Saturday, July 11, 2026
BREAKING
ਮਾਨਸੂਨ ਦੀ ਸ਼ੁਰੂਆਤ ਮੌਕੇ ਐਸਡੀਐਮ ਤਰਸੇਮ ਚੰਦ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ, ਹੈਰੋਇਨ ਦੀ ਵੱਡੀ ਖੇਪ ਤੇ ਡਰੱਗ ਮਨੀ ਬਰਾਮਦ ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ ਕੀ ਭਾਰਤ 'ਚ ਵੀ ਬੱਚਿਆਂ ਲਈ ਬੈਨ ਹੋਵੇਗਾ ਸੋਸ਼ਲ ਮੀਡੀਆ! ਆਸਟ੍ਰੇਲੀਆ 'ਚ PM ਮੋਦੀ ਨੇ ਦਿੱਤੇ ਸੰਕੇਤ ਆਕਲੈਂਡ ਪਹੁੰਚੇ PM ਮੋਦੀ, ਪ੍ਰਧਾਨ ਮੰਤਰੀ ਲਕਸਨ ਨੇ ਕੀਤਾ ਨਿੱਘਾ ਸਵਾਗਤ ਪੰਜਾਬ 'ਚ ਲਗਾਤਾਰ ਚਾਰ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਲੋਕਾਂ ਨੂੰ ਕੀਤਾ ਅਲਰਟ Trump ਦਾ ਕਤਲ ਕਰਨ ਦੀ ਤਿਆਰੀ 'ਚ ਈਰਾਨ! ਇਜ਼ਰਾਈਲ ਨੇ ਅਮਰੀਕਾ ਨੂੰ ਕਰ'ਤਾ ਅਲਰਟ 'ਸਤਲੁਜ ਫਿਲਮ' 'ਤੇ ਪਾਬੰਦੀ ਖਿਲਾਫ SGPC ਦਾ ਵੱਡਾ ਰੋਸ ਮਾਰਚ, ADC ਨੂੰ ਸੌਂਪਿਆ ਮੰਗ ਪੱਤਰ ਅੰਮ੍ਰਿਤਸਰ : ਸਿੱਖਿਆ ਵਿਭਾਗ ’ਚ ਕਰੋੜਾਂ ਦਾ ਵਿੱਤੀ ਘਪਲਾ; ਬਲਾਕ ਸਿੱਖਿਆ ਅਫ਼ਸਰ ਸਮੇਤ 3 ਕਲਰਕ ਸਸਪੈਂਡ

ਬਾਜ਼ਾਰ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 447 ਅੰਕ ਚੜ੍ਹਿਆ ਤੇ ਨਿਫਟੀ 25,966 ਦੇ ਪੱਧਰ 'ਤੇ ਹੋਇਆ ਬੰਦ

19 ਦਸੰਬਰ, 2025 07:15 PM

ਅੱਜ ਸ਼ੁੱਕਰਵਾਰ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸੈਂਸੈਕਸ ਅਤੇ ਨਿਫਟੀ ਵਾਧਾ ਲੈ ਕੇ ਬੰਦ ਹੋਏ ਹਨ। ਵਿਸ਼ਵ ਬਾਜ਼ਾਰਾਂ ਵਿੱਚ ਵਾਧੇ ਦਰਮਿਆਨ ਲਗਾਤਾਰ ਚਾਰ ਸੈਸ਼ਨਾਂ ਤੋਂ ਜਾਰੀ ਗਿਰਾਵਟ ਨੂੰ ਰੋਕ ਦਿੱਤਾ ਹੈ। ਵਿਦੇਸ਼ੀ ਨਿਵੇਸ਼ ਵਿੱਚ ਨਵੇਂ ਵਾਧੇ ਨੇ ਵੀ ਸ਼ੇਅਰ ਬਾਜ਼ਾਰਾਂ ਨੂੰ ਹੁਲਾਰਾ ਦਿੱਤਾ। ਪ੍ਰਮੁੱਖ ਬੈਂਚਮਾਰਕ ਸੂਚਕਾਂਕ ਮਜ਼ਬੂਤ ਵਾਧੇ ਨਾਲ ਬੰਦ ਹੋਏ।

ਬੀਐਸਈ ਸੈਂਸੈਕਸ 447.55 ਅੰਕ ਭਾਵ 0.53% ਵਧ ਕੇ 84,929.36 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 26 ਸਟਾਕ ਸਕਾਰਾਤਮਕ ਜ਼ੋਨ ਵਿੱਚ ਰਹੇ ਅਤੇ 4 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

ਟਾਪ ਗੇਨਰਸ
BEL,ਪਾਵਰ ਗ੍ਰਿਡ, TMPV, ਏਸ਼ੀਅਨ ਪੇਂਟਸ, ਰਿਲਾਇੰਸ, LT

ਟਾਪ ਲੂਜ਼ਰਸ
HCLTech, ਕੋਟਕ ਬੈਂਕ, ICICI Bank, ਸਨ ਫਾਰਮਾ

ਦੂਜੇ ਪਾਸੇ ਐਨਐਸਈ ਨਿਫਟੀ 150.85 ਅੰਕ ਭਾਵ 0.58% ਵਧ ਕੇ 25,966.40 ਦੇ ਪੱਧਰ 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ 156 ਅੰਕ ਵਧ ਕੇ 59,069 'ਤੇ ਬੰਦ ਹੋਇਆ। ਨਿਫਟੀ ਮਿਡਕੈਪ-50 ਇੰਡੈਕਸ 0.91 ਪ੍ਰਤੀਸ਼ਤ ਅਤੇ ਸਮਾਲਕੈਪ-100 ਇੰਡੈਕਸ 1.36 ਪ੍ਰਤੀਸ਼ਤ ਦੇ ਵਾਧੇ ਨਾਲ ਬੰਦ ਹੋਇਆ। ਸਾਰੇ ਸੈਕਟਰ ਹਰੇ ਰੰਗ ਵਿੱਚ ਰਹੇ।

ਭਾਰੀ ਉਤਰਾਅ-ਚੜ੍ਹਾਅ ਦੇ ਵਿਚਕਾਰ, ਅੱਜ ਰੁਪਿਆ 89.25 ਰੁਪਏ ਪ੍ਰਤੀ ਡਾਲਰ ਤੱਕ ਮਜ਼ਬੂਤ ਹੋਇਆ। ਬਾਜ਼ਾਰ ਵਿੱਚ ਚੌਤਰਫਾ ਖਰੀਦਦਾਰੀ ਦੇਖਣ ਨੂੰ ਮਿਲੀ। ਕੈਮੀਕਲ, ਰੀਅਲਟੀ, ਆਟੋ, ਸਿਹਤ, ਤੇਲ ਅਤੇ ਗੈਸ ਅਤੇ ਫਾਰਮਾ ਸੈਕਟਰਾਂ ਵਿੱਚ ਭਾਰੀ ਖਰੀਦਦਾਰੀ ਰਹੀ। ਸੈਂਸੈਕਸ ਕੰਪਨੀਆਂ ਵਿੱਚੋਂ, BEL ਦਾ ਸ਼ੇਅਰ 2.25 ਪ੍ਰਤੀਸ਼ਤ ਤੋਂ ਵੱਧ ਵਧਿਆ। ਪਾਵਰਗ੍ਰਿਡ ਵਿੱਚ ਵੀ ਲਗਭਗ 2.25 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ। ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼, ਏਸ਼ੀਅਨ ਪੇਂਟਸ, ਰਿਲਾਇੰਸ ਇੰਡਸਟਰੀਜ਼, ਬਜਾਜ ਫਿਨਸਰਵ, L&T, ਟ੍ਰੈਂਟ, ਇਨਫੋਸਿਸ, ਬਜਾਜ ਫਾਈਨੈਂਸ, ਹਿੰਦੁਸਤਾਨ ਯੂਨੀਲੀਵਰ, HDFC ਬੈਂਕ ਅਤੇ ਟੈਕ ਮਹਿੰਦਰਾ ਦੇ ਸ਼ੇਅਰ ਵੀ ਹਰੇ ਰੰਗ ਵਿੱਚ ਰਹੇ। HCL ਟੈਕਨਾਲੋਜੀਜ਼ ਵਿੱਚ 1 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ।

ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225, ਚੀਨ ਦਾ ਐਸਐਸਈ ਕੰਪੋਜ਼ਿਟ, ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਸਕਾਰਾਤਮਕ ਜ਼ੋਨ ਵਿੱਚ ਸਨ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਵਾਧੇ ਨਾਲ ਬੰਦ ਹੋਏ ਸਨ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕੱਚਾ ਤੇਲ 0.23 ਪ੍ਰਤੀਸ਼ਤ ਡਿੱਗ ਕੇ $59.68 ਪ੍ਰਤੀ ਬੈਰਲ 'ਤੇ ਆ ਗਿਆ।

ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਵੀਰਵਾਰ ਨੂੰ ਸ਼ੁੱਧ ਖਰੀਦਦਾਰ ਰਹੇ, ਜਿਨ੍ਹਾਂ ਨੇ ₹595.78 ਕਰੋੜ ਦੇ ਸ਼ੇਅਰ ਖਰੀਦੇ। ਘਰੇਲੂ ਸੰਸਥਾਗਤ ਨਿਵੇਸ਼ਕਾਂ (DII) ਨੇ ਵੀ ਪਿਛਲੇ ਵਪਾਰ ਵਿੱਚ ₹2,700.36 ਕਰੋੜ ਦੇ ਸ਼ੇਅਰ ਖਰੀਦੇ।

Have something to say? Post your comment

ਅਤੇ ਬਾਜ਼ਾਰ ਖਬਰਾਂ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ