ ਦਾ ਟੀਚਾ