ਲੁਧਿਆਣਾ : ਨਵੇਂ ਅਰਬਨ ਅਸਟੇਟ ਬਣਾਉਣ ਦੀ ਯੋਜਨਾ ਦੇ ਤਹਿਤ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਲੈਂਡ ਪੂਲਿੰਗ ਪਾਲਸੀ ਨੂੰ ਸਿਰੇ ਚੜ੍ਹਾਉਣ ਦੀ ਕਮਾਨ ਮੰਤਰੀ ਸੰਜੀਵ ਅਰੋੜਾ ਨੇ ਆਪਣੇ ਹੱਥਾਂ ਵਿਚ ਲੈ ਲਈ ਹੈ, ਜਿਸ ਤਹਿਤ ਉਨਾਂ ਨੇ ਸੋਮਵਾਰ ਨੂੰ ਪਹਿਲਾ ਗਲਾਡਾ ਦੇ ਆਫਿਸ ਵਿਚ ਪੁੱਜ ਕੇ ਮੁੱਖ ਪ੍ਰਸ਼ਾਸਕ ਦਾ ਚਾਰਜ ਦੇਖ ਰਹੇ ਡੀ.ਸੀ .ਹਿਮਾਸ਼ੂੰ ਜੈਨ ਦੇ ਨਾਲ ਲੰਬੀ ਮੀਟਿੰਗ ਕੀਤੀ, ਜਿਸ ਦੇ ਬਾਅਦ ਕਈ ਜ਼ਮੀਨ ਮਾਲਕਾਂ ਤੋਂ ਸੈਕੜੇ ਏਕੜ ਦੇਣ ਦੀ ਸਹਿਮਤੀ ਦਿਵਾਉਣ ਦੀ ਰਿਪੋਰਟ ਜਾਰੀ ਕੀਤੀ ਗਈ।
ਇਸ ਤੋਂ ਪਹਿਲਾ ਮੰਤਰੀ ਹਰਦੀਪ ਮੁੰਡੀਆਂ ਅਤੇ ਡੀ.ਸੀ. ਦੀ ਮੌਜੂਦਗੀ ਵਿਚ ਕਈ ਉਦਯੋਗਪਤੀਆਂ ਵੱਲੋਂ ਆਪਣੀ ਜ਼ਮੀਨ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਦੇਣ ਦੀ ਸਹਿਮਤੀ ਦੇਣ ਦਾ ਦਾਅਵਾ ਕੀਤਾ ਗਿਆ ਸੀ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਨਵੇਂ ਅਰਬਨ ਅਸਟੇਟ ਬਣਾਉਣ ਦੀ ਯੋਜਨਾਤ ਹਿਤ ਜੋ ਲੈਂਡ ਪੂਲਿੰਗ ਪਾਲਸੀ ਲਾਗੂ ਕੀਤੀ ਗਈ ਹੈ, ਉਸ ਵਿਚ ਜ਼ਮੀਨ ਮਾਲਕਾਂ ਨੂੰ ਵਿਕਾਸ ਦਾ ਭਾਗੀਦਾਰ ਬਣਾਉਣ ਦਾ ਪੈਟਰਨ ਵਰਤਿਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਕਈ ਜ਼ਮੀਨ ਮਾਲਕ ਆਪਣੀ ਸਹਿਮਤੀ ਦੇਣ ਲਈ ਅੱਗੇ ਆਏ ਹਨ ਜੋ ਹੋਰ ਜ਼ਮੀਨ ਮਾਲਕਾਂ ਨੂੰ ਜਾਗਰੂਕ ਕਰਨ ਦੇ ਲਈ ਫੀਲਡ ਵਿਚ ਉਤਰਨ ਦੇ ਨਿਰਦੇਸ਼ ਗਲਾਡਾ ਦੇ ਸਟਾਫ ਨੂੰ ਦਿੱਤੇ ਗਏ ਹਨ।