Monday, July 20, 2026
BREAKING
ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਦੇ ਸੰਗਤਪ੍ਰੀਤ ਸਿੰਘ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ ਵਿੱਚ ਜਿੱਤੇ 3 ਤਗ਼ਮੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ ਅੰਮ੍ਰਿਤਪਾਲ ਸਿੰਘ, ਪਾਰਟੀ ਨੇ ਐਲਾਨਿਆ CM ਚਿਹਰਾ 24 ਜੁਲਾਈ ਤੋਂ ਸ਼ੁਰੂ ਹੋਵੇਗਾ ਮੀਰੀ-ਪੀਰੀ ਖ਼ਾਲਸਾ ਮਾਰਚ: SGPC ਪ੍ਰਧਾਨ ਧਾਮੀ ਨੇ ਲਈਆਂ ਤਿਆਰੀਆਂ ਦਾ ਜਾਇਜ਼ਾ ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ 2 ਅਗਸਤ ਨੂੰ ਫ਼ਰੀਦਕੋਟ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ! ਵਿਦਿਆਰਥੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 442 ਅੰਕ ਡਿੱਗਾ ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਮਨੋਰੰਜਨ

ਸ਼ੂਟਿੰਗ ਦੌਰਾਨ ਵੱਡੀ ਲਾਪਰਵਾਹੀ; 'ਧੁਰੰਦਰ 2' ਦੇ ਸੈੱਟ 'ਤੇ ਪਹੁੰਚੀ ਪੁਲਸ, ਸਾਮਾਨ ਕੀਤਾ ਜ਼ਬਤ, ਜਾਣੋ ਪੂਰਾ ਮਾਮਲਾ

17 ਫ਼ਰਵਰੀ, 2026 05:52 PM

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਆਦਿਤਿਆ ਧਰ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੁੰਬਈ ਨਗਰ ਨਿਗਮ (BMC) ਦੇ 'ਏ-ਵਾਰਡ' ਦਫ਼ਤਰ ਨੇ ਆਦਿਤਿਆ ਧਰ ਦੇ ਪ੍ਰੋਡਕਸ਼ਨ ਹਾਊਸ 'B62 ਸਟੂਡੀਓਜ਼' ਨੂੰ ਬਲੈਕਲਿਸਟ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਕਾਰਵਾਈ ਰਣਵੀਰ ਸਿੰਘ ਸਟਾਰਰ ਫਿਲਮ 'ਧੁਰੰਧਰ 2' ਦੀ ਸ਼ੂਟਿੰਗ ਦੌਰਾਨ ਸੁਰੱਖਿਆ ਨਿਯਮਾਂ ਅਤੇ ਨਾਗਰਿਕ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਦੇ ਦੋਸ਼ ਹੇਠ ਕੀਤੀ ਗਈ ਹੈ।

ਕੀ ਹਨ ਮੁੱਖ ਦੋਸ਼?
ਸੂਤਰਾਂ ਅਨੁਸਾਰ ਸ਼ੂਟਿੰਗ ਦੌਰਾਨ ਕਈ ਗੰਭੀਰ ਲਾਪਰਵਾਹੀਆਂ ਸਾਹਮਣੇ ਆਈਆਂ ਹਨ। ਸੈੱਟ 'ਤੇ ਖਾਣਾ ਬਣਾਉਣ ਲਈ ਗੈਸ ਸਿਲੰਡਰਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਜੋ ਕਿ ਨਿਯਮਾਂ ਦੇ ਸਖ਼ਤ ਖ਼ਿਲਾਫ਼ ਹੈ। ਇਸ ਤੋਂ ਇਲਾਵਾ ਹਾਈ-ਸਿਕਿਓਰਿਟੀ ਜ਼ੋਨ ਵਿੱਚ ਸ਼ੂਟਿੰਗ ਦੌਰਾਨ ਬਲਦੀਆਂ ਮਸ਼ਾਲਾਂ (Burning Torches) ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਮੁੰਬਈ ਪੁਲਸ ਨੂੰ ਦਖਲ ਦੇਣਾ ਪਿਆ ਅਤੇ ਸਾਮਾਨ ਜ਼ਬਤ ਕਰਨਾ ਪਿਆ। ਕਰੂ ਮੈਂਬਰਾਂ ਨੇ ਕਥਿਤ ਤੌਰ 'ਤੇ ਪ੍ਰਸ਼ਾਸਨ ਨੂੰ ਦੱਸੇ ਬਿਨਾਂ ਸ਼ੂਟਿੰਗ ਦੀ ਲੋਕੇਸ਼ਨ ਬਦਲੀ ਅਤੇ ਇਮਾਰਤ ਦੀ ਛੱਤ ਦੀ ਵਰਤੋਂ ਕੀਤੀ। ਇਹ ਵੀ ਦੱਸਿਆ ਗਿਆ ਹੈ ਕਿ ਸੈੱਟ 'ਤੇ ਦੋ ਜਨਰੇਟਰ ਵੈਨਾਂ ਬਿਨਾਂ ਕਿਸੇ ਵੈਧ ਮਨਜ਼ੂਰੀ ਦੇ ਚਲਾਈਆਂ ਜਾ ਰਹੀਆਂ ਸਨ।

ਸਖ਼ਤ ਕਾਰਵਾਈ ਦੀ ਤਿਆਰੀ
BMC ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰੋਡਕਸ਼ਨ ਹਾਊਸ ਦੀ 25,000 ਰੁਪਏ ਦੀ ਸੁਰੱਖਿਆ ਰਾਸ਼ੀ ਜ਼ਬਤ ਕਰ ਲਈ ਹੈ ਅਤੇ 1 ਲੱਖ ਰੁਪਏ ਦਾ ਵਾਧੂ ਜੁਰਮਾਨਾ ਲਗਾਉਣ ਦੀ ਤਜਵੀਜ਼ ਰੱਖੀ ਹੈ। ਇਸ ਦੇ ਨਾਲ ਹੀ, ਡਿਪਟੀ ਮਿਉਂਸਪਲ ਕਮਿਸ਼ਨਰ (DMC) ਨੂੰ ਪੱਤਰ ਲਿਖ ਕੇ ਪ੍ਰੋਡਕਸ਼ਨ ਹਾਊਸ 'ਤੇ ਸਟੇਟ ਸਿੰਗਲ-ਵਿੰਡੋ ਪੋਰਟਲ ਰਾਹੀਂ ਸ਼ੂਟਿੰਗ ਕਰਨ 'ਤੇ ਸਥਾਈ ਪਾਬੰਦੀ ਲਗਾਉਣ ਦੀ ਤਜਵੀਜ਼ ਭੇਜੀ ਹੈ। ਹਾਲਾਂਕਿ, ਸਟੂਡੀਓ ਨੂੰ ਅਜੇ ਅਧਿਕਾਰਤ ਤੌਰ 'ਤੇ ਬਲੈਕਲਿਸਟ ਨਹੀਂ ਕੀਤਾ ਗਿਆ ਹੈ, ਪਰ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਫਿਲਮ 'ਧੁਰੰਦਰ 2' ਬਾਰੇ ਜਾਣਕਾਰੀ
ਦੱਸਣਯੋਗ ਹੈ ਕਿ 'ਧੁਰੰਦਰ: ਦਿ ਰਿਵੈਂਜ' 19 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਰਣਵੀਰ ਸਿੰਘ ਦੇ ਨਾਲ ਆਰ. ਮਾਧਵਨ, ਅਕਸ਼ੈ ਖੰਨਾ, ਸੰਜੇ ਦੱਤ ਅਤੇ ਅਰਜੁਨ ਰਾਮਪਾਲ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦੀ ਕਹਾਣੀ ਇੱਕ ਭਾਰਤੀ ਖੁਫੀਆ ਏਜੰਟ (ਹਮਜ਼ਾ ਅਲੀ ਮਜ਼ਹਰੀ) 'ਤੇ ਆਧਾਰਿਤ ਹੈ ਜੋ ਪਾਕਿਸਤਾਨ ਵਿੱਚ ਅੱਤਵਾਦੀ ਨੈੱਟਵਰਕ ਨੂੰ ਨਸ਼ਟ ਕਰਨ ਦੇ ਮਿਸ਼ਨ 'ਤੇ ਨਿਕਲਦਾ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਦੀਆ ਮਿਰਜਾ ਨੇ ਸੋਨਮ ਵਾਂਗਚੁਕ ਦਾ ਕੀਤਾ ਸਮਰਥਨ, ਕਿਹਾ- 'ਮੈਂ ਦੇਸ਼ ਦੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹਾਂ'

ਦੀਆ ਮਿਰਜਾ ਨੇ ਸੋਨਮ ਵਾਂਗਚੁਕ ਦਾ ਕੀਤਾ ਸਮਰਥਨ, ਕਿਹਾ- 'ਮੈਂ ਦੇਸ਼ ਦੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹਾਂ'

ਮਸ਼ਹੂਰ ਪੰਜਾਬੀ ਗਾਇਕਾ ਨਾਲ LIVE ਕੰਸਰਟ ਦੌਰਾਨ ਹੋਈ ਬਦਸਲੂਕੀ ! ਵੀਡੀਓ ਵਾਇਰਲ

ਮਸ਼ਹੂਰ ਪੰਜਾਬੀ ਗਾਇਕਾ ਨਾਲ LIVE ਕੰਸਰਟ ਦੌਰਾਨ ਹੋਈ ਬਦਸਲੂਕੀ ! ਵੀਡੀਓ ਵਾਇਰਲ

ਕੰਗਨਾ ਰਣੌਤ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ, ਹੁਣ 3 ਅਗਸਤ ਨੂੰ ਹੋਵੇਗੀ ਅਗਲੀ ਪੇਸ਼ੀ

ਕੰਗਨਾ ਰਣੌਤ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ, ਹੁਣ 3 ਅਗਸਤ ਨੂੰ ਹੋਵੇਗੀ ਅਗਲੀ ਪੇਸ਼ੀ

'ਇਹ ਸਿਸਟਮ ਗੂੰਗਾ-ਬੋਲ਼ਾ ਤੇ ਬੇਰਹਿਮ ਹੈ', ਵਾਂਗਚੁਕ ਦੇ ਸਮਰਥਨ 'ਚ ਸ਼ੇਖਰ ਸੁਮਨ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ

'ਇਹ ਸਿਸਟਮ ਗੂੰਗਾ-ਬੋਲ਼ਾ ਤੇ ਬੇਰਹਿਮ ਹੈ', ਵਾਂਗਚੁਕ ਦੇ ਸਮਰਥਨ 'ਚ ਸ਼ੇਖਰ ਸੁਮਨ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ

72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਹੋ ਗਿਆ ਐਲਾਨ, 'ਸ਼੍ਰੀਕਾਂਤ' ਨੇ ਜਿੱਤਿਆ ਬੈਸਟ ਹਿੰਦੀ ਫਿਲਮ ਦਾ ਖਿਤਾਬ

72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਹੋ ਗਿਆ ਐਲਾਨ, 'ਸ਼੍ਰੀਕਾਂਤ' ਨੇ ਜਿੱਤਿਆ ਬੈਸਟ ਹਿੰਦੀ ਫਿਲਮ ਦਾ ਖਿਤਾਬ

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼