Thursday, April 23, 2026
BREAKING
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੇ ਮਾਣ ਭੱਤੇ ਵਧਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦੇ ਨਿਰਦੇਸ਼ ਪੰਜਾਬ ਕਿਰਤ ਭਲਾਈ ਬੋਰਡ ਨੇ 7831 ਉਦਯੋਗਿਕ ਕਾਮਿਆਂ ਨੂੰ 17.11 ਕਰੋੜ ਰੁਪਏ ਦੇ ਲਾਭ ਦਿੱਤੇ: ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਾਬਕਾ ਸੈਨਿਕਾਂ ਦੀ ਭਲਾਈ ਦੇ ਮਾਮਲੇ ‘ਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਮੋਹਿੰਦਰ ਭਗਤ ਬਰਿੰਦਰ ਕੁਮਾਰ ਗੋਇਲ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਦਮ, ਫ਼ਲਾਇੰਗ ਸਕੁਐਡ ਅਤੇ ਤਕਨੀਕ ਆਧਾਰਤ ਨਿਗਰਾਨੀ ਦੇ ਹੁਕਮ ਅੱਖਾਂ ਦੀ ਕਮਜ਼ੋਰੀ ਨਾਲ ਬੱਚਿਆਂ ਦਾ ਪੜ੍ਹਾਈ ਤੋਂ ਧਿਆਨ ਭਟਕਦਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ  ਭਾਰਤ ਤੇ ਚੀਨ ਨੂੰ ਦੱਸਿਆ 'ਨਰਕ' ! ਟਰੰਪ ਨੇ India ਖਿਲਾਫ਼ ਪਾਈ ਪੋਸਟ CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ 'ਤੇ ਹਮਲਾ, ਹਮਲਾਵਰਾਂ ਨੇ ਕਾਰ 'ਤੇ ਸੁੱਟੇ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਜੈਰਾਮ ਰਮੇਸ਼ ਦਾ ਵੱਡਾ ਬਿਆਨ CM ਰੇਖਾ ਗੁਪਤਾ ਦਾ ਹਸਪਤਾਲ 'ਚ ਅਚਨਚੇਤ ਛਾਪਾ, ਭਿਆਨਕ ਗਰਮੀ ਨੂੰ ਲੈ ਕੇ ਦਿੱਤੇ ਸਖ਼ਤ ਨਿਰਦੇਸ਼

ਰਾਸ਼ਟਰੀ

ਸੁਪਰੀਮ ਕੋਰਟ ਦੀ ਦੋ-ਟੁੱਕ ; ਸਮੇਂ ਸਿਰ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਰਿਹਾਇਸ਼ੀ ਯੋਜਨਾਵਾਂ

14 ਸਤੰਬਰ, 2025 04:29 PM

ਸੁਪਰੀਮ ਕੋਰਟ ਨੇ ਕੇਂਦਰ ਨੂੰ ਘਰ ਖਰੀਦਦਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਸੰਕਟਗ੍ਰਸਤ ਪ੍ਰਾਜੈਕਟਾਂ ਲਈ ਇਕ ਮੁੜ-ਸੁਰਜੀਤੀ ਫੰਡ ਬਣਾਉਣ ’ਤੇ ਵਿਚਾਰ ਕਰਨ ਲਈ ਕਿਹਾ ਹੈ। ਅਦਾਲਤ ਨੇ ਟੈਕਸ ਦੇਣ ਵਾਲੇ ਮੱਧ ਵਰਗ ਦੇ ਨਾਗਰਿਕਾਂ ਦੀਆਂ ਪ੍ਰੇਸ਼ਾਨੀਆਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਸ ਵਿਚ ਉਨ੍ਹਾਂ ’ਚੋਂ ਬਹੁਤਿਆਂ ਲਈ ਘਰ ਦਾ ਸੁਪਨਾ ਅਧੂਰਾ ਰਹਿ ਗਿਆ ਹੈ।

ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਕਿਹਾ ਕਿ ਇਹ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ ਕਿ ਉਹ ਇਕ ਅਜਿਹਾ ਢਾਂਚਾ ਬਣਾਵੇ ਅਤੇ ਉਸ ਨੂੰ ਸਖ਼ਤੀ ਨਾਲ ਲਾਗੂ ਕਰੇ ਜਿੱਥੇ ਕਿਸੇ ਵੀ ਡਿਵੈੱਲਪਰ ਨੂੰ ਘਰ ਖਰੀਦਦਾਰਾਂ ਦੇ ਨਾਲ ਧੋਖਾਦੇਹੀ ਜਾਂ ਸ਼ੋਸ਼ਣ ਕਰਨ ਦੀ ਇਜਾਜ਼ਤ ਨਾ ਹੋਵੇ। ਬੈਂਚ ਨੇ ਕਿਹਾ ਕਿ ਦੇਸ਼ ਦੀ ਸ਼ਹਿਰੀ ਨੀਤੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਰਿਹਾਇਸ਼ੀ ਪ੍ਰਾਜੈਕਟ ਸਮੇਂ ਸਿਰ ਪੂਰੇ ਹੋਣ।

ਬੈਂਚ ਨੇ ਕਿਹਾ ਕਿ ਕੇਂਦਰ ਰਾਸ਼ਟਰੀ ਸੰਪਤੀ ਮੁੜ-ਨਿਰਮਾਣ ਕੰਪਨੀ ਲਿਮਟਿਡ (ਐੱਨ. ਏ. ਆਰ. ਸੀ. ਐੱਲ.) ਜਾਂ ਹੋਰਨਾਂ ਦੀ ਤਰਜ਼ ’ਤੇ ਰੀਅਲ ਅਸਟੇਟ ਅਤੇ ਨਿਰਮਾਣ ਕੇਂਦ੍ਰਿਤ ਜਨਤਕ ਖੇਤਰ ਦੇ ਅਦਾਰਿਆਂ ਦੁਆਰਾ ਜਾਂ ਜਨਤਕ-ਨਿੱਜੀ ਭਾਈਵਾਲੀ ਰਾਹੀਂ ਇਕ ਅਥਾਰਿਟੀ ਦੀ ਸਥਾਪਤੀ ’ਤੇ ਵੀ ਵਿਚਾਰ ਕਰ ਸਕਦਾ ਹੈ। ਅਦਾਲਤ ਨੇ ਕਿਹਾ ਕਿ ਕੁਝ ਮਾਮਲਿਆਂ ਵਿਚ ਪੂਰਾ ਜਾਂ ਲੋੜੀਂਦਾ ਭੁਗਤਾਨ ਕਰਨ ਦੇ ਬਾਵਜੂਦ ਉਸਾਰੀ ਸ਼ੁਰੂ ਵੀ ਨਹੀਂ ਹੋਈ ਹੈ ਅਤੇ ਵੱਡਾ ਭੁਗਤਾਨ ਕਰਨ ਦੇ ਬਾਵਜੂਦ ਘਰ ਨਾ ਹੋਣ ਦੀ ਚਿੰਤਾ ਸਿਹਤ, ਉਤਪਾਦਕਤਾ ਅਤੇ ਸਨਮਾਨ ’ਤੇ ਗੰਭੀਰ ਅਸਰ ਪਾਉਂਦੀ ਹੈ।

ਸਰਕਾਰ ‘ਮੂਕਦਰਸ਼ਕ’ ਨਹੀਂ ਬਣੀ ਰਹਿ ਸਕਦੀ
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਹ ਜ਼ਰੂਰੀ ਹੈ ਕਿ ਰੇਰਾ ਅਥਾਰਿਟੀ ‘‘ਦੰਦਾਂ ਵਿਹੂਣਾ ਸ਼ੇਰ’’ ਨਾ ਬਣ ਜਾਵੇ ਅਤੇ ਉਨ੍ਹਾਂ ਨੂੰ ਢੁੱਕਵੇਂ ਬੁਨਿਆਦੀ ਢਾਂਚੇ, ਮਜ਼ਬੂਤ ਟ੍ਰਿਬਿਊਨਲਾਂ ਅਤੇ ਪ੍ਰਭਾਵੀ ਤਬਦੀਲੀ ਤੰਤਰਾਂ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਰੇਰਾ ਦੇ ਹੁਕਮਾਂ ਨੂੰ ਅੱਖਰ-ਬ-ਅੱਖਰ ਜਲਦੀ ਨਾਲ ਲਾਗੂ ਕਰਨਾ ਚਾਹੀਦਾ ਹੈ। ਇਹ ਟਿੱਪਣੀ ਕਰਦੇ ਹੋਏ ਕਿ ਸਰਕਾਰ ‘‘ਮੂਕਦਰਸ਼ਕ’’ ਬਣੀ ਨਹੀਂ ਰਹਿ ਸਕਦੀ, ਬੈਂਚ ਨੇ ਕਿਹਾ ਕਿ ਸਰਕਾਰ ਸੰਵਿਧਾਨਕ ਤੌਰ ’ਤੇ ਘਰ ਖਰੀਦਦਾਰਾਂ ਅਤੇ ਸਮੁੱਚੀ ਅਰਥਵਿਵਸਥਾ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਪਾਬੰਦ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ

CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ

WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ 'ਤੇ ਹਮਲਾ, ਹਮਲਾਵਰਾਂ ਨੇ ਕਾਰ 'ਤੇ ਸੁੱਟੇ ਪੱਥਰ

WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ 'ਤੇ ਹਮਲਾ, ਹਮਲਾਵਰਾਂ ਨੇ ਕਾਰ 'ਤੇ ਸੁੱਟੇ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਜੈਰਾਮ ਰਮੇਸ਼ ਦਾ ਵੱਡਾ ਬਿਆਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਜੈਰਾਮ ਰਮੇਸ਼ ਦਾ ਵੱਡਾ ਬਿਆਨ

CM ਰੇਖਾ ਗੁਪਤਾ ਦਾ ਹਸਪਤਾਲ 'ਚ ਅਚਨਚੇਤ ਛਾਪਾ, ਭਿਆਨਕ ਗਰਮੀ ਨੂੰ ਲੈ ਕੇ ਦਿੱਤੇ ਸਖ਼ਤ ਨਿਰਦੇਸ਼

CM ਰੇਖਾ ਗੁਪਤਾ ਦਾ ਹਸਪਤਾਲ 'ਚ ਅਚਨਚੇਤ ਛਾਪਾ, ਭਿਆਨਕ ਗਰਮੀ ਨੂੰ ਲੈ ਕੇ ਦਿੱਤੇ ਸਖ਼ਤ ਨਿਰਦੇਸ਼

PM ਮੋਦੀ ਨੇ ਤਾਮਿਲਨਾਡੂ, ਪੱਛਮੀ ਬੰਗਾਲ ਦੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਕੀਤੀ ਅਪੀਲ

PM ਮੋਦੀ ਨੇ ਤਾਮਿਲਨਾਡੂ, ਪੱਛਮੀ ਬੰਗਾਲ ਦੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਕੀਤੀ ਅਪੀਲ

ਪੱਛਮੀ ਬੰਗਾਲ ਚੋਣਾਂ: ਕਈ ਪੋਲਿੰਗ ਬੂਥਾਂ 'ਤੇ EVM ਮਸ਼ੀਨਾਂ ਖ਼ਰਾਬ, ਕਈ ਥਾਵਾਂ 'ਤੇ ਵਾਪਰੀਆਂ ਹਿੰਸਕ ਘਟਨਾਵਾਂ

ਪੱਛਮੀ ਬੰਗਾਲ ਚੋਣਾਂ: ਕਈ ਪੋਲਿੰਗ ਬੂਥਾਂ 'ਤੇ EVM ਮਸ਼ੀਨਾਂ ਖ਼ਰਾਬ, ਕਈ ਥਾਵਾਂ 'ਤੇ ਵਾਪਰੀਆਂ ਹਿੰਸਕ ਘਟਨਾਵਾਂ

ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ

ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ

ਦਿੱਲੀ ਪੁਲਸ ਨੇ ਗੈਰ-ਕਾਨੂੰਨੀ LPG ਰੈਕੇਟ ਦਾ ਕੀਤਾ ਪਰਦਾਫਾਸ਼, 137 ਸਿਲੰਡਰ ਕੀਤੇ ਗਏ ਜ਼ਬਤ

ਦਿੱਲੀ ਪੁਲਸ ਨੇ ਗੈਰ-ਕਾਨੂੰਨੀ LPG ਰੈਕੇਟ ਦਾ ਕੀਤਾ ਪਰਦਾਫਾਸ਼, 137 ਸਿਲੰਡਰ ਕੀਤੇ ਗਏ ਜ਼ਬਤ

ਮਿਰਜ਼ਾਪੁਰ ਹਾਦਸੇ 'ਚ 11 ਲੋਕਾਂ ਦੀ ਮੌਤ, PM ਮੋਦੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੇ ਮੁਆਵਜ਼ੇ ਦਾ ਐਲਾਨ

ਮਿਰਜ਼ਾਪੁਰ ਹਾਦਸੇ 'ਚ 11 ਲੋਕਾਂ ਦੀ ਮੌਤ, PM ਮੋਦੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੇ ਮੁਆਵਜ਼ੇ ਦਾ ਐਲਾਨ

ਇਰਾਨ ਨੇ ਫੜ ਲਿਆ ਭਾਰਤੀ ਜਹਾਜ਼ ! ਹੋਰਮੁਜ਼ 'ਚ ਫਾਇਰਿੰਗ ਮਗਰੋਂ ਵਿਗੜ ਗਏ ਹਾਲਾਤ

ਇਰਾਨ ਨੇ ਫੜ ਲਿਆ ਭਾਰਤੀ ਜਹਾਜ਼ ! ਹੋਰਮੁਜ਼ 'ਚ ਫਾਇਰਿੰਗ ਮਗਰੋਂ ਵਿਗੜ ਗਏ ਹਾਲਾਤ