Sunday, July 20, 2025
BREAKING
ਪ੍ਰਧਾਨ ਮੰਤਰੀ ਮੋਦੀ ਸੰਵਿਧਾਨ ਦੀ ਹੱਤਿਆ ਕਰ ਰਹੇ: ਖੜਗੇ ਉਤਪਾਦਨ ’ਚ ਆਤਮ-ਨਿਰਭਰ ਬਣਨ ਤੱਕ ‘ਮੇਕ ਇਨ ਇੰਡੀਆ’ ਮਹਿਜ਼ ਭਾਸ਼ਣ: ਰਾਹੁਲ ਬਾਲਾ ਸਾਹਿਬ ਠਾਕਰੇ ਸਿਰਫ਼ ਬਰਾਂਡ ਨਹੀਂ, ਮਹਾਰਾਸ਼ਟਰ ਦੀ ਪਛਾਣ: ਊਧਵ ਜੰਮੂ ਤੋਂ ਅਮਰਨਾਥ ਯਾਤਰਾ ਮੁੜ ਸ਼ੁਰੂ ਹਾਕੀ ਇੰਡੀਆ ਵੱਲੋਂ ਸੀਨੀਅਰ ਮਹਿਲਾ ਨੈਸ਼ਨਲ ਕੈਂਪ ਲਈ 40 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਅਮਰਨਾਥ ਯਾਤਰਾ: ਜੰਮੂ ਤੋਂ 6,000 ਤੋਂ ਵੱਧ ਸ਼ਰਧਾਲੂਆਂ ਦਾ ਨਵਾਂ ਜਥਾ ਰਵਾਨਾ ਅਮਨ ਅਰੋੜਾ ਦਾ ਅਨਮੋਲ ਗਗਨ ਮਾਨ ਦੇ ਅਸਤੀਫ਼ੇ 'ਤੇ ਪਹਿਲਾ ਵੱਡਾ ਬਿਆਨ, ਪੜ੍ਹੋ ਕੀ ਕਿਹਾ? ਭਾਈ ਗੁਰਮੀਤ ਸਿੰਘ ‘ਸ਼ਾਂਤ’ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਸ਼੍ਰੋਮਣੀ ਰਾਗੀ ਪੁਰਸਕਾਰ” ਨਾਲ ਸਨਮਾਨਿਤ ਯੁੱਧ ਨਸ਼ਿਆਂ ਵਿਰੁਧ ਦਾ 140ਵਾਂ ਦਿਨ: 1.5 ਕਿਲੋ ਹੈਰੋਇਨ ਸਮੇਤ 86 ਨਸ਼ਾ ਤਸਕਰ ਕਾਬੂ ਗੁਰਦਾਸਪੁਰ ਸ਼ਹਿਰ ਵਿੱਚ ਬਣਾਏ ਜਾਣਗੇ 7 ਨਵੇਂ ਆਮ ਆਦਮੀ ਕਲੀਨਿਕ

ਰਾਸ਼ਟਰੀ

ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ: ਭੁਪੇਸ਼ ਬਘੇਲ

18 ਜੁਲਾਈ, 2025 07:06 PM

ਰਾਏਪੁਰ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਭੁਪੇਸ਼ ਬਘੇਲ ਨੇ ਸ਼ੁੱਕਰਵਾਰ ਨੂੰ ਆਪਣੇ ਭਿਲਾਈ ਸਥਿਤ ਨਿਵਾਸ 'ਤੇ ਈਡੀ ਦੀ ਛਾਪੇਮਾਰੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਪਰ ਉਹਨਾਂ ਨੂੰ ਨਿਆਂਪਾਲਿਕਾ 'ਤੇ ਪੂਰਾ ਵਿਸ਼ਵਾਸ ਹੈ ਅਤੇ ਉਹ ਕਾਰਵਾਈ ਵਿਚ ਉਹਨਾਂ ਨੂੰ ਪੂਰਾ ਸਹਿਯੋਗ ਕਰਨਗੇ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਸ਼ ਦੇ ਅਹਾਤੇ 'ਤੇ ਫਿਰ ਛਾਪੇਮਾਰੀ ਕੀਤੀ।

ਇਸ ਗੱਲ ਦੀ ਜਾਣਕਾਰੀ ਅਧਿਕਾਰਤ ਸੂਤਰਾਂ ਵਲੋਂ ਦਿੱਤੀ ਗਈ ਹੈ। ਇਹ ਛਾਪੇਮਾਰੀ ਉਹਨਾਂ ਦੇ ਪੁੱਤਰ ਚੈਤਨਿਆ ਬਘੇਲ ਦੇ ਖ਼ਿਲਾਫ਼ ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਕੀਤੀ ਗਈ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮਾਮਲੇ ਵਿਚ ਨਵੇਂ ਸਬੂਤ ਮਿਲਣ ਤੋਂ ਬਾਅਦ ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਦੁਰਗ ਜ਼ਿਲ੍ਹੇ ਦੇ ਭਿਲਾਈ ਸ਼ਹਿਰ ਵਿਚ ਬਘੇਲ ਦੇ ਘਰ ਛਾਪਾ ਮਾਰਿਆ। ਦੱਸ ਦੇਈਏ ਕਿ ਇਹ ਪਿਤਾ-ਪੁੱਤਰ ਦਾ ਸਾਂਝਾ ਨਿਵਾਸ ਹੈ। ਭਿਲਾਈ ਸਥਿਤ ਆਪਣੇ ਨਿਵਾਸ ਸਥਾਨ ਦੇ ਬਾਹਰ ਪੱਤਰਕਾਰਾਂ ਨਾਲ ਗੱਲ਼ਬਾਤ ਕਰਦੇ ਹੋਏ ਬਘੇਲ ਨੇ ਕਿਹਾ ਕਿ ਆਪਣੇ ਮਾਲਕ ਨੂੰ ਖ਼ੁਸ਼ ਕਰਨ ਲਈ ਮੋਦੀ ਅਤੇ ਸ਼ਾਹ ਨੇ ਮੇਰੇ ਘਰ ਈਡੀ ਭੇਜੀ ਹੈ। ਅਸੀ ਨਾ ਤਾਂ ਡਰਾਂਗੇ ਅਤੇ ਨਾ ਹੀ ਝੁਕਾਂਗੇ। ਭੁਪੇਸ਼ ਬਘੇਲ ਡਰਨਗੇ ਨਹੀਂ। ਅਸੀਂ ਸੱਚਾਈ ਦੀ ਲੜਾਈ ਲੜਾਂਗੇ।

ਉਨ੍ਹਾਂ ਦੋਸ਼ ਲਾਇਆ, "ਇੱਕ ਪਾਸੇ ਬਿਹਾਰ ਵਿੱਚ ਚੋਣ ਕਮਿਸ਼ਨ ਦੀ ਮਦਦ ਨਾਲ ਵੋਟਰਾਂ ਦੇ ਨਾਮ (ਵੋਟਰ ਸੂਚੀ ਤੋਂ) ਹਟਾਏ ਜਾ ਰਹੇ ਹਨ... ਲੋਕਤੰਤਰ ਨੂੰ ਖੋਰਾ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ, ਵਿਰੋਧੀ ਆਗੂਆਂ ਨੂੰ ਦਬਾਉਣ ਲਈ ਈਡੀ, ਆਈਟੀ, ਸੀਬੀਆਈ, ਡੀਆਰਆਈ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਪਰ ਹੁਣ ਦੇਸ਼ ਦੇ ਲੋਕ ਸਮਝ ਗਏ ਹਨ ਅਤੇ ਚੰਗੀ ਤਰ੍ਹਾਂ ਜਾਣਦੇ ਹਨ।" ਬਘੇਲ ਨੇ ਕਿਹਾ, "ਈਡੀ ਪਹਿਲਾਂ ਵੀ ਆਈ ਸੀ ਅਤੇ ਮੇਰੇ ਘਰ ਛਾਪਾ ਮਾਰਿਆ ਸੀ ਅਤੇ ਮੇਰੇ ਘਰੋਂ 33 ਲੱਖ ਰੁਪਏ ਬਰਾਮਦ ਕੀਤੇ ਸਨ। ਹੁਣ ਉਹ ਦੁਬਾਰਾ ਆਏ ਹਨ, ਇਸਦਾ ਕੀ ਅਰਥ ਹੈ? ਅਸੀਂ ਪੂਰਾ ਸਹਿਯੋਗ ਕਰਾਂਗੇ... ਭਾਵੇਂ ਉਹ ਮੰਨਣ ਜਾਂ ਨਾ ਮੰਨਣ, ਅਸੀਂ ਲੋਕਤੰਤਰ ਅਤੇ ਨਿਆਂਪਾਲਿਕਾ ਵਿੱਚ ਵਿਸ਼ਵਾਸ ਰੱਖਦੇ ਹਾਂ। ਉਹ (ਭਾਜਪਾ) ਏਜੰਸੀ ਦੀ ਦੁਰਵਰਤੋਂ ਕਰ ਰਹੇ ਹਨ, ਪਰ ਅਸੀਂ ਉਨ੍ਹਾਂ ਨਾਲ ਸਹਿਯੋਗ ਕਰਾਂਗੇ।" ਈਡੀ ਦੇ ਛਾਪੇ ਦੀ ਖ਼ਬਰ ਮਿਲਣ ਤੋਂ ਬਾਅਦ, ਕੁਝ ਪਾਰਟੀ ਸਮਰਥਕ ਬਘੇਲ ਦੇ ਘਰ ਦੇ ਬਾਹਰ ਇਕੱਠੇ ਹੋ ਗਏ। ਕੇਂਦਰੀ ਜਾਂਚ ਏਜੰਸੀ ਨੇ 10 ਮਾਰਚ ਨੂੰ ਚੈਤਨਿਆ ਬਘੇਲ ਵਿਰੁੱਧ ਵੀ ਇਸੇ ਤਰ੍ਹਾਂ ਦੇ ਛਾਪੇ ਮਾਰੇ ਸਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

Baba Siddique murder: ਅਦਾਲਤ ਵੱਲੋਂ ਦੋ ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ

Baba Siddique murder: ਅਦਾਲਤ ਵੱਲੋਂ ਦੋ ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ

ਪ੍ਰਧਾਨ ਮੰਤਰੀ ਮੋਦੀ ਸੰਵਿਧਾਨ ਦੀ ਹੱਤਿਆ ਕਰ ਰਹੇ: ਖੜਗੇ

ਪ੍ਰਧਾਨ ਮੰਤਰੀ ਮੋਦੀ ਸੰਵਿਧਾਨ ਦੀ ਹੱਤਿਆ ਕਰ ਰਹੇ: ਖੜਗੇ

ਉਤਪਾਦਨ ’ਚ ਆਤਮ-ਨਿਰਭਰ ਬਣਨ ਤੱਕ ‘ਮੇਕ ਇਨ ਇੰਡੀਆ’ ਮਹਿਜ਼ ਭਾਸ਼ਣ: ਰਾਹੁਲ

ਉਤਪਾਦਨ ’ਚ ਆਤਮ-ਨਿਰਭਰ ਬਣਨ ਤੱਕ ‘ਮੇਕ ਇਨ ਇੰਡੀਆ’ ਮਹਿਜ਼ ਭਾਸ਼ਣ: ਰਾਹੁਲ

ਬਾਲਾ ਸਾਹਿਬ ਠਾਕਰੇ ਸਿਰਫ਼ ਬਰਾਂਡ ਨਹੀਂ, ਮਹਾਰਾਸ਼ਟਰ ਦੀ ਪਛਾਣ: ਊਧਵ

ਬਾਲਾ ਸਾਹਿਬ ਠਾਕਰੇ ਸਿਰਫ਼ ਬਰਾਂਡ ਨਹੀਂ, ਮਹਾਰਾਸ਼ਟਰ ਦੀ ਪਛਾਣ: ਊਧਵ

ਜੰਮੂ ਤੋਂ ਅਮਰਨਾਥ ਯਾਤਰਾ ਮੁੜ ਸ਼ੁਰੂ

ਜੰਮੂ ਤੋਂ ਅਮਰਨਾਥ ਯਾਤਰਾ ਮੁੜ ਸ਼ੁਰੂ

ਪੱਛਮੀ ਬੰਗਾਲ ਦੇ ਦੁਰਗਾਪੁਰ 'ਚ PM ਮੋਦੀ ਦੇ ਕਾਫਲੇ ਨੂੰ ਦੇਖਣ ਲਈ ਇਕੱਠੀ ਹੋਈ ਭਾਰੀ ਭੀੜ

ਪੱਛਮੀ ਬੰਗਾਲ ਦੇ ਦੁਰਗਾਪੁਰ 'ਚ PM ਮੋਦੀ ਦੇ ਕਾਫਲੇ ਨੂੰ ਦੇਖਣ ਲਈ ਇਕੱਠੀ ਹੋਈ ਭਾਰੀ ਭੀੜ

ਭਾਜਪਾ ਨੂੰ ਸਿੱਧਰਮਈਆ ਦਾ ਚੈਲੇਂਜ: 75 ਦੇ ਹੋ ਰਹੇ ਨਰਿੰਦਰ ਮੋਦੀ, ਕਿਸੇ ਦਲਿਤ ਨੂੰ ਬਣਾਓ PM

ਭਾਜਪਾ ਨੂੰ ਸਿੱਧਰਮਈਆ ਦਾ ਚੈਲੇਂਜ: 75 ਦੇ ਹੋ ਰਹੇ ਨਰਿੰਦਰ ਮੋਦੀ, ਕਿਸੇ ਦਲਿਤ ਨੂੰ ਬਣਾਓ PM

ਬਿਜਨੌਰ ਵਿਚ ਟੈਂਕ 'ਚ ਡਿੱਗੇ ਚਾਰ ਮਜ਼ਦੂਰ, ਤਿੰਨ ਦੀ ਮੌਤ

ਬਿਜਨੌਰ ਵਿਚ ਟੈਂਕ 'ਚ ਡਿੱਗੇ ਚਾਰ ਮਜ਼ਦੂਰ, ਤਿੰਨ ਦੀ ਮੌਤ

ਲਾਲੂ ਯਾਦਵ ਨੂੰ ਸੁਪਰੀਮ ਕੋਰਟ ਤੋਂ ਝਟਕਾ! ਘੁਟਾਲੇ ਦੀ ਕਾਰਵਾਈ 'ਤੇ ਰੋਕ ਸਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ

ਲਾਲੂ ਯਾਦਵ ਨੂੰ ਸੁਪਰੀਮ ਕੋਰਟ ਤੋਂ ਝਟਕਾ! ਘੁਟਾਲੇ ਦੀ ਕਾਰਵਾਈ 'ਤੇ ਰੋਕ ਸਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ

ਰਾਜਨੀਤੀ ਨੂੰ ਵੱਡਾ ਝਟਕਾ: ਛੇ ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਕੈਬਨਿਟ ਮੰਤਰੀ ਦਾ ਦੇਹਾਂਤ

ਰਾਜਨੀਤੀ ਨੂੰ ਵੱਡਾ ਝਟਕਾ: ਛੇ ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਕੈਬਨਿਟ ਮੰਤਰੀ ਦਾ ਦੇਹਾਂਤ