Thursday, September 03, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਚੰਡੀਗੜ੍ਹ

ਸੈਕਟਰ 40-ਏ ਵਾਸੀਆਂ ਨੇ ਧਮਾਲਾਂ ਪਾਉਂਦਿਆਂ ਮਨਾਈ ਹੋਲੀ, 250 ਤੋਂ ਵੱਧ ਲੋਕਾਂ ਨੇ ਇਸ ਮੈਗਾ ਈਵੈਂਟ ਵਿੱਚ ਹਿੱਸਾ ਲਿਆ

03 ਮਾਰਚ, 2026 06:38 PM

ਚੰਡੀਗੜ੍ਹ / ਮੋਹਾਲੀ : ਸੈਕਟਰ 40-ਏ ਦੇ ਵਾਸੀਆਂ ਵਲੋਂ ਇਕ ਅਨੋਖੀ ਪਹਿਲਕਦਮੀ ਕਰਦਿਆਂ ਇਕੱਠੇ ਮਿਲ ਕੇ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ। ਇਸ ਮੈਗਾ ਈਵੈਂਟ ਵਿੱਚ 250 ਤੋਂ ਵੱਧ ਵਸਨੀਕਾਂ ਨੇ ਹਿੱਸਾ ਲਿਆ। ਇਸ ਸਮਾਗਮ ਦੌਰਾਨ ਸਭ ਨੇ ਇਕ-ਦੂਜੇ ਨੂੰ ਰੰਗ ਲਾ ਕੇ ਹੋਲੀ ਮਨਾਈ ਅਤੇ ਬਾਅਦ ਵਿੱਚ, ਡੀਜੇ ਉਤੇ ਪੰਜਾਬੀ ਗੀਤਾਂ ਦੇ ਖੂਬ ਭੰਗੜਾ-ਗਿੱਧਾ ਪਾ ਕੇ ਧਮਾਲਾਂ ਪਾਈਆਂ ਅਤੇ ਇਸ ਵਿਸ਼ੇਸ਼ ਸ਼ਾਮ ਨੂੰ ਹੱਸਦੇ ਖੇਡਦਿਆਂ ਇੱਕ ਯਾਦਗਾਰੀ ਭਾਈਚਾਰਕ ਇਕੱਠ ਵਿੱਚ ਬਦਲ ਦਿੱਤਾ।

ਅੱਜ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚ, ਜਿੱਥੇ ਲੋਕ ਅਕਸਰ ਆਪਣੇ ਅਤੇ ਆਪਣੇ ਗੁਆਂਢੀਆਂ ਲਈ ਸਮਾਂ ਕੱਢਣ ਲਈ ਸੰਘਰਸ਼ ਕਰਦੇ ਹਨ, ਸੈਕਟਰ 40-ਏ ਦੇ ਵਸਨੀਕਾਂ ਨੇ ਸਾਬਤ ਕੀਤਾ ਕਿ ਏਕਤਾ ਅਤੇ ਭਾਈਚਾਰਕ ਸਾਂਝ ਅੱਜ ਵੀ ਜ਼ਿੰਦਾ ਹੈ। ਸਮੂਹ ਵਾਸੀਆਂ ਦੇ ਯਤਨਾਂ ਅਤੇ ਯੋਗਦਾਨ ਸਦਕਾ, ਇਕ ਸਫਲ ਅਤੇ ਸ਼ਾਨਦਾਰ ਹੋਲੀ ਜਸ਼ਨ ਦਾ ਆਯੋਜਨ ਕੀਤਾ ਗਿਆ, ਜੋ ਇੱਕ ਸ਼ੁੱਧ ਪਰਿਵਾਰਕ ਪ੍ਰੋਗਰਾਮ ਹੋ ਨਿਬੜਿਆ। ਇਸ ਸਮਾਗਮ ਵਿਚ ਹਰ ਉਮਰ ਵਰਗ ਦੇ ਲੋਕਾਂ ਨੇ ਪੂਰੇ ਦਿਲ ਨਾਲ ਹਿੱਸਾ ਲਿਆ।
ਜਸ਼ਨਾਂ ਦੀ ਸ਼ੁਰੂਆਤ ਵਾਸੀਆਂ ਵੱਲੋਂ ਇੱਕ ਦੂਜੇ ਨੂੰ ਰੰਗਾਂ ਦੇ ਟਿੱਕੇ ਲਗਾਉਣ ਨਾਲ ਹੋਈ, ਜੋ ਪਿਆਰ, ਸਦਭਾਵਨਾ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਜੋੜਿਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਸੈਲਫੀ ਪੁਆਇੰਟ ਨੇ ਇਸ ਪ੍ਰੋਗਰਾਮ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ, ਜਿਸ ਨਾਲ ਪਰਿਵਾਰਾਂ ਅਤੇ ਦੋਸਤਾਂ ਨੂੰ ਸੁੰਦਰ ਯਾਦਾਂ ਨੂੰ ਕੈਦ ਕਰਨ ਦਾ ਮੌਕਾ ਮਿਲਿਆ। ਲਾਲ ਕੈਟਰਰ ਨੇ ਸੁਆਦੀ ਸਨੈਕਸ ਅਤੇ ਸ਼ਾਨਦਾਰ ਡਿਨਰ ਪਰੋਸਿਆ, ਜਿਸਦਾ ਸਾਰਿਆਂ ਨੇ ਖੂਬ ਆਨੰਦ ਮਾਣਿਆ।
ਇਸ ਦੌਰਾਨ ਔਰਤਾਂ, ਬੱਚਿਆਂ ਅਤੇ ਪੁਰਸ਼ਾਂ ਨੇ ਪ੍ਰਸਿੱਧ ਪੰਜਾਬੀ ਗੀਤਾਂ 'ਤੇ ਗਿੱਧਾ ਅਤੇ ਭੰਗੜਾ ਪੇਸ਼ ਕੀਤਾ, ਜਿਸ ਨਾਲ ਇੱਕ ਤਿਉਹਾਰ ਵਾਲਾ ਮਾਹੌਲ ਬਣਿਆ। ਇਸ ਤੋਂ ਇਲਾਵਾ ਬੱਚਿਆਂ ਨੇ ਆਪਣੇ ਨਾਚ ਪ੍ਰਦਰਸ਼ਨ ਵੀ ਦਿਖਾਏ, ਜਿਸਦੀ ਮ”ਜੂਦ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਖੂਬ ਪ੍ਰਸੰਸਾ ਕੀਤੀ। ਇਹ ਪ੍ਰੋਗਰਾਮ ਸੱਚਮੁੱਚ ਇੱਕ ਅਜਿਹਾ ਪਲੇਟਫਾਰਮ ਸਾਬਤ ਹੋਇਆ, ਜਿੱਥੇ ਹਰ ਪੀੜ੍ਹੀ ਇਕੱਠੇ ਜਸ਼ਨ ਮਨਾਉਂਦੀ ਦਿਖਾਈ ਹੈ।
ਸੈਕਟਰ ਦੀ ਸੀਨੀਅਰ ਵਾਸੀਆਂ ਸ. ਸੂਬਾ ਸਿੰਘ, ਕਿਸ਼ਨਜੀਤ ਸਿੰਘ, ਦਲਵਿੰਦਰ ਸੈਣੀ, ਅਸ਼ੋਕ ਗਰਗ ਅਤੇ ਅਨਿਲ ਅਰੋੜਾ ਆਦਿ ਨੇ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਬੰਧਕ ਟੀਮ ਨੂੰ ਵਧਾਈ ਦਿੱਤੀ। ਪੂਨਮ ਗਰਗ, ਕਰੁਣਾ ਮਿਸ਼ਰਾ, ਰਚਨਾ ਗੋਇਲ ਦੀ ਅਗਵਾਈ ਵਾਲੇ ਗਰੁੱਪ ਮੈਂਬਰਾਂ ਨਾਲ ਇਲਾਕਾ ਨਿਵਾਸੀਆਂ ਦਾ ਇਕ ਵਟਸਐਪ ਗਰੁੱਪ ਬਣਾ ਕੇ ਅਤੇ ਸਮੂਹ ਆਯੋਜਨ ਦੀਆਂ ਤਿਆਰੀਆਂ ਨੂੰ ਬੜੇ ਹੀ ਸੁਚੱਜੇ ਢੰਗ ਅਤੇ ਆਪਸੀ ਤਾਲਮੇਲ ਕਰਕੇ ਮੋਹਰੀ ਭੂਮਿਕਾ ਨਿਭਾਈ।
ਇਸ ਪ੍ਰੋਗਰਾਮ ਦੇ ਸਫਲ ਜਸ਼ਨਾਂ ਨੇ ਨਾ ਸਿਰਫ਼ ਸੈਕਟਰ ਨਿਵਾਸੀਆਂ ਵਿੱਚ ਸਬੰਧਾਂ ਨੂੰ ਮਜ਼ਬੂਤ ਕੀਤਾ ਬਲਕਿ ਨਿਵਾਸੀਆਂ ਨੂੰ ਭਵਿੱਖ ਵਿੱਚ ਇਕੱਠੇ ਹੋਰ ਤਿਉਹਾਰ ਮਨਾਉਣ ਲਈ ਵੀ ਪ੍ਰੇਰਿਤ ਕੀਤਾ। ਇਹ ਯਾਦਗਾਰੀ ਸ਼ਾਮ, ਰਾਤ ਦੇ ਖਾਣੇ ਅਤੇ ਮਠਿਆਈਆਂ ਨਾਲ ਸਮਾਪਤ ਹੋਈ, ਜਿਸ ਦਾ ਸਭਨਾਂ ਨੇ ਖੂਬ ਆਨੰਦ ਮਾਣਿਆਂ ਅਤੇ ਇਹ ਹੋਲੀ ਸਮਾਗਮ ਸੁੰਦਰ ਯਾਦਾਂ ਬਿਖੇਰਦਾ ਹੋਇਆ ਸੰਪੰਨ ਹੋਇਆ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ

ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ ਡਿਜੀਟਲ ਸਿਸਟਮ

ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ ਡਿਜੀਟਲ ਸਿਸਟਮ

ਖ਼ਤਰੇ ਦੀ ਘੰਟੀ! ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹਿਆ ਗਿਆ ਫਲੱਡ ਗੇਟ

ਖ਼ਤਰੇ ਦੀ ਘੰਟੀ! ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹਿਆ ਗਿਆ ਫਲੱਡ ਗੇਟ

ਚੰਡੀਗੜ੍ਹ ਦੇ ਕਰੈੱਚਾਂ ’ਚ ਪਹਿਲੀ ਵਾਰ ਮਿਲੇਗੀ CCTV ਪਹੁੰਚ, ਬੱਚਿਆਂ ਨੂੰ ਲਾਈਵ ਦੇਖ ਸਕਣਗੇ ਮਾਪੇ

ਚੰਡੀਗੜ੍ਹ ਦੇ ਕਰੈੱਚਾਂ ’ਚ ਪਹਿਲੀ ਵਾਰ ਮਿਲੇਗੀ CCTV ਪਹੁੰਚ, ਬੱਚਿਆਂ ਨੂੰ ਲਾਈਵ ਦੇਖ ਸਕਣਗੇ ਮਾਪੇ

ਚੰਡੀਗੜ੍ਹ 'ਚ ਵੱਡੇ ਧਮਾਕੇ ਦੀ ਸੀ ਪਲਾਨਿੰਗ! IED ਨਾਲ ਫੜ੍ਹੇ 3 ਮੁਲਜ਼ਮਾਂ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਚੰਡੀਗੜ੍ਹ 'ਚ ਵੱਡੇ ਧਮਾਕੇ ਦੀ ਸੀ ਪਲਾਨਿੰਗ! IED ਨਾਲ ਫੜ੍ਹੇ 3 ਮੁਲਜ਼ਮਾਂ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ਨੇ ਖੜ੍ਹਾ ਕੀਤਾ ਨਵਾਂ ਵਿਵਾਦ! EXAM ਰੱਦ ਕਰਨ ਦੀ ਮੰਗ

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ਨੇ ਖੜ੍ਹਾ ਕੀਤਾ ਨਵਾਂ ਵਿਵਾਦ! EXAM ਰੱਦ ਕਰਨ ਦੀ ਮੰਗ

PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ

PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ

ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ