ਸੁਨਾਮ ਊਧਮ ਸਿੰਘ ਵਾਲਾ (ਰਾਮੇਸ਼ ਗਾਰਗ) : ਅੱਜ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸੜਕ ਤੇ ਘੁੰਮ ਰਹੇ ਮੰਦਬੁੱਧੀ ਵਿਅਕਤੀ ਨੂੰ ਉਸਦੇ ਪਰਿਵਾਰ ਨੂੰ ਸੌਂਪ ਕੇ ਮਾਨਵਤਾ ਭਲਾਈ ਦਾ ਸਲਾਗਾਯੋਗ ਕਾਰਜ ਕੀਤਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐੱਮ.ਐੱਸ.ਜੀ ਆਈਟੀ.ਵਿੰਗ ਦੇ ਜੁੰਮੇਵਾਰ ਜਸਪਾਲ ਇੰਸਾਂ ਨੇ ਦੱਸਿਆ ਕਿ ਅੱਜ ਸਟੇਟ ਕਮੇਟੀ ਦੇ ਮੈਂਬਰ ਭਗਵਾਨ ਇੰਸਾ ਨੂੰ ਸੁਨਾਮ ਵਿਖੇ ਰੋਡ ਤੇ ਇੱਕ ਮੰਦਬੁੱਧੀ ਵਿਅਕਤੀ ਘੁੰਮਦਾ ਮਿਲਿਆ ਜਿਸ ਉਪਰੰਤ ਉਨ੍ਹਾਂ ਹੋਰ ਸੇਵਾਦਾਰਾਂ ਨੂੰ ਨਾਲ ਲੈਕੇ ਉਕਤ ਵਿਅਕਤੀ ਨੂੰ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੁਨਾਮ ਵਿਖੇ ਲੈਕੇ ਆਏ ਜਿੱਥੇ ਉਸ ਵਿਅਕਤੀ ਦੀ ਸਾਂਭ ਸੰਭਾਲ ਕੀਤੀ ਜਿਸ ਤੋਂ ਬਾਅਦ ਉਸ ਦੀ ਫੋਟੋ ਸੋਸ਼ਲ ਮੀਡੀਆ ਤੇ ਪਾ ਕੇ ਇਸ ਵਿਅਕਤੀ ਦੇ ਐਡਰੈਸ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਬੁੱਢਲਾਡਾ ਤੋਂ ਇੱਕ ਫੋਨ ਆਇਆ ਅਤੇ ਉਹਨਾਂ ਨੇ ਇਸ ਵਿਅਕਤੀ ਬਾਰੇ ਪੁਖਤਾ ਜਾਣਕਾਰੀ ਦਿੱਤੀ ਕਿ ਇਹ ਵਿਅਕਤੀ ਪਰਿਵਾਰ ਨਾਲ ਪਹਿਲਾਂ ਬੁੱਢਲਾਡਾ ਰਹਿੰਦਾ ਸੀ ਜੋ ਕਿ ਅੱਜ ਕੱਲ ਸੁਨਾਮ ਵਿਖੇ ਸਾਈਂ ਬਸਤੀ ਵਿੱਚ ਰਹਿ ਰਿਹਾ ਹੈ, ਤਾਂ ਉਹਨਾਂ ਇਸ ਦੇ ਪਤੇ ਉਪਰ ਪਹੁੰਚ ਕੀਤੀ ਅਤੇ ਸੇਵਾਦਾਰਾਂ ਵੱਲੋਂ ਉਕਤ ਵਿਅਕਤੀ ਨੂੰ ਉਸ ਦੇ ਪਰਿਵਾਰ ਨੂੰ ਸੌਂਪਿਆ ਗਿਆ।
ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਵਿਅਕਤੀ ਪਿਛਲੇ ਸਮੇਂ ਤੋਂ ਕਿਸੇ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਿਹਾ ਹੈ ਜੋ ਅੱਜ ਸਵੇਰੇ ਘਰੋਂ ਚਲਾ ਗਿਆ ਜਿਸਦੇ ਜਾਣ ਮਗਰੋਂ ਉਹ ਬਹੁਤ ਪਰੇਸ਼ਾਨ ਸਨ, ਉਨ੍ਹਾਂ ਇਸ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਇਹ ਵਿਅਕਤੀ ਉਨ੍ਹਾਂ ਨੂੰ ਨਹੀਂ ਮਿਲਿਆ ਤਾਂ ਹੁਣ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਇਸ ਨੂੰ ਜਦੋਂ ਘਰ ਲੈ ਕੇ ਆਏ ਹਨ ਤਾਂ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ, ਉਹਨਾਂ ਕਿਹਾ ਕਿ ਇਹ ਸੇਵਾਦਾਰ ਸਾਡੇ ਲਈ ਕਿਸੇ ਫਰਿਸਤੇ ਤੋਂ ਘੱਟ ਨਹੀਂ ਹਨ ਜੋ ਸਾਡੇ ਪਰਿਵਾਰਕ ਮੈਂਬਰ ਨੂੰ ਸਾਡੇ ਘਰ ਮੋੜ ਲਿਆਏ ਹਨ, ਉਹਨਾਂ ਕਿਹਾ ਕਿ ਜੇਕਰ ਇਹ ਨਾ ਲੈ ਕੇ ਆਉਂਦੇ ਤਾਂ ਪਤਾ ਨਹੀਂ ਇਹ ਕਿੰਨੀ ਦੂਰ ਚਲਾ ਜਾਂਦਾ, ਉਹਨਾਂ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ ਜਿਨਾਂ ਦੇ ਸੇਵਾਦਾਰਾਂ ਨੇ ਸਾਡਾ ਪਰਿਵਾਰਕ ਮੈਂਬਰ ਸਾਡੇ ਨਾਲ ਮਿਲਾਇਆ ਹੈ।
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਭਗਵਾਨ ਇੰਸਾਂ, ਸੱਚੇ ਨਿਮਰ ਸੇਵਾਦਾਰ ਸਹਿਦੇਵ ਇੰਸਾਂ, ਸੱਚੇ ਨਿਮਰ ਸੇਵਾਦਾਰ ਗਗਨ ਇੰਸਾਂ, ਸੱਚੇ ਨਿਮਰ ਸੇਵਾਦਾਰ ਰਾਜੇਸ਼ ਬਿੱਟੂ ਇੰਸਾਂ, ਜਸਪਾਲ ਇੰਸਾਂ ਅਤੇ ਤਰੁਣ ਇੰਸਾਂ ਹਾਜਰ ਸਨ।