ਅੱਜ ਸ਼ਾਮ ਏਸ਼ੀਆ ਕੱਪ ਦਾ ਮਹਾਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣਾ ਹੈ। ਇਸ ਮੈਚ ਦਾ ਭਾਰਤ ਦੇ ਕਈ ਇਲਾਕਿਆਂ 'ਚ ਮੁਕਾਬਲੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਹ ਵਿਰੋਧ ਪਹਿਲਗਾਮ ਹਮਲੇ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਬਣੀ ਤਣਾਅਪੂਰਨ ਸਥਿਤੀ ਕਾਰਨ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਸਾਡੇ ਲੋਕਾਂ ਦੀ ਜਾਨ ਲਈ ਹੈ, ਇਸ ਲਈ ਬੀ.ਸੀ.ਸੀ.ਆਈ. ਨੂੰ ਪਾਕਿਸਤਾਨ ਨਾਲ ਕ੍ਰਿਕਟ ਵੀ ਨਹੀਂ ਖੇਡਣੀ ਚਾਹੀਦੀ।
ਇਸੇ ਦੌਰਾਨ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਸ਼ਿਵ ਸੈਨਾ (ਸ਼ਿੰਦੇ ਧੜੇ) ਦੇ ਰਾਜ ਸੰਗਠਨ ਨੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਲਈ ਇੱਕ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ। ਇਸ ਵਿੱਚ ਵੱਡੀ ਗਿਣਤੀ ਵਿੱਚ ਕ੍ਰਿਕਟ ਪ੍ਰੇਮੀਆਂ ਅਤੇ ਸਥਾਨਕ ਲੋਕਾਂ ਨੇ ਹਿੱਸਾ ਲਿਆ।
ਪ੍ਰਸ਼ੰਸਕਾਂ ਨੇ ਕਿਹਾ, "ਇਹ ਮੈਚ ਨਹੀਂ ਹੋਣਾ ਚਾਹੀਦਾ ਸੀ, ਹਵਨ ਇਸ ਉਦੇਸ਼ ਨਾਲ ਕਰਵਾਇਆ ਗਿਆ ਸੀ ਕਿ ਬੀ.ਸੀ.ਸੀ.ਆਈ. ਨੂੰ ਚੰਗੀ ਸਮਝ ਆਵੇ। ਹੁਣ ਜਦੋਂ ਮੈਚ ਹੋ ਰਿਹਾ ਹੈ, ਅਸੀਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਭਾਰਤ ਜਿੱਤੇ।"
ਹਵਨ ਦੌਰਾਨ ਮੌਜੂਦ ਲੋਕਾਂ ਨੇ ਆਪ੍ਰੇਸ਼ਨ ਸਿੰਦੂਰ ਵਿੱਚ ਸ਼ਹੀਦ ਹੋਏ ਦੇਸ਼ ਦੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਭਾਰਤ ਦੀ ਜਿੱਤ ਦੀ ਕਾਮਨਾ ਕਰਨ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ।