Saturday, April 25, 2026
BREAKING
ਪੰਜਾਬ ਨੇ ਲਗਾਤਾਰ ਚੌਥੇ ਸਫਲ ਸੀਜ਼ਨ 'ਚ ਨਾਲੋ-ਨਾਲ ਖ਼ਰੀਦ ਤੇ ਅਦਾਇਗੀ ਯਕੀਨੀ ਬਣਾਈ - ਲਾਲ ਚੰਦ ਕਟਾਰੂਚੱਕ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਲਈ 351 ਆਈ.ਟੀ.ਆਈ. ਸਿੱਖਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ : ਡਾ. ਬਲਜੀਤ ਕੌਰ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਮੰਡੀ ਬੋਰਡ ਵਿੱਚ ਅੱਠ ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਸੌਂਪੇ ਪੰਜਾਬ ਪੁਲਿਸ ਦਾ ‘ਸੰਪਰਕ ਅਭਿਆਨ’ ਨੌਜਵਾਨਾਂ ਨੂੰ ਗੈਂਗਸਟਰਾਂ ਦੀ ਹਨ੍ਹੇਰੀ ਦੁਨੀਆਂ ’ਚ ਸ਼ਾਮਲ ਹੋਣ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਵਾ ਰਿਹੈ; ਲੋਕਾਂ ਵੱਲੋਂ ਕਮਿਊਨਿਟੀ ਪੁਲਿਸਿੰਗ ਪਹਿਲ ਦੀ ਸ਼ਲਾਘਾ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ ਜਨਗਣਨਾ-2027 : ਡਾ. ਨਵਜੋਤ ਖੋਸਾ ਆਈ.ਏ.ਐਸ. ਡਾਇਰੈਕਟਰ ਜਨਗਣਨਾ ਜੇਲ੍ਹ ਮੰਤਰੀ ਵੱਲੋਂ ਪਟਿਆਲਾ ਸੈਂਟਰਲ ਜੇਲ੍ਹ ਵਿਖੇ “ਉਜਾਲਾ ਨਰਸਰੀ” ਅਤੇ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਭਗਵੰਤ ਸਿੰਘ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਨਕਦ-ਰਹਿਤ ਇਲਾਜ, ਨਿਊਰੋਲੋਜੀਕਲ ਐਮਰਜੈਂਸੀ ਦੌਰਾਨ ਤੁਰੰਤ ਸਿਹਤ ਸਹੂਲਤਾਂ ਬਣਾ ਰਿਹੈ ਯਕੀਨੀ; ਜਿੱਥੇ ਜੀਵਨ ਬਚਾਉਣ ਲਈ ਮਿੰਟ-ਮਿੰਟ ਹੁੰਦੈ ਸਹਾਈ ਪੰਜਾਬ ਸਰਕਾਰ ਐਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਹੀਨੇ ਵਿੱਚ ਦੋ ਮਿਲਣੀਆਂ ਕਰੇਗੀ: ਡਾ. ਰਵਜੋਤ ਸਿੰਘ ਸੁਨਾਮ ਦੇ ਐਮ. ਡੀ. ਪਬਲਿਕ ਹਾਈ ਸਕੂਲ ਵਿੱਚ ਗ੍ਰਾਮ ਪੰਚਾਇਤ ਰਾਜ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਭਰਿਆ ਨਾਟਕ ਪੇਸ਼ ਜਿਲ੍ਹਾ ਰੋਜ਼ਗਾਰ ਅਤੇ ਵਿਊਰੋ ਕਾਰੋਬਾਰ ਵੱਲੋਂ  ਪਲੇਸਮੈਂਟ ਕੈਂਪ  ਦਾ ਆਯੋਜਨ ਕੀਤਾ ਗਿਆ

ਰਾਸ਼ਟਰੀ

ਬੱਦਲ ਫੱਟਦੇ ਮਲਬੇ 'ਚ ਦੱਬੇ ਕਈ ਘਰ, ਚੀਕਾਂ ਦੀ ਆਵਾਜ਼ ਨਾਲ ਗੂੰਜਿਆ ਆਸਮਾਨ, ਚਸ਼ਮਦੀਦ ਨੇ ਦੱਸੀ ਪੂਰੀ ਦਾਸਤਾਨ

06 ਅਗਸਤ, 2025 05:27 PM

ਉੱਤਰਕਾਸ਼ੀ ਦੇ ਧਰਾਲੀ ਪਿੰਡ ਵਿਚ ਮੰਗਲਵਾਰ ਨੂੰ ਬੱਦਲ ਫਟਣ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਸਥਿਤੀ ਬਹੁਤ ਭਿਆਨਕ ਬਣੀ ਹੋਈ ਹੈ। ਖੀਰ ਗੰਗਾ ਨਦੀ ਵਿੱਚ ਅਚਾਨਕ ਆਏ ਭਿਆਨਕ ਹੜ੍ਹ ਨੇ ਪੂਰੇ ਪਿੰਡ ਨੂੰ ਡੁੱਬ ਦਿੱਤਾ। ਇਸ ਆਫ਼ਤ ਵਿੱਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 50 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਇਸ ਹੜ੍ਹ ਵਿੱਚ ਸੜਕਾਂ, ਘਰ, ਦੁਕਾਨਾਂ, ਸਭ ਕੁਝ ਪਾਣੀ ਵਿੱਚ ਵਹਿ ਗਿਆ, ਇੱਥੋਂ ਤੱਕ ਕਿ ਕਈ ਵਾਹਨ ਵੀ ਨਦੀ ਦੇ ਪਾਣੀ ਵਿੱਚ ਵਹਿ ਗਏ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਲੋਕਾਂ ਦੀਆਂ ਚੀਕਾਂ ਮਾਰਦੇ ਦੀਆਂ ਆਵਾਜ਼ਾਂ ਅਤੇ ਭਗਦੌੜ ਹੋਣ ਬਾਰੇ ਸਾਫ਼ ਸੁਣਾਈ ਦੇ ਰਿਹਾ ਹੈ। ਇਸ ਹਾਦਸੇ ਨੇ 2013 ਦੀ ਕੇਦਾਰਨਾਥ ਆਫ਼ਤ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ।

 

ਚਸ਼ਮਦੀਦ ਗਵਾਹ ਦੀ ਆਵਾਜ਼: 'ਸੀਟੀ ਵਜਾ ਕੇ ਲੋਕਾਂ ਨੂੰ ਬਚਾਉਣ ਦੀ ਕੀਤੀ ਕੋਸ਼ਿਸ਼'
ਧਰਾਲੀ ਨੇੜੇ ਮੁਖਾਬਾ ਪਿੰਡ ਦੇ ਲੋਕ ਵੀ ਇਸ ਦਰਦਨਾਕ ਦ੍ਰਿਸ਼ ਨੂੰ ਦੇਖ ਕੇ ਹੈਰਾਨ ਰਹਿ ਗਏ। ਮੁਖਾਬਾ ਦੇ ਚਸ਼ਮਦੀਦ ਗਵਾਹ 60 ਸਾਲਾ ਸਥਾਨਕ ਨਿਵਾਸੀ ਸੁਭਾਸ਼ ਚੰਦਰ ਸੇਮਵਾਲ ਨੇ ਕਿਹਾ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਇੰਨੀ ਤਬਾਹੀ ਨਹੀਂ ਦੇਖੀ। ਦੁਪਹਿਰ ਦਾ ਸਮਾਂ ਸੀ, ਅਸੀਂ ਤੇਜ਼ ਪਾਣੀ ਅਤੇ ਪੱਥਰ ਡਿੱਗਣ ਦੀ ਆਵਾਜ਼ ਸੁਣੀ। ਅਸੀਂ ਸਾਰੇ ਬਾਹਰ ਆਏ ਅਤੇ ਧਰਾਲੀ ਦੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਸੀਟੀਆਂ ਵਜਾਈਆਂ। ਅਸੀਂ ਉਨ੍ਹਾਂ ਨੂੰ ਉੱਥੋਂ ਭੱਜਣ ਲਈ ਕਿਹਾ ਪਰ ਪਾਣੀ ਦੀ ਗਤੀ ਇੰਨੀ ਜ਼ਿਆਦਾ ਸੀ ਕਿ ਬਹੁਤ ਸਾਰੇ ਲੋਕ ਵਹਿ ਗਏ। ਹੜ੍ਹ ਦੇ ਪਾਣੀ ਅਤੇ ਮਲਬੇ ਕਾਰਨ ਕਈ ਘਰਾਂ, ਹੋਟਲਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ।

 


ਹਾਦਸੇ ਦੀਆਂ ਭਿਆਨਕ ਵੀਡੀਓ ਆਈਆਂ ਸਾਹਮਣੇ
ਹਾਦਸੇ ਦੀ ਇੱਕ ਭਿਆਨਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਉੱਚੀ ਇਮਾਰਤ ਦੋ ਹਿੱਸਿਆਂ ਵਿੱਚ ਟੁੱਟ ਗਈ ਅਤੇ ਪਹਾੜਾਂ ਤੋਂ ਆ ਰਹੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈ। ਉਹਨਾਂ ਕਿਹਾ ਕਿ ਇਸ ਆਫ਼ਤ ਦੌਰਾਨ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਇਨ੍ਹਾਂ ਇਮਾਰਤਾਂ ਦੇ ਹੇਠਾਂ ਇੱਧਰ-ਉੱਧਰ ਭੱਜਦੇ ਦੇਖਿਆ ਜਾ ਸਕਦਾ ਹੈ। ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਜੋ ਵੀ ਉਸ ਦੇ ਰਸਤੇ ਵਿੱਚ ਆਇਆ, ਉਹ ਸਭ ਵਹਿ ਗਿਆ। ਸੇਮਵਾਲ ਨੇ ਭਾਵੁਕ ਹੰਦੇ ਹੋਏ ਕਿਹਾ ਉਸਦੀ ਆਵਾਜ਼ ਸੁਣ ਕੇ ਬਹੁਤ ਸਾਰੇ ਲੋਕ ਹੋਟਲਾਂ ਤੋਂ ਬਾਹਰ ਆ ਗਏ ਪਰ ਪਾਣੀ ਅਤੇ ਮਲਬੇ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇੱਕ ਵਾਇਰਲ ਵੀਡੀਓ ਵਿੱਚ ਲੋਕ ਡਰ ਨਾਲ ਭੱਜਦੇ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਦਿਖਾਈ ਦੇ ਰਹੇ ਹਨ। ਇੱਕ ਵਿਅਕਤੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਸਭ ਕੁਝ ਖ਼ਤਮ ਹੋ ਗਿਆ।"

 

ਰਾਹਤ ਤੇ ਬਚਾਅ ਕਾਰਜਾਂ 'ਚ ਲੱਗੀਆਂ ਸੁਰੱਖਿਆ ਟੀਮਾਂ
ਉਹਨਾਂ ਕਿਹਾ ਕਿ ਧਰਾਲੀ ਗੰਗੋਤਰੀ ਦੀ ਯਾਤਰਾ ਦਾ ਮੁੱਖ ਠਹਿਰਾਅ ਸਥਾਨ ਹੈ, ਜਿੱਥੇ ਬਹੁਤ ਸਾਰੇ ਹੋਟਲ, ਰੈਸਟੋਰੈਂਟ ਅਤੇ ਹੋਮਸਟੇ ਹਨ। ਇਸ ਤਬਾਹੀ ਤੋਂ ਬਾਅਦ ਫੌਜ, ਐੱਨਡੀਆਰਐੱਫ, ਐੱਸਡੀਆਰਐੱਫ ਅਤੇ ਆਈਟੀਬੀਪੀ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਘਟਨਾ ਵਾਲੀ ਥਾਂ ਤੋਂ ਲਗਭਗ 4 ਕਿਲੋਮੀਟਰ ਦੂਰ ਹਰਸ਼ੀਲ ਵਿੱਚ ਇੱਕ ਫੌਜ ਕੈਂਪ ਹੈ। ਫੌਜ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਮਲਬੇ ਦਾ ਇੱਕ ਵੱਡਾ ਢੇਰ ਸਾਫ਼ ਦਿਖਾਈ ਦੇ ਰਿਹਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਆਫ਼ਤ ਪ੍ਰਭਾਵਿਤ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਐਸਡੀਆਰਐਫ ਦੇ ਸੂਤਰਾਂ ਅਨੁਸਾਰ, ਲਗਭਗ 50 ਸੈਨਿਕ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਐਨਡੀਆਰਐਫ ਦੀਆਂ 4 ਟੀਮਾਂ ਅਤੇ ਆਈਟੀਬੀਪੀ ਦੀਆਂ 3 ਟੀਮਾਂ ਵੀ ਬਚਾਅ ਕਾਰਜ ਵਿੱਚ ਸਹਾਇਤਾ ਕਰ ਰਹੀਆਂ ਹਨ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ 'ਆਪ', ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ 'ਆਪ', ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ

ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ

ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ

ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ

ਦਿੱਲੀ 'ਚ 'Heatwave' ਦਾ Red ਅਲਰਟ! 43 ਡਿਗਰੀ ਤੱਕ ਵੱਧ ਜਾਵੇਗਾ ਤਾਪਮਾਨ

ਦਿੱਲੀ 'ਚ 'Heatwave' ਦਾ Red ਅਲਰਟ! 43 ਡਿਗਰੀ ਤੱਕ ਵੱਧ ਜਾਵੇਗਾ ਤਾਪਮਾਨ

ਕੌਣ ਹੋਵੇਗਾ ਬੰਗਾਲ ਦਾ ਨਵਾਂ CM, ਅਮਿਤ ਸ਼ਾਹ ਨੇ ਕਰ 'ਤਾ ਐਲਾਨ; ਕਿਹਾ- ਦੀਦੀ ਜਾਣ ਵਾਲੀ ਹੈ

ਕੌਣ ਹੋਵੇਗਾ ਬੰਗਾਲ ਦਾ ਨਵਾਂ CM, ਅਮਿਤ ਸ਼ਾਹ ਨੇ ਕਰ 'ਤਾ ਐਲਾਨ; ਕਿਹਾ- ਦੀਦੀ ਜਾਣ ਵਾਲੀ ਹੈ

1984 ਸਿੱਖ ਕਤਲੇਆਮ: ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਜ਼ਮਾਨਤ ਅਰਜ਼ੀ ਖਾਰਜ

1984 ਸਿੱਖ ਕਤਲੇਆਮ: ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਜ਼ਮਾਨਤ ਅਰਜ਼ੀ ਖਾਰਜ

ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਤੋਂ ਇਨਕਾਰ ਕਰਨਾ 'ਸਜ਼ਾ' ਦੇ ਸਮਾਨ ਹੈ: ਉਮਰ ਅਬਦੁੱਲਾ

ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਤੋਂ ਇਨਕਾਰ ਕਰਨਾ 'ਸਜ਼ਾ' ਦੇ ਸਮਾਨ ਹੈ: ਉਮਰ ਅਬਦੁੱਲਾ

PM ਮੋਦੀ ਨੇ ਹੁਗਲੀ ਨਦੀ 'ਚ ਕੀਤੀ ਕਿਸ਼ਤੀ ਦੀ ਸਵਾਰੀ, ਫੋਟੋਗ੍ਰਾਫ਼ੀ ਕਰਦੇ ਆਏ ਨਜ਼ਰ

PM ਮੋਦੀ ਨੇ ਹੁਗਲੀ ਨਦੀ 'ਚ ਕੀਤੀ ਕਿਸ਼ਤੀ ਦੀ ਸਵਾਰੀ, ਫੋਟੋਗ੍ਰਾਫ਼ੀ ਕਰਦੇ ਆਏ ਨਜ਼ਰ

CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ

CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ

WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ 'ਤੇ ਹਮਲਾ, ਹਮਲਾਵਰਾਂ ਨੇ ਕਾਰ 'ਤੇ ਸੁੱਟੇ ਪੱਥਰ

WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ 'ਤੇ ਹਮਲਾ, ਹਮਲਾਵਰਾਂ ਨੇ ਕਾਰ 'ਤੇ ਸੁੱਟੇ ਪੱਥਰ