Thursday, July 23, 2026
BREAKING
ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ ਦਾ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ ਲਗਾਤਾਰ ਚੌਥੇ ਦਿਨ ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 363 ਅੰਕ ਡਿੱਗ ਬੰਦ, ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ ਪੰਜਾਬ ਭਾਜਪਾ ਨੇ ਸੂਬਾ ਕਾਂਗਰਸ ਦਫ਼ਤਰ ਨੇੜੇ ਕੀਤਾ ਪ੍ਰਦਰਸ਼ਨ, ਢਿੱਲੋਂ ਸਮੇਤ ਕਈ ਹਿਰਾਸਤ ’ਚ ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ, ਮਾਸ ਦਾ ਟੁਕੜਾ ਵੀ ਨਾਲ ਲੈ ਗਏ ਲੁਟੇਰੇ ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣ ਗਈਆਂ ਬੰਦ ! NDTA ਨੇ ਲਿਆ ਵੱਡਾ ਫੈਸਲਾ ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ ! ਕੀਤਾ 'ਮੌਨ ਵਿਰੋਧ ਪ੍ਰਦਰਸ਼ਨ' ਭਾਰਤ 'ਚ ਇਲੈਕਟ੍ਰੋਨਿਕਸ ਨਿਰਮਾਣ 'ਚ 7 ਗੁਣਾ ਵਾਧਾ: 25 ਲੱਖ ਨੌਕਰੀਆਂ ਦੇ ਮੌਕੇ ਹੋਏ ਪੈਦਾ ਹੁਣ ਨਹੀਂ ਬਚਣਗੇ ਪੇਪਰ ਲੀਕ ਦੇ ਦੋਸ਼ੀ ! ਸਰਕਾਰ ਨੇ 4 ਫਾਸਟ ਟ੍ਰੈਕ ਕੋਰਟ ਬਣਾਉਣ ਦਾ ਕੀਤਾ ਐਲਾਨ 'ਜ਼ਿੰਮੇਵਾਰਾਂ ਨੂੰ ਫਾਸਟ ਟ੍ਰੈਕ ਕੋਰਟ ਰਾਹੀਂ ਮਿਲੇਗੀ ਸਜ਼ਾ', ਪੇਪਰ ਲੀਕ ਮੁੱਦੇ 'ਤੇ PM ਮੋਦੀ ਦਾ ਵੱਡਾ ਬਿਆਨ

ਪੰਜਾਬ

ਵੈਕਟਰ-ਬੌਰਨ ਤੇ ਵਾਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਅਲਰਟ ਮੋਡ 'ਤੇ

02 ਜੂਨ, 2026 07:01 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਅੰਦਰ ਵੈਕਟਰ-ਬੌਰਨ ਤੇ ਵਾਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਅਲਰਟ ਮੋਡ 'ਤੇ ਹੈ। ਇਸੇ ਉਦੇਸ਼ ਨਾਲ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਸ਼ਿਆਮਾਵੇਦਾ ਦੀ ਯੋਗ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਨੈਸ਼ਨਲ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਅਧੀਨ ਡੇਂਗੂ, ਮਲੇਰੀਆ, ਚਿਕਨਗੁਨਿਆ ਅਤੇ ਹੋਰ ਵੈਕਟਰ-ਬੌਰਨ ਬਿਮਾਰੀਆਂ ਦੀ ਰੋਕਥਾਮ ਤੇ ਵਾਟਰ ਬੌਰਨ ਬਿਮਾਰੀਆਂ ਸਬੰਧੀ ਮਹੀਨਾਵਾਰ ਸਮੀਖਿਆ ਮੀਟਿੰਗ ਕਰਵਾਈ ਗਈ। ਮੀਟਿੰਗ ਵਿੱਚ ਜ਼ਿਲ੍ਹੇ ਦੇ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਮੇਲ) ਸ਼ਾਮਲ ਹੋਏ।
 
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਕੇਸ਼ ਪਾਲ ਨੇ ਕਿਹਾ ਕਿ ਮਲੇਰੀਆ ਮੁਕਤ ਜ਼ਿਲ੍ਹੇ ਦੇ ਟੀਚੇ ਨੂੰ ਹਾਸਲ ਕਰਨ ਲਈ ਬੁਖਾਰ ਦੇ ਹਰੇਕ ਸ਼ੱਕੀ ਮਰੀਜ਼ ਦੀ ਬਲੱਡ ਸਲਾਈਡ ਨਿਰਧਾਰਿਤ ਟੀਚਿਆਂ ਅਨੁਸਾਰ ਬਣਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਮਲੇਰੀਆ ਸੰਕਰਮਿਤ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਫੈਲਣ ਵਾਲੀ ਗੰਭੀਰ ਬਿਮਾਰੀ ਹੈ, ਜਦਕਿ ਡੇਂਗੂ ਮਾਦਾ ਏਡੀਜ਼ ਏਜਿਪਟੀ ਮੱਛਰ ਰਾਹੀਂ ਫੈਲਦਾ ਹੈ। ਦੋਵੇਂ ਬਿਮਾਰੀਆਂ ਤੋਂ ਬਚਾਅ ਲਈ ਮੱਛਰਾਂ ਦੀ ਪੈਦਾਵਾਰ ਨੂੰ ਰੋਕਣਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੁਖਾਰ, ਸਿਰ ਦਰਦ, ਠੰਢ ਲੱਗਣ ਜਾਂ ਹੋਰ ਲੱਛਣ ਦਿਖਾਈ ਦੇਣ ’ਤੇ ਤੁਰੰਤ ਨੇੜਲੀ ਸਰਕਾਰੀ ਸਿਹਤ ਸੰਸਥਾ ਵਿਖੇ ਜਾਂਚ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਮਲੇਰੀਆ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਹੈ।
 
ਡਾ. ਪਾਲ ਨੇ ਕਿਹਾ ਕਿ ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਡੇਂਗੂ, ਮਲੇਰੀਆ, ਚਿਕਨਗੁਨਿਆ ਅਤੇ ਹੋਰ ਵੈਕਟਰ-ਬੌਰਨ ਬਿਮਾਰੀਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸ ਲਈ ਹਰ ਸ਼ੁੱਕਰਵਾਰ ਨੂੰ "ਡ੍ਰਾਈ ਡੇ" ਵਜੋਂ ਮਨਾਉਂਦੇ ਹੋਏ ਫਰਿੱਜ ਦੀਆਂ ਟਰੇਆਂ, ਕੂਲਰਾਂ, ਗਮਲਿਆਂ, ਪੁਰਾਣੇ ਟਾਇਰਾਂ, ਖਾਲੀ ਡੱਬਿਆਂ ਅਤੇ ਹੋਰ ਪਾਣੀ ਇਕੱਠਾ ਕਰਨ ਵਾਲੀਆਂ ਵਸਤਾਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਅਤੇ ਆਲੇ-ਦੁਆਲੇ ਸਫ਼ਾਈ ਰੱਖ ਕੇ ਅਤੇ ਪਾਣੀ ਖੜ੍ਹਾ ਨਾ ਹੋਣ ਦੇ ਕੇ ਇਨ੍ਹਾਂ ਬਿਮਾਰੀਆਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
 
ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਵੈਕਟਰ-ਬੌਰਨ ਬਿਮਾਰੀਆਂ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਜ਼ਮੀਨੀ ਪੱਧਰ ’ਤੇ ਸਰਵੇਖਣ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇ।
 
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਸ਼ਿਆਮਾਵੇਦਾ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਹੈਲਥ ਇੰਸਪੈਕਟਰ ਰਾਜੀਵ ਕੁਮਾਰ, ਜੋਗਿੰਦਰਪਾਲ ਸਿੰਘ, ਸੁਨੀਤਾ ਰਾਣੀ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ ਦਾ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ

ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਮੁਲਜ਼ਮ ਕਰੋੜਾਂ ਦਾ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਗ੍ਰਿਫਤਾਰ

ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ

ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ CBI ਦੀ ਰੇਡ, ਪੜ੍ਹੋ ਟੀਮ ਨੂੰ ਕੀ-ਕੀ ਮਿਲਿਆ

ਪੰਜਾਬ ਭਾਜਪਾ ਨੇ ਸੂਬਾ ਕਾਂਗਰਸ ਦਫ਼ਤਰ ਨੇੜੇ ਕੀਤਾ ਪ੍ਰਦਰਸ਼ਨ, ਢਿੱਲੋਂ ਸਮੇਤ ਕਈ ਹਿਰਾਸਤ ’ਚ

ਪੰਜਾਬ ਭਾਜਪਾ ਨੇ ਸੂਬਾ ਕਾਂਗਰਸ ਦਫ਼ਤਰ ਨੇੜੇ ਕੀਤਾ ਪ੍ਰਦਰਸ਼ਨ, ਢਿੱਲੋਂ ਸਮੇਤ ਕਈ ਹਿਰਾਸਤ ’ਚ

ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ, ਮਾਸ ਦਾ ਟੁਕੜਾ ਵੀ ਨਾਲ ਲੈ ਗਏ ਲੁਟੇਰੇ

ਜਲੰਧਰ 'ਚ ਸਨੈਚਰਾਂ ਦਾ ਕਹਿਰ: ਬਜ਼ੁਰਗ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟੀ, ਮਾਸ ਦਾ ਟੁਕੜਾ ਵੀ ਨਾਲ ਲੈ ਗਏ ਲੁਟੇਰੇ

ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਲ ਹੋਇਆ ਮਸ਼ਹੂਰ ਪੰਜਾਬੀ ਅਦਾਕਾਰ

ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਲ ਹੋਇਆ ਮਸ਼ਹੂਰ ਪੰਜਾਬੀ ਅਦਾਕਾਰ

ਜਵਾਹਰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ-2027 ਲਈ 31 ਜੁਲਾਈ ਤੱਕ ਕੀਤੇ ਜਾ ਸਕਦੇ ਹਨ ਔਨਲਾਈਨ ਅਰਜ਼ੀਆਂ: ਡਿਪਟੀ ਕਮਿਸ਼ਨਰ

ਜਵਾਹਰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ-2027 ਲਈ 31 ਜੁਲਾਈ ਤੱਕ ਕੀਤੇ ਜਾ ਸਕਦੇ ਹਨ ਔਨਲਾਈਨ ਅਰਜ਼ੀਆਂ: ਡਿਪਟੀ ਕਮਿਸ਼ਨਰ

ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ) ਖਰੜ ਵਲੋਂ ਹਰਿਆਵਲ ਸਾਲ 2026 ਤਹਿਤ ਵੱਖ ਵੱਖ ਤਰ੍ਹਾਂ ਦੇ ਲਗਾਏ ਗਏ ਬੂਟੇ

ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ (ਰਜਿ) ਖਰੜ ਵਲੋਂ ਹਰਿਆਵਲ ਸਾਲ 2026 ਤਹਿਤ ਵੱਖ ਵੱਖ ਤਰ੍ਹਾਂ ਦੇ ਲਗਾਏ ਗਏ ਬੂਟੇ

ਬਰਨਾਲਾ ਵਿਖੇ ਸਫਾਈ ਸੇਵਕਾਂ 'ਤੇ ਪੁਲਿਸ ਕਾਰਵਾਈ ਦੀ ਨਰਿੰਦਰ ਸਿੰਘ ਰਾਣਾ ਵੱਲੋਂ ਸਖ਼ਤ ਨਿੰਦਾ

ਬਰਨਾਲਾ ਵਿਖੇ ਸਫਾਈ ਸੇਵਕਾਂ 'ਤੇ ਪੁਲਿਸ ਕਾਰਵਾਈ ਦੀ ਨਰਿੰਦਰ ਸਿੰਘ ਰਾਣਾ ਵੱਲੋਂ ਸਖ਼ਤ ਨਿੰਦਾ

ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿਦਿਆ ਮੰਦਰ ਸੁਨਾਮ ਵਿੱਚ ਸੋਸ਼ਲ ਮੀਡੀਆ ਪੰਦਰਵਾੜੇ ਤਹਿਤ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿਦਿਆ ਮੰਦਰ ਸੁਨਾਮ ਵਿੱਚ ਸੋਸ਼ਲ ਮੀਡੀਆ ਪੰਦਰਵਾੜੇ ਤਹਿਤ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ

ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ