Sunday, March 01, 2026
BREAKING
ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਬੇਇਜ਼ਤੀ ਕਰਨ ਆਏ ਸਨ : ਬਿੱਟੂ ਕਾਂਗਰਸ ਨੇ ਈਰਾਨ ਵਿਰੁੱਧ ਅਮਰੀਕਾ ਦੀ ਕਾਰਵਾਈ ਦੀ ਕੀਤੀ ਨਿੰਦਾ, ਭਾਰਤ ਸਰਕਾਰ ਤੋਂ ਕੀਤੀ ਇਹ ਮੰਗ ਜ਼ਖਮੀ ਅਨਿਲ ਵਿਜ ਨੂੰ ਮਿਲਣ ਪੁੱਜੇ CM ਸੈਣੀ, ਜਲਦੀ ਠੀਕ ਹੋਣ ਦੀ ਕੀਤੀ ਕਾਮਨਾ ਸ਼ਿਵਰਾਜ ਚੌਹਾਨ ਨੇ ਸੜਕ ਹਾਦਸੇ 'ਚ ਜ਼ਖਮੀ ਨੂੰ ਖੁਦ ਪਹੁੰਚਾਇਆ ਹਸਪਤਾਲ , ਨਿਤਿਨ ਗਡਕਰੀ ਨੇ ਕੀਤੀ ਸ਼ਲਾਘਾ ਦਿੱਲੀ: ਪ੍ਰਾਈਵੇਟ ਸਕੂਲਾਂ ਦੀ ਨਹੀਂ ਚੱਲੇਗੀ ਮਨਮਾਨੀ, ਫੀਸਾਂ ਨੂੰ ਲੈ ਕੇ CM ਨੇ ਲਿਆ ਵੱਡਾ ਫੈਸਲਾ ਰਾਹੁਲ ਗਾਂਧੀ ਨੇ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਸਬੰਧ 'ਚ ਸੀਤਾਰਮਨ ਨੂੰ ਲਿਖਿਆ ਪੱਤਰ PM ਮੋਦੀ ਨੇ ਰਾਜਸਥਾਨ ਨੂੰ ਦਿੱਤੀ 16,686 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ; HPV ਟੀਕਾਕਰਨ ਮੁਹਿੰਮ ਕੀਤੀ ਸ਼ੁਰੂ PM ਮੋਦੀ ਭਲਕੇ ਪੁਡੂਚੇਰੀ, ਤਾਮਿਲਨਾਡੂ ਨੂੰ 7,100 ਕਰੋੜ ਰੁਪਏ ਦੇ ਰੇਲ-ਸੜਕ ਪ੍ਰਾਜੈਕਟਾਂ ਦੀ ਦੇਣਗੇ ਸੌਗਾਤ ਕੱਲ੍ਹ ਤੋਂ ਬਦਲ ਜਾਣਗੇ ਟਿਕਟ ਬੁਕਿੰਗ, UPI, LPG, WhatsApp ਤੇ Telegram ਨਾਲ ਸਬੰਧਤ ਨਿਯਮ ‘ਇੰਟੀਗ੍ਰੇਟਡ ਟੂਰਿਜ਼ਮ ਮਾਡਲ’ ਬਣਿਆ ਗੁਜਰਾਤ ਦਾ ‘ਸਰਦਾਰ ਸਰੋਵਰ’, ਸਰਕਾਰਾਂ ਦੀ ਖਿੱਚੋਤਾਣ ’ਚ ਫਸਿਆ ਭਾਖੜਾ ਡੈਮ

ਪੰਜਾਬ

ਹਸਪਤਾਲਾਂ ਵਿਚ ਆਭਾ ਆਧਾਰਿਤ ਸਕੈਨ ਅਤੇ ਸ਼ੇਅਰ ਸੇਵਾ ਨਾਲ ਤੁਰੰਤ ਤੇ ਕਤਾਰ ਰਹਿਤ ਓ.ਪੀ.ਡੀ. ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਏ: ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

24 ਜੁਲਾਈ, 2025 06:18 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਦੀ ਯੋਗ ਰਹਿਨੁਮਾਈ ਹੇਠ ਵੀਰਵਾਰ ਵਾਰ ਨੂੰ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸਿਹਤ ਪ੍ਰੋਗਰਾਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਅਰਬਨ ਨਵਾਂਸ਼ਹਿਰ ਦੀਆਂ ਏ.ਐੱਨ.ਐੱਮਜ ਤੇ ਆਸ਼ਾ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ।
 
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਹਦਾਇਤਾਂ ਜਾਰੀ ਕਰਦੇ ਹੋਏ ਜ਼ਿਲ੍ਹੇ ਅੰਦਰ ਸਰਕਾਰੀ ਜਣੇਪਿਆਂ ਨੂੰ ਵਧਾਉਣ, ਆਭਾ ਅਕਾਊਂਟ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ, ਮਾਤਰੀ ਮੌਤ ਦਰ ਘਟਾਉਣ ਲਈ ਸਾਰੀਆਂ ਗਰਭਵਤੀ ਔਰਤਾਂ ਦੀ ਸਮੇਂ ਸਿਰ ਏ.ਐੱਨ.ਸੀ. ਰਜਿਸਟ੍ਰੇਸ਼ਨ ਯਕੀਨੀ ਬਣਾਉਣ ਤੇ ਸਰਕਾਰੀ ਹਸਪਤਾਲਾਂ ਵਿਚ ਆਭਾ ਆਧਾਰਿਤ ਸਕੈਨ ਅਤੇ ਸ਼ੇਅਰ ਸੇਵਾ ਨਾਲ ਤੁਰੰਤ ਤੇ ਕਤਾਰ ਰਹਿਤ ਓ.ਪੀ.ਡੀ. ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ।
 
ਇਸ ਸਬੰਧੀ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ (ਆਭਾ) ਆਧਾਰਿਤ ਸਕੈਨ ਅਤੇ ਸ਼ੇਅਰ ਸੇਵਾ ਨਾਲ ਤੁਰੰਤ ਤੇ ਕਤਾਰ ਰਹਿਤ (ਆਊਟ ਪੇਸ਼ੈਂਟ ਡਿਪਾਰਟਮੈਂਟ) ਓ.ਪੀ.ਡੀ. ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਸ ਸੇਵਾ ਰਾਹੀਂ ਮਰੀਜ਼ਾਂ ਨੂੰ ਹਸਪਤਾਲਾਂ ਦੀਆਂ ਲੰਬੀਆਂ ਕਤਾਰਾਂ ਵਿਚ ਖੜ੍ਹਾ ਹੋਣ ਦੀ ਲੋੜ ਵੀ ਨਹੀਂ ਪਵੇਗੀ। ਇਸ ਲਈ ਸਰਕਾਰੀ ਹਸਪਤਾਲਾਂ ਵਿਚ ਆਭਾ ਆਧਾਰਿਤ ਸਕੈਨ ਅਤੇ ਸ਼ੇਅਰ ਸੇਵਾ ਨਾਲ ਤੁਰੰਤ ਤੇ ਕਤਾਰ ਰਹਿਤ ਓ.ਪੀ.ਡੀ. ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ।
 
ਉਨ੍ਹਾਂ ਅੱਗੇ ਕਿਹਾ ਕਿ ਐੱਨ.ਸੀ.ਡੀ ਬਿਮਾਰੀਆਂ ਦਾ ਜਲਦ ਪਤਾ ਲਗਾਉਣ ਲਈ 30 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦਾ ਸੀਬੈੱਕ ਭਰਨਾ ਯਕੀਨੀ ਬਣਾਇਆ ਜਾਏ। ਜਿਨ੍ਹਾਂ ਵਿਅਕਤੀਆਂ ਦੇ ਸੀਬੈੱਕ ਫਾਰਮ ਭਰੇ ਜਾਣ, ਉਨ੍ਹਾਂ ਦੀ ਪਹਿਲ ਦੇ ਆਧਾਰ 'ਤੇ ਸਕਰੀਨਿੰਗ ਕਰਨੀ ਯਕੀਨੀ ਜਾਵੇ।
 
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਆਯੂਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਅਧੀਨ ਇਕ ਡਿਜੀਟਲੀ ਇੰਟੀਗ੍ਰੇਟਿਡ ਈਕੋ-ਸਿਸਟਮ ਰਾਹੀਂ ਹੈਲਥਕੇਅਰ ਡਲਿਵਰੀ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਇਸ ਲਈ ਆਭਾ ਅਕਾਊਂਟ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ।
 
ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਮਾਤਰੀ ਮੌਤ ਦਰ ਘਟਾਉਣ ਲਈ ਕੁਆਲਿਟੀ ਐਂਟੀਨੇਟਲ ਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਸਾਰੀਆਂ ਗਰਭਵਤੀ ਔਰਤਾਂ ਦੀ 12 ਹਫਤਿਆਂ ਦੇ ਅੰਦਰ-ਅੰਦਰ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਤਾਂ ਜੋ ਉਨ੍ਹਾਂ ਦੀਆਂ ਸਾਰੇ ਏ.ਐੱਨ.ਸੀ. ਸਮੇਂ ਸਿਰ ਮੁਕੰਮਲ ਹੋ ਸਕਣ। ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੁਆਲਿਟੀ ਐਂਟੀਨੇਟਲ ਕੇਅਰ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਸਾਰੀਆਂ ਗਰਭਵਤੀ ਔਰਤਾਂ ਦਾ ਇੱਕ ਮੈਡੀਸਨ ਸਪੈਸ਼ਲਿਸਟ ਦੁਆਰਾ "ਲਾਜ਼ਮੀ ਚੈੱਕਅਪ" ਕਰਵਾਉਣਾ ਯਕੀਨੀ ਬਣਾਇਆ ਜਾਏ।
 
ਇਸ ਮੌਕੇ ਹੋਰਨਾਂ ਤੋ ਇਲਾਵਾ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਹਰੀਸ਼ ਕਿਰਪਾਲ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਲਜੀਤ ਸਿੰਘ, ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਰਮਨਦੀਪ ਕੌਰ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। 

Have something to say? Post your comment

ਅਤੇ ਪੰਜਾਬ ਖਬਰਾਂ

ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਬੇਇਜ਼ਤੀ ਕਰਨ ਆਏ ਸਨ : ਬਿੱਟੂ

ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਬੇਇਜ਼ਤੀ ਕਰਨ ਆਏ ਸਨ : ਬਿੱਟੂ

ਵੱਡੀ ਖ਼ਬਰ: ਅਕਾਲੀ ਦਲ ਨੇ ਰਾਮਪੂਰਾ ਫੂਲ ਤੋਂ ਐਲਾਨਿਆ ਉਮੀਦਵਾਰ

ਵੱਡੀ ਖ਼ਬਰ: ਅਕਾਲੀ ਦਲ ਨੇ ਰਾਮਪੂਰਾ ਫੂਲ ਤੋਂ ਐਲਾਨਿਆ ਉਮੀਦਵਾਰ

ਹਰ ਪਿੰਡ, ਹਰ ਵਾਰਡ ‘ਚ ਆਭਾ ਅਕਾਊਂਟ ਦੀ ਪੂਰੀ ਕਵਰੇਜ ਯਕੀਨੀ ਬਣਾਈ ਜਾਵੇ : ਡਾ. ਹਰੀਸ਼ ਕਿਰਪਾਲ

ਹਰ ਪਿੰਡ, ਹਰ ਵਾਰਡ ‘ਚ ਆਭਾ ਅਕਾਊਂਟ ਦੀ ਪੂਰੀ ਕਵਰੇਜ ਯਕੀਨੀ ਬਣਾਈ ਜਾਵੇ : ਡਾ. ਹਰੀਸ਼ ਕਿਰਪਾਲ

ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਅਪੀਲ

ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਅਪੀਲ

ਵਰਿੰਦਰ ਜੈਨ ਦੀ ਬਰਸੀ 'ਤੇ 20 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ

ਵਰਿੰਦਰ ਜੈਨ ਦੀ ਬਰਸੀ 'ਤੇ 20 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਵਿਖੇ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ 19 ਕੰਪਿਊਟਰ ਅਤੇ 2 ਟੱਚ ਪੈਨਲ ਦਿੱਤੇ ਗਏ...

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਵਿਖੇ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ 19 ਕੰਪਿਊਟਰ ਅਤੇ 2 ਟੱਚ ਪੈਨਲ ਦਿੱਤੇ ਗਏ...

ਮਹਾਰਾਜਾ ਅਗਰਸੇਨ ਚੌਕ ‘ਚ ਨਿਸ਼ਾਨ ਯਾਤਰਾ ਦਾ ਸ਼ਾਨਦਾਰ ਸਵਾਗਤ

ਮਹਾਰਾਜਾ ਅਗਰਸੇਨ ਚੌਕ ‘ਚ ਨਿਸ਼ਾਨ ਯਾਤਰਾ ਦਾ ਸ਼ਾਨਦਾਰ ਸਵਾਗਤ

*ਸੱਚਾਈ ਅਤੇ ਇਮਾਨਦਾਰੀ ਦੀ ਸਭ ਤੋਂ ਵੱਡੀ ਜਿੱਤ, ਕੋਰਟ ਦੇ ਫੈਸਲੇ ਨੇ ਤਾਨਾਸ਼ਾਹੀ ਤਾਕਤਾਂ ਦੇ ਮੂੰਹ 'ਤੇ ਜੜਿਆ ਕਰਾਰਾ ਤਮਾਚਾ: ਹਰਜੋਤ ਬੈਂਸ*

*ਸੱਚਾਈ ਅਤੇ ਇਮਾਨਦਾਰੀ ਦੀ ਸਭ ਤੋਂ ਵੱਡੀ ਜਿੱਤ, ਕੋਰਟ ਦੇ ਫੈਸਲੇ ਨੇ ਤਾਨਾਸ਼ਾਹੀ ਤਾਕਤਾਂ ਦੇ ਮੂੰਹ 'ਤੇ ਜੜਿਆ ਕਰਾਰਾ ਤਮਾਚਾ: ਹਰਜੋਤ ਬੈਂਸ*

*ਸੱਚ ਦੀ ਜਿੱਤ ਹੋਈ: ਭਾਜਪਾ ਨੂੰ ਅਰਵਿੰਦ ਕੇਜਰੀਵਾਲ ਵਿਰੁੱਧ ਸਾਜ਼ਿਸ਼ ਲਈ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ: ਅਮਨ ਅਰੋੜਾ*

*ਸੱਚ ਦੀ ਜਿੱਤ ਹੋਈ: ਭਾਜਪਾ ਨੂੰ ਅਰਵਿੰਦ ਕੇਜਰੀਵਾਲ ਵਿਰੁੱਧ ਸਾਜ਼ਿਸ਼ ਲਈ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ: ਅਮਨ ਅਰੋੜਾ*

ਅਦਾਲਤ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵਿਰੁੱਧ ਕੇਸ ਖਾਰਜ ਕੀਤਾ, ਫਰਜੀ 'ਸ਼ਰਾਬ ਘੁਟਾਲਾ' ਆਜ਼ਾਦ ਭਾਰਤ ਵਿੱਚ 'ਆਪ' ਨੂੰ ਖਤਮ ਕਰਨ ਦੀ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ ਸੀ- 'ਆਪ'

ਅਦਾਲਤ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵਿਰੁੱਧ ਕੇਸ ਖਾਰਜ ਕੀਤਾ, ਫਰਜੀ 'ਸ਼ਰਾਬ ਘੁਟਾਲਾ' ਆਜ਼ਾਦ ਭਾਰਤ ਵਿੱਚ 'ਆਪ' ਨੂੰ ਖਤਮ ਕਰਨ ਦੀ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ ਸੀ- 'ਆਪ'