Friday, July 31, 2026
BREAKING
ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ. ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼ ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ ਹਟਾਏ ਜਾਣਗੇ Energy Drink ਦੇ ਲੇਬਲ, FSSAI ਦੇ ਫੈਸਲੇ ਕਾਰਨ ਵਧੀ ਕੰਪਨੀਆਂ ਦੀ ਚਿੰਤਾ 'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ ਹੋਰਮੁਜ਼ 'ਚੋਂ ਨਹੀਂ ਲੰਘੇਗਾ ਕੋਈ ਜਹਾਜ਼! ਈਰਾਨ ਨੇ ਦੇ'ਤੀ ਚੇਤਾਵਨੀ

ਰਾਸ਼ਟਰੀ

'ਹਸਪਤਾਲ 'ਚ ਚੂਹਿਆਂ ਨੇ ਕੁਤਰੀਆਂ ਜਵਾਕਾਂ ਦੇ ਹੱਥ ਦੀਆਂ ਚਾਰੋਂ ਉਂਗਲਾਂ', ਪ੍ਰਸ਼ਾਸਨ 'ਤੇ ਲੱਗੇ ਗੰਭੀਰ ਦੋਸ਼

08 ਸਤੰਬਰ, 2025 04:25 PM

ਇੰਦੌਰ ਦੇ ਸਰਕਾਰੀ ਮਹਾਰਾਜਾ ਯਸ਼ਵੰਤ ਰਾਓ ਹਸਪਤਾਲ (MYH) ਦੇ ਪ੍ਰਸ਼ਾਸਨ 'ਤੇ ਝੂਠ ਬੋਲਣ ਅਤੇ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਕਬਾਇਲੀ ਭਾਈਚਾਰੇ ਦੇ ਇੱਕ ਸੰਗਠਨ ਨੇ ਸੋਮਵਾਰ ਨੂੰ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਦਾਖਲ ਇੱਕ ਨਵਜੰਮੀ ਬੱਚੀ ਦੇ ਹੱਥ ਦੀਆਂ ਚਾਰੋਂ ਉਂਗਲਾਂ ਚੂਹਿਆਂ ਨੇ ਕੁਤਰ ਦਿੱਤੀਆਂ ਸਨ।

ਜੈਸ ਦੇ ਰਾਸ਼ਟਰੀ ਪ੍ਰਧਾਨ ਲੋਕੇਸ਼ ਮੁਜਲਦਾ ਨੇ ਕਿਹਾ, "ਧਾਰ ਜ਼ਿਲ੍ਹੇ ਦੇ ਆਦਿਵਾਸੀ ਭਾਈਚਾਰੇ ਦੇ ਦੇਵਰਾਮ ਦੀ ਨਵਜੰਮੀ ਧੀ ਨੂੰ ਜਨਮ ਸਮੇਂ ਨੁਕਸ ਕਾਰਨ MYH ਦੇ ICU ਵਿੱਚ ਦਾਖਲ ਕਰਵਾਇਆ ਗਿਆ ਸੀ। ਚੂਹਿਆਂ ਦੇ ਹਮਲੇ ਤੋਂ ਬਾਅਦ ਉਸਦੀ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਪਲਾਸਟਿਕ ਦੇ ਥੈਲੇ ਵਿੱਚ ਪੈਕ ਕਰਕੇ ਸ਼ਨੀਵਾਰ ਦੇਰ ਸ਼ਾਮ ਪਰਿਵਾਰ ਨੂੰ ਸੌਂਪ ਦਿੱਤਾ ਗਿਆ।"

ਉਨ੍ਹਾਂ ਕਿਹਾ ਕਿ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਜਦੋਂ ਸਰੀਰ ਤੋਂ ਪੈਕਿੰਗ ਹਟਾਈ ਗਈ ਤਾਂ ਪਰਿਵਾਰ ਦਾ ਦੁੱਖ ਅਤੇ ਗੁੱਸਾ ਉਸ ਸਮੇਂ ਹੋਰ ਵੀ ਵੱਧ ਗਿਆ, ਜਦੋਂ ਉਨ੍ਹਾਂ ਨੇ ਦੇਖਿਆ ਕਿ ਨਵਜੰਮੀ ਬੱਚੀ ਦੇ ਇੱਕ ਹੱਥ ਦੀਆਂ ਚਾਰੋਂ ਉਂਗਲਾਂ ਚੂਹੇ ਕੁਤਰ ਚੁੱਕੇ ਸਨ। ਮੁਜਾਲਦਾ ਨੇ ਦੋਸ਼ ਲਗਾਇਆ ਕਿ MYH ਪ੍ਰਸ਼ਾਸਨ ਨੇ ਸ਼ੁਰੂ ਵਿੱਚ ਇਸ ਬੱਚੀ ਦੇ ਬਾਰੇ ਵਿਚ ਝੂਠ ਬੋਲ ਕੇ ਗੁੰਮਰਾਹ ਕੀਤਾ ਸੀ ਕਿ ਚੂਹਿਆਂ ਦੇ ਕੱਟਣ ਨਾਲ ਉਸਦੀਆਂ ਉਂਗਲਾਂ 'ਤੇ ਮਾਮੂਲੀ ਜ਼ਖ਼ਮ ਹੋਏ।

ਉਹਨਾਂ ਨੇ MYH ਦੇ ਉੱਚ ਅਧਿਕਾਰੀਆਂ, ਜਿਸ ਵਿੱਚ ਇਸਦੇ ਸੁਪਰਡੈਂਟ ਵੀ ਸ਼ਾਮਲ ਹਨ, ਨੂੰ ਮੁਅੱਤਲ ਕਰਨ ਅਤੇ ਉਨ੍ਹਾਂ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰਨ ਦੀ ਆਪਣੀ ਮੰਗ ਦੁਹਰਾਈ, ਅਤੇ ਚੇਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਸ਼ਾਮ ਤੱਕ ਮੰਗ ਪੂਰੀ ਨਾ ਕੀਤੀ ਗਈ, ਤਾਂ ਆਦਿਵਾਸੀ ਭਾਈਚਾਰਾ ਇੱਕ ਵਿਸ਼ਾਲ ਅੰਦੋਲਨ ਸ਼ੁਰੂ ਕਰੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ

ਦਿੱਲੀ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, DTC ਬੱਸ 'ਚ ਭਰਿਆ ਪਾਣੀ, ਯਾਤਰੀ ਹੋਏ ਖੱਜਲ-ਖੁਆਰ

ਦਿੱਲੀ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, DTC ਬੱਸ 'ਚ ਭਰਿਆ ਪਾਣੀ, ਯਾਤਰੀ ਹੋਏ ਖੱਜਲ-ਖੁਆਰ

ਵਿਦਿਆਰਥੀਆਂ ਵਿਰੁੱਧ ਪੁਲਸ ਕਾਰਵਾਈ ਤੇ ਰਾਮ ਮੰਦਰ ਮੁੱਦੇ 'ਤੇ ਵਿਰੋਧੀ ਧਿਰ ਨੇ ਸੰਸਦ 'ਚ ਕੀਤਾ ਪ੍ਰਦਰਸ਼ਨ

ਵਿਦਿਆਰਥੀਆਂ ਵਿਰੁੱਧ ਪੁਲਸ ਕਾਰਵਾਈ ਤੇ ਰਾਮ ਮੰਦਰ ਮੁੱਦੇ 'ਤੇ ਵਿਰੋਧੀ ਧਿਰ ਨੇ ਸੰਸਦ 'ਚ ਕੀਤਾ ਪ੍ਰਦਰਸ਼ਨ

ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ ਤੋਂ ਪਾਰ ਹੋਏ Instagram ‘ਫ਼ਾਲੋਅਰਜ਼’

ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ ਤੋਂ ਪਾਰ ਹੋਏ Instagram ‘ਫ਼ਾਲੋਅਰਜ਼’

ਸਾਬਕਾ PM ਮਨਮੋਹਨ ਸਿੰਘ ਨੂੰ ਮੌਤ ਪਿੱਛੋਂ ਮਿਲਿਆ ਇਨਸਾਫ਼, ਕੋਲਾ ਘੁਟਾਲਾ ਮਾਮਲੇ 'ਚ SC ਵੱਲੋਂ 'ਕਲੀਨ ਚਿੱਟ'

ਸਾਬਕਾ PM ਮਨਮੋਹਨ ਸਿੰਘ ਨੂੰ ਮੌਤ ਪਿੱਛੋਂ ਮਿਲਿਆ ਇਨਸਾਫ਼, ਕੋਲਾ ਘੁਟਾਲਾ ਮਾਮਲੇ 'ਚ SC ਵੱਲੋਂ 'ਕਲੀਨ ਚਿੱਟ'

ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ

ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ

ਪ੍ਰਸ਼ਨ ਪੱਤਰ ਲੀਕ ਰੋਕਣ ਲਈ ਬਿੱਲ 'ਤੇ ਚਰਚਾ ਤੋਂ ਬਚ ਰਹੀ ਵਿਰੋਧੀ ਧਿਰ: ਰਿਜਿਜੂ

ਪ੍ਰਸ਼ਨ ਪੱਤਰ ਲੀਕ ਰੋਕਣ ਲਈ ਬਿੱਲ 'ਤੇ ਚਰਚਾ ਤੋਂ ਬਚ ਰਹੀ ਵਿਰੋਧੀ ਧਿਰ: ਰਿਜਿਜੂ

ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, BJP ਸੰਸਦ ਮੈਂਬਰ ਨੇ ਕੀਤੀ ਇਹ ਅਪੀਲ

ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, BJP ਸੰਸਦ ਮੈਂਬਰ ਨੇ ਕੀਤੀ ਇਹ ਅਪੀਲ

ਰਾਹੁਲ ਗਾਂਧੀ ਨੇ ਲੋਕ ਸਭਾ 'ਚ ਗ੍ਰਹਿ ਮੰਤਰੀ 'ਤੇ ਲਗਾਏ ਦੋਸ਼, ਸੱਤਾ ਪੱਖ ਨੇ ਮੁਆਫ਼ੀ ਦੀ ਕੀਤੀ ਮੰਗ

ਰਾਹੁਲ ਗਾਂਧੀ ਨੇ ਲੋਕ ਸਭਾ 'ਚ ਗ੍ਰਹਿ ਮੰਤਰੀ 'ਤੇ ਲਗਾਏ ਦੋਸ਼, ਸੱਤਾ ਪੱਖ ਨੇ ਮੁਆਫ਼ੀ ਦੀ ਕੀਤੀ ਮੰਗ