Thursday, September 03, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਹਿਮਾਚਲ

ਸਾਰੇ ਕੈਬਨਿਟ ਰੈਂਕ ਖ਼ਤਮ, ਤਨਖਾਹਾਂ 'ਤੇ ਵੀ ਰੋਕ; ਸੁੱਖੂ ਸਰਕਾਰ ਦਾ ਵੱਡਾ ਫੈਸਲਾ

17 ਮਾਰਚ, 2026 06:34 PM

ਸ਼ਿਮਲਾ : ਆਰਥਿਕ ਸੰਕਟ ਨਾਲ ਜੂਝ ਰਹੀ ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਨੇ ਖ਼ਰਚਿਆਂ 'ਤੇ ਲਗਾਮ ਲਗਾਉਣ ਲਈ ਇੱਕ ਵੱਡਾ ਅਤੇ ਸਖ਼ਤ ਪ੍ਰਸ਼ਾਸਨਿਕ ਫੈਸਲਾ ਲਿਆ ਹੈ। ਸਰਕਾਰ ਨੇ ਵੱਖ-ਵੱਖ ਬੋਰਡਾਂ, ਨਿਗਮਾਂ ਅਤੇ ਕਮਿਸ਼ਨਾਂ ਵਿੱਚ ਤਾਇਨਾਤ ਅਹੁਦੇਦਾਰਾਂ ਨੂੰ ਦਿੱਤੀ ਗਈ 'ਕੈਬਨਿਟ ਰੈਂਕ' ਦੀ ਸਹੂਲਤ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਸਲਾਹਕਾਰਾਂ ਅਤੇ ਹੋਰ ਅਹੁਦੇਦਾਰਾਂ ਦੀ ਸੈਲਰੀ ਵਿੱਚ ਵੀ ਕਟੌਤੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਕੈਬਨਿਟ ਰੈਂਕ ਖ਼ਤਮ, ਸਹੂਲਤਾਂ 'ਤੇ ਲੱਗੀ ਰੋਕ
ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਹੁਣ ਬੋਰਡਾਂ ਅਤੇ ਨਿਗਮਾਂ ਦੇ ਚੇਅਰਮੈਨ, ਵਾਈਸ-ਚੇਅਰਮੈਨ ਅਤੇ ਸਲਾਹਕਾਰਾਂ ਨੂੰ ਕੈਬਨਿਟ ਦਰਜਾ ਨਹੀਂ ਮਿਲੇਗਾ। ਹੁਣ ਤੱਕ ਇਨ੍ਹਾਂ ਨੇਤਾਵਾਂ ਨੂੰ ਸਰਕਾਰੀ ਗੱਡੀਆਂ ਸਮੇਤ ਮੰਤਰੀਆਂ ਵਾਲੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਸਨ, ਜੋ ਹੁਣ ਬੰਦ ਹੋ ਜਾਣਗੀਆਂ। ਇਸ ਫੈਸਲੇ ਦੀ ਮਾਰ ਸੈਰ-ਸਪਾਟਾ ਨਿਗਮ ਦੇ ਪ੍ਰਧਾਨ ਆਰ.ਐੱਸ. ਬਾਲੀ, ਸਿਆਸੀ ਸਲਾਹਕਾਰ ਸੁਨੀਲ ਕੁਮਾਰ ਬਿੱਟੂ, ਮੀਡੀਆ ਸਲਾਹਕਾਰ ਨਰੇਸ਼ ਚੌਹਾਨ, ਆਈ.ਟੀ. ਸਲਾਹਕਾਰ ਗੋਕੁਲ ਬੁਟੇਲ ਅਤੇ ਵਨ ਨਿਗਮ ਦੇ ਉਪ ਪ੍ਰਧਾਨ ਕੇਹਰ ਸਿੰਘ ਖਾਚੀ ਵਰਗੇ ਦਿੱਗਜ ਨੇਤਾਵਾਂ 'ਤੇ ਪਵੇਗੀ।

ਸੈਲਰੀ 'ਚ 20 ਫ਼ੀਸਦੀ ਕਟੌਤੀ, 2026 ਤੱਕ ਰਹੇਗੀ ਲਾਗੂ
ਸਰਕਾਰ ਨੇ ਇਨ੍ਹਾਂ ਅਧਿਕਾਰੀਆਂ ਦਾ ਸਿਰਫ਼ ਰੈਂਕ ਹੀ ਨਹੀਂ ਖੋਹਿਆ, ਸਗੋਂ ਇਨ੍ਹਾਂ ਦੀਆਂ ਜੇਬਾਂ 'ਤੇ ਵੀ ਕੈਂਚੀ ਚਲਾਈ ਹੈ। ਹੁਕਮ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਦੀ ਤਨਖਾਹ/ਮਾਨਭੱਤਾ ਦਾ 20 ਪ੍ਰਤੀਸ਼ਤ 30 ਸਤੰਬਰ, 2026 ਤੱਕ ਰੋਕਿਆ ਜਾਵੇਗਾ। ਸਰਕਾਰ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ ਨੂੰ ਇਸ ਫੈਸਲੇ ਨੂੰ ਤੁਰੰਤ ਲਾਗੂ ਕਰਨ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕਿਉਂ ਲਿਆ ਗਿਆ ਇਹ ਸਖ਼ਤ ਫੈਸਲਾ?
ਸਰਕਾਰ ਦੇ ਅਧਿਕਾਰਤ ਬਿਆਨ ਅਨੁਸਾਰ, ਇਹ ਫੈਸਲਾ ਪ੍ਰਸ਼ਾਸਨਿਕ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਬੇਲੋੜੇ ਖ਼ਰਚਿਆਂ 'ਤੇ ਕੰਟਰੋਲ ਕਰਨ ਲਈ ਲਿਆ ਗਿਆ ਹੈ। ਹਿਮਾਚਲ ਦੀ ਮੌਜੂਦਾ ਵਿੱਤੀ ਹਾਲਤ ਨੂੰ ਦੇਖਦੇ ਹੋਏ ਸਰਕਾਰ 'ਮੁਫ਼ਤ ਦੀਆਂ ਸਹੂਲਤਾਂ' ਘਟਾ ਕੇ ਖ਼ਜ਼ਾਨੇ 'ਤੇ ਪੈ ਰਹੇ ਬੋਝ ਨੂੰ ਘੱਟ ਕਰਨਾ ਚਾਹੁੰਦੀ ਹੈ।

Have something to say? Post your comment

ਅਤੇ ਹਿਮਾਚਲ ਖਬਰਾਂ

ਹਿਮਾਚਲ ਪ੍ਰਦੇਸ਼: ਸਾਬਕਾ ਵਿਧਾਇਕ ਰਾਮ ਰਤਨ ਸ਼ਰਮਾ ਦਾ ਦਿਹਾਂਤ

ਹਿਮਾਚਲ ਪ੍ਰਦੇਸ਼: ਸਾਬਕਾ ਵਿਧਾਇਕ ਰਾਮ ਰਤਨ ਸ਼ਰਮਾ ਦਾ ਦਿਹਾਂਤ

"ਖੇਲੋ ਇੰਡੀਆ" ਖਿਡਾਰੀਆਂ ਦੇ ਸੰਪੂਰਨ ਵਿਕਾਸ ਲਈ ਰਾਹ ਪੱਧਰਾ ਕਰ ਰਿਹੈ : ਠਾਕੁਰ

ਹਿਮਾਚਲ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੰਗਾਮੇ ਨਾਲ ਹੋਇਆ ਸ਼ੁਰੂ, ਭਾਜਪਾ ਨੇ ਕਾਂਗਰਸ ਨੂੰ ਘੇਰਿਆ

ਹਿਮਾਚਲ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੰਗਾਮੇ ਨਾਲ ਹੋਇਆ ਸ਼ੁਰੂ, ਭਾਜਪਾ ਨੇ ਕਾਂਗਰਸ ਨੂੰ ਘੇਰਿਆ

ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਭਿਆਨਕ ਹਾਦਸਾ: 4 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਭਿਆਨਕ ਹਾਦਸਾ: 4 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਹਿਮਾਚਲ ਵੱਲ ਜਾ ਰਹੇ ਹੋ ਤਾਂ ਸਾਵਧਾਨ! ਭਾਰੀ ਮੀਂਹ ਕਾਰਨ 118 ਸੜਕਾਂ ਹੋਈਆਂ ਬੰਦ, 'Orange Alert' ਜਾਰੀ

ਹਿਮਾਚਲ ਵੱਲ ਜਾ ਰਹੇ ਹੋ ਤਾਂ ਸਾਵਧਾਨ! ਭਾਰੀ ਮੀਂਹ ਕਾਰਨ 118 ਸੜਕਾਂ ਹੋਈਆਂ ਬੰਦ, 'Orange Alert' ਜਾਰੀ

ਮਣੀਮਹੇਸ਼ ਯਾਤਰਾ 'ਚ ਪਹਿਲੀ ਵਾਰ ਮੋਬਾਈਲ ਨੈੱਟਵਰਕ ਸਹੂਲਤ ਉਪਲਬਧ, BSNL ਨੇ ਲਾਇਆ 4G ਟਾਵਰ

ਮਣੀਮਹੇਸ਼ ਯਾਤਰਾ 'ਚ ਪਹਿਲੀ ਵਾਰ ਮੋਬਾਈਲ ਨੈੱਟਵਰਕ ਸਹੂਲਤ ਉਪਲਬਧ, BSNL ਨੇ ਲਾਇਆ 4G ਟਾਵਰ

200 ਸਾਲ ਪੁਰਾਣੇ ਬੋਹੜ ਦੇ ਦਰੱਖਤ ਦੇ ਚਾਰੇ ਪਾਸੇ ਨਿਰਮਾਣ 'ਤੇ NGT ਸਖਤ, HP ਸਰਕਾਰ ਤੋਂ ਮੰਗਿਆ ਜਵਾਬ

200 ਸਾਲ ਪੁਰਾਣੇ ਬੋਹੜ ਦੇ ਦਰੱਖਤ ਦੇ ਚਾਰੇ ਪਾਸੇ ਨਿਰਮਾਣ 'ਤੇ NGT ਸਖਤ, HP ਸਰਕਾਰ ਤੋਂ ਮੰਗਿਆ ਜਵਾਬ

ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ 134 ਸੜਕਾਂ ਬੰਦ, 4 ਜ਼ਿਲ੍ਹਿਆਂ 'ਚ 28 ਜੁਲਾਈ ਤੋਂ ਓਰੇਂਜ ਅਲਰਟ

ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ 134 ਸੜਕਾਂ ਬੰਦ, 4 ਜ਼ਿਲ੍ਹਿਆਂ 'ਚ 28 ਜੁਲਾਈ ਤੋਂ ਓਰੇਂਜ ਅਲਰਟ

ਵੱਡੀ ਖਬਰ : ਚੱਲਦੀ ਗੱਡੀ 'ਤੇ ਆਸਮਾਨੋਂ ਆ ਡਿੱਗੀ 'ਮੌ*ਤ', 13 ਸਵਾਰਾਂ ਦੀ ਗਈ ਜਾਨ

ਵੱਡੀ ਖਬਰ : ਚੱਲਦੀ ਗੱਡੀ 'ਤੇ ਆਸਮਾਨੋਂ ਆ ਡਿੱਗੀ 'ਮੌ*ਤ', 13 ਸਵਾਰਾਂ ਦੀ ਗਈ ਜਾਨ

ਹਿਮਾਚਲ 'ਚ ਫਿਰ ਫਟਿਆ ਬੱਦਲ, 18 ਘਰ ਰੁੜ੍ਹੇ, ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ

ਹਿਮਾਚਲ 'ਚ ਫਿਰ ਫਟਿਆ ਬੱਦਲ, 18 ਘਰ ਰੁੜ੍ਹੇ, ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ