Wednesday, October 28, 2026
BREAKING
• ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਸੁਰਕਸ਼ਿਤ ਬਚਪਨ ਅਭਿਆਨ ਤਹਿਤ ਜਾਗਰੂਕਤਾ ਕੀਤਾ • Big Breaking : ਸਪੇਨ 'ਚ ਦੋ ਰੇਲਗੱਡੀਆਂ ਦੀ ਟੱਕਰ, 39 ਲੋਕਾਂ ਦੀ ਮੌਤ • ਪੰਜਾਬ 'ਚ ਇਕ ਹੋਰ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ, ਡਸਟਰ ਗੱਡੀ 'ਤੇ ਹੋਈ ਤਾਬੜ-ਤੋੜ ਫਾਇਰਿੰਗ • ਰਾਜ ਸਭਾ ਜਾਏਗਾ ਇਕ ਹੋਰ ਸਿੱਖ ਆਗੂ ! ਭਾਜਪਾ ਨੇ ਕੀਤਾ ਨਾਮੀਨੇਟ • ਕੇਲੇ ਵੇਚਣ ਲਈ ਮਜਬੂਰ ਹੋਏ 'ਬਦਮਾਸ਼' ! ਕਾਮੇਡੀਅਨ ਹਰਸ਼ ਦੀ ਗੱਲ ਸੁਣ CM ਯੋਗੀ ਦਾ ਵੀ ਨਿਕਲਿਆ ਹਾਸਾ • ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ • ਇਜ਼ਰਾਈਲ 'ਚ ਨੇਤਨਯਾਹੂ ਗਠਜੋੜ ਨੇ ਬਣਾਈ ਬੜਤ, ਅੰਤਿਮ ਚੋਣ ਨਤੀਜਿਆਂ ਦੀ ਉਡੀਕ • ਮੋਹਾਲੀ 'ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ 'ਚ ਮਾਰਿਆ ਛਾਪਾ • ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 31 ਅਕਤੂਬਰ ਨੂੰ • ਭਲਕੇ ਇਨ੍ਹਾਂ ਇਲਾਕਿਆਂ 'ਚ ਲੰਬਾ ਪਾਵਰਕੱਟ, ਸਵੇਰੇ 10.30 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

ਖੇਡ

ਭਾਰਤ ਸਾਫ਼-ਸੁਥਰੀਆਂ ਖੇਡਾਂ ਲਈ ਪੂਰੀ ਤਰ੍ਹਾਂ ਵਚਨਬੱਧ: ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ

28 ਅਕਤੂਬਰ, 2026 05:04 PM

ਨਵੀਂ ਦਿੱਲੀ : ਕੇਂਦਰੀ ਯੂਥ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਨਵੀਂ ਦਿੱਲੀ ਵਿਖੇ ਯੂਨੈਸਕੋ 'ਇੰਟਰਨੈਸ਼ਨਲ ਕਨਵੈਨਸ਼ਨ ਅਗੇਂਸਟ ਡੋਪਿੰਗ ਇਨ ਸਪੋਰਟ' ਤਹਿਤ ਸੀ.ਓ.ਪੀ.10 ਬਿਊਰੋ ਦੀ ਤੀਜੀ ਰਸਮੀ ਮੀਟਿੰਗ ਦੀ ਅਗਵਾਈ ਕਰਦਿਆਂ ਸਾਫ਼-ਸੁਥਰੀਆਂ ਖੇਡਾਂ ਪ੍ਰਤੀ ਭਾਰਤ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਖੇਡਾਂ ਵਿੱਚ ਸਫ਼ਲਤਾ ਖਿਡਾਰੀ ਦੀ ਪ੍ਰਤਿਭਾ, ਤਿਆਰੀ ਅਤੇ ਸਖ਼ਤ ਮਿਹਨਤ 'ਤੇ ਅਧਾਰਿਤ ਹੋਣੀ ਚਾਹੀਦੀ ਹੈ, ਨਾ ਕਿ ਪਾਬੰਦੀਸ਼ੁਦਾ ਦਵਾਈਆਂ ਜਾਂ ਗਲਤ ਤਰੀਕਿਆਂ 'ਤੇ।


ਖੇਡ ਮੰਤਰੀ ਨੇ ਦੱਸਿਆ ਕਿ 'ਨੈਸ਼ਨਲ ਐਂਟੀ-ਡੋਪਿੰਗ ਐਕਟ 2022' ਅਤੇ 2025 ਦੇ ਸੰਸ਼ੋਧਨਾਂ ਰਾਹੀਂ ਭਾਰਤ ਦੇ ਐਂਟੀ-ਡੋਪਿੰਗ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ, ਜੋ ਜੁਲਾਈ 2026 ਤੋਂ ਲਾਗੂ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ ਸੰਸਦ ਦੇ ਅਗਲੇ ਸੈਸ਼ਨ ਵਿੱਚ ਇੱਕ ਹੋਰ ਸੰਸ਼ੋਧਨ ਲਿਆਂਦਾ ਜਾਵੇਗਾ, ਜਿਸ ਵਿੱਚ ਕੋਚਾਂ ਅਤੇ ਸਪਲਾਈ ਚੇਨ ਦੇ ਹਿੱਸੇਦਾਰਾਂ ਵੱਲੋਂ ਕੀਤੀਆਂ ਜਾਂਦੀਆਂ ਉਲੰਘਣਾਵਾਂ ਵਿਰੁੱਧ ਅਪਰਾਧਿਕ ਪ੍ਰਬੰਧ ਸ਼ਾਮਲ ਕੀਤੇ ਜਾਣਗੇ। ਸਾਲ 2025-26 ਦੌਰਾਨ ਨੈਸ਼ਨਲ ਐਂਟੀ-ਡੋਪਿੰਗ ਏਜੰਸੀ ਨੇ 7,000 ਤੋਂ ਵੱਧ ਟੈਸਟ ਅਤੇ 350 ਤੋਂ ਵੱਧ ਜਾਗਰੂਕਤਾ ਸੈਸ਼ਨ ਕਰਵਾਏ ਹਨ।


ਖਿਡਾਰੀਆਂ ਨੂੰ ਦਵਾਈਆਂ ਦੀ ਸਹੀ ਜਾਣਕਾਰੀ ਦੇਣ ਲਈ 'ਨੋ ਯੂਅਰ ਮੈਡੀਸਨ' ਐਪ ਰਾਹੀਂ 5 ਲੱਖ ਤੋਂ ਵੱਧ ਸਰਚ ਰਿਕਾਰਡ ਕੀਤੇ ਗਏ ਹਨ। ਇਸ ਤੋਂ ਇਲਾਵਾ, ਸਕੂਲੀ ਪੱਧਰ 'ਤੇ ਖੇਡ ਮੁੱਲਾਂ ਅਤੇ ਇਮਾਨਦਾਰੀ ਨੂੰ ਉਤਸ਼ਾਹਿਤ ਕਰਨ ਲਈ ਖੇਡ ਮੰਤਰਾਲੇ, ਸਿੱਖਿਆ ਮੰਤਰਾਲੇ ਅਤੇ ਯੂਨੈਸਕੋ ਵਿਚਾਲੇ ਸਮਝੌਤਾ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਅਜ਼ਰਬਾਈਜਾਨ ਦੇ ਖੇਡ ਮੰਤਰੀ ਫਰੀਦ ਗਈਬੋਵ, ਯੂਨੈਸਕੋ ਦੇ ਨੁਮਾਇੰਦਿਆਂ ਅਤੇ ਹੋਰ ਦੇਸ਼ਾਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।

 

Have something to say? Post your comment

ਅਤੇ ਖੇਡ ਖਬਰਾਂ

NZ ਵਿਰੁੱਧ ਤੂਫਾਨੀ ਸੈਂਕੜੇ ਮਗਰੋਂ ਅਭਿਸ਼ੇਕ ਸ਼ਰਮਾ ਦੇ ਨਾਂ ਇਕ ਹੋਰ ਵੱਡੀ ਉਪਲੱਬਧੀ, ਇਸ ਮਾਮਲੇ 'ਚ ਬਣੇ ਨੰਬਰ ਵਨ

NZ ਵਿਰੁੱਧ ਤੂਫਾਨੀ ਸੈਂਕੜੇ ਮਗਰੋਂ ਅਭਿਸ਼ੇਕ ਸ਼ਰਮਾ ਦੇ ਨਾਂ ਇਕ ਹੋਰ ਵੱਡੀ ਉਪਲੱਬਧੀ, ਇਸ ਮਾਮਲੇ 'ਚ ਬਣੇ ਨੰਬਰ ਵਨ

ਟੀ-20 ਕ੍ਰਿਕਟ 'ਚ ਗੇਂਦਬਾਜ਼ ਹੁਣ ਵੀ ਮੈਚ ਨੂੰ ਕਰ ਸਕਦੇ ਹਨ ਕੰਟਰੋਲ: ਭੁਵਨੇਸ਼ਵਰ ਕੁਮਾਰ

ਟੀ-20 ਕ੍ਰਿਕਟ 'ਚ ਗੇਂਦਬਾਜ਼ ਹੁਣ ਵੀ ਮੈਚ ਨੂੰ ਕਰ ਸਕਦੇ ਹਨ ਕੰਟਰੋਲ: ਭੁਵਨੇਸ਼ਵਰ ਕੁਮਾਰ

ਅਭਿਸ਼ੇਕ ਸ਼ਰਮਾ ਦੀ ਤੂਫ਼ਾਨੀ ਫਿਫਟੀ 'ਤੇ ਯੁਵਰਾਜ ਸਿੰਘ ਨੇ ਲਏ ਮਜ਼ੇ, 12 ਗੇਂਦਾਂ ਦੇ ਰਿਕਾਰਡ ਦੀ ਦਿਵਾਈ ਯਾਦ

ਅਭਿਸ਼ੇਕ ਸ਼ਰਮਾ ਦੀ ਤੂਫ਼ਾਨੀ ਫਿਫਟੀ 'ਤੇ ਯੁਵਰਾਜ ਸਿੰਘ ਨੇ ਲਏ ਮਜ਼ੇ, 12 ਗੇਂਦਾਂ ਦੇ ਰਿਕਾਰਡ ਦੀ ਦਿਵਾਈ ਯਾਦ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਉਦਘਾਟਨੀ ਸਮਾਰੋਹ 'ਚ ਪੁੱਜੇ CM ਭਗਵੰਤ ਮਾਨ, ਕੀਤੀ ਟਰਾਫੀ ਦੀ ਘੁੰਡ ਚੁਕਾਈ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਉਦਘਾਟਨੀ ਸਮਾਰੋਹ 'ਚ ਪੁੱਜੇ CM ਭਗਵੰਤ ਮਾਨ, ਕੀਤੀ ਟਰਾਫੀ ਦੀ ਘੁੰਡ ਚੁਕਾਈ

ਲਾਸ ਐਂਜਿਲਿਸ ਓਲੰਪਿਕ ਤੱਕ ਭਾਰਤੀ ਟੀਮ 'ਚ ਖੇਡਣਾ ਚਾਹੁੰਦਾ ਹਾਂ : ਜਰਮਨਪ੍ਰੀਤ ਸਿੰਘ

ਲਾਸ ਐਂਜਿਲਿਸ ਓਲੰਪਿਕ ਤੱਕ ਭਾਰਤੀ ਟੀਮ 'ਚ ਖੇਡਣਾ ਚਾਹੁੰਦਾ ਹਾਂ : ਜਰਮਨਪ੍ਰੀਤ ਸਿੰਘ

ਲੰਕਾਸ਼ਾਇਰ ਨੇ ਜੇਮਜ਼ ਐਂਡਰਸਨ ਨਾਲ 25 ਸਾਲ ਪੁਰਾਣਾ ਸੰਬੰਧ ਕੀਤਾ ਖ਼ਤਮ

ਲੰਕਾਸ਼ਾਇਰ ਨੇ ਜੇਮਜ਼ ਐਂਡਰਸਨ ਨਾਲ 25 ਸਾਲ ਪੁਰਾਣਾ ਸੰਬੰਧ ਕੀਤਾ ਖ਼ਤਮ

ਖੇਡ ਵਿੱਚ ਅਜੇ ਵੀ ਸੁਧਾਰ ਦੀ ਕਾਫ਼ੀ ਗੁੰਜਾਇਸ਼: ਪੀ.ਵੀ. ਸਿੰਧੂ

ਖੇਡ ਵਿੱਚ ਅਜੇ ਵੀ ਸੁਧਾਰ ਦੀ ਕਾਫ਼ੀ ਗੁੰਜਾਇਸ਼: ਪੀ.ਵੀ. ਸਿੰਧੂ

ਫ੍ਰੈਂਚ ਓਪਨ ਬੈਡਮਿੰਟਨ: ਫਾਈਨਲ 'ਚ ਪੀ.ਵੀ. ਸਿੰਧੂ ਦੀ ਹਾਰ, ਦੱਖਣੀ ਕੋਰੀਆ ਦੀ ਆਨ ਸੇ ਯੰਗ ਨੇ ਜਿੱਤਿਆ ਖ਼ਿਤਾਬ

ਫ੍ਰੈਂਚ ਓਪਨ ਬੈਡਮਿੰਟਨ: ਫਾਈਨਲ 'ਚ ਪੀ.ਵੀ. ਸਿੰਧੂ ਦੀ ਹਾਰ, ਦੱਖਣੀ ਕੋਰੀਆ ਦੀ ਆਨ ਸੇ ਯੰਗ ਨੇ ਜਿੱਤਿਆ ਖ਼ਿਤਾਬ

ਹਰਮਨਪ੍ਰੀਤ ਅਤੇ ਦੀਪਤੀ ਦੇ ਸੈਂਕੜੇ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 329 ਦੌੜਾਂ ਦਾ ਟੀਚਾ

ਹਰਮਨਪ੍ਰੀਤ ਅਤੇ ਦੀਪਤੀ ਦੇ ਸੈਂਕੜੇ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 329 ਦੌੜਾਂ ਦਾ ਟੀਚਾ

ਆਲਰਾਊਂਡਰ ਵਜੋਂ ਵਰਕਲੋਡ ਸੰਭਾਲਣਾ ਵੱਡੀ ਚੁਣੌਤੀ : ਨੀਤੀਸ਼ ਕੁਮਾਰ ਰੈੱਡੀ

ਆਲਰਾਊਂਡਰ ਵਜੋਂ ਵਰਕਲੋਡ ਸੰਭਾਲਣਾ ਵੱਡੀ ਚੁਣੌਤੀ : ਨੀਤੀਸ਼ ਕੁਮਾਰ ਰੈੱਡੀ