Tuesday, October 27, 2026
BREAKING
• ਵਿਧਾਨ ਸਭਾ ਦੇ ਬਾਹਰ ਭਾਰੀ ਹੰਗਾਮਾ, ਪ੍ਰਤਾਪ ਬਾਜਵਾ ਨੇ ਪਾੜਿਆ ਖਹਿਰਾ ਖ਼ਿਲਾਫ ਪਾਸ ਕੀਤਾ ਮਤਾ • ਪਰਵਿੰਦਰ ਝੋਟਾ ਮਾਮਲਾ: CBI ਅਦਾਲਤ ਨੇ ਅਸ਼ਵਨੀ ਕੁਮਾਰ ਦੀ ਪਤਨੀ ਨੂੰ ਜੇਲ੍ਹ ਭੇਜਿਆ • ਵਿਧਾਨ ਸਭਾ 'ਚ ਪਾਣੀਆਂ ਦੇ ਮੁੱਦੇ 'ਤੇ CM ਮਾਨ ਦਾ ਵੱਡਾ ਬਿਆਨ, ਕਰਤਾਰਪੁਰ ਲਾਂਘੇ ਬਾਰੇ ਵੀ ਕੀਤੀ ਗੱਲ • ਪੰਜਾਬ ਵਿਧਾਨ ਸਭਾ 'ਚ ਪਾਣੀਆਂ ਦੇ ਮੁੱਦੇ 'ਤੇ 5 ਮਤੇ ਪੇਸ਼, ਸਦਨ 'ਚ ਚੱਲ ਰਹੀ ਬਹਿਸ • 5 ਸੂਬਿਆਂ 'ਚ ਚੋਣ ਬਿਗੁਲ! ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਨਿਰਦੇਸ਼ • ਕੋਰਟ 'ਚ ਪੇਸ਼ੀ ਦੌਰਾਨ ਝੋਟੇ ਦੇ ਪਿਤਾ ਦਾ ਛਲਕਿਆ ਦਰਦ, ਪੰਜਾਬੀਆਂ ਨੂੰ ਕੀਤੀ ਇਹ ਅਪੀਲ • ਪੰਜਾਬ ਵਿਧਾਨ ਸਭਾ 'ਚ 5 ਮਤੇ ਪਾਸ, ਅਣਮਿੱਥੇ ਸਮੇਂ ਲਈ ਮੁਲਤਵੀ • ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ ਗਿਆ ਤਾਂ ਮੈਂ ਇਸ ਦੇ ਵਿਰੋਧ 'ਚ ਸੀ : ਸੋਨੀਆ ਗਾਂਧੀ • ਹਰਿਆਣਾ 'ਚ ਮਹਿੰਗਾ ਹੋਵੇਗਾ ਬੱਸ ਦਾ ਸਫ਼ਰ! ਮੰਤਰੀ ਅਨਿਲ ਵਿਜ ਜਲਦੀ ਕਰ ਸਕਦੈ ਐਲਾਨ • 14 ਸੂਬੇ ਜੁਡੀਸ਼ੀਅਲ ਅਫਸਰਾਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ’ਤੇ ਸਹਿਮਤ : ਸੁਪਰੀਮ ਕੋਰਟ

ਪੰਜਾਬ

ਵਿਧਾਨ ਸਭਾ 'ਚ ਪਾਣੀਆਂ ਦੇ ਮੁੱਦੇ 'ਤੇ CM ਮਾਨ ਦਾ ਵੱਡਾ ਬਿਆਨ, ਕਰਤਾਰਪੁਰ ਲਾਂਘੇ ਬਾਰੇ ਵੀ ਕੀਤੀ ਗੱਲ

27 ਅਕਤੂਬਰ, 2026 07:49 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਣੀਆਂ ਦੇ ਮੁੱਦੇ ਨੂੰ ਬਹੁਤ ਗੰਭੀਰ ਮੁੱਦਾ ਦੱਸਿਆ ਹੈ। ਉਨ੍ਹਾਂ ਨੇ ਸਦਨ 'ਚ ਬੋਲਦਿਆਂ ਕਿਹਾ ਕਿ ਪੰਜਾਬ ਹਮੇਸ਼ਾ ਖੇਡਾਂ 'ਚ ਮੋਹਰੀ ਰਿਹਾ ਹੈ। ਜਦੋਂ ਤੋਂ ਪੰਜਾਬ ਬਣਿਆ ਹੈ, ਪਹਿਲੀ ਵਾਰ ਪੰਜਾਬ ਦੇ ਖਿਡਾਰੀ ਇੰਟਰਨੈਸ਼ਨਲ ਟੂਰਨਾਮੈਂਟ ਆਪਣੇ ਪੁੱਤ-ਭਤੀਜਿਆਂ ਦੇ ਸਾਹਮਣੇ ਖੇਡਣ ਲੱਗੇ ਹਨ ਅਤੇ ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪਾਣੀਆਂ ਦੇ ਮੁੱਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ 77-78 ਫ਼ੀਸਦੀ ਪੰਜਾਬ ਦੀਆਂ ਨਹਿਰਾਂ ਦਾ ਪਾਣੀ ਅੱਗੇ ਲੰਘ ਜਾਂਦਾ ਸੀ ਅਤੇ ਅਸੀਂ 14,000 ਕਿਲੋਮੀਟਰ ਪਾਈਪਲਾਈਨਾਂ ਸੂਬੇ 'ਚ ਵਿਛਾ ਦਿੱਤੀਆਂ। ਅੱਜ ਅਸੀਂ ਮੋਘੇ ਚਲਾ ਲਏ ਅਤੇ ਨਹਿਰਾਂ ਦਾ ਪਾਣੀ ਬਾਹਰ ਜਾਣੋਂ ਬਚਾ ਲਿਆ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮਾਮਲੇ 'ਚ ਪੰਜਾਬ ਦੀ ਤਾਰੀਫ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਆਪਣੀ ਰਿਪੋਰਟ 'ਚ ਕਹਿ ਦਿੱਤਾ ਹੈ ਕਿ ਪੰਜਾਬ 'ਚ ਹੁਣ ਧਰਤੀ ਹੇਠਲਾ ਪਾਣੀ ਘੱਟ ਵਰਤਿਆ ਜਾ ਰਿਹਾ ਹੈ ਅਤੇ ਸਾਡੇ ਡਾਰਕ ਜ਼ੋਨ ਸੇਫ ਜ਼ੋਨ 'ਚ ਆਉਣ ਲੱਗ ਪਏ ਹਨ ਅਤੇ ਇਕ ਤੋਂ 5 ਮੀਟਰ ਤੱਕ ਪਾਣੀ ਦਾ ਪੱਧਰ ਉੱਪਰ ਆ ਗਿਆ ਹੈ।


ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਦਾ ਜੀਵਨ ਪੱਧਰ ਉੱਪਰ ਪਹੁੰਚਾਉਣਾ ਹੁੰਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਨੂੰ ਧਰਤੀ ਹੇਠਲਾ ਪਾਣੀ ਸੰਭਾਲਣਾ ਪਵੇਗਾ। ਉਨ੍ਹਾਂ ਕਿਹਾ ਕਿ 60 ਲੱਖ, 80 ਹਜ਼ਾਰ ਏਕੜ ਜ਼ਮੀਨ ਨੂੰ ਸਿੰਚਾਈ ਵਾਲਾ ਪਾਣੀ ਮਿਲਣ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਕਦੇ ਬੀ. ਬੀ. ਐੱਮ. ਵਾਲੇ ਅਤੇ ਕਦੇ ਰਾਜਸਥਾਨ ਵਾਲੇ ਪਾਣੀ ਦਾ ਪੰਗਾ ਪਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਹੱਕ ਦੀ ਇਕ-ਇਕ ਬੂੰਦ ਆਪਣੇ ਕੋਲ ਰੱਖੇਗਾ। ਜੇਕਰ ਇਸ ਵਾਸਤੇ ਸਾਨੂੰ ਲੜਨਾ ਵੀ ਪਿਆ ਤਾਂ ਹਰ ਤਰ੍ਹਾਂ ਦੀ ਲੜਾਈ ਲੜਾਂਗੇ। ਉਨ੍ਹਾਂ ਨੇ ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਕਿਹਾ ਕਿ ਕਰਤਾਰਪੁਰ ਲਾਂਘਾ ਫਿਰ ਖੁੱਲ੍ਹਣਾ ਚਾਹੀਦਾ ਹੈ। ਸਾਨੂੰ ਸਾਡੇ ਗੁਰੂ ਦੇ ਦਰਸ਼ਨ ਕਿਉਂ ਨਹੀਂ ਹੋ ਸਕਦੇ।


ਇਸ ਲਈ ਅਸੀਂ ਕੇਂਦਰ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਹੈ। ਅਸੀਂ ਇਨ੍ਹਾਂ ਗੁਰੂਧਾਮਾਂ ਦੇ ਦਰਸ਼ਨ-ਦੀਦਾਰ ਲਈ ਅਰਦਾਸ ਕਰਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਸਕੀਮਾਂ ਲੋਕ ਪੱਖੀ ਹਨ। ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ 1000-1500 ਰੁਪਏ ਨਾਲ ਕੋਈ ਔਰਤਾਂ ਨੇ ਅਮੀਰ ਨਹੀਂ ਹੋ ਜਾਣਾ ਪਰ ਸਿਰਫ ਉਨ੍ਹਾਂ ਦਾ ਮਾਣ-ਸਤਿਕਾਰ ਹੈ ਕਿ ਇਹ ਸਾਡੇ ਪੈਸੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਨੂੰ ਲੈ ਕੇ ਵੀ ਵਿਰੋਧੀ ਧਿਰ ਸਵਾਲ ਚੁੱਕੀ ਜਾ ਰਹੇ ਹਨ ਅਤੇ ਸਾਡੇ ਖ਼ਿਲਾਫ਼ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਾਜ਼ੇਟਿਵਿਟੀ ਨਾਲ ਹੀ ਚੋਣਾਂ ਲੜਨੀਆਂ ਹਨ ਅਤੇ ਨੁਕਤਾਚੀਨੀ ਵਾਲੀ ਸਿਆਸਤ ਨਹੀਂ ਕਰਨੀ।

 

Have something to say? Post your comment

ਅਤੇ ਪੰਜਾਬ ਖਬਰਾਂ

ਵਿਧਾਨ ਸਭਾ ਦੇ ਬਾਹਰ ਭਾਰੀ ਹੰਗਾਮਾ, ਪ੍ਰਤਾਪ ਬਾਜਵਾ ਨੇ ਪਾੜਿਆ ਖਹਿਰਾ ਖ਼ਿਲਾਫ ਪਾਸ ਕੀਤਾ ਮਤਾ

ਵਿਧਾਨ ਸਭਾ ਦੇ ਬਾਹਰ ਭਾਰੀ ਹੰਗਾਮਾ, ਪ੍ਰਤਾਪ ਬਾਜਵਾ ਨੇ ਪਾੜਿਆ ਖਹਿਰਾ ਖ਼ਿਲਾਫ ਪਾਸ ਕੀਤਾ ਮਤਾ

ਪਰਵਿੰਦਰ ਝੋਟਾ ਮਾਮਲਾ: CBI ਅਦਾਲਤ ਨੇ ਅਸ਼ਵਨੀ ਕੁਮਾਰ ਦੀ ਪਤਨੀ ਨੂੰ ਜੇਲ੍ਹ ਭੇਜਿਆ

ਪਰਵਿੰਦਰ ਝੋਟਾ ਮਾਮਲਾ: CBI ਅਦਾਲਤ ਨੇ ਅਸ਼ਵਨੀ ਕੁਮਾਰ ਦੀ ਪਤਨੀ ਨੂੰ ਜੇਲ੍ਹ ਭੇਜਿਆ

ਪੰਜਾਬ ਵਿਧਾਨ ਸਭਾ 'ਚ ਪਾਣੀਆਂ ਦੇ ਮੁੱਦੇ 'ਤੇ 5 ਮਤੇ ਪੇਸ਼, ਸਦਨ 'ਚ ਚੱਲ ਰਹੀ ਬਹਿਸ

ਪੰਜਾਬ ਵਿਧਾਨ ਸਭਾ 'ਚ ਪਾਣੀਆਂ ਦੇ ਮੁੱਦੇ 'ਤੇ 5 ਮਤੇ ਪੇਸ਼, ਸਦਨ 'ਚ ਚੱਲ ਰਹੀ ਬਹਿਸ

ਕੋਰਟ 'ਚ ਪੇਸ਼ੀ ਦੌਰਾਨ ਝੋਟੇ ਦੇ ਪਿਤਾ ਦਾ ਛਲਕਿਆ ਦਰਦ, ਪੰਜਾਬੀਆਂ ਨੂੰ ਕੀਤੀ ਇਹ ਅਪੀਲ

ਕੋਰਟ 'ਚ ਪੇਸ਼ੀ ਦੌਰਾਨ ਝੋਟੇ ਦੇ ਪਿਤਾ ਦਾ ਛਲਕਿਆ ਦਰਦ, ਪੰਜਾਬੀਆਂ ਨੂੰ ਕੀਤੀ ਇਹ ਅਪੀਲ

ਪੰਜਾਬ ਵਿਧਾਨ ਸਭਾ 'ਚ 5 ਮਤੇ ਪਾਸ, ਅਣਮਿੱਥੇ ਸਮੇਂ ਲਈ ਮੁਲਤਵੀ

ਪੰਜਾਬ ਵਿਧਾਨ ਸਭਾ 'ਚ 5 ਮਤੇ ਪਾਸ, ਅਣਮਿੱਥੇ ਸਮੇਂ ਲਈ ਮੁਲਤਵੀ

ਸੀ.ਐੱਚ.ਸੀ., ਰਾਹੋਂ ਵਿਖੇ ਸੀਨੀਅਰ ਸਿਟੀਜ਼ਨਾਂ ਲਈ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ

ਸੀ.ਐੱਚ.ਸੀ., ਰਾਹੋਂ ਵਿਖੇ ਸੀਨੀਅਰ ਸਿਟੀਜ਼ਨਾਂ ਲਈ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ

ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਮੋਗਾ 'ਚ ਅੰਨ੍ਹੇਵਾਹ ਗੋਲੀਬਾਰੀ, ਦੋ ਨੌਜਵਾਨਾਂ ਦੀ ਮੌਤ, ਮੌਕੇ 'ਤੇ ਪਹੁੰਚੇ ਡੀ. ਜੀ. ਪੀ.

ਮੋਗਾ 'ਚ ਅੰਨ੍ਹੇਵਾਹ ਗੋਲੀਬਾਰੀ, ਦੋ ਨੌਜਵਾਨਾਂ ਦੀ ਮੌਤ, ਮੌਕੇ 'ਤੇ ਪਹੁੰਚੇ ਡੀ. ਜੀ. ਪੀ.

ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਵੱਡੀ ਵਾਰਦਾਤ: ਅੰਮ੍ਰਿਤਸਰ 'ਚ GYM 'ਤੇ ਚੱਲੀਆਂ ਤਾਬੜਤੋੜ ਗੋਲੀਆਂ

ਵੱਡੀ ਵਾਰਦਾਤ: ਅੰਮ੍ਰਿਤਸਰ 'ਚ GYM 'ਤੇ ਚੱਲੀਆਂ ਤਾਬੜਤੋੜ ਗੋਲੀਆਂ