Sunday, July 20, 2025
BREAKING
ਬਾਲਾ ਸਾਹਿਬ ਠਾਕਰੇ ਸਿਰਫ਼ ਬਰਾਂਡ ਨਹੀਂ, ਮਹਾਰਾਸ਼ਟਰ ਦੀ ਪਛਾਣ: ਊਧਵ ਜੰਮੂ ਤੋਂ ਅਮਰਨਾਥ ਯਾਤਰਾ ਮੁੜ ਸ਼ੁਰੂ ਹਾਕੀ ਇੰਡੀਆ ਵੱਲੋਂ ਸੀਨੀਅਰ ਮਹਿਲਾ ਨੈਸ਼ਨਲ ਕੈਂਪ ਲਈ 40 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਅਮਰਨਾਥ ਯਾਤਰਾ: ਜੰਮੂ ਤੋਂ 6,000 ਤੋਂ ਵੱਧ ਸ਼ਰਧਾਲੂਆਂ ਦਾ ਨਵਾਂ ਜਥਾ ਰਵਾਨਾ ਅਮਨ ਅਰੋੜਾ ਦਾ ਅਨਮੋਲ ਗਗਨ ਮਾਨ ਦੇ ਅਸਤੀਫ਼ੇ 'ਤੇ ਪਹਿਲਾ ਵੱਡਾ ਬਿਆਨ, ਪੜ੍ਹੋ ਕੀ ਕਿਹਾ? ਭਾਈ ਗੁਰਮੀਤ ਸਿੰਘ ‘ਸ਼ਾਂਤ’ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਸ਼੍ਰੋਮਣੀ ਰਾਗੀ ਪੁਰਸਕਾਰ” ਨਾਲ ਸਨਮਾਨਿਤ ਯੁੱਧ ਨਸ਼ਿਆਂ ਵਿਰੁਧ ਦਾ 140ਵਾਂ ਦਿਨ: 1.5 ਕਿਲੋ ਹੈਰੋਇਨ ਸਮੇਤ 86 ਨਸ਼ਾ ਤਸਕਰ ਕਾਬੂ ਗੁਰਦਾਸਪੁਰ ਸ਼ਹਿਰ ਵਿੱਚ ਬਣਾਏ ਜਾਣਗੇ 7 ਨਵੇਂ ਆਮ ਆਦਮੀ ਕਲੀਨਿਕ ਨਗਰ ਨਿਗਮ ਦੀ ਟੀਮ ਨੇ ਖਾਣ-ਪੀਣ ਵਾਲੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਵੇਦਾਂਤਾ ਦੀ ਕਰੈਡਿਟ ਰੇਟਿੰਗ ਬਰਕਰਾਰ, ਕ੍ਰਿਸਿਲ ਅਤੇ ਆਈ.ਸੀ.ਆਰ.ਏ ਨੇ ਕੀਤੀ ਮੁੜ ਪੁਸ਼ਟੀ

ਪੰਜਾਬ

ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ ਠੱਪ, ਜਾਣੋ ਕਾਰਨ

18 ਜੁਲਾਈ, 2025 07:04 PM

ਆਦਮਪੁਰ : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਆਦਮਪੁਰ-ਹੁਸ਼ਿਆਰਪੁਰ ਰੋਡ 'ਤੇ ਕਠਾਰ ਨੇੜੇ ਐੱਚ. ਪੀ. ਗੈਸ ਦਾ ਟੈਂਕਰ ਪਲਟ ਗਿਆ। ਟੈਂਕਰ ਦੇ ਪਲਟਣ ਕਾਰਨ ਗੈਸ ਲੀਕ ਹੋਣੀ ਸ਼ੁਰੂ ਹੋ ਗਈ। ਇਕ ਗੈਸ ਨਾਲ ਭਰਿਆ ਟੈਂਕਰ ਪਲਟ ਗਿਆ ਅਤੇ ਮੌਕੇ ਤੋਂ ਡਰਾਈਵਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਡੇਢ ਵਜੇ ਦੇ ਕਰੀਬ ਇਕ ਗੈਸ ਨਾਲ ਭਰਿਆ ਟੈਂਕਰ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਜਾ ਰਿਹਾ ਸੀ ਕਿ ਉਸ ਦੇ ਡਰਾਈਵਰ ਤੋਂ ਟੈਂਕਰ ਬੇਕਾਬੂ ਹੋ ਗਿਆ ਅਤੇ ਸੜਕ ਦੇ ਨੇੜੇ ਬਣੇ ਇਕ ਗੇਟ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਪਲਟ ਗਿਆ ਅਤੇ ਟੈਂਕਰ ਦੇ ਦੋ ਹਿੱਸੇ ਹੋ ਗਏ। ਇਸ ਹਾਦਸੇ ਦਾ ਪਤਾ ਲੱਗਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਉਸ ਨੇ ਇਹ ਸਾਰੀ ਘਟਨਾ ਸਬੰਧੀ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਐੱਚ. ਪੀ. ਸੀ. ਐੱਲ. ਮੰਡਿਆਲਾ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਗੈਸ ਟੈਂਕਰ ਦੇ ਪਲਟਣ ਦੇ ਨਾਲ ਲਈ ਗੈਸ ਵੀ ਲੀਕ ਹੋਣ ਲੱਗ ਪਈ, ਜਿਸ ਕਾਰਨ ਤੁਰੰਤ ਆਲੇ-ਦੁਆਲੇ ਦੇ ਸਾਰੇ ਸਕੂਲ ਅਤੇ ਹੋਰ ਅਦਾਰੇ ਬੰਦ ਕਰਵਾ ਦਿੱਤੇ ਗਏ ਅਤੇ ਰੇਲਵੇ ਲਾਈਨ ਅਤੇ ਮੇਨ ਰੋਡ 'ਤੇ ਆਵਾਜਾਈ ਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ।

ਗੈਸ ਪਲਾਟ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਗੈਸ ਦਾ ਟੈਂਕਰ ਜਲੰਧਰ ਤੋਂ ਮੰਡਿਆਲਾ ਪਲਾਂਟ ਵਿੱਚ ਪਹੁੰਚਿਆ ਅਤੇ ਆਪਣੀ ਐਂਟਰੀ ਕਰਵਾਉਣ ਮਗਰੋਂ ਪਤਾ ਨਹੀਂ ਕਿਸ ਕਾਰਨ ਇਹ ਵਾਪਸ ਜਲੰਧਰ ਵੱਲ ਨੂੰ ਚੱਲ ਪਿਆ ਅਤੇ ਰਾਸਤੇ ਵਿੱਚ ਇਹ ਹਾਦਸਾ ਵਾਪਰ ਗਿਆ ਅਤੇ ਟੈਂਕਰ ਦਾ ਡਰਾਈਵਰ ਹਾਦਸਾ ਹੋਣ ਤੋਂ ਬਾਅਦ ਟਰੈਂਕਰ ਛੱਡ ਕੇ ਹੀ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਦੇ ਹੋਣ ਕਾਰਨ ਇਕ ਆਦਮਪੁਰ ਦੇ ਵਿੱਚ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੈਸ ਟੈਂਕਰ ਦਾ ਨੰਬਰ ਐੱਚ. ਆਰ. 63 ਸੀ 3295 ਵਿੱਚ 17 ਹਜ਼ਾਰ ਕਿਲੋ ਐੱਲ. ਪੀ. ਜੀ. ਗੈਸ ਭਰੀ ਸੀ। ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਟੈਂਕਰ ਨੂੰ ਖਾਲੀ ਕਰਨ ਲਈ ਬਠਿੰਡਾ ਤੋਂ ਇਕ ਖਾਲੀ ਟੈਂਕਰ ਮੰਗਵਾਇਆ ਗਿਆ ਹੈ, ਜਿਸ ਵਿੱਚ ਇਹ ਗੈਸ ਭਰੀ ਜਾ ਰਹੀ ਹੈ ਅਤੇ ਗੈਸ ਟੈਂਕਰ ਨੂੰ ਇਥੋਂ ਚੱਕਿਆ ਜਾਵੇਗਾ।

Have something to say? Post your comment

ਅਤੇ ਪੰਜਾਬ ਖਬਰਾਂ

ਅਮਨ ਅਰੋੜਾ ਦਾ ਅਨਮੋਲ ਗਗਨ ਮਾਨ ਦੇ ਅਸਤੀਫ਼ੇ 'ਤੇ ਪਹਿਲਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?

ਅਮਨ ਅਰੋੜਾ ਦਾ ਅਨਮੋਲ ਗਗਨ ਮਾਨ ਦੇ ਅਸਤੀਫ਼ੇ 'ਤੇ ਪਹਿਲਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?

ਭਾਈ ਗੁਰਮੀਤ ਸਿੰਘ ‘ਸ਼ਾਂਤ’ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਸ਼੍ਰੋਮਣੀ ਰਾਗੀ ਪੁਰਸਕਾਰ” ਨਾਲ ਸਨਮਾਨਿਤ

ਭਾਈ ਗੁਰਮੀਤ ਸਿੰਘ ‘ਸ਼ਾਂਤ’ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਸ਼੍ਰੋਮਣੀ ਰਾਗੀ ਪੁਰਸਕਾਰ” ਨਾਲ ਸਨਮਾਨਿਤ

ਯੁੱਧ ਨਸ਼ਿਆਂ ਵਿਰੁਧ ਦਾ 140ਵਾਂ ਦਿਨ: 1.5 ਕਿਲੋ ਹੈਰੋਇਨ ਸਮੇਤ 86 ਨਸ਼ਾ ਤਸਕਰ ਕਾਬੂ

ਯੁੱਧ ਨਸ਼ਿਆਂ ਵਿਰੁਧ ਦਾ 140ਵਾਂ ਦਿਨ: 1.5 ਕਿਲੋ ਹੈਰੋਇਨ ਸਮੇਤ 86 ਨਸ਼ਾ ਤਸਕਰ ਕਾਬੂ

ਗੁਰਦਾਸਪੁਰ ਸ਼ਹਿਰ ਵਿੱਚ ਬਣਾਏ ਜਾਣਗੇ 7 ਨਵੇਂ ਆਮ ਆਦਮੀ ਕਲੀਨਿਕ

ਗੁਰਦਾਸਪੁਰ ਸ਼ਹਿਰ ਵਿੱਚ ਬਣਾਏ ਜਾਣਗੇ 7 ਨਵੇਂ ਆਮ ਆਦਮੀ ਕਲੀਨਿਕ

ਨਗਰ ਨਿਗਮ ਦੀ ਟੀਮ ਨੇ ਖਾਣ-ਪੀਣ ਵਾਲੀਆਂ ਰੇਹੜੀਆਂ ਦੀ ਚੈਕਿੰਗ ਕੀਤੀ

ਨਗਰ ਨਿਗਮ ਦੀ ਟੀਮ ਨੇ ਖਾਣ-ਪੀਣ ਵਾਲੀਆਂ ਰੇਹੜੀਆਂ ਦੀ ਚੈਕਿੰਗ ਕੀਤੀ

ਵੇਦਾਂਤਾ ਦੀ ਕਰੈਡਿਟ ਰੇਟਿੰਗ ਬਰਕਰਾਰ, ਕ੍ਰਿਸਿਲ ਅਤੇ ਆਈ.ਸੀ.ਆਰ.ਏ ਨੇ ਕੀਤੀ ਮੁੜ ਪੁਸ਼ਟੀ

ਵੇਦਾਂਤਾ ਦੀ ਕਰੈਡਿਟ ਰੇਟਿੰਗ ਬਰਕਰਾਰ, ਕ੍ਰਿਸਿਲ ਅਤੇ ਆਈ.ਸੀ.ਆਰ.ਏ ਨੇ ਕੀਤੀ ਮੁੜ ਪੁਸ਼ਟੀ

ਡਿਊਟੀ ਦੌਰਾਨ ਸਿਹਤ ਵਿਗੜਨ ਤੋਂ ਬਾਅਦ ਸਬ-ਇੰਸਪੈਕਟਰ ਦੀ‌ ਇਲਾਜ ਦੌਰਾਨ ਮੌਤ

ਡਿਊਟੀ ਦੌਰਾਨ ਸਿਹਤ ਵਿਗੜਨ ਤੋਂ ਬਾਅਦ ਸਬ-ਇੰਸਪੈਕਟਰ ਦੀ‌ ਇਲਾਜ ਦੌਰਾਨ ਮੌਤ

ਅਨਮੋਲ ਗਗਨ ਦੇ ਅਸਤੀਫੇ ਤੋਂ ਬਾਅਦ ਰਣਜੀਤ ਗਿੱਲ ਨੇ ਫੇਸਬੁੱਕ 'ਤੇ ਪਾਈ ਪੋਸਟ, ਪੜ੍ਹੋ ਕੀ ਕਿਹਾ

ਅਨਮੋਲ ਗਗਨ ਦੇ ਅਸਤੀਫੇ ਤੋਂ ਬਾਅਦ ਰਣਜੀਤ ਗਿੱਲ ਨੇ ਫੇਸਬੁੱਕ 'ਤੇ ਪਾਈ ਪੋਸਟ, ਪੜ੍ਹੋ ਕੀ ਕਿਹਾ

Big Breaking : ਅਨਮੋਲ ਗਗਨ ਮਾਨ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ

Big Breaking : ਅਨਮੋਲ ਗਗਨ ਮਾਨ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ

ਅਨਮੋਲ ਗਗਨ ਦਾ ਇਸਤੀਫ਼ਾ ਖਰੜ ਦੀ ਜਨਤਾ ਦੇ ਜਨਾਦੇਸ਼ ਨਾਲ ਧੋਖਾ: ਜੋਸ਼ੀ

ਅਨਮੋਲ ਗਗਨ ਦਾ ਇਸਤੀਫ਼ਾ ਖਰੜ ਦੀ ਜਨਤਾ ਦੇ ਜਨਾਦੇਸ਼ ਨਾਲ ਧੋਖਾ: ਜੋਸ਼ੀ