Friday, July 10, 2026
BREAKING
ਗ੍ਰਹਿ ਮੰਤਰਾਲਾ ਨੇ 21 IAS ਤੇ 40 IPS ਅਧਿਕਾਰੀਆਂ ਦਾ ਕੀਤਾ ਤਬਾਦਲਾ ਇਕਸਾਰ ਸਿਵਲ ਕੋਡ ਲਾਗੂ ਕਰਨ ਦੀ ਤਿਆਰੀ ’ਚ ਮਹਾਰਾਸ਼ਟਰ, 7 ਮੈਂਬਰੀ ਕਮੇਟੀ ਗਠਿਤ ਹਰਿਆਣਾ ਤੋਂ ਚੱਲੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ, 17 ਜੁਲਾਈ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ ਸਪੇਨ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ; 11 ਲੋਕਾਂ ਮੌਤ, ਕਾਰਾਂ 'ਚ ਬੰਦ ਹੋਏ ਯਾਤਰੀ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ, 12 ਜੁਲਾਈ ਨੂੰ ਇਕ-ਦੂਜੇ ਦਾ ਹੋ ਜਾਵੇਗਾ ਇਹ ਮਸ਼ਹੂਰ ਜੋੜਾ "ਬਾਹੂਬਲੀ: ਦਿ ਬਿਗਨਿੰਗ" ਨੇ ਰਿਲੀਜ਼ ਦੇ 11 ਸਾਲ ਕੀਤੇ ਪੂਰੇ, ਪ੍ਰਭਾਸ ਦੀ ਦੋਹਰੀ ਭੂਮਿਕਾ ਨੇ ਦਰਸ਼ਕਾਂ 'ਤੇ ਛੱਡੀ ਅਮਿੱਟ ਛਾਪ ‘ਇਸ਼ਕਨਾਮਾ’ ਫਿਲਮ ਦੇ ਪਹਿਲੇ ਗੀਤ ‘ਨਰਕ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ ਉੱਤਰਾਖੰਡ ਸੁਰੰਗ ਹਾਦਸੇ 'ਤੇ ਬਣੇਗੀ ਫ਼ਿਲਮ 'Silkyara 41', ਆਮਿਰ ਖ਼ਾਨ ਤੇ ਕਬੀਰ ਖ਼ਾਨ ਮਿਲਾਉਣਗੇ ਹੱਥ! "ਹਮੇਸ਼ਾ ਸੰਜੂ ਸੈਮਸਨ ਨੂੰ ਕਿਉਂ ਰੱਖਿਆ ਜਾਂਦਾ ਹੈ ਬਾਹਰ ?": ਸਾਬਕਾ ਖਿਡਾਰੀ ਨੇ ਕੱਢੀ ਭੜਾਸ "ਅਸੀਂ ਗਲਤੀਆਂ ਕਰਾਂਗੇ," ਸ਼੍ਰੇਅਸ ਅਈਅਰ ਨੇ ਇੰਗਲੈਂਡ ਤੋਂ ਸੀਰੀਜ਼ ਹਾਰ ਮਗਰੋ ਦਿੱਤਾ ਵੱਡਾ ਬਿਆਨ

ਹਰਿਆਣਾ

25 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2100 ਰੁਪਏ ਮਹੀਨਾ! CM ਨੇ ਕਰ'ਤਾ ਐਲਾਨ

28 ਅਗਸਤ, 2025 06:39 PM

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈੱਸ ਕਾਨਫਰੰਸ ਵਿੱਚ ਸੀਐੱਮ ਸੈਣੀ ਨੇ ਵੱਡਾ ਐਲਾਨ ਕੀਤਾ ਕਿ ਔਰਤਾਂ ਨੂੰ 25 ਸਤੰਬਰ ਤੋਂ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਮਿਲੇਗਾ। ਅੱਜ ਕੈਬਨਿਟ ਮੀਟਿੰਗ ਵਿੱਚ ਔਰਤਾਂ ਦੀ ਸਮਾਜਿਕ ਸੁਰੱਖਿਆ ਅਤੇ ਸਨਮਾਨ ਲਈ "ਲਾਡੋ ਲਕਸ਼ਮੀ ਯੋਜਨਾ" ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਇਹ ਯੋਜਨਾ 25 ਸਤੰਬਰ 2025 ਤੋਂ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੀ ਜਯੰਤੀ 'ਤੇ ਸ਼ੁਰੂ ਕੀਤੀ ਜਾਵੇਗੀ।

23 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮਿਲੇਗਾ ਲਾਭ
ਇਸ ਯੋਜਨਾ ਦੇ ਤਹਿਤ, ਯੋਗ ਔਰਤਾਂ ਨੂੰ ਹਰ ਮਹੀਨੇ 2,100 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। 25 ਸਤੰਬਰ 2025 ਨੂੰ, ਹਰਿਆਣਾ ਦੀਆਂ 23 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਵਿਆਹੀਆਂ ਅਤੇ ਅਣਵਿਆਹੀਆਂ ਦੋਵਾਂ ਔਰਤਾਂ ਨੂੰ ਇਸ 'ਚ ਲਾਭ ਮਿਲੇਗਾ। ਪਹਿਲੇ ਪੜਾਅ 'ਚ ਉਨ੍ਹਾਂ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੈ। ਆਉਣ ਵਾਲੇ ਸਮੇਂ 'ਚ ਹੋਰ ਆਮਦਨ ਸਮੂਹਾਂ ਨੂੰ ਵੀ ਪੜਾਅਵਾਰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ। ਯੋਜਨਾ ਦਾ ਲਾਭ ਲੈਣ ਲਈ, ਅਣਵਿਆਹੀ ਔਰਤ ਜਾਂ ਵਿਆਹੀ ਔਰਤ ਦਾ ਪਤੀ ਪਿਛਲੇ 15 ਸਾਲਾਂ ਤੋਂ ਹਰਿਆਣਾ ਦਾ ਮੂਲ ਨਿਵਾਸੀ ਹੋਣਾ ਚਾਹੀਦਾ ਹੈ।

ਪਰਿਵਾਰ 'ਚ ਔਰਤਾਂ ਦੀ ਗਿਣਤੀ 'ਤੇ ਕੋਈ ਪਾਬੰਦੀ ਨਹੀਂ
ਇਸ ਯੋਜਨਾ ਦੇ ਤਹਿਤ ਇੱਕ ਪਰਿਵਾਰ 'ਚ ਔਰਤਾਂ ਦੀ ਗਿਣਤੀ 'ਤੇ ਕੋਈ ਪਾਬੰਦੀ ਨਹੀਂ ਹੈ। ਜੇਕਰ ਇੱਕ ਪਰਿਵਾਰ 'ਚ 3 ਔਰਤਾਂ ਹਨ ਤਾਂ ਤਿੰਨੋਂ ਔਰਤਾਂ ਨੂੰ ਲਾਭ ਮਿਲੇਗਾ। ਸਰਕਾਰ ਦੁਆਰਾ ਪਹਿਲਾਂ ਹੀ ਚਲਾਈਆਂ ਜਾ ਰਹੀਆਂ 9 ਅਜਿਹੀਆਂ ਯੋਜਨਾਵਾਂ, ਜਿਨ੍ਹਾਂ 'ਚ ਬਿਨੈਕਾਰ ਪਹਿਲਾਂ ਹੀ ਵੱਧ ਰਕਮ ਦੀ ਪੈਨਸ਼ਨ ਦਾ ਲਾਭ ਪ੍ਰਾਪਤ ਕਰ ਰਿਹਾ ਹੈ, ਨੂੰ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਨਹੀਂ ਮਿਲੇਗਾ। ਸਟੇਜ 3 ਤੇ 4 ਕੈਂਸਰ (ਔਰਤਾਂ), ਸੂਚੀਬੱਧ 54 ਦੁਰਲੱਭ ਬਿਮਾਰੀਆਂ, ਹੀਮੋਫਿਲੀਆ, ਥੈਲੇਸੀਮੀਆ ਅਤੇ ਸਿਕਲ ਸੈੱਲ ਤੋਂ ਪੀੜਤ ਮਰੀਜ਼ ਪਹਿਲਾਂ ਹੀ ਪੈਨਸ਼ਨ ਪ੍ਰਾਪਤ ਕਰ ਰਹੇ ਹਨ।

ਪਹਿਲੇ ਪੜਾਅ 'ਚ ਲਗਭਗ 20 ਲੱਖ ਔਰਤਾਂ ਨੂੰ ਮਿਲੇਗਾ ਲਾਭ
ਇਨ੍ਹਾਂ ਔਰਤਾਂ ਨੂੰ ਇਸ ਯੋਜਨਾ ਦਾ ਵਾਧੂ ਲਾਭ ਵੀ ਮਿਲੇਗਾ। ਜਿਸ ਦਿਨ ਕੋਈ ਅਣਵਿਆਹੀ ਲਾਭਪਾਤਰੀ 45 ਸਾਲ ਦੀ ਉਮਰ ਪੂਰੀ ਕਰ ਲਵੇਗੀ, ਉਹ ਆਪਣੇ ਆਪ ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਲਈ ਵਿੱਤੀ ਸਹਾਇਤਾ ਯੋਜਨਾ ਲਈ ਯੋਗ ਹੋ ਜਾਵੇਗੀ। ਜਿਸ ਦਿਨ ਲਾਭਪਾਤਰੀ ਔਰਤ 60 ਸਾਲ ਦੀ ਹੋ ਜਾਵੇਗੀ, ਉਹ ਆਪਣੇ ਆਪ ਬੁਢਾਪਾ ਸਨਮਾਨ ਭੱਤਾ ਪੈਨਸ਼ਨ ਯੋਜਨਾ ਲਈ ਯੋਗ ਹੋ ਜਾਵੇਗੀ। ਪਹਿਲੇ ਪੜਾਅ 'ਚ, ਲਗਭਗ 19-20 ਲੱਖ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਅੱਜ ਦੀ ਕੈਬਨਿਟ ਮੀਟਿੰਗ ਤੋਂ ਬਾਅਦ, ਆਉਣ ਵਾਲੇ 6 ਜਾਂ 7 ਦਿਨਾਂ 'ਚ, ਅਸੀਂ ਨਾ ਸਿਰਫ਼ ਯੋਜਨਾ ਦਾ ਗਜ਼ਟ ਨੋਟੀਫਿਕੇਸ਼ਨ ਕਰਾਂਗੇ, ਸਗੋਂ ਇੱਕ ਐਪ ਵੀ ਲਾਂਚ ਕਰਾਂਗੇ।

Have something to say? Post your comment

ਅਤੇ ਹਰਿਆਣਾ ਖਬਰਾਂ

ਹਰਿਆਣਾ ਤੋਂ ਚੱਲੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ, 17 ਜੁਲਾਈ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ

ਹਰਿਆਣਾ ਤੋਂ ਚੱਲੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ, 17 ਜੁਲਾਈ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ

ਝੱਜਰ 'ਚ ਇੰਟਰਨੈਸ਼ਨਲ ਸਕੂਲ ਨੇੜੇ ਮਿਲੀਆਂ 2 ਲਾਸ਼ਾਂ ! ਇਲਾਕੇ 'ਚ ਫੈਲੀ ਸਨਸਨੀ

ਝੱਜਰ 'ਚ ਇੰਟਰਨੈਸ਼ਨਲ ਸਕੂਲ ਨੇੜੇ ਮਿਲੀਆਂ 2 ਲਾਸ਼ਾਂ ! ਇਲਾਕੇ 'ਚ ਫੈਲੀ ਸਨਸਨੀ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਦੇ ਘਰ ਪੈ ਗਿਆ ਡਾਕਾ ! ਲੱਖਾਂ ਦੀ ਨਕਦੀ ਤੇ ਸੋਨਾ-ਚਾਂਦੀ ਗ਼ਾਇਬ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਦੇ ਘਰ ਪੈ ਗਿਆ ਡਾਕਾ ! ਲੱਖਾਂ ਦੀ ਨਕਦੀ ਤੇ ਸੋਨਾ-ਚਾਂਦੀ ਗ਼ਾਇਬ

ਜ਼ਮੀਨ ਦੀ ਰਜਿਸਟ੍ਰੇਸ਼ਨ ਲਈ NOC ਦੀ ਪਰੇਸ਼ਾਨੀ ਖਤਮ, ਹਰਿਆਣਾ ਸਰਕਾਰ ਕਰੇਗੀ ਵੱਡੇ ਬਦਲਾਅ

ਜ਼ਮੀਨ ਦੀ ਰਜਿਸਟ੍ਰੇਸ਼ਨ ਲਈ NOC ਦੀ ਪਰੇਸ਼ਾਨੀ ਖਤਮ, ਹਰਿਆਣਾ ਸਰਕਾਰ ਕਰੇਗੀ ਵੱਡੇ ਬਦਲਾਅ

ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬੋਲਣਗੇ 'ਫਰੈਂਚ'! ਹਰਿਆਣਾ 'ਚ ਇਸ ਸੈਸ਼ਨ ਤੋਂ ਸ਼ੁਰੂ ਹੋਵੇਗੀ ਪੜ੍ਹਾਈ

ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬੋਲਣਗੇ 'ਫਰੈਂਚ'! ਹਰਿਆਣਾ 'ਚ ਇਸ ਸੈਸ਼ਨ ਤੋਂ ਸ਼ੁਰੂ ਹੋਵੇਗੀ ਪੜ੍ਹਾਈ

ਰਿਟਾਇਰਮੈਂਟ ਦੇ ਦਿਨ IAS ਪ੍ਰਦੀਪ ਕੁਮਾਰ ਗ੍ਰਿਫ਼ਤਾਰ, 169 ਕਰੋੜ ਰੁਪਏ ਦੇ ਘਪਲੇ 'ਚ CBI ਦਾ ਵੱਡਾ ਐਕਸ਼ਨ

ਰਿਟਾਇਰਮੈਂਟ ਦੇ ਦਿਨ IAS ਪ੍ਰਦੀਪ ਕੁਮਾਰ ਗ੍ਰਿਫ਼ਤਾਰ, 169 ਕਰੋੜ ਰੁਪਏ ਦੇ ਘਪਲੇ 'ਚ CBI ਦਾ ਵੱਡਾ ਐਕਸ਼ਨ

ਯਮੁਨਾਨਗਰ ’ਚ ‘ਵਾਰਤਾਲਾਪ’ ਵਰਕਸ਼ਾਪ ’ਚ ਭਲਾਈ ਸਕੀਮਾਂ ਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਚਰਚਾ

ਯਮੁਨਾਨਗਰ ’ਚ ‘ਵਾਰਤਾਲਾਪ’ ਵਰਕਸ਼ਾਪ ’ਚ ਭਲਾਈ ਸਕੀਮਾਂ ਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਚਰਚਾ

220 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ ਜਵਾਕ ! ਰੈਸਕਿਊ ਲਈ ਸੱਦਣੀ ਪਈ ਫ਼ੌਜ

220 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ ਜਵਾਕ ! ਰੈਸਕਿਊ ਲਈ ਸੱਦਣੀ ਪਈ ਫ਼ੌਜ

ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਨੇ CMਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ

ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਨੇ CMਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ

CM ਸੈਣੀ ਨੇ ਲੁਧਿਆਣਵੀਆਂ ਨਾਲ ਸੁਣੀ PM ਮੋਦੀ ਦੀ 'ਮਨ ਕੀ ਬਾਤ', ਜੂਨ ਮਹੀਨੇ 'ਚ ਤੀਜਾ ਦੌਰਾ

CM ਸੈਣੀ ਨੇ ਲੁਧਿਆਣਵੀਆਂ ਨਾਲ ਸੁਣੀ PM ਮੋਦੀ ਦੀ 'ਮਨ ਕੀ ਬਾਤ', ਜੂਨ ਮਹੀਨੇ 'ਚ ਤੀਜਾ ਦੌਰਾ