ਚੰਡੀਗੜ੍ਹ/ਮੋਹਾਲੀ : ਨੈਸ਼ਨਲ ਸਟੈਟਿਸਟਿਕਸ ਮੰਤਰਾਲੇ (ਐੱਨਐੱਸਓ), ਖੇਤਰੀ ਦਫ਼ਤਰ ਮੋਹਾਲੀ ਦੁਆਰਾ 18 ਜੁਲਾਈ 2025 ਨੂੰ ਨੈਸ਼ਨਲ ਸੈਂਪਲ ਸਰਵੇਅ (ਐੱਨਐੱਸਐੱਸ) ਦੀ 75ਵੇਂ ਵਰ੍ਹੇਗਢ ਦੇ ਮੌਕੇ "ਅਨਵੇਸ਼ਾ 2.0" ਰਾਜ ਪੱਧਰੀ ਸਟੈਟਿਸਟਿਕਸ ਕੁਇਜ਼ ਮੁਕਾਬਲੇ ਦਾ ਸਫਲ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਭਾਰਤੀ ਅਰਥਵਿਵਸਥਾ, ਸਟੈਟਿਸਟਿਕਸ ਸਿਸਟਮ ਅਤੇ ਉਸ ਦੀਆਂ ਯੋਜਨਾਵਾਂ ਨੂੰ ਸਮਝਨ ‘ਤੇ ਅਧਾਰਿਤ ਰਿਹਾ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਸਰਵੇਖਣਾਂ, ਅੰਕੜਿਆਂ ਦੀਆਂ ਭੂਮਿਕਾ ਅਤੇ ਡੇਟਾ- ਸੰਚਾਲਨ ਨੀਤੀਆਂ ਦੀ ਬੁਨਿਆਦੀ ਸਮਝ ਪ੍ਰਦਾਨ ਕਰਨਾ ਹੈ।
ਇਹ ਪ੍ਰੋਗਰਾਮ ਮੋਹਾਲੀ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੰਜਾਬ ਰਾਜ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਕੁੱਲ 23 ਟੀਮਾਂ ਨੇ ਉਤਸ਼ਾਹਪੂਰਨ ਭਾਗ ਲਿਆ। ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਅੰਕੜੇ, ਡੇਟਾ ਕਲੈਕਸ਼ਨ ਅਤੇ ਰਾਸ਼ਟਰੀ ਸਰਵੇਖਣਾਂ ਦੇ ਮਹੱਤਵ ਦੇ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਸਾਰਿਆਂ ਟੀਮਾਂ ਨੇ ਬਹੁਤ ਉਤਸ਼ਾਹ, ਤਤਪਰਤਾ ਅਤੇ ਗਿਆਨ ਦਾ ਪਰਿਚੈ ਦਿੱਤਾ।
ਇਸ ਮੌਕੇ ‘ਤੇ ਡਿਪਟੀ ਡਾਇਰੈਕਟਰ ਸ਼੍ਰੀ ਹਿੰਮਤ ਸਿੰਘ ਰਾਘਵ ਅਤੇ ਸਹਾਇਕ ਡਾਇਰੈਕਟਰ ਸ਼੍ਰੀ ਵਿਕਾਸ ਰੁੰਡਾਲਾ ਦੁਆਰਾ ਜੇਤੂ ਟੀਮ ਨੂੰ ਪੁਰਸਕਾਰ ਪ੍ਰਦਾਨ ਕੀਤੇ ਅਤੇ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਗਏ।
ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਸੀਨੀਅਰ ਸਟੈਟਿਸਟਿਕਸ ਅਫਸਰ ਸ਼੍ਰੀ ਸੰਜੀਵ ਕੁਮਾਰ, ਵਿਭਾਗ ਦੇ ਮੁੱਖੀ ਸ਼੍ਰੀ ਐੱਮ.ਪੀ. ਸਿੰਘ, ਸੀਨੀਅਰ ਸਟੈਟਿਸਟਿਕਸ ਅਧਿਕਾਰੀ ਸ਼੍ਰੀਮਤੀ ਉਸ਼ਾ ਵਰਮਾ ਅਤੇ ਨੋਡਲ ਅਫਸਰ ਦੀ ਗਰਿਮਾਮਈ ਮੌਜੂਦਗੀ ਰਹੀ। ਪ੍ਰੋਗਰਾਮ ਦੀ ਸਫਲਤਾ ਵਿੱਚ ਮੌਜੂਦ ਅਧਿਕਾਰੀਆਂ ਨੇ ਨਾਲ-ਨਾਲ ਨੈਸ਼ਨਲ ਸਟੈਟਿਸਟਿਕਸ ਆਫਿਸ (ਐੱਨਐੱਸਓ), ਖੇਤਰੀ ਦਫਤਰ ਮੋਹਾਲੀ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰੋਗਰਾਮ ਦੀ ਰੂਪਰੇਖਾ, ਆਯੋਜਨ, ਸੰਚਾਲਨ ਅਤੇ ਪ੍ਰਬੰਧਨ ਵਿੱਚ ਸਰਗਰਮ ਭੂਮਿਕਾ ਨਿਭਾਈ, ਜਿਸ ਨਾਲ ਇਹ ਆਯੋਜਨ ਸਫਲ ਅਤੇ ਯਾਦਗਾਰ ਬਣ ਗਿਆ।
ਪ੍ਰੋਗਰਾਮ ਦਾ ਸੰਚਾਲਨ ਪੂਰਣ ਪਾਰਦਰਸ਼ੀਤਾ ਅਤੇ ਨਿਰਪੱਖਤਾ ਨਾਲ ਸੰਪੰਨ ਹੋਇਆ। ਪ੍ਰਤੀਭਾਗੀਆਂ ਨੇ ਨਾ ਸਿਰਫ ਆਪਣੇ ਗਿਆਨ ਦਾ ਪ੍ਰਦਰਸ਼ਨ ਕੀਤਾ, ਸਗੋਂ ਸਟੈਟਿਸਟਿਕਸ ਦੀ ਕਾਰਜ ਪ੍ਰਣਾਲੀ ਨੂੰ ਵੀ ਨੇੜੇ ਤੋਂ ਸਮਝਿਆ। ਨੈਸ਼ਨਲ ਸਟੈਟਿਸਟਿਕਸ ਦਫਤਰ, ਆਰਓ ਮੋਹਾਲੀ ਇਸ ਤਰ੍ਹਾਂ ਦੇ ਆਯੋਜਨਾਂ ਰਾਹੀਂ ਭਵਿੱਖ ਵਿੱਚ ਵੀ ਨੌਜਵਾਨਾਂ ਨੂੰ ਡੇਟਾ ਅਤੇ ਸਟੈਟਿਸਟਿਕਸ ਦੇ ਮਹੱਤਵ ਨਾਲ ਜਾਣੂ ਕਰਵਾਉਂਦਾ ਰਹੇਗਾ।
ਮੁਕਾਬਲੇ ਵਿੱਚ ਪਹਿਲਾ ਸਥਾਨ ‘ਤੇ ਐੱਸਡੀ ਕਾਲਜ, ਸੈਕਟਰ 32 ਤੋਂ ਵੰਸ਼ਿਕਾ ਸ਼ਰਮਾ ਅਤੇ ਜਤਿਨ, ਦੂਸਰੇ ਸਥਾਨ ‘ਤੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਸ, ਝੰਜੇਰੀ ਤੋਂ ਪ੍ਰਿਆ ਮਨਹਾਸ ਅਤੇ ਕਰਮਣਿਆ ਕੌਰ, ਤੀਸਰੇ ਸਥਾਨ ‘ਤੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ, ਸੈਕਟਰ 11, ਚੰਡੀਗੜ੍ਹ ਤੋਂ ਭਾਰਤ ਸਵਾਮੀ ਅਤੇ ਓਮ ਸੂਦ ਰਹੇ।