ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਬੀ.ਐੱਲ.ਐੱਮ.ਗਰਲਜ਼ ਕਾਲਜ ਵਿੱਚ NSS ਦੇ ਸੱਤ ਦਿਨਾਂ ਦੇ ਵਿਸ਼ੇਸ਼ ਕੈਂਪ ਦੇ ਦੁਜੇ ਦਿਨ ਨਸ਼ੇ ਖਿਲਾਫ ਰੈਲੀ 50 NSS ਵਲੰਟੀਅਰਾਂ ਨੇ NSS ਇੰਚਾਰਜ ਡਾ. ਹਰਦੀਪ ਕੌਰ, ਪ੍ਰੋ ਗੁਰਭਿੰਦਰ ਕੌਰ ਦੀ ਦੇਖਰੇਖ ਹੇਠ ਸੋਨਾ - ਵਿੱਚ ਨਸ਼ੇ ਖਿਲਾਫ ਰੈਲੀ ਆਯੋਜਿਤ ਕੀਤੀ। ਜਿਸਦਾ ਮੁੱਖ ਉਦੇਸ਼ ਸਮਾਜ ਵਿੱਚ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਮਨੁੱਖਤਾ ਦੀ ਸੇਵਾ ਕਰਨਾ ਸੀ।
ਇਸ ਤੋ ਬਾਅਦ CWC chairperson Sonia Angrish ਅਤੇ Jagdish mittar, Madam Himshikha ਇੰਚਾਰਜ ( sakhi one stop center), jasvir kaur, Rajinder Kumar ਜੀ ਦੀ ਟੀਮ ਨੇ ਪਿੰਡ ਵਾਸੀਆ ਅਤੇ NSS ਵਲੰਟੀਅਰਾਂ ਨੁੰ ਨਸ਼ੇ ਅਤੇ ਔਰਤਾ ਸੰਬਧਿਤ ਜੁਰਮਾ ਦੀ ਰੋਕਥਾਮ ਅਤੇ ਵੱਖ ਵੱਖ ਸਮਾਜਕ ਭਲਾਈ ਸਕੀਮਾ ਬਾਰੇ ਜਾਗਰੂਕ ਕੀਤਾ। NSS ਇੰਚਾਰਜ Dr. ਹਰਦੀਪ ਕੌਰ, ਨੇ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ Professor Gurbhinder kaur ਅਤੇ NSS ਵਲੰਟੀਅਰਾਂ ਨੇ ਪੂਰਾ ਸਹਿਯੋਗ ਦਿੱਤਾ।
NSS ਦੇ ਸੱਤ ਦਿਨਾਂ ਦੇ ਵਿਸ਼ੇਸ਼ ਕੈਂਪ ਦੇ ਤੀਜੇ ਦਿਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਲੈਕਚਰ ਅਤੇ ਖੂਨ ਜਾਚ ਕੈਂਪ ਆਯੋਜਿਤ। ਡਾ ਰੁਬੀ ਬਾਲਾ ਨੇ ਗੁਰ ਤੇਗ ਬਹਾਦੁਰ ਜੀ ਦੀ ਜੀਵਨੀ, ਸ਼ਹਾਦਤ ਅਤੇ ਸਿਖਿਆਵਾਂ ਬਾਰੇ ਜਾਣਕਾਰੀ ਦਿਤੀ। ਇਸ ਤੋ ਬਾਅਦ ਪਿੰਡ ਸੋਨਾ ਦੇ ਪ੍ਰਾਇਮਰੀ ਸਕੂਲ ਵਿੱਚ ਖੂਨ ਜਾਚ ਕੈਂਪ ਆਯੋਜਿਤ ਕੀਤਾ ਗਿਆ ਜਿਸਦਾ ਮੁੱਖ ਉਦੇਸ਼ ਵਿਦਿਆਰਥਣਾਂ ਅਤੇ ਸਮਾਜ ਵਿੱਚ ਖੂਨ ਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਮਨੁੱਖਤਾ ਦੀ ਸੇਵਾ ਕਰਨਾ ਸੀ।ਇਸ ਕੈਂਪ ਵਿੱਚ ਸਥਾਨਕ ਬਲੱਡ ਬੈਂਕ ਦੀ ਮਾਹਰ ਮੈਡੀਕਲ ਟੀਮ ਨੇ ਆਪਣੀ ਸੇਵਾ ਕੀਤੀ। NSS ਇੰਚਾਰਜ Dr. ਹਰਦੀਪ ਕੌਰ, ,Dr. ਰੂਬੀ ਬਾਲਾ, Professor Gurbhinder ਦੀ ਦੇਖਰੇਖ ਹੇਠ ਇਹ ਕੈਂਪ ਸੁਚੱਜੇ ਢੰਗ ਨਾਲ ਸੰਪੰਨ ਹੋਇਆ।ਕੈਂਪ ਦੌਰਾਨ 50 NSS ਵਲੰਟੀਅਰਾਂ ਨੇ ਖੂਨ ਜਾਚ ਕਰਵਾਉਣ ਵਾਲਿਆਂ ਦੀ ਰਜਿਸਟ੍ਰੇਸ਼ਨ, ਸਿਹਤ ਜਾਂਚ, ਬੈਠਕ ਅਤੇ ਹੋਰ ਵਿਵਸਥਾਵਾਂ ਵਿੱਚ ਪੂਰਾ ਸਹਿਯੋਗ ਦਿੱਤਾ। NSS Programme Officer Dr. Hardeep kaur ਨੇ NSS ਵਲੰਟੀਅਰਾਂ ਅਤੇ ਮੈਡੀਕਲ ਟੀਮ, Dr Ruby Bala, professor Gurbhinder Kaur ਦਾ ਧੰਨਵਾਦ ਕੀਤਾ