ਖਰੜ (ਪ੍ਰੀਤ ਪੱਤੀ) : ਮੋਦੀ ਸਰਕਾਰ ਨਰੇਗਾ ਕਾਨੂੰਨ ਨੂੰ ਖਤਮ ਕਰਨ ਤੇ ਤੁਲੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖਰੜ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਖਰੜ ਵਿਜੇ ਸ਼ਰਮਾ ਟਿੰਕੂ ਅਤੇ ਐਡਵੋਕੇਟ ਮਨਜੀਤ ਸਿੰਘ ਚਬਲਟੀ ਇਨਚਾਰਜ ਰੈਲੀ ਸਮਾਗਮ ਨੇ ਸੰਬੋਧਨ ਕਰਦਿਆਂ ਕੀਤਾ ਇਹਨਾਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਨਰੇਗਾ ਕੰਮਆ ਅਤੇ ਗਰੀਬਾਂ ਦੇ ਹੱਕਾਂ ਤੇ ਡਾਕਾਂ ਮਾਰਿਆ ਹੈ। ਮੋਦੀ ਸਰਕਾਰ ਨੇ 20 ਸਾਲ ਪੁਰਾਣੇ ਸਫਲ ਚੱਲ ਰਹੇ ਮਨਰੇਗਾ ਕਾਨੂੰਨ ਨੂੰ ਬਦਲ ਕੇ ਨਵਾਂ ਕਾਨੂੰਨ ਲਿਆਂਦਾ ਹੈ ਦੇ ਖਿਲਾਫ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 9 ਜਨਵਰੀ ਨੂੰ ਇੱਕ ਵਿਸ਼ਾਲ ਇਕੱਠ ਰੈਲੀ ਦੇ ਰੂਪ ਵਿੱਚ ਸਮਰਾਲੇ ਕੀਤਾ ਜਾਣਾ ਹੈ ਸੋ ਇਸ ਇਕੱਠ ਵਿੱਚ ਵਿਧਾਨ ਸਭਾ ਹਲਕਾ ਖਰੜ ਤੋਂ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਹਨਾਂ ਮਜ਼ਦੂਰ ਭੈਣ ਭਰਾਵਾਂ ਦੇ ਹੱਕ ਲਈ ਇਸ ਰੈਲੀ ਵਿੱਚ ਜਾਣਾ ਹੈ ਅਤੇ ਵੱਧ ਤੋਂ ਵੱਧ ਨਰੇਗਾ ਕਾਮਿਆਂ ਨੂੰ ਵੀ ਲੈ ਕੇ ਜਾਣਾ ਹੈ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਵਰਨਜੀਤ ਕੌਰ ਪ੍ਰਧਾਨ ਮਹਿਲਾ ਕਾਂਗਰਸ ਜਿਲ੍ਾ ਮੋਹਾਲੀ, ਗੁਰਿੰਦਰ ਸਿੰਘ ਵੈਦਵਾਨ ਬਲਾਕ ਪ੍ਰਧਾਨ ਖਰੜ, ਦੀਪਕ ਕੌਸਲ ਸਿਟੀ ਪ੍ਰਧਾਨ ਖਰੜ ,ਗਗਨਦੀਪ ਸਿੰਘ ਤੋਲੇ ਮਾਜਰਾ, ਬਾਬੂ ਸਿੰਘ ਪਮੌਰ, ਮਾਸਟਰ ਸੁਖਜੀਤ ਸਿੰਘ ਸਬਾੜਾ, ਸਰਬਜੀਤ ਕੌਰ ਸੋਸ਼ਲ ਮੀਡੀਆ ਇੰਚਾਰਜ, ਰਾਣੀ ਸ਼ਰਮਾ, ਮੈਡਮ ਸਸ਼ੀ ਅਗਨੀ ਹੋਤਰੀ ਮਨਪ੍ਰੀਤ ਵਤਰਾ, ਵਿਸ਼ਾਲ ਵੱਟ, ਹਰਪ੍ਰੀਤ ਬਤਰਾ, ਪ੍ਰਤਾਪ ਸਹੋਤਾ ਅਤੇ ਕੁਲਦੀਪ ਸਿੰਘ ਉਇੰਦ ਪੀਏ ਵਿਜੇ ਸ਼ਰਮਾ ਟਿੰਕੂ ਆਦਿ ਹਾਜ਼ਰ ਸਨ।