ਖਰੜ (ਪ੍ਰੀਤ ਪੱਤੀ) : ਕਾਂਗਰਸ ਪਾਰਟੀ ਦੇ ਉਮੀਦਵਾਰ ਬਲਾਕ ਸੰਮਤੀ ਚੋਣਾਂ ਦੇ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਇਹਨਾਂ ਸ਼ਬਦਾਂ ਦਾ ਟਾਵਾ ਅੱਜ ਬਲਾਕ ਖਰੜ ਦੇ ਪਿੰਡ ਝੰਝੇੜੀ ,ਸਵਾੜਾ ਅਤੇ ਚੂੜ ਮਾਜਰਾ ਬਲਾਕ ਸੰਮਤੀ ਦੀ ਜੋਨਾ ਤੋਂ ਆਦਿ ਪਿੰਡਾਂ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਨੇ ਕੀਤਾ ਸ੍ਰੀ ਟਿੰਕੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖਰੜ ਦੇ ਸਮੂਹ ਵਾਸੀਆਂ ਅਤੇ ਵੋਟਰਾਂ ਨੂੰ ਪੁਰਜੋਰ ਅਪੀਲ ਹੈ ਕੀ ਆਉਣ ਵਾਲੀ 14 ਦਸੰਬਰ ਨੂੰ ਦਿਨ ਐਤਵਾਰ ਨੂੰ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਖੜੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਮੈਂ ਆਪਣੇ ਹਲਕੇ ਦੇ ਵੋਟਰਾਂ ਵੋਟਰਾਂ ਅਤੇ ਵਾਸੀਆਂ ਦਾ ਰਿਣੀ ਰਹਾਂ ਅਤੇ ਸਦਾ ਹੀ ਰਿਣੀ ਰਹਾਂਗਾ ਅਤੇ ਸਮੂਹ ਕਾਂਗਰਸੀ ਵਰਕਰ ਅਤੇ ਆਗੂਆਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਜਿੰਨੇ ਵੀ ਕਾਂਗਰਸੀ ਉਮੀਦਵਾਰ ਬਲਾਕ ਸੰਮਤੀ ਦੀਆਂ ਚੋਣਾਂ ਲੜ ਰਹੇ ਹਨ ਸਾਰੇ ਇੱਕਜੁੱਟ ਹੋ ਕੇ ਆਪੋ ਆਪਣੇ ਜੋਨ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਡਟ ਜਾਣ ਤਾਂ ਜੋ ਆਪਾਂ ਆਪਣੇ ਕਾਂਗਰਸੀ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾ ਸਕੀਏ ਇਸ ਮੌਕੇ ਈਸਰਦੀਪ ਸਿੰਘ ਸਿੱਧੂ ਪ੍ਰਧਾਨ ਐਨਐਸਯੂਆਈ, ਮੰਗਤ ਖਾਨ ਝੰਝੇੜੀ, ਗੁਰਿੰਦਰ ਸਿੰਘ ਵੈਦਵਾਨ, ਸਰਬਜੀਤ ਸਿੰਘ ਟੋਡਰ ਮਾਜਰਾ ਨੇ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰ ਸਿੰਘ ਵੈਦਵਾਨ ਬਲਾ ਕਾਂਗਰਸ ਪ੍ਰਧਾਨ ਖਰੜ ,ਮਾਸਟਰ ਸੁਖਜੀਤ ਸਿੰਘ ਸਵਾੜਾ ਮੰਗਤ ਖਾਨ ਝੰਝੇੜੀ, ਗਗਨਦੀਪ ਸਿੰਘ ਤੋਲੇ ਮਾਜਰਾ, ਸਰਬਜੀਤ ਸਿੰਘ ਸਾਬਕਾ ਸਰਪੰਚ ਟੋਡਰ ਮਾਜਰਾ, ਅਮਨ ਸ਼ਰਮਾ ਝੰਜੇੜੀ, ਬੰਟੀ ਰਸਨਹੇੜੀ, ਰਕੇਸ਼ ਰਾਣਾ, ਹਰਵਿੰਦਰ ਸਿੰਘ ਸਾਬਕਾ ਸਰਪੰਚ , ਕਰਮਜੀਤ ਰਾਣਾ, ਲੰਬਰਦਾਰ ਪਰਵਿੰਦਰ ਸਿੰਘ ਸਵਾੜਾ, ਡਾਕਟਰ ਪਰਵੀਨ , ਰਮਨਦੀਪ ਸਿੰਘ ਹਰਜਿੰਦਰ ਸਿੰਘ ਮਾਵੀ, ਰਾਜੂ ਜਸਵੀਰ ਸਿੰਘ ਨੰਗਲ ਫੈਜਗੜ੍ਹ , ਆਤਮਜੀਤ ਸਿੰਘ ਸ਼ੇਰਗਿਲ ਤੇ ਕੁਲਦੀਪ ਸਿੰਘ ਪੀਏ ਆਦ ਹਾਜ਼ਰ ਸਨ।