ਸੁਨਾਮ ਉਧਮ ਸਿੰਘ ਵਾਲਾ (ਰਮੇਸ਼ ਗਰਗ) : ਸ੍ਰੀ ਹਰਿਦਾਸ ਨਿਕੁੰਜ ਬਿਹਾਰੀ ਸੇਵਾ ਸੰਮਤੀ ਵੱਲੋਂ 15 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸ਼੍ਰੀ ਸ਼ਿਵ ਨਿਕੇਤਨ ਧਰਮਸ਼ਾਲਾ ਸੁਨਾਮ ਵਿਖੇ ਪ੍ਰੋਗਰਾਮ ਕੀਤਾ ਜਾ ਰਿਹਾ ਜਿਸ ਵਿੱਚ ਗਾਇਕਾ ਸਾਕਸ਼ੀ ਅਗਰਵਾਲ ਜੈਪੁਰ ਤੋਂ ਵਿਸ਼ੇਸ਼ ਤੌਰ ਤੇ ਆ ਰਹੇ ਹਨ। ਇਸ ਸਬੰਧੀ ਸੇਵਾ ਸੰਮਤੀ ਵੱਲੋਂ ਸ਼ਹਿਰ ਦੇ ਵਿੱਚ ਪ੍ਰਭਾਵ ਫੇਰੀਆਂ ਕੱਢੀਆਂ ਜਾ ਰਹੀਆਂ ਹਨ ਅੱਜ ਦੀ ਪਰਭਾਤ ਫੇਰੀ ਸਮਾਜ ਸੇਵੀ ਅਤੇ ਸ੍ਰੀ ਰਾਮ ਆਸ਼ਰਮ ਮੰਦਰ ਦੇ ਖਜਾਨਚੀ ਕ੍ਰਿਸ਼ਨ ਚੰਦ ਸਿੰਗਲਾ ਦੇ ਘਰ ਪੁੱਜੀ ਜਿਸ ਵਿੱਚ ਉੱਥੇ ਉਨਾਂ ਦੇ ਪਰਿਵਾਰ ਵੱਲੋਂ ਅਤੇ ਸ੍ਰੀ ਰਾਮ ਆਸ਼ਰਮ ਮੰਦਿਰ ਦੇ ਪ੍ਰਧਾਨ ਸ਼੍ਰੀ ਤਰਨ ਬਾਂਸਲ ਵੱਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਸੇਵਾ ਸੰਮਤੀ ਦੇ ਪ੍ਰਧਾਨ ਕਰੁਨ ਬਾਂਸਲ ਨੇ ਕਿਹਾ ਕਿ ਉਨਾਂ ਦੇ ਵੱਲੋਂ 15 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਮਹਾਂ ਉਤਸਵ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸ਼੍ਰੀ ਧਾਮ ਬਰਿੰਦਾਵਨ ਤੋਂ ਠਾਕੁਰ ਸ਼੍ਰੀ ਬਾਂਕੇ ਬਿਹਾਰੀ ਜੀ ਦੀ ਛਵੀ ਵੀ ਵਿਸ਼ੇਸ਼ ਤੌਰ ਤੇ ਆਵੇਗੀ ਅਤੇ ਉਹਨਾਂ ਨੇ ਸ਼ਰਧਾਲੂਆਂ ਨੂੰ ਇੱਥੇ ਆ ਕੇ ਭਗਵਾਨ ਦਾ ਆਸ਼ੀਰਵਾਦ ਲੈਣ ਦੀ ਗੱਲ ਵੀ ਆਖੀ।
ਇਸ ਮੌਕੇ ਸੰਸਥਾਪਕ ਅਮਿਤ ਕੌਸ਼ਲ, ਮੁੱਖ ਸਲਾਹਕਾਰ ਰਾਜਨ ਸਿੰਗਲਾ, ਦੀਪਕ ਕਾਂਸਲ,ਅਸ਼ੋਕ ਕਾਂਸਲ, ਦੀਪਕ ਮੱਖਣੀ,ਪੁਨੀਤ ਗੋਇਲ, ਅੰਕਿਤ ਕਾਂਸਲ,ਅਨੁਰਾਗ ਗਰਗ,ਅਸ਼ਮਣੀ ਗਰਗ , ਰੀਤੇਸ਼ ਸਿੰਗਲਾ,ਵਿਸ਼ਵੇਸ਼ ਸਿੰਗਲਾ,ਦੀਪਕ ਜੈਨ ਆਦਿ ਮੌਜੂਦ ਸੀ।