Sunday, April 26, 2026
BREAKING
ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਕੋਟਕਪੂਰਾ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਸਪੀਕਰ ਸੰਧਵਾਂ ਦਾ ਸਨਮਾਨ ਕੀਤਾ ਮਾਨ ਸਰਕਾਰ ਵੱਲੋਂ ਬੀਟੀ ਹਾਈਬ੍ਰਿਡ ਨਰਮੇ ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33 ਫੀਸਦ ਸਬਸਿਡੀ ਦਿੱਤੀ ਜਾਵੇਗੀ; ਸਾਉਣੀ 2026 ਲਈ 1.25 ਲੱਖ ਹੈਕਟੇਅਰ ਦਾ ਟੀਚਾ ਮਿਥਿਆ: ਗੁਰਮੀਤ ਸਿੰਘ ਖੁੱਡੀਆਂ 4.90 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 15871.51 ਕਰੋੜ ਰੁਪਏ ਦੀ ਅਦਾਇਗੀ : ਲਾਲ ਚੰਦ ਕਟਾਰੂਚੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਸਮਾਂ ਹੱਦ ਤੋਂ ਪਹਿਲਾਂ ਹੜ੍ਹ ਸੁਰੱਖਿਆ ਕਾਰਜ ਨੇਪਰੇ ਚਾੜ੍ਹਨ ਦੇ ਆਦੇਸ਼; ਕਿਹਾ ਕਿ ਸਰਕਾਰ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਛੋਟੇ ਤੇ ਮੱਧਮ ਵਰਗ ਦੇ ਕਿਸਾਨਾਂ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ ਏਆਈਐਫ ਸਕੀਮ : ਮੋਹਿੰਦਰ ਭਗਤ ਪੰਜਾਬ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਚ ਵੱਖ-ਵੱਖ ਥਾਵਾਂ  ਤੇ ਨਾਜਾਇਜ਼ ਸ਼ਰਾਬ, ਘਰ ਦੀ ਕੱਢੀ  ਅਤੇ ਸਮਗਲ ਕੀਤੀ ਸ਼ਰਾਬ ਨੂੰ ਲੈ ਕੇ ਕੀਤੀ ਗਈ ਚੈਕਿੰਗ    ਨਿਯਮਤ ਟੀਕਾਕਰਨ ਪ੍ਰੋਗਰਾਮ ਨੂੰ ਮਿਸ਼ਨ ਮੋਡ ‘ਚ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਸੁਨਾਮ ਆਸ਼ਰਮ ਵਿੱਚ ਹਫਤਾਵਾਰੀ ਅਧਿਆਤਮਿਕ ਸਮਾਗਮ: ਸਾਧਵੀ ਸੁਖਵੀਰ ਭਾਰਤੀ ਵੱਲੋਂ ਸਤਗੁਰੂ ਦੀ ਮਹਿਮਾ ਉਜਾਗਰ ਪੰਜਾਬ: ਜੇਲ੍ਹ ਦਾ ਤਾਲਾ ਤੋੜ ਫਰਾਰ ਹੋਏ 2 ਹਵਾਲਾਤੀ, ASI ਤੇ ਪੁਲਸ ਕਰਮਚਾਰੀ ਸਸਪੈਂਡ ਅੰਮ੍ਰਿਤਪਾਲ ਨੂੰ 30 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ; ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ

ਰਾਸ਼ਟਰੀ

ਸੋਨੀਆ ਗਾਂਧੀ ਦਾ ਵੱਡਾ ਬਿਆਨ : ਈਰਾਨ ਪੁਰਾਣਾ ਦੋਸਤ, ਭਾਰਤ ਦੀ ਚੁੱਪ ਪ੍ਰੇਸ਼ਾਨ ਕਰ ਰਹੀ

22 ਜੂਨ, 2025 06:13 PM

ਨਵੀਂ ਦਿੱਲੀ : ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੇ ਗਾਜ਼ਾ ਦੀ ਸਥਿਤੀ ਅਤੇ ਇਜ਼ਰਾਈਲ-ਈਰਾਨ ਫੌਜੀ ਟਕਰਾਅ ’ਤੇ ਚੁੱਪ ਰਹਿ ਕੇ ਭਾਰਤ ਦੇ ਸਿਧਾਂਤਕ ਸਟੈਂਡ ਤੇ ਕਦਰਾਂ-ਕੀਮਤਾਂ ਨੂੰ ਛਿੱਕੇ ’ਤੇ ਟੰਗ ਦਿੱਤਾ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਸ਼ਨੀਵਾਰ ਇਕ ਲੇਖ ’ਚ ਕਿਹਾ ਕਿ ਸਰਕਾਰ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਪੱਛਮੀ ਏਸ਼ੀਆ ’ਚ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਉਪਲਬਧ ਹਰ ਕੂਟਨੀਤਕ ਪਲੇਟਫਾਰਮ ਦੀ ਵਰਤੋਂ ਕਰਨੀ ਚਾਹੀਦੀ ਹੈ।

ਉਨ੍ਹਾਂ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ’ਤੇ ਸਵਾਲ ਉਠਾਏ ਤੇ ਦੋਸ਼ ਲਾਇਆ ਕਿ ਇਸ ਨੇ ਇਜ਼ਰਾਈਲ ਅਤੇ ਫਲਸਤੀਨ ਦੇ ਰੂਪ ’ਚ 2 ਦੇਸ਼ਾਂ ਵਾਲੇ ਹੱਲ ਨਾਲ ਸਬੰਧਤ ਭਾਰਤ ਦੇ ਸਿਧਾਂਤਕ ਸਟੈਂਡ ਨੂੰ ਛੱਡ ਦਿੱਤਾ ਹੈ। ਈਰਾਨ ਭਾਰਤ ਦਾ ਲੰਬੇ ਸਮੇਂ ਤੋਂ ਦੋਸਤ ਰਿਹਾ ਹੈ । ਡੂੰਘੀ ਸੱਭਿਅਤਾ ਵਾਲੇ ਸਬੰਧਾਂ ਨਾਲ ਉਹ ਸਾਡੇ ਨਾਲ ਜੁੜਿਆ ਹੋਇਆ ਹੈ। ਜੰਮੂ- ਕਸ਼ਮੀਰ ਸਮੇਤ ਅਹਿਮ ਮੌਕਿਆਂ ’ਤੇ ਉਸ ਦੀ ਮਜ਼ਬੂਤ ਹਮਾਇਤ ਦਾ ਇਤਿਹਾਸ ਰਿਹਾ ਹੈ।' ਉਨ੍ਹਾਂ ਨੋਟ ਕੀਤਾ ਕਿ 1994 ’ਚ ਈਰਾਨ ਨੇ ਕਸ਼ਮੀਰ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ’ਚ ਭਾਰਤ ਦੀ ਆਲੋਚਨਾ ਕਰਨ ਵਾਲੇ ਮਤੇ ਨੂੰ ਰੋਕਣ ’ਚ ਮਦਦ ਕੀਤੀ ਸੀ। ਅਸਲ ’ਚ ਈਰਾਨ ਦਾ ਇਸਲਾਮੀ ਗਣਰਾਜ ਆਪਣੇ ਸਾਬਕਾ ਈਰਾਨ ਦੇ ਸ਼ਾਹ ਰਾਜ ਨਾਲੋਂ ਕਿਤੇ ਵੱਧ ਸਹਿਯੋਗੀ ਰਿਹਾ ਹੈ, ਜੋ 1965 ਅਤੇ 1971 ਦੀ ਜੰਗ ਦੌਰਾਨ ਪਾਕਿਸਤਾਨ ਵੱਲ ਝੁਕਾਅ ਰੱਖਦਾ ਸੀ।

ਸੋਨੀਆ ਗਾਂਧੀ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ’ਚ ਭਾਰਤ ਅਤੇ ਇਜ਼ਰਾਈਲ ਦਰਮਿਆਨ ਰਣਨੀਤਕ ਸਬੰਧ ਵੀ ਵਿਕਸਤ ਹੋਏ ਹਨ। ਇਸ ਸਥਿਤੀ ’ਤੇ ਆਉਣ ਨਾਲ ਸਾਡੇ ਦੇਸ਼ ਦੀ ਤਣਾਅ ਘਟਾਉਣ ਅਤੇ ਸ਼ਾਂਤੀ ਬਹਾਲ ਕਰਨ ਦੀ ਨੈਤਿਕ ਜ਼ਿੰਮੇਵਾਰੀ ਅਤੇ ਸ਼ਕਤੀ ’ਚ ਵਾਧਾ ਹੋਇਆ ਹੈ। ਇਹ ਸਿਰਫ਼ ਇਕ ਸਿਧਾਂਤ ਨਹੀਂ ਹੈ। ਲੱਖਾਂ ਭਾਰਤੀ ਨਾਗਰਿਕ ਪੱਛਮੀ ਏਸ਼ੀਆ ’ਚ ਰਹਿ ਰਹੇ ਹਨ ਤੇ ਕੰਮ ਕਰ ਰਹੇ ਹਨ, ਇਸ ਲਈ ਇਸ ਖੇਤਰ ’ਚ ਸ਼ਾਂਤੀ ਨਿਰਮਾਣ ਇਕ ਅਹਿਮ ਰਾਸ਼ਟਰੀ ਮੁੱਦਾ ਹੈ। ਉਨ੍ਹਾਂ ਅਨੁਸਾਰ ਈਰਾਨ ਵਿਰੁੱਧ ਇਜ਼ਰਾਈਲ ਦੇ ਮੌਜੂਦਾ ਹਮਲੇ ਅਜਿਹੇ ਸਮੇਂ ਕੀਤੇ ਗਏ ਹਨ ਜਦੋਂ ਸ਼ਕਤੀਸ਼ਾਲੀ ਪੱਛਮੀ ਦੇਸ਼ਾਂ ਨੇ ਇਸ ਦੇ ਗੈਰ-ਮਨੁੱਖੀ ਕੰਮਾਂ ਨੂੰ ਨਜ਼ਰਅੰਦਾਜ਼ ਕਰ ਕੇ ਇਸ ਦੀ ਹਮਾਇਤ ਕੀਤੀ ਹੈ।

ਸੋਨੀਆ ਗਾਂਧੀ ਨੇ ਕਿਹਾ ਕਿ ਕਾਂਗਰਸ 7 ਅਕਤੂਬਰ, 2023 ਨੂੰ ਹਮਾਸ ਵੱਲੋਂ ਕੀਤੇ ਗਏ ਹਮਲਿਆਂ ਦੀ ਸਪੱਸ਼ਟ ਰੂਪ ’ਚ ਨਿੰਦਾ ਕਰਦੀ ਹੈ ਪਰ ਅਸੀਂ ਇਜ਼ਰਾਈਲ ਦੇ ਭਿਆਨਕ ਅਤੇ ਵਹਿਸ਼ੀ ਜਵਾਬ ਵਿਰੁੱਧ ਵੀ ਚੁੱਪ ਨਹੀਂ ਰਹਿ ਸਕਦੇ। ਇਨ੍ਹਾਂ ਹਮਲਿਆਂ ’ਚ 55,000 ਤੋਂ ਵੱਧ ਫਲਸਤੀਨੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਪਰਿਵਾਰ, ਆਂਢ-ਗੁਆਂਢ ਤੇ ਇੱਥੋਂ ਤੱਕ ਕਿ ਹਸਪਤਾਲ ਵੀ ਤਬਾਹ ਹੋ ਗਏ ਹਨ। ਗਾਜ਼ਾ ਭੁੱਖਮਰੀ ਦੇ ਕੰਢੇ ’ਤੇ ਹੈ। ਇਸ ਦੇ ਨਾਗਰਿਕ ਜੋ ਦੁੱਖ ਝੱਲ ਰਹੇ ਹਨ, ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

LPG ਸਪਲਾਈ ਦੀ 'ਨੋ-ਟੈਂਸ਼ਨ'! 15 ਦੇਸ਼ਾਂ ਤੋਂ ਆ ਰਹੀ ਗੈਸ, ਸਰਕਾਰ ਨੇ ਚੁੱਕੇ ਅਹਿਮ ਕਦਮ

LPG ਸਪਲਾਈ ਦੀ 'ਨੋ-ਟੈਂਸ਼ਨ'! 15 ਦੇਸ਼ਾਂ ਤੋਂ ਆ ਰਹੀ ਗੈਸ, ਸਰਕਾਰ ਨੇ ਚੁੱਕੇ ਅਹਿਮ ਕਦਮ

ਸੋਮਵਾਰ ਤੋਂ ਸਵੇਰੇ 6:45 'ਤੇ ਖੁੱਲ਼ਣਗੇ ਸਾਰੇ ਸਕੂਲ, ਕਈ ਸੂਬਿਆਂ ਵਿੱਚ ਬਦਲਿਆ ਛੁੱਟੀ ਦਾ ਵੀ ਸਮਾਂ

ਸੋਮਵਾਰ ਤੋਂ ਸਵੇਰੇ 6:45 'ਤੇ ਖੁੱਲ਼ਣਗੇ ਸਾਰੇ ਸਕੂਲ, ਕਈ ਸੂਬਿਆਂ ਵਿੱਚ ਬਦਲਿਆ ਛੁੱਟੀ ਦਾ ਵੀ ਸਮਾਂ

ਨੀਤੀ ਆਯੋਗ ਦੇ ਨਵੇਂ ਨਿਯੁਕਤ ਉਪ ਪ੍ਰਧਾਨ ਅਸ਼ੋਕ ਲਾਹਿੜੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਨੀਤੀ ਆਯੋਗ ਦੇ ਨਵੇਂ ਨਿਯੁਕਤ ਉਪ ਪ੍ਰਧਾਨ ਅਸ਼ੋਕ ਲਾਹਿੜੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨਗੇ: ਤੇਜਸਵੀ

ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨਗੇ: ਤੇਜਸਵੀ

PM ਮੋਦੀ ਦੇ ਸੁਆਗਤ ਲਈ ਕਾਸ਼ੀ ਤਿਆਰ ! ਸ਼ੁਰੂ ਹੋਈ ‘ਮਹਾ-ਸਫਾਈ ਮੁਹਿੰਮ’

PM ਮੋਦੀ ਦੇ ਸੁਆਗਤ ਲਈ ਕਾਸ਼ੀ ਤਿਆਰ ! ਸ਼ੁਰੂ ਹੋਈ ‘ਮਹਾ-ਸਫਾਈ ਮੁਹਿੰਮ’

ਕਿਸੇ ਨਾਬਾਲਗਾ ਨੂੰ ਗਰਭ ਅਵਸਥਾ ਜਾਰੀ ਰੱਖਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ

ਕਿਸੇ ਨਾਬਾਲਗਾ ਨੂੰ ਗਰਭ ਅਵਸਥਾ ਜਾਰੀ ਰੱਖਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ

ਦੋ-ਤਿਹਾਈ ਸੰਸਦ ਮੈਂਬਰਾਂ ਦਾ 'ਆਪ' ਨੂੰ ਛੱਡਣਾ ਕੇਜਰੀਵਾਲ ਦੀ ਤਾਨਾਸ਼ਾਹੀ ਲਈ ਝਟਕਾ: ਰੇਖਾ ਗੁਪਤਾ

ਦੋ-ਤਿਹਾਈ ਸੰਸਦ ਮੈਂਬਰਾਂ ਦਾ 'ਆਪ' ਨੂੰ ਛੱਡਣਾ ਕੇਜਰੀਵਾਲ ਦੀ ਤਾਨਾਸ਼ਾਹੀ ਲਈ ਝਟਕਾ: ਰੇਖਾ ਗੁਪਤਾ

ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ 'ਆਪ', ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ 'ਆਪ', ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ

ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ

ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ

ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ