ਹਾਕੀ ਇੰਡੀਆ ਨੇ ਅਗਾਮੀ ਸੀਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਲਈ 40 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਹ ਕੈਂਪ 21 ਜੁਲਾਈ ਤੋਂ 29 ਅਗਸਤ ਤੱਕ ਇੱਥੇ ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਸੈਂਟਰ ਵਿੱਚ ਲੱਗੇਗਾ। ਇਹ ਕੈਂਪ ਇਸ ਲਈ ਵੀ ਅਹਿਮ ਹੈ ਕਿਉਂਕਿ ਭਾਰਤੀ ਮਹਿਲਾ ਹਾਕੀ ਟੀਮ 5 ਸਤੰਬਰ ਨੂੰ ਹਾਂਗਜ਼ੂ (ਚੀਨ) ਵਿੱਚ ਸ਼ੁਰੂ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਲਈ ਤਿਆਰੀ ਕਰ ਰਹੀ ਹੈ। ਇਹ ਟੂਰਨਾਮੈਂਟ 2026 ਦੇ FIH ਮਹਿਲਾ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈਅਰ ਵਜੋਂ ਕੰਮ ਕਰੇਗਾ, ਜਿਸ ਵਿੱਚ ਸਿਰਫ਼ ਚੈਂਪੀਅਨ ਨੂੰ ਹੀ ਗਾਰੰਟੀਸ਼ੁਦਾ ਸਥਾਨ ਮਿਲੇਗਾ। ਪਿਛਲੇ ਕੈਂਪ ਦੇ ਸਾਰੇ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ।