Tuesday, July 14, 2026
BREAKING
ਸੁਨਾਮ ਵਿੱਚ ਵਿਦਿਆਰਥੀਆਂ ਲਈ ਪਹਿਲੀ ਅਧਿਐਨ ਲਾਇਬ੍ਰੇਰੀ ਬਣਾਉਣ ਦਾ ਫ਼ੈਸਲਾ, ਜੈਨ ਸਭਾ ਦਾ ਵੱਡਾ ਕਦਮ ਭੂਪੇਸ਼ ਬਘੇਲ ਨਾਲ ਰਾਜਾ ਬੀਰਕਲਾਂ ਦੀ ਮੁਲਾਕਾਤ, ਸੁਨਾਮ ਹਲਕੇ ਅਤੇ ਪੰਜਾਬ ਦੀ ਸਿਆਸੀ ਸਥਿਤੀ 'ਤੇ ਹੋਈ ਚਰਚਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਬਹਾਦਰਪੁਰ ਸਮੇਤ ਵੱਖ-ਵੱਖ ਪਿੰਡਾਂ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਇੱਕ ਸਾਲ 'ਚ 31,000 ਤੋਂ ਵੱਧ ਭਾਰਤੀ ਨਵੇਂ ਕਰੋੜਪਤੀ ਜਸਵੰਤ ਸਿੰਘ ਖਾਲੜਾ ਅਤੇ 'ਸਤਲੁਜ' ਫ਼ਿਲਮ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ ਵੱਡੀ ਖ਼ਬਰ: ਸ੍ਰੀ ਅਨੰਦਪੁਰ ਸਾਹਿਬ ਦੀ ਟੈਂਟ ਸਿਟੀ 'ਚ ਹੋਇਆ ਧਮਾਕਾ! ਲੱਗੀ ਭਿਆਨਕ ਅੱਗ ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਸ਼ਰਾਬ ਦੀ ਹਰ ਬੋਤਲ 'ਤੇ ਲੱਗੇਗਾ QR ਕੋਡ, ਕਾਲਾਬਾਜ਼ਾਰੀ ਨੂੰ ਲੈ ਕੇ ਸੈਣੀ ਸਰਕਾਰ ਨੇ ਖਿੱਚੀ ਤਿਆਰੀ ਭੂਪੇਸ਼ ਬਘੇਲ ਨੂੰ ਮਿਲ ਕੇ ਬੋਲੇ ਡਾ. ਗਾਂਧੀ, ਨਿੱਜ ਦੀ ਬਜਾਏ ਦੇਸ਼, ਕਾਂਗਰਸ ਲਈ ਇਕਜੁੱਟ ਹੋਣ ਦੀ ਲੋੜ High Alert 'ਤੇ ਪੰਜਾਬ! ਅਚਾਨਕ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਹਿਮਾਚਲ

ਹਿਮਾਚਲ 'ਚ ਲਗਾਤਾਰ 5ਵੇਂ ਦਿਨ ਭਾਰੀ ਬਰਫ਼ਬਾਰੀ, ਚਿੱਟੀ ਚਾਦਰ ਨਾਲ ਢਕੇ ਧਾਰਮਿਕ ਸਥਾਨ

22 ਮਾਰਚ, 2026 08:04 PM

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਆਦਿਵਾਸੀ ਇਲਾਕਿਆਂ ’ਚ ਸ਼ਨੀਵਾਰ ਨੂੰ ਲਗਾਤਾਰ 5ਵੇਂ ਦਿਨ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋਈ, ਜਦਕਿ ਕੁਝ ਦਰਮਿਆਨੇ ਅਤੇ ਹੇਠਲੇ ਇਲਾਕਿਆਂ ’ਚ ਵਿਆਪਕ ਮੀਂਹ ਪਿਆ, ਜਿਸ ਨਾਲ ਤਾਪਮਾਨ ’ਚ ਕਾਫ਼ੀ ਗਿਰਾਵਟ ਆ ਗਈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਸ਼ਨੀਵਾਰ ਨੂੰ ਮੌਸਮ ਖ਼ੁਸ਼ਕ ਰਿਹਾ ਅਤੇ ਧੁੱਪ ਖਿੜੀ ਰਹੀ, ਜਿਸ ਨਾਲ ਲੋਕਾਂ ਨੂੰ ਖ਼ਰਾਬ ਮੌਸਮ ਤੋਂ ਰਾਹਤ ਮਿਲੀ। ਸ਼ੁੱਕਰਵਾਰ ਸ਼ਾਮ ਤੋਂ ਸਾਂਗਲਾ ’ਚ 20.5 ਸੈਂਟੀਮੀਟਰ, ਕਲਪਾ ’ਚ 18.2 ਸੈਂਟੀਮੀਟਰ, ਕੇਲਾਂਗ ’ਚ 10.0 ਸੈਂਟੀਮੀਟਰ, ਹੰਸਾ ’ਚ 7.5 ਸੈਂਟੀਮੀਟਰ, ਗੋਂਦਲਾ ’ਚ 4 ਸੈਂਟੀਮੀਟਰ ਅਤੇ ਕੁਕੁਮਸੇਰੀ ’ਚ 2.1 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ। ਕੰਡਾਘਾਟ ’ਚ ਸਭ ਤੋਂ ਵੱਧ 50 ਮਿਲੀਮੀਟਰ ਮੀਂਹ ਪਿਆ। ਇਸ ਤੋਂ ਬਾਅਦ ਜਟਨ ਬੈਰਾਜ, ਮਨਾਲੀ, ਸ਼ਿਮਲਾ, ਗੋਹਰ ਅਤੇ ਬਰਥਿਨ ’ਚ 40 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ।

ਸਥਾਨਕ ਮੌਸਮ ਵਿਭਾਗ ਨੇ ‘ਯੈਲੋ ਅਲਰਟ’ ਜਾਰੀ ਕੀਤਾ ਹੈ ਅਤੇ 23 ਮਾਰਚ ਨੂੰ ਕਾਂਗੜਾ, ਮੰਡੀ ਅਤੇ ਕੁੱਲੂ ਜ਼ਿਲਿਆਂ ’ਚ ਕੁਝ ਸਥਾਨਾਂ ’ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਘੱਟੋ-ਘੱਟ ਤਾਪਮਾਨ ’ਚ ਕੁਝ ਡਿਗਰੀ ਦੀ ਗਿਰਾਵਟ ਆਈ ਅਤੇ ਕੁਕੁਮਸੇਰੀ ’ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 4.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਸਭ ਤੋਂ ਠੰਡਾ ਸਥਾਨ ਰਿਹਾ।

ਧਾਰਮਿਕ ਸਥਾਨ ਸ਼ਿਕਾਰੀ ਦੇਵੀ ’ਚ 3 ਅਤੇ ਕਮਰੂਨਾਗ ’ਚ 2 ਫੁੱਟ ਤੱਕ ਬਰਫ਼

ਮਾਤਾ ਸ਼ਿਕਾਰੀ ਦੇਵੀ, ਦੇਵ ਕਮਰੂਨਾਗ, ਦੇਵ ਤੁੰਗਾਸ਼ੀ ਗੜ੍ਹ, ਸ਼ੈਟਾਧਾਰ ਅਤੇ ਦੇਵ ਕਾਂਡਾ ਸਮੇਤ ਸਾਰੇ ਪ੍ਰਮੁੱਖ ਆਸਥਾ ਅਸਥਾਨ ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਗਏ ਹਨ। ਸ਼ਿਕਾਰੀ ਦੇਵੀ ’ਚ ਸਭ ਤੋਂ ਵੱਧ 3 ਫੁੱਟ, ਕਮਰੂਨਾਗ ’ਚ 2, ਜਦਕਿ ਤੁੰਗਾਸ਼ੀ ਗੜ੍ਹ, ਸ਼ੈਟਾਧਾਰ ਅਤੇ ਦੇਵ ਕਾਂਡਾ ਵਰਗੇ ਹੋਰ ਧਾਰਮਿਕ ਅਸਥਾਨਾਂ ਦੀਆਂ ਪਹਾੜੀਆਂ ’ਤੇ ਡੇਢ ਤੋਂ 2 ਫੁੱਟ ਤੱਕ ਬਰਫ਼ ਪਈ ਹੈ। ਪ੍ਰਸ਼ਾਸਨ ਨੇ ਭਾਰੀ ਬਰਫ਼ਬਾਰੀ ਅਤੇ ਸੜਕਾਂ ’ਤੇ ਜੰਮੀ ਬਰਫ਼ ਕਾਰਨ ਇਨ੍ਹਾਂ ਧਾਰਮਿਕ ਅਸਥਾਨਾਂ ’ਤੇ ਆਵਾਜਾਈ ’ਤੇ ਆਰਜ਼ੀ ਰੋਕ ਲਾ ਦਿੱਤੀ ਹੈ। ਫਿਲਹਾਲ ਇਲਾਕੇ ’ਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ।

Have something to say? Post your comment

ਅਤੇ ਹਿਮਾਚਲ ਖਬਰਾਂ

ਹਿਮਾਚਲ ਪ੍ਰਦੇਸ਼ : ਹਮੀਰਪੁਰ 'ਚ 236 ਰਵਾਇਤੀ ਜਲ ਸਰੋਤਾਂ ਦੀ ਕੀਤੀ ਗਈ ਸਫ਼ਾਈ

ਹਿਮਾਚਲ ਪ੍ਰਦੇਸ਼ : ਹਮੀਰਪੁਰ 'ਚ 236 ਰਵਾਇਤੀ ਜਲ ਸਰੋਤਾਂ ਦੀ ਕੀਤੀ ਗਈ ਸਫ਼ਾਈ

HPSSC ਦੀਆਂ ਰੱਦ ਕੀਤੀਆਂ ਭਰਤੀ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੀ ਅਰਜ਼ੀ ਫੀਸ ਵਾਪਸ ਕਰੇਗੀ ਹਿਮਾਚਲ ਸਰਕਾਰ

HPSSC ਦੀਆਂ ਰੱਦ ਕੀਤੀਆਂ ਭਰਤੀ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੀ ਅਰਜ਼ੀ ਫੀਸ ਵਾਪਸ ਕਰੇਗੀ ਹਿਮਾਚਲ ਸਰਕਾਰ

ਕੇਂਦਰ ਵੱਲੋਂ ਹਿਮਾਚਲ ਨੂੰ ਵੱਡਾ ਹੁਲਾਰਾ

ਕੇਂਦਰ ਵੱਲੋਂ ਹਿਮਾਚਲ ਨੂੰ ਵੱਡਾ ਹੁਲਾਰਾ

ਹਿਮਾਚਲ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਦਲਾਈ ਲਾਮਾ ਦਾ 91ਵਾਂ ਜਨਮਦਿਨ

ਹਿਮਾਚਲ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਦਲਾਈ ਲਾਮਾ ਦਾ 91ਵਾਂ ਜਨਮਦਿਨ

ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਦਾ ਕਹਿਰ, ਦੋ ਜ਼ਿਲ੍ਹਿਆਂ 'ਚ ਮੁੱਖ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਦਾ ਕਹਿਰ, ਦੋ ਜ਼ਿਲ੍ਹਿਆਂ 'ਚ ਮੁੱਖ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਮੀਂਹ ਨੇ ਵਧਾਇਆ ਨਦੀਆਂ ਦੇ ਪਾਣੀ ਦਾ ਪੱਧਰ, ਕਈ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਮੀਂਹ ਨੇ ਵਧਾਇਆ ਨਦੀਆਂ ਦੇ ਪਾਣੀ ਦਾ ਪੱਧਰ, ਕਈ ਸੜਕਾਂ ਬੰਦ

ਲੈਂਡਸਲਾਈਡ ਦਾ ਖ਼ਤਰਾ ! ਕਿੰਨਰ ਕੈਲਾਸ਼ ਯਾਤਰਾ ਹੋਈ ਮੁਲਤਵੀ

ਲੈਂਡਸਲਾਈਡ ਦਾ ਖ਼ਤਰਾ ! ਕਿੰਨਰ ਕੈਲਾਸ਼ ਯਾਤਰਾ ਹੋਈ ਮੁਲਤਵੀ

ਹਿਮਾਚਲ ਦੇ ਇਸ ਜ਼ਿਲ੍ਹੇ ਦਾ ਇਕ ਵੀ ਸਕੂਲ ਮਾਪਦੰਡਾਂ 'ਤੇ ਨਹੀਂ ਉਤਰਿਆ ਖ਼ਰਾ ! ਸਰਵੇ 'ਚ ਹੋਇਆ ਖੁਲਾਸਾ

ਹਿਮਾਚਲ ਦੇ ਇਸ ਜ਼ਿਲ੍ਹੇ ਦਾ ਇਕ ਵੀ ਸਕੂਲ ਮਾਪਦੰਡਾਂ 'ਤੇ ਨਹੀਂ ਉਤਰਿਆ ਖ਼ਰਾ ! ਸਰਵੇ 'ਚ ਹੋਇਆ ਖੁਲਾਸਾ

300 ਯੂਨਿਟ ਮੁਫ਼ਤ ਬਿਜਲੀ ਦੀ ਥਾਂ ਆਵੇਗਾ ਮੋਟਾ ਬਿੱਲ, ਸਰਕਾਰ ਨੇ ਲਾ'ਤੇ ਵਾਧੂ ਚਾਰਜ

300 ਯੂਨਿਟ ਮੁਫ਼ਤ ਬਿਜਲੀ ਦੀ ਥਾਂ ਆਵੇਗਾ ਮੋਟਾ ਬਿੱਲ, ਸਰਕਾਰ ਨੇ ਲਾ'ਤੇ ਵਾਧੂ ਚਾਰਜ

ਸਕੂਲ ਪ੍ਰਬੰਧਕ ਦੇ ਕਤਲ ਮਾਮਲੇ 'ਚ 2 ਪੇਸ਼ੇਵਰ ਸ਼ੂਟਰ ਹਰਿਆਣਾ ਤੋਂ ਗ੍ਰਿਫ਼ਤਾਰ

ਸਕੂਲ ਪ੍ਰਬੰਧਕ ਦੇ ਕਤਲ ਮਾਮਲੇ 'ਚ 2 ਪੇਸ਼ੇਵਰ ਸ਼ੂਟਰ ਹਰਿਆਣਾ ਤੋਂ ਗ੍ਰਿਫ਼ਤਾਰ