ਕਟਰਾ (ਰਮੇਸ਼ ਗਰਗ)ਸੁਨਾਮ ਦੀ ਪ੍ਰਸਿੱਧ ਸ਼੍ਰੀ ਬਾਬਾ ਅਮਰਨਾਥ ਲੰਗਰ ਕਮੇਟੀ ਨੂੰ 36ਵੀਂ ਸਾਲਾਨਾ ਲੰਗਰ ਸੇਵਾ ਲਈ ਕਟਰਾ ਵਿੱਚ ਆਯੋਜਿਤ ਇਕ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਅਤੇ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਜ ਸਿੰਹਾ ਨੇ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਕੇਸ਼ “ਕਾਕਾ” ਜਖੇਪਲੀਆ ਨੂੰ ਆਪਣੇ ਕਰ-ਕਮਲਾਂ ਨਾਲ ਭੇਟ ਕੀਤਾ।
ਹਰ ਸਾਲ ਕਮੇਟੀ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਸ਼ੇਸ਼ਨਾਗ ‘ਤੇ ਲੰਗਰ ਲਗਾਇਆ ਜਾਂਦਾ ਹੈ, ਜਿਸ ਵਿੱਚ ਹਜ਼ਾਰਾਂ ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਕਮੇਟੀ ਦੇ ਖਜ਼ਾਂਚੀ ਮੁਕੇਸ਼ ਗੋਇਲ ਨੇ ਦੱਸਿਆ ਕਿ ਇਸ ਸਾਲ ਪਹਿਲਗਾਮ ਘਟਨਾ ਕਾਰਨ ਯਾਤਰੀਆਂ ਦੀ ਗਿਣਤੀ ਘੱਟ ਹੋਣ ਦੇ ਅਸਾਰ ਬਣ ਰਹੇ ਸਨ, ਪਰ ਭਗਤਾਂ ਦੀ ਅਪਾਰ ਭੀੜ ਨੇ ਸਾਬਤ ਕਰ ਦਿੱਤਾ ਕਿ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਖ਼ਿਲਾਫ਼ ਸਾਰਾ ਹਿੰਦੁਸਤਾਨ ਇਕਜੁੱਟ ਖੜ੍ਹਾ ਹੈ।