Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਬਾਜ਼ਾਰ

ਮਰੀਜ਼ਾਂ ਨੂੰ ਲੱਗੇਗਾ ਵੱਡਾ ਝਟਕਾ! ਅਗਲੇ 3 ਮਹੀਨਿਆਂ 'ਚ 20% ਤੱਕ ਮਹਿੰਗੀਆਂ ਹੋ ਸਕਦੀਆਂ ਨੇ ਇਹ ਦਵਾਈਆਂ

17 ਅਪ੍ਰੈਲ, 2026 04:55 PM

ਪੱਛਮੀ ਏਸ਼ੀਆ (West Asia) ਵਿੱਚ ਜਾਰੀ ਤਣਾਅ ਅਤੇ ਸਪਲਾਈ ਚੇਨ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ ਹੁਣ ਆਮ ਆਦਮੀ ਨੂੰ ਦਵਾਈਆਂ ਦੇ ਮੋਰਚੇ 'ਤੇ ਵੱਡਾ ਝਟਕਾ ਲੱਗਣ ਵਾਲਾ ਹੈ। ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੀ ਮਾਰ ਝੱਲ ਰਹੀ ਜਨਤਾ ਲਈ ਹੁਣ ਬਿਮਾਰੀਆਂ ਦਾ ਇਲਾਜ ਵੀ ਮਹਿੰਗਾ ਹੋਣ ਜਾ ਰਿਹਾ ਹੈ। ਸਰਕਾਰ ਦੇ ਇਕ ਪ੍ਰਸਤਾਵ ਤਹਿਤ ਅਗਲੇ 3 ਮਹੀਨਿਆਂ ਦੌਰਾਨ ਕੈਂਸਰ ਦੀਆਂ ਦਵਾਈਆਂ, ਐਂਟੀਬਾਇਓਟਿਕਸ ਅਤੇ ਇੰਜੈਕਸ਼ਨਾਂ ਸਮੇਤ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਿੱਚ 10 ਤੋਂ 20 ਫ਼ੀਸਦੀ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ।

ਕਿਉਂ ਵਧ ਰਹੀਆਂ ਹਨ ਕੀਮਤਾਂ?
ਇਸ ਸੰਕਟ ਦਾ ਮੁੱਖ ਕਾਰਨ ਖਾੜੀ ਦੇਸ਼ਾਂ ਵਿੱਚ ਜਾਰੀ ਖਿੱਚੋਤਾਣ ਅਤੇ ਇਰਾਨ ਜੰਗ ਕਾਰਨ 'ਸੌਲਵੈਂਟਸ' (solvents) ਦੀ ਸਪਲਾਈ ਵਿੱਚ ਆਈ ਰੁਕਾਵਟ ਹੈ। ਇਹ ਸੌਲਵੈਂਟਸ ਦਵਾਈਆਂ ਬਣਾਉਣ ਦੀ ਪ੍ਰਕਿਰਿਆ ਵਿੱਚ ਰਸਾਇਣਾਂ ਨੂੰ ਘੋਲਣ ਅਤੇ ਸ਼ੁੱਧ ਕਰਨ ਲਈ ਬਹੁਤ ਜ਼ਰੂਰੀ ਹੁੰਦੇ ਹਨ। ਸਪਲਾਈ ਘਟਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਦਵਾਈਆਂ ਦੀ ਮੈਨੂਫੈਕਚਰਿੰਗ ਲਾਗਤ (ਲਾਗਤ ਕੀਮਤ) ਕਾਫੀ ਵਧ ਗਈ ਹੈ।

ਦਵਾਈ ਕੰਪਨੀਆਂ ਦੀ ਮੰਗ
ਦਵਾਈ ਉਦਯੋਗ ਨਾਲ ਜੁੜੀਆਂ ਸੰਸਥਾਵਾਂ ਜਿਵੇਂ OPPI ਅਤੇ IPA ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਉਤਪਾਦਨ ਨੂੰ ਜਾਰੀ ਰੱਖਿਆ ਜਾ ਸਕੇ। ਕੰਪਨੀਆਂ ਦਾ ਕਹਿਣਾ ਹੈ ਕਿ ਜੇਕਰ ਕੀਮਤਾਂ ਨਾ ਵਧਾਈਆਂ ਗਈਆਂ ਤਾਂ ਕਈ ਦਵਾਈਆਂ ਦਾ ਉਤਪਾਦਨ ਘਾਟੇ ਦਾ ਸੌਦਾ ਬਣ ਜਾਵੇਗਾ, ਜਿਸ ਨਾਲ ਬਾਜ਼ਾਰ ਵਿੱਚ ਦਵਾਈਆਂ ਦੀ ਕਮੀ ਹੋ ਸਕਦੀ ਹੈ। ਹਾਲਾਂਕਿ ਕੁਝ ਉਦਯੋਗਿਕ ਸਮੂਹਾਂ ਨੇ 50 ਫ਼ੀਸਦੀ ਤੱਕ ਦੇ ਵਾਧੇ ਦੀ ਮੰਗ ਵੀ ਰੱਖੀ ਹੈ।

ਸਿਰਫ 3 ਮਹੀਨਿਆਂ ਲਈ ਹੋਵੇਗਾ ਵਾਧਾ
ਸਰਕਾਰ ਫਿਲਹਾਲ ਇਸ ਨੂੰ ਇੱਕ ਅਸਥਾਈ ਹੱਲ (Short term solution) ਵਜੋਂ ਦੇਖ ਰਹੀ ਹੈ। ਚਰਚਾ ਹੈ ਕਿ ਕੀਮਤਾਂ ਵਿੱਚ ਇਹ ਵਾਧਾ ਸਿਰਫ ਅਗਲੇ 3 ਮਹੀਨਿਆਂ ਤੱਕ ਹੀ ਸੀਮਤ ਰੱਖਿਆ ਜਾਵੇਗਾ ਤਾਂ ਜੋ ਉਦਯੋਗ ਨੂੰ ਰਾਹਤ ਮਿਲੇ ਅਤੇ ਆਮ ਲੋਕਾਂ 'ਤੇ ਲੰਬੇ ਸਮੇਂ ਤੱਕ ਬੋਝ ਨਾ ਪਵੇ। ਜੇਕਰ ਸਰਕਾਰ ਵੱਲੋਂ ਇਸ ਨੂੰ ਹਰੀ ਝੰਡੀ ਮਿਲ ਜਾਂਦੀ ਹੈ, ਤਾਂ ਇਹ ਵਧੀਆਂ ਹੋਈਆਂ ਕੀਮਤਾਂ ਸਿੱਧੇ ਰਿਟੇਲ ਮਾਰਕੀਟ (Retail Market) ਵਿੱਚ ਲਾਗੂ ਹੋ ਜਾਣਗੀਆਂ। ਮਾਹਿਰਾਂ ਅਨੁਸਾਰ ਜੇਕਰ ਖਾੜੀ ਦੇਸ਼ਾਂ ਵਿੱਚ ਸਥਿਤੀ ਅਗਲੇ 2-3 ਮਹੀਨਿਆਂ ਤੱਕ ਅਜਿਹੀ ਹੀ ਬਣੀ ਰਹਿੰਦੀ ਹੈ, ਤਾਂ ਦਵਾਈਆਂ ਦੇ ਉਤਪਾਦਨ 'ਤੇ ਇਸ ਦਾ ਗੰਭੀਰ ਅਸਰ ਪੈ ਸਕਦਾ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ