ਨਵਾਸ਼ਹਿਰ (ਮਨੋਰੰਜਨ ਕਾਲੀਆ) : ਪਿੰਡ ਮਹਾਲੋ ਵਿੱਚ ਪੰਜਾਬ ਸਰਕਾਰ ਦੀਆ ਹਿਦਾਇਤਾ ਅਨੁਸਾਰ ਮੁੱਖ ਪ੍ਰਸ਼ਾਸ਼ਕ ਗਲਾਡਾ ਲੁਧਿਆਣਾ ਅਤੇ ਡੀਸੀ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੈਡ ਪੂਲਿਗ ਸਕੀਮ ਸਬੰਧੀ ਜਾਗਰੂਕਤਾ ਕੈਪ ਲਗਾਇਆ | ਕੈਪ ਦੌਰਾਨ ਮੌਕਾ ਤੇ ਤਹਿਸੀਲਦਾਰ ਮਨਿੰਦਰ ਸਿੰਘ ਵੱਲੋਂ ਲੋਕਾ ਨੂੰ ਲੈਡ ਪੂਲਿੰਗ ਦੀ ਸਕੀਮ ਸਬੰਧੀ ਜਾਣੂ ਕਰਵਾਇਆ | ਇਸਮੌਕੇ ਹਲਕਾ ਪਟਵਾਰੀ ਵਿਵੇਕ ਕੁਮਾਰ ਅਤੇ ਕਾਨੂੰਗੋ ਪਲਵਿੰਦਰ ਸੂਦ ਅਤੇ ਕੰਪਿਊਟਰ ਆਪ੍ਰੇਟਰ ਮਨਜਿੰਦਰ ਸਿੰਘ ਕੋਹਲੀ ਅਤੇ ਬਲਾਕ ਵਿਕਾਸ ਪੰਚਾਇਤ ਦਫਤਰ ਵੱਲੋ ਪੰਚਾਇਤ ਸੈਕਟਰੀ ਅਮਰਜੀਤ ਸਿੰਘ ਹਾਜਰ ਸਨ | ਇਸ ਕੈਪ ਦੌਰਾਨ ਪਿੰਡ ਮਹਾਲੋ ਦਾ ਮੋਹਤਵਰ ਵਿਆਕਤੀ ਅਤੇ ਪਤਵੰਤੇ ਮੌਜੂਦ ਰਹੇ ਲੋਕਾ ਨੂੰ ਉਕਤ ਸਕੀਮ ਬਾਰੇ ਜਾਗਰੂਕ ਕੀਤਾ ਗਿਆ |