Saturday, September 05, 2026
BREAKING
ਪੰਜਾਬ ਸਰਕਾਰ ਵੱਲੋਂ ਪੰਜ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਇਨੋਵੇਸ਼ਨ ਲੈਬਜ਼ ਦੀ ਸਥਾਪਨਾ ਨਾਲ ਤਕਨੀਕੀ ਸਿੱਖਿਆ ਨੂੰ ਮਿਲੀ ਨਵੀਂ ਦਿਸ਼ਾ : ਹਰਜੋਤ ਸਿੰਘ ਬੈਂਸ ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੀ ਮਹੀਨਾਵਾਰ ਮੀਟਿੰਗ ਵਿੱਚ ਸੰਸਥਾ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ ਇਟਲੀ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ 'ਤੇ ਮੇਲੋਨੀ ਨੂੰ PM ਮੋਦੀ ਨੇ ਦਿੱਤੀ ਵਧਾਈ ਜਨਮ ਅਸ਼ਟਮੀ ਮੌਕੇ ਮਥੁਰਾ ਪੁੱਜੇ CM ਯੋਗੀ, ਕੀਤੀ ਪੂਜਾ, ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਆਖ 'ਤੀਆਂ ਇਹ ਗੱਲਾਂ DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85 ਹਜ਼ਾਰ ਮੁਲਾਜ਼ਮਾਂ ਨੂੰ ਮਿਲੇਗਾ ਸਿੱਧਾ ਲਾਭ : ਅਮਨ ਅਰੋੜਾ ਡਾ. ਗੁਰਪ੍ਰੀਤ ਕੌਰ ਮਾਨ ਵੱਲੋਂ ਭੇਜੇ ਨੋਟਿਸ ਦਾ ਖਹਿਰਾ ਨੇ ਦਿੱਤਾ ਜਵਾਬ 'ਦਿਮਾਗੀ ਨਕਸਲਵਾਦ' ਦਾ ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਨੂੰ ਪੁੱਛਿਆ ਅਰਥ ਪੰਜਾਬ : ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਵੱਲੋਂ ਖਾਸ ਹਦਾਇਤਾਂ ਜਾਰੀ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਮੀਰੀ-ਪੀਰੀ ਖਾਲਸਾ ਮਾਰਚ PU ਨੂੰ ਖੋਜ ਤੇ ਨਵਾਚਾਰ ਦਾ ਆਲਮੀ ਕੇਂਦਰ ਬਣਾਉਣ ਲਈ ਇਕਜੁੱਟ ਹੋਣ ਦੀ ਲੋੜ: ਉੱਪ ਰਾਸ਼ਟਰਪਤੀ

ਬਾਜ਼ਾਰ

ਸਰਵਿਸਿਜ਼ PMI ਜਨਵਰੀ ’ਚ ਵਧ ਕੇ 58.5 ’ਤੇ ਪਹੁੰਚਿਆ, ਮੰਗ ਅਤੇ ਭਰਤੀ ਵਧਣ ਨਾਲ ਮਿਲੀ ਮਜ਼ਬੂਤੀ

05 ਫ਼ਰਵਰੀ, 2026 04:37 PM

ਭਾਰਤ ਦੇ ਸਰਵਿਸ ਸੈਕਟਰ ’ਚ ਜਨਵਰੀ ’ਚ ਵੀ ਵਾਧਾ ਦਰਜ ਕੀਤਾ ਗਿਆ। ਮੰਗ ’ਚ ਮਜ਼ਬੂਤੀ, ਨਵੇਂ ਕਾਰੋਬਾਰ ’ਚ ਵਾਧੇ ਅਤੇ ਟੈਕਨਾਲੋਜੀ ’ਚ ਨਿਵੇਸ਼ ਕਾਰਨ ਕੁੱਲ ਵਾਧਾ ਮਜ਼ਬੂਤ ਬਣਿਆ ਰਿਹਾ। ਐੱਚ. ਐੱਸ. ਬੀ. ਸੀ. ਇੰਡੀਆ ਸਰਵਿਸਿਜ਼ ਪ੍ਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.) ਦਸੰਬਰ 2025 ’ਚ 58.0 ਤੋਂ ਮਾਮੂਲੀ ਵਧ ਕੇ ਜਨਵਰੀ ’ਚ 58.5 ’ਤੇ ਪਹੁੰਚ ਗਿਆ। ਸੂਚਕ ਅੰਕ 50 ਦੇ ਨਿਰਪੱਖ ਪੱਧਰ ਤੋਂ ਕਾਫ਼ੀ ਉੱਪਰ ਰਿਹਾ। ਇਹ ਵਾਧੇ ਅਤੇ ਘਾਟੇ (ਕੰਟਰੈਕਸ਼ਨ) ਵਿਚਲੇ ਫਰਕ ਨੂੰ ਦਰਸਾਉਂਦਾ ਹੈ।

ਐੱਚ. ਐੱਸ. ਬੀ. ਸੀ. ’ਚ ਭਾਰਤ ਦੇ ਮੁੱਖ ਅਰਥਸ਼ਾਸਤਰੀ ਪ੍ਰਾਂਜੁਲ ਭੰਡਾਰੀ ਨੇ ਕਿਹਾ, “ਜਨਵਰੀ ’ਚ ਭਾਰਤ ਦਾ ਸਰਵਿਸ ਪੀ. ਐੱਮ. ਆਈ. 58.5 ’ਤੇ ਪਹੁੰਚ ਗਿਆ, ਜੋ ਦਸੰਬਰ ਦੇ 58.0 ਦੇ ਮੁਕਾਬਲੇ ਵੱਧ ਹੈ ਅਤੇ ਇਹ ਖੇਤਰ ’ਚ ਨਿਰੰਤਰ ਰਫਤਾਰ ਦਾ ਸੰਕੇਤ ਦਿੰਦਾ ਹੈ। ਉਤਪਾਦਨ ’ਚ ਮਜ਼ਬੂਤ ਵਾਧਾ ਨਵੇਂ ਆਰਡਰਾਂ ਦੀ ਲਗਾਤਾਰ ਆਮਦ ਕਾਰਨ ਹੋਇਆ। ਇਸ ’ਚ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਤੋਂ ਵਧੀ ਅੰਤਰਰਾਸ਼ਟਰੀ ਮੰਗ ਵੀ ਸ਼ਾਮਲ ਹੈ।”

ਉਨ੍ਹਾਂ ਕਿਹਾ, “ਕੁਸ਼ਲਤਾ ’ਚ ਸੁਧਾਰ, ਪ੍ਰਭਾਵਸ਼ਾਲੀ ਮਾਰਕੀਟਿੰਗ ਅਤੇ ਨਵੇਂ ਗਾਹਕਾਂ ਦੇ ਜੁੜਨ ਨਾਲ ਕਾਰੋਬਾਰੀ ਭਰੋਸਾ ਤਿੰਨ ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ। ਹਾਲਾਂਕਿ ਇਨਪੁੱਟ ਅਤੇ ਆਉਟਪੁੱਟ ਕੀਮਤਾਂ ’ਚ ਵਾਧਾ ਹੋ ਰਿਹਾ ਹੈ ਪਰ ਇਤਿਹਾਸਕ ਮਾਪਦੰਡਾਂ ਦੇ ਲਿਹਾਜ਼ ਨਾਲ ਇਹ ਅਜੇ ਵੀ ਕਾਫ਼ੀ ਸੀਮਤ ਹੈ। ਜਨਵਰੀ ’ਚ ਕੰਪੋਜ਼ਿਟ ਪੀ. ਐੱਮ. ਆਈ. ’ਚ ਵੀ ਮਜ਼ਬੂਤੀ ਆਈ। ਇਹ ਮੈਨੂਫੈਕਚਰਿੰਗ ਅਤੇ ਸਰਵਿਸ ਦੋਵਾਂ ਸੈਕਟਰਾਂ ’ਚ ਠੋਸ ਮੰਗ ਵਾਧੇ ਨੂੰ ਦਰਸਾਉਂਦਾ ਹੈ।”

ਮੈਨੂਫੈਕਚਰਿੰਗ ਪੀ. ਐੱਮ. ਆਈ. ’ਚ ਸੁਧਾਰ
ਭਾਰਤ ਦਾ ਮੈਨੂਫੈਕਚਰਿੰਗ ਸੈਕਟਰ ਜਨਵਰੀ ’ਚ ਵੀ ਵਾਧਾ ਕਰਦਾ ਰਿਹਾ। ਐੱਚ. ਐੱਸ. ਬੀ. ਸੀ. ਮੈਨੂਫੈਕਚਰਿੰਗ ਪ੍ਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.) ਦਸੰਬਰ 2025 ਦੇ 55.0 ਦੇ ਮੁਕਾਬਲੇ ਜਨਵਰੀ ’ਚ ਮਾਮੂਲੀ ਵਧ ਕੇ 55.4 ’ਤੇ ਪਹੁੰਚ ਗਿਆ। ਇਹ ਸੁਧਾਰ ਦਸੰਬਰ 2025 ’ਚ ਮੌਸਮੀ ਐਡਜਸਟਮੈਂਟ ਤੋਂ ਬਾਅਦ ਪੀ. ਐੱਮ. ਆਈ. ਦੇ ਦੋ ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚਣ ਤੋਂ ਬਾਅਦ ਦੇਖਣ ਨੂੰ ਮਿਲਿਆ, ਜੋ ਸੰਚਾਲਨ ਸਥਿਤੀਆਂ ’ਚ ਬਿਹਤਰ ਸੁਧਾਰ ਦਾ ਸੰਕੇਤ ਦਿੰਦਾ ਹੈ।

ਹਾਲਾਂਕਿ, ਇਹ ਅੰਕੜਾ ਜਨਵਰੀ ਦੇ ਅੰਤ ’ਚ ਜਾਰੀ ਕੀਤੇ ਗਏ ਫਲੈਸ਼ ਅੰਦਾਜ਼ੇ 56.8 ਤੋਂ ਘੱਟ ਰਿਹਾ ਪਰ ਇਹ ਹੁਣ ਵੀ ਲੰਮੀ ਮਿਆਦ ਦੀ ਔਸਤ ਤੋਂ ਉੱਪਰ ਬਣਿਆ ਹੋਇਆ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼