Sunday, August 02, 2026
BREAKING
ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਰਾਸ਼ਟਰੀ

ਬ੍ਰਾਜ਼ੀਲ ਖਰੀਦੇਗਾ ਭਾਰਤ ਤੋਂ 'Akash' ! ਆਪ੍ਰੇਸ਼ਨ ਸਿੰਦੂਰ 'ਚ 'ਆਕਾਸ਼' ਨੇ ਦਿਖਾਈ ਸੀ ਤਾਕਤ

01 ਜੁਲਾਈ, 2025 06:10 PM

ਭਾਰਤ ਦਾ ਦੇਸੀ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਆਕਾਸ਼ ਏਅਰ ਡਿਫੈਂਸ ਸਿਸਟਮ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੀ ਧਾਕ ਬਣਾ ਰਿਹਾ ਹੈ। ਬ੍ਰਾਜ਼ੀਲ ਨੇ ਇਸ ਸਿਸਟਮ ਵਿੱਚ ਗਹਿਰੀ ਦਿਲਚਸਪੀ ਦਿਖਾਈ ਹੈ ਅਤੇ ਨਾ ਸਿਰਫ ਇਸ ਦੀ ਖਰੀਦ, ਸਗੋਂ ਭਾਰਤ ਨਾਲ ਮਿਲ ਕੇ ਇਸਦੇ ਉਤਪਾਦਨ ਬਾਰੇ ਵੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਬ੍ਰਾਜ਼ੀਲ ਨੇ ਭਾਰਤ ਦੇ ਆਕਾਸ਼ ਸਿਸਟਮ ਨੂੰ ਚੀਨ ਦੇ Sky Dragon ਉੱਤੇ ਤਰਜੀਹ ਦਿੱਤੀ ਹੈ। ਇਹ ਫੈਸਲਾ ਉਸ ਤੋਂ ਬਾਅਦ ਆਇਆ ਜਦੋਂ ਬ੍ਰਾਜ਼ੀਲ ਦੇ ਰੱਖਿਆ ਵਿਭਾਗ ਦੀ ਟੀਮ ਨੇ ਭਾਰਤ ਆ ਕੇ ਆਕਾਸ਼ ਦਾ ਲਾਈਵ ਡੈਮੋ ਵੇਖਿਆ।

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਪੀ. ਕੁਮਾਰਨ ਨੇ ਦੱਸਿਆ ਕਿ ਬ੍ਰਾਜ਼ੀਲ ਇਸ ਪ੍ਰਣਾਲੀ ਦੀ ਸਿਰਫ ਖਰੀਦ ਨਹੀਂ, ਸਗੋਂ ਸਾਂਝੇ ਤੌਰ 'ਤੇ ਉਤਪਾਦਨ ਵਿੱਚ ਵੀ ਰੁਚੀ ਰੱਖਦਾ ਹੈ। ਉਮੀਦ ਹੈ ਕਿ ਜੁਲਾਈ 2025 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬ੍ਰਾਜ਼ੀਲ ਦੌਰੇ ਦੌਰਾਨ ਇਸ ਸਬੰਧੀ ਉੱਚ ਪੱਧਰੀ ਚਰਚਾ ਹੋਵੇਗੀ। ਮੋਦੀ 5 ਤੋਂ 8 ਜੁਲਾਈ ਤੱਕ ਰਿਓ ਡੀ ਜਨੇਰਿਓ ਵਿੱਚ ਹੋਣ ਵਾਲੇ 17ਵੇਂ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣਗੇ।

ਦੋਹਾਂ ਦੇ ਵਿਚਕਾਰ ਹੋਰ ਰੱਖਿਆ ਖੇਤਰਾਂ ਵਿੱਚ ਵੀ ਸਾਂਝਾਂ ਮਜ਼ਬੂਤ ਹੋ ਰਹੀਆਂ ਹਨ। Scorpene-Class ਜਹਾਜ਼ਾਂ ਦੀ ਸਾਂਝੀ ਮੁਰੰਮਤ, ਬ੍ਰਾਜ਼ੀਲ ਦੀ ਤੇਜਸ ਲੜਾਕੂ ਜਹਾਜ਼ ਵਿੱਚ ਦਿਲਚਸਪੀ, ਅਤੇ ਭਾਰਤ ਵੱਲੋਂ C-390 Millennium ਟਰਾਂਸਪੋਰਟ ਏਅਰਕ੍ਰਾਫਟ ਨੂੰ ਅਪਣਾਉਣ ਦੀ ਸੰਭਾਵਨਾ 'ਤੇ ਵੀ ਗੱਲਬਾਤ ਜਾਰੀ ਹੈ। ਇਸ ਦੇ ਨਾਲ ਹੀ ਮਿਸਾਈਲ, ਗਾਈਡਡ ਮਿਊਨਿਸ਼ਨ, ਇਲੈਕਟ੍ਰਾਨਿਕ ਵਾਰਫੇਅਰ ਸਿਸਟਮ, ਨੇਵਲ ਪਲੇਟਫਾਰਮ ਅਤੇ ਸਮਾਲ ਆਰਮਜ਼ ਦੇ ਖੇਤਰਾਂ ਵਿੱਚ ਸਾਂਝੇ ਵਿਕਾਸ ਅਤੇ ਤਕਨੀਕੀ ਸਹਿਯੋਗ ਦੀ ਯੋਜਨਾ ਬਣ ਰਹੀ ਹੈ।

ਉਦਯੋਗਿਕ ਪੱਧਰ 'ਤੇ ਵੀ ਸਾਂਝ ਮਜ਼ਬੂਤ ਹੋ ਰਹੀ ਹੈ। ਭਾਰਤੀ ਕੰਪਨੀਆਂ MKU ਅਤੇ SMPP ਬ੍ਰਾਜ਼ੀਲ ਵਿੱਚ ਬੁਲੇਟ ਪ੍ਰੂਫ ਜੈਕਟਾਂ ਅਤੇ ਹੋਰ ਸੁਰੱਖਿਆ ਉਪਕਰਣ ਸਪਲਾਈ ਕਰ ਰਹੀਆਂ ਹਨ, ਜਦਕਿ ਬ੍ਰਾਜ਼ੀਲ ਦੀਆਂ ਵੱਡੀਆਂ ਕੰਪਨੀਆਂ ਜਿਵੇਂ ਕਿ Taurus Armas ਅਤੇ CBC ਹੁਣ ਭਾਰਤ ਵਿੱਚ ਨਿਵੇਸ਼ ਵਧਾ ਰਹੀਆਂ ਹਨ। ਇਹ ਸਾਰਾ ਵਿਕਾਸ ਭਾਰਤ ਦੀ "ਮੇਕ ਇਨ ਇੰਡੀਆ" ਅਤੇ ਰੱਖਿਆ ਨਿਰਯਾਤ ਨੀਤੀ ਲਈ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਅੰਕਿਤ ਸ਼ਰਮਾ ਕਤਲਕਾਂਡ 'ਚ ਅਦਾਲਤ ਨੇ ਤਾਹਿਰ ਹੁਸੈਨ ਸਮੇਤ 5 ਦੋਸ਼ੀਆਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਅੰਕਿਤ ਸ਼ਰਮਾ ਕਤਲਕਾਂਡ 'ਚ ਅਦਾਲਤ ਨੇ ਤਾਹਿਰ ਹੁਸੈਨ ਸਮੇਤ 5 ਦੋਸ਼ੀਆਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਲੋਕ ਸਭਾ 'ਚ ਬਿਨਾਂ ਚਰਚਾ ਦੇ ਪਾਸ ਹੋਇਆ 'ਜਨਮ-ਮੌਤ ਰਜਿਸਟਰੇਸ਼ਨ ਸੋਧ ਬਿੱਲ'

ਲੋਕ ਸਭਾ 'ਚ ਬਿਨਾਂ ਚਰਚਾ ਦੇ ਪਾਸ ਹੋਇਆ 'ਜਨਮ-ਮੌਤ ਰਜਿਸਟਰੇਸ਼ਨ ਸੋਧ ਬਿੱਲ'

ਪੁਜਾਰੀ ਦੇ ਪਹਿਰਾਵੇ 'ਚ ਪੁੱਜੇ ਪੱਪੂ ਯਾਦਵ, ਗੁੱਸੇ 'ਚ ਓਮ ਬਿਰਲਾ ਬੋਲੇ-

ਪੁਜਾਰੀ ਦੇ ਪਹਿਰਾਵੇ 'ਚ ਪੁੱਜੇ ਪੱਪੂ ਯਾਦਵ, ਗੁੱਸੇ 'ਚ ਓਮ ਬਿਰਲਾ ਬੋਲੇ-"ਤੁਸੀਂ ਸੰਸਦ ਦੀ ਮਰਿਆਦਾ...''

PM ਮੋਦੀ ਨੇ ਭਿਵੰਡੀ ਇਮਾਰਤ ਹਾਦਸੇ 'ਤੇ ਜਤਾਇਆ ਸੋਗ, ਮੁਆਵਜ਼ਾ ਰਾਸ਼ੀ ਦਾ ਕੀਤਾ ਐਲਾਨ

PM ਮੋਦੀ ਨੇ ਭਿਵੰਡੀ ਇਮਾਰਤ ਹਾਦਸੇ 'ਤੇ ਜਤਾਇਆ ਸੋਗ, ਮੁਆਵਜ਼ਾ ਰਾਸ਼ੀ ਦਾ ਕੀਤਾ ਐਲਾਨ

CJP ਪ੍ਰਦਰਸ਼ਨ 'ਚ ਜ਼ਖਮੀ ਕਈ ਪੁਲਸ ਮੁਲਾਜ਼ਮ, ਪੀੜਤ ਪਰਿਵਾਰਾਂ ਨੇ ਕਿਹਾ-ਸੰਸਦ 'ਚ ਸਾਡੇ ਦੁੱਖਾਂ 'ਤੇ ਹੋਵੇ ਚਰਚਾ

CJP ਪ੍ਰਦਰਸ਼ਨ 'ਚ ਜ਼ਖਮੀ ਕਈ ਪੁਲਸ ਮੁਲਾਜ਼ਮ, ਪੀੜਤ ਪਰਿਵਾਰਾਂ ਨੇ ਕਿਹਾ-ਸੰਸਦ 'ਚ ਸਾਡੇ ਦੁੱਖਾਂ 'ਤੇ ਹੋਵੇ ਚਰਚਾ

ਭਾਰਤ ਨੇ ਜਲ ਸੈਨਾ ਦੀ ਤਾਕਤ ਨੂੰ ​​ਕੀਤਾ ਮਜ਼ਬੂਤ: ਕੋਚੀਨ ਸ਼ਿਪਯਾਰਡ ਨੇ 7ਵਾਂ ASW ਜਹਾਜ਼ 'ਮਛਲੀਪਟਨਮ' ਲਾਂਚ ਕੀਤਾ

ਭਾਰਤ ਨੇ ਜਲ ਸੈਨਾ ਦੀ ਤਾਕਤ ਨੂੰ ​​ਕੀਤਾ ਮਜ਼ਬੂਤ: ਕੋਚੀਨ ਸ਼ਿਪਯਾਰਡ ਨੇ 7ਵਾਂ ASW ਜਹਾਜ਼ 'ਮਛਲੀਪਟਨਮ' ਲਾਂਚ ਕੀਤਾ

ਨੀਟ ਪੇਪਰ ਲੀਕ ਮੁੱਦੇ 'ਤੇ ਰਾਜ ਸਭਾ 'ਚ ਬੋਲੇ ਰਾਘਵ ਚੱਢਾ, ਆਖੀ ਇਹ ਗੱਲ

ਨੀਟ ਪੇਪਰ ਲੀਕ ਮੁੱਦੇ 'ਤੇ ਰਾਜ ਸਭਾ 'ਚ ਬੋਲੇ ਰਾਘਵ ਚੱਢਾ, ਆਖੀ ਇਹ ਗੱਲ

ਭਾਰਤ ਨੇ ਬ੍ਰਿਕਸ ਸੰਮੇਲਨ ਲਈ ਬੰਗਲਾਦੇਸ਼ੀ PM ਤਾਰਿਕ ਰਹਿਮਾਨ ਨੂੰ ਭੇਜਿਆ ਸੱਦਾ, ਕੀ ਹੋਣਗੇ ਸ਼ਾਮਲ

ਭਾਰਤ ਨੇ ਬ੍ਰਿਕਸ ਸੰਮੇਲਨ ਲਈ ਬੰਗਲਾਦੇਸ਼ੀ PM ਤਾਰਿਕ ਰਹਿਮਾਨ ਨੂੰ ਭੇਜਿਆ ਸੱਦਾ, ਕੀ ਹੋਣਗੇ ਸ਼ਾਮਲ

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ